ਅਹਿਮਦ ਫ਼ਰਾਜ਼

From Wikipedia, the free encyclopedia

ਅਹਿਮਦ ਫ਼ਰਾਜ਼
Remove ads

ਅਹਿਮਦ ਫ਼ਰਾਜ਼ (4 ਜਨਵਰੀ 1931 - 25 ਅਗਸਤ 2008, ਉਰਦੂ: احمد فراز) ਪਾਕਿਸਤਾਨੀ ਉਰਦੂ ਸ਼ਾਇਰ ਸੀ।

ਵਿਸ਼ੇਸ਼ ਤੱਥ ਅਹਿਮਦ ਫਰਾਜ਼, ਮੂਲ ਨਾਮ ...
Remove ads

ਜੀਵਨ

ਫ਼ਰਾਜ਼ ਦਾ ਜਨਮ 4 ਜਨਵਰੀ 1931 ਨੂੰ ਬਰਤਾਨਵੀ ਭਾਰਤ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬਾ ਦੇ ਕੋਹਾਟ, (ਹੁਣ ਪਾਕਿਸਤਾਨ) ਵਿੱਚ ਹੋਇਆ[1][2] ਉਸ ਦਾ ਬਾਪ ਇੱਕ ਅਧਿਆਪਕ ਸੀ। ਉਹ ਅਹਿਮਦ ਫ਼ਰਾਜ਼ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਲੇਕਿਨ ਇਹ ਸੰਭਵ ਨਹੀਂ ਸੀ ਕਿ ਉਸ ਦੀ ਹਰ ਮੰਗ ਪੂਰੀ ਕਰ ਸਕਦਾ। ਬਚਪਨ ਦਾ ਕਿੱਸਾ ਹੈ ਕਿ ਉਹ ਇੱਕ ਬਾਰ ਅਹਿਮਦ ਫ਼ਰਾਜ਼ ਲਈ ਕੁੱਝ ਕੱਪੜੇ ਲਿਆਏ। ਕਪੜੇ ਅਹਿਮਦ ਫਰਾਜ ਨੂੰ ਪਸੰਦ ਨਹੀਂ ਆਏ। ਉਸ ਨੇ ਖ਼ੂਬ ਰੌਲਾ ਮਚਾਇਆ ਕਿ ‘ਮੈਂ ਕੰਬਲ ਦੇ ਬਣੇ ਕੱਪੜੇ ਨਹੀਂ ਪਹਿਨਾਂਗਾ’।[3] ਉਸ ਦੇ ਭਰਾ ਲਈ ਲਿਆਂਦੇ ਗਏ ਕਪੜੇ ਉਸਨੂੰ ਕੁਝ ਬਿਹਤਰ ਲੱਗੇ। ਇਸ ਬਾਰੇ ਉਸਨੇ ਇੱਕ ਸ਼ੇਅਰ ਬਣਾ ਦਿੱਤਾ:

:سب کے واسطے لائے ہیں کپڑے سیل سے

:لائے ہیں میرے لیے قیدی کا کمبل جیل سے

ਸਬ ਕੇ ਵਾਸਤੇ ਲਾਏ ਹੈਂ ਕਪੜੇ ਸੇਲ ਸੇ

ਲਾਏ ਹੈਂ ਮੇਰੇ ਲੀਏ ਕੈਦੀ ਕਾ ਕੰਬਲ ਜੇਲ ਸੇ

[4]

ਗੱਲ ਇੱਥੇ ਤੱਕ ਵਧੀ ਕਿ ਫ਼ਰਾਜ਼ ਘਰ ਛੱਡਕੇ ਚਲਾ ਗਿਆ। ਤੇ ਫਿਰ ਤਮਾਮ ਉਮਰ ਉਹ ਫ਼ਰਾਰ ਹੀ ਰਿਹਾ। ਕਦੇ ਲੰਦਨ, ਕਦੇ ਨਿਊਯਾਰਕ, ਕਦੇ ਰਿਆਦ ਅਤੇ ਕਦੇ ਮੁੰਬਈ ਅਤੇ ਹੈਦਰਾਬਾਦ।

ਅਹਿਮਦ ਫਰਾਜ਼ ਨੇ ਉਰਦੂ ਅਤੇ ਫ਼ਾਰਸੀ ਵਿੱਚ ਐਮ ਏ ਕੀਤੀ। ਐਡਵਰਡ ਕਾਲਜ (ਪੇਸ਼ਾਵਰ) ਵਿੱਚ ਪੜ੍ਹਾਈ ਦੇ ਦੌਰਾਨ ਹੀ ਉਸਨੇ ਰੇਡੀਓ ਪਾਕਿਸਤਾਨ ਲਈ ਫੀਚਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਿਹ ‘ਤਨਹਾ ਤਨਹਾ’ ਪ੍ਰਕਾਸ਼ਿਤ ਹੋਇਆ ਤਾਂ ਉਹ ਬੀ. ਏ. ਵਿੱਚ ਪੜ੍ਹਦੇ ਸਨ। ਇਸ ਸਮੇਂ ਫੈਜ਼ ਅਹਿਮਦ ਫੈਜ਼ ਅਤੇ ਅਲੀ ਸਰਦਾਰ ਜਾਫਰੀ ਸਭ ਤੋਂ ਅੱਛੇ ਪ੍ਰਗਤੀਸ਼ੀਲ ਸ਼ਾਇਰ ਸਨ। ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾ ਲਿਆ।[5] ਪੜ੍ਹਾਈ ਪੂਰੀ ਕਰਨ ਦੇ ਬਾਅਦ ਰੇਡੀਓ ਤੋਂ ਵੱਖ ਹੋ ਗਏ ਅਤੇ ਯੂਨੀਵਰਸਿਟੀ ਵਿੱਚ ਲੈਕਚਰਸ਼ਿਪ ਲੈ ਲਈ। ਇਸ ਨੌਕਰੀ ਦੇ ਦੌਰਾਨ ਉਸ ਦਾ ਅਗਲਾ ਸੰਗ੍ਰਿਹ ਦਰਦ ਆਸ਼ੋਬ ਛਪਿਆ। ਯੂਨੀਵਰਸਿਟੀ ਦੀ ਨੌਕਰੀ ਦੇ ਬਾਅਦ ਉਹ ਪਾਕਿਸਤਾਨ ਨੈਸ਼ਨਲ ਸੈਂਟਰ (ਪੇਸ਼ਾਵਰ) ਦਾ ਨਿਰਦੇਸ਼ਕ ਨਿਯੁਕਤ ਹੋਏ।

2006 ਤੱਕ ਉਹ ਨੈਸ਼ਨਲ ਬੁੱਕ ਫਾਉਂਡੇਸ਼ਨ ਪ੍ਰਮੁੱਖ ਰਿਹਾ। ਉਸ ਦਾ ਕਹਿਣਾ ਸੀ ਕਿ ਟੀ ਵੀ ਇੰਟਰਵਿਊ ਦੇ ਇਲਜ਼ਾਮ ਵਿੱਚ ਉਸ ਨੂੰ ਇਸ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 25 ਅਗਸਤ 2008 ਨੂੰ ਇਸਲਾਮਾਬਾਦ ਵਿੱਚ ਉਹਨਾਂ ਦੀ ਮੌਤ ਹੋ ਗਈ।[6][7]

ਉਹਨਾਂ ਦਾ ਬੇਟਾ ਸ਼ਿਬਲੀ ਫ਼ਰਾਜ਼ ਪਾਕਿਸਤਾਨ ਮਰਕਜ਼ ਵਿੱਚ ਵਜ਼ੀਰ ਹੈ।

Remove ads

ਕਾਵਿ ਸੰਗ੍ਰਿਹ

  • ਖ਼ਾਨਾਬਦੋਸ਼
  • ਤਨਹਾ ਤਨਹਾ
  • ਦਰਦ ਆਸ਼ੋਬ
  • ਸ਼ਬ ਖ਼ੂਨ
  • ਨਾਯਫ਼ਤ
  • ਮੇਰੇ ਖ਼ਾਬ ਰੇਜ਼ਾ ਰੇਜ਼ਾ
  • ਬੇ ਆਵਾਜ਼ ਗਲੀ ਕੂਚੋਂ ਮੇਂ
  • ਨਾਬੀਨਾ ਸ਼ਹਿਰ ਮੇਂ ਆਈਨਾ
  • ਪਸ ਅੰਦਾਜ਼ ਮੌਸਮ
  • ਸਭ ਆਵਾਜ਼ੇਂ ਮੇਰੀ ਹੈਂ
  • ਖ਼ਾਬ ਗੁਲ ਪਰੇਸ਼ਾਂ ਹੈ
  • ਮੋਦਲਕ
  • ਗ਼ਜ਼ਲ ਬਹਾਨਾ ਕਰੋ
  • ਜਾਨਾਂ ਜਾਨਾਂ
  • ਯੇ ਇਸ਼ਕ ਜਨੂੰ ਪੇਸ਼ਾ

ਲੋਕਪ੍ਰਿਯ ਸ਼ੇਅਰ

 ***
ਅਬ ਕੇ ਹਮ ਬਿਛੜੇ ਤੋਂ ਸ਼ਾਯਦ ਕਭੀ ਖ਼ਵਾਬੋਂ ਮੇਂ ਮਿਲੇਂ
ਜਿਸ ਤਰਹ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇਂ
ਢੂੰਢ ਉਜੜੇ ਹੂਏ ਲੋਗੋਂ ਮੇਂ ਵਫ਼ਾ ਕੇ ਮੋਤੀ
ਯੇ ਖ਼ਜ਼ਾਨੇ ਤੁਝੇ ਮੁਮਕਿਨ ਹੈ ਖ਼ਰਾਬੋਂ ਮੇਂ ਮਿਲੇਂ
ਤੂ ਖ਼ੁਦਾ ਹੈ ਨ ਮੇਰਾ ਇਸ਼ਕ਼ ਫ਼ਰਿਸ਼ਤੋਂ ਜੈਸਾ
ਦੋਨੋਂ ਇੰਸਾਂ ਹੈਂ ਤੋਂ ਕ੍ਯੋਂ ਇਤਨੇ ਹਿਜਾਬੋਂ ਮੇਂ ਮਿਲੇਂ
 ***
ਇਸ ਸੇ ਪਹਲੇ ਕੇ ਬੇ-ਵਫ਼ਾ ਹੋ ਜਾਏਂ
ਕ੍ਯੋਂ ਨ ਐ ਦੋਸਤ ਹਮ ਜੁਦਾ ਹੋ ਜਾਏਂ
 ***
ਦੋਸਤ ਬਨ ਕਰ ਭੀ ਨਹੀਂ ਸਾਥ ਨਿਭਾਨੇਵਾਲਾ
ਵਹੀ ਅੰਦਾਜ਼ ਹੈ ਜ਼ਾਲਿਮ ਕਾ ਜ਼ਮਾਨੇਵਾਲਾ
 ***
ਕਰੂੰ ਨ ਯਾਦ ਅਗਰ ਕਿਸ ਤਰਹ ਭੁਲਾਊਂ ਉਸੇ
ਗ਼ਜ਼ਲ ਬਹਾਨਾ ਕਰੂੰ ਔਰ ਗੁਨਗੁਨਾਊਂ ਉਸੇ
 ***
ਤੁਮ ਭੀ ਖ਼ਫ਼ਾ ਹੋ ਲੋਗ ਭੀ ਬਰਹਮ ਹੈਂ ਦੋਸਤੋ
ਅਬ ਹੋ ਚਲਾ ਯਕ਼ੀਂ ਕੇ ਬੁਰੇ ਹਮ ਹੈਂ ਦੋਸਤੋ
ਕੁਛ ਆਜ ਸ਼ਾਮ ਹੀ ਸੇ ਹੈ ਦਿਲ ਭੀ ਬੁਝਾ-ਬੁਝਾ
ਕੁਛ ਸ਼ਹਰ ਕੇ ਚਿਰਾਗ਼ ਭੀ ਮਧਮ ਹੈਂ ਦੋਸਤੋ
 ***
ਸਿਲਸਿਲੇ ਤੋੜ ਗਯਾ ਵੋਹ ਸਭੀ ਜਾਤੇ ਜਾਤੇ
ਵਰਨਾ ਇਤਨੇ ਤੋਂ ਮਰਾਸਿਮ ਥੇ ਕੇ ਆਤੇ ਜਾਤੇ (*ਮਰਾਸਿਮ=ਰਿਸ਼ਤਾ,ਤਾਲੁਕ਼ਾਤ)
ਕਿਤਨਾ ਹਸੀਂ ਥਾ ਤੇਰੇ ਹਿਜਰ ਮੇਂ ਮਰ ਜਾਨਾ
ਫਿਰ ਭੀ ਏਕ ਉਮਰ ਲਗੀ ਜਾਨ ਸੇ ਜਾਤੇ ਜਾਤੇ
ਉਸਕੀ ਵੋਹ ਜਾਨੇ ਉਸੇ ਪਾਸ-ਏ-ਵਫ਼ਾ ਥਾ ਕਿ ਨਾ ਥਾ
ਤੁਮ 'ਫਰਾਜ਼' ਆਪਣੀ ਤਰਫ਼ ਸੇ ਤੋਂ ਨਿਭਾਤੇ ਜਾਤੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads