ਅਸੀਗੜ ਕਿਲ੍ਹਾ
From Wikipedia, the free encyclopedia
Remove ads
ਅਸੀਗੜ ਕਿਲ੍ਹਾ, ਜਿਸ ਨੂੰ ਹਾਂਸੀ ਕਿਲ੍ਹਾ ਵੀ ਕਿਹਾ ਜਾਂਦਾ ਹੈ, ਭਾਰਤ ਦੇ ਹਰਿਆਣਾ ਦੇ ਹਾਂਸੀ ਕਸਬੇ ਵਿੱਚ ਅਮਤੀ ਝੀਲ ਦੇ ਪੂਰਬੀ ਕੰਢੇ ਤੇ ਸਥਿਤ ਹੈ। ਇਸ ਨੂੰ ਪ੍ਰਿਥਵੀ ਰਾਜ ਚੌਹਾਨ ਦਾ ਕਿਲ੍ਹਾ ਵੀ ਕਿਹਾ ਜਾਂਦਾ ਹੈ ਅਤੇ ਏਐਸਆਈ ਦੁਆਰਾ ਕੇਂਦਰੀ ਸੁਰੱਖਿਆ ਸਮਾਰਕ ਘੋਸ਼ਿਤ ਕੀਤਾ ਗਿਆ ਹੈ।[1]
30 ਏਕੜ ਵਿੱਚ ਫੈਲਿਆ, ਆਪਣੇ ਪ੍ਰਮੁੱਖ ਦਿਨਾਂ ਵਿੱਚ ਇਹ ਕਿਲ੍ਹਾ ਇਸਦੇ ਆਸ ਪਾਸ ਦੇ ਖੇਤਰ ਵਿੱਚ 80 ਕਿਲ੍ਹਿਆਂ ਦੇ ਨਿਯੰਤਰਣ ਵਿੱਚ ਹੁੰਦਾ ਸੀ।[2]
Remove ads
ਸ਼ਬਦਾਵਲੀ
ਕਿਲ੍ਹੇ ਲਈ ਵੱਖ-ਵੱਖ ਕਿੱਸਿਆਂ ਵਿੱਚ ਕਈ ਨਾਮ ਵਰਤੇ ਜਾਂਦੇ ਹਨ, ਜਿਵੇਂ ਕਿ ਅਸੀਦੁਰਗਾ, ਅਸੀਗੜ, ਅਸੀਕਾ, ਏ-ਸਿੱਕਾ, ਅੰਸੀ, ਹਾਂਸੀ, ਆਦਿ।[3]
ਇਤਿਹਾਸ
ਹਾਂਸੀ ਦਾ ਕਿਲ੍ਹਾ ਜਾਂ ਅਸੀਗੜ ਕਿਲ੍ਹਾ ਦਾ ਲੰਮਾ ਇਤਿਹਾਸ ਹੈ ਜਿਸਦੀ ਪਿਛਲੀ ਮਿਆਦ ਬਾਰੇ ਸਪਸ਼ਟਤਾ ਥੋੜੀ ਹੈ। ਪੁਰਾਣੇ ਸਿੱਕਿਆਂ ਦੀ ਖੁਦਾਈ ਬੀਸੀਈ ਪੀਰੀਅਡ ਦੇ ਸਮੇਂ ਨਾਲ ਸੰਬੰਧਿਤ ਹੈ ਜੋ ਦਰਸਾਉਂਦੀ ਹੈ ਕਿ ਜਿਸ 'ਤੇ ਕਿਲ੍ਹਾ ਬਣਾਇਆ ਹੋਇਆ ਹੈ ਇਸ ਟਿੱਲੇ 'ਤੇ ਬਹੁਤ ਬਸਤੀਆਂ ਦਾ ਇਤਿਹਾਸ ਰਿਹਾ ਹੈ।[4]
ਫਰਵਰੀ 1982 ਵਿੱਚ, ਗੁਪਤਾ ਕਾਲ ਦੀਆਂ ਮੂਰਤੀਆਂ ਸਮੇਤ ਜੈਨਾ ਦੇ ਕਾਂਸੇ ਦੇ ਇੱਕ ਵੱਡੇ ਭੰਡਾਰੇ ਦੀ ਖੋਜ ਕੀਤੀ ਗਈ।[5]
ਸਮਾਰਕ ਅਤੇ ਆਰਕੀਟੈਕਚਰ
ਇਸ ਕਿਲ੍ਹੇ ਨੂੰ ਪ੍ਰਾਚੀਨ ਭਾਰਤ ਦਾ ਸਭ ਤੋਂ ਅਪਹੁੰਚਣ ਵਾਲਾ ਕਿਲ੍ਹਾ ਮੰਨਿਆ ਜਾਂਦਾ ਹੈ[4] ਕਿਓਂਕਿ ਕਿਲ੍ਹੇ ਦੀਆਂ ਕੰਧਾਂ 52 feet (16 m) ਉਚੀਆਂ ਅਤੇ 37 feet (11 m) ਮੋਟੀਆਂ ਹਨ। ਕਿਲ੍ਹੇ ਦੇ ਦੱਖਣ ਸਿਰੇ 'ਤੇ ਜਾਰਜ ਥਾਮਸ ਦੁਆਰਾ ਬਾਅਦ ਵਿੱਚ ਜੋੜਿਆ ਗਿਆ ਇੱਕ ਵੱਡਾ ਗੇਟ ਹੈ। ਕੰਧਾਂ 'ਤੇ ਉੱਕਰੀ ਹੋਈ ਤਸਵੀਰ ਇਸ ਨੂੰ ਹਿੰਦੂ ਮੂਲ ਦਾ ਬਣਾਉਂਦੀ ਹੈ।[1]
ਮੁੱਖ ਗੇਟ
ਮੁੱਖ ਗੇਟ ਉੱਤੇ ਪੰਛੀਆਂ, ਜਾਨਵਰਾਂ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਖੂਬਸੂਰਤ ਚਿੱਤਰਾਂ ਉਕਰੀਆਂ ਹਨ।[6] ਕਿਹਾ ਜਾਂਦਾ ਹੈ ਕਿ ਇਸ ਦੀ ਮੁਰੰਮਤ ਅਲਾਉਦੀਨ ਖਿਲਜੀ ਨੇ 1304 ਵਿੱਚ ਕੀਤੀ ਸੀ।[2]
ਬਰਾਦਰੀ
ਇਕ ਸਮਤਲ ਛੱਤ ਵਾਲਾ ਲੰਮਾ ਥੰਮ ਵਾਲਾ ਢਾਂਚਾ ਟਿੱਲੇ ਦੇ ਸਿਖਰ ਤੇ ਸਥਿਤ ਹੈ ਅਤੇ ਇਸਨੂੰ ਬਰਾਦਰੀ ਵਜੋਂ ਜਾਣਿਆ ਜਾਂਦਾ ਹੈ[1]
ਚਾਰ ਕੁਤੁਬ ਦਰਗਾਹ
ਕਿਲ੍ਹੇ ਦੇ ਕੰਪਲੈਕਸ ਦੇ ਅੰਦਰ ਇੱਕ ਮਸਜਿਦ ਵੀ ਸਥਿਤ ਹੈ ਜੋ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਤੋਂ ਬਾਅਦ ਜੋੜੀ ਗਈ ਸੀ।[4]
- ਕਿਲ੍ਹੇ ਵਿੱਚ ਪਾਣੀ ਲਈ ਖੂਹ
- ਤੁਰਨ ਲਈ ਕਿਲ੍ਹੇ ਵਿੱਚ ਸੜਕ
- ਕ਼ਿਲੇ ਵਿੱਚ ਕੂੜੇਦਾਨ
- ਮੁੱਖ ਰਸਤੇ ਦਾ ਦ੍ਰਿਸ਼
- ਕੈਦੀਆਂ ਲਈ ਕ਼ਿਲੇ ਦੀ ਜੇਲ
ਸੰਭਾਲ
ਇਸ ਕ਼ਿਲੇ ਨੂੰ 1937 ਵਿੱਚ ਇੱਕ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ ਸੀ।[6] ਦਸੰਬਰ 2018 ਵਿਚ ਭਾਰਤ ਸਰਕਾਰ ਨੇ “ਘੋੜਾ ਘਰ” ਅਤੇ ਮੁੱਖ ਗੇਟ ਸਮੇਤ ਇਮਾਰਤਾਂ ਦੀ ਸਫ਼ਾਈ ਅਤੇ ਸਾਂਭ ਸੰਭਾਲ ਲਈ ਬਚਾਅ ਕਾਰਜ ਦੀ ਸ਼ੁਰੂਆਤ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads