ਆਈਜ਼ੈਕ ਐਸੀਮੋਵ

From Wikipedia, the free encyclopedia

ਆਈਜ਼ੈਕ ਐਸੀਮੋਵ
Remove ads

thumb|300px|right|ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ। ਆਈਜ਼ੈਕ ਐਸੀਮੋਵ (2 ਜਨਵਰੀ, 1920[1] – 6 ਅਪ੍ਰੈਲ, 1992) ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов (ਈਸਾਕ ਓਜ਼ੀਮੋਵ) ਸੀ ਜਿਸਨੂੰ ਬਾਅਦ ਵਿੱਚ Айзек Азимов (ਆਈਜ਼ੈਕ ਆਜ਼ੀਮੋਵ) ਲਿਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ਲਿੱਖੀਆਂ ਸਨ ਪਰ ਉਸ ਦੀ ਸ਼ੋਹਰਤ ਦਾ ਅਸਲ ਕਾਰਨ ਉਸ ਦੁਆਰਾ ਰੋਬੋਟਾਂ ਬਾਰੇ ਲਿੱਖੇ ਗਏ ਨਾਵਲ ਸਨ। ਉਸ ਦੁਆਰਾ ਲਿਖੀ ਗਈ ਬੁਨਿਆਦ ਲੜੀ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹਨ। ਬੁਨਿਆਦ ਲੜੀ ਅਸਲ ਵਿੱਚ ਭਵਿੱਖ ਦੀ ਆਕਾਸ਼ ਗੰਗਾ ਦਾ ਇਤਿਹਾਸ ਹੈ।

ਵਿਸ਼ੇਸ਼ ਤੱਥ ਆਈਜ਼ੈਕ ਐਸੀਮੋਵ, ਜਨਮ ...
Remove ads

ਐਸੀਮੋਵ ਦੀਆਂ ਵਿਗਿਆਨ-ਕਥਾਵਾਂ ਮੁੱਖ ਤੌਰ ਤੇ 1939 ਤੋਂ 1957 ਵਿਚਕਾਰ ਅਤੇ 1982 ਤੋਂ 1992 ਵਿਚਕਾਰ ਲਿੱਖੀਆਂ ਗਈਆਂ ਹਨ। ਬਾਕੀ ਦਾ ਵਕਤ ਉਸ ਨੇ ਵਿਗਿਆਨ ਨੂੰ ਹਰ ਦਿਲ ਅਜ਼ੀਜ਼ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਐਸੀਮੋਵ ਬੋਸਟਨ ਯੂਨੀਵਰਸਿਟੀ ਵਿੱਚ 1949 ਤੋਂ 1958 ਤਕ ਇੱਕ ਜੀਵ-ਰਸਾਇਣ ਵਿਗਿਆਨੀ ਸੀ, ਜਿੱਥੇ ਉਹ ਨਿਊਕਲੀ-ਤੇਜ਼ਾਬ ਬਾਰੇ ਖੋਜ ਕਰਦਾ ਸੀ। ਸੰਨ 1958 ਤੌਂ ਬਾਅਦ ਉਸਨੇ ਸਿਰਫ ਪੇਸ਼ੇਵਰ ਲੇਖਕ ਦੇ ਤੌਰ ਤੇ ਕੰਮ ਕੀਤਾ। ਤਕਰੀਬਨ 500 ਦੇ ਕਰੀਬ ਕਿਤਾਬਾਂ ਐਸੀਮੋਵ ਦੇ ਨਾਂ ਹਨ। ਉਸ ਦੀਆਂ ਕਿਤਾਬਾਂ ਵਿੱਚ ਸਭ ਤੋਂ ਵਧੀਆ ਕਿਤਾਬ ਦਾ ਨਾਮ ਐਸੀਮੋਵ ਦੀ ਵਿਗਿਆਨ ਦੀ ਨਵੀਂ ਗਾਈਡ (ਅੰਗਰੇਜ਼ੀ ਵਿਚ: Asimov's New Guide to Science) ਸੀ, ਜੋ ਕਿ 1984 ਵਿੱਚ ਛਪੀ ਸੀ।

ਐਸੀਮੋਵ ਨੇ ਤਿੰਨ ਅਸੂਲ ਦਿੱਤੇ, ਜੋ ਕਿ ਹਰ ਰੋਬੋਟ ਨੂੰ (ਉਸ ਦੇ ਮੁਤਾਬਕ) ਮੰਨਣੇ ਪੈਣਗੇ:

(1) ਇੱਕ ਰੋਬੋਟ ਕਦੇ ਵੀ ਕਿਸੀ ਇਨਸਾਨ ਦਾ ਨੁਕਸਾਨ ਨਹੀਂ ਕਰੇਗਾ ਅਤੇ ਨਾ ਹੀ ਸ਼ਾਂਤ ਬੈਠੇਗਾ, ਇਹ ਜਾਣਦੇ ਹੋਏ ਕਿ ਇਨਸਾਨ ਖਤਰੇ ਵਿੱਚ ਹੈ।
(2) ਰੋਬੋਟ ਇਨਸਾਨਾ ਦੁਆਰਾ ਦਿੱਤੇ ਹਰ ਹੁਕਮ ਦਾ ਪਾਲਣ ਕਰਨਗੇ, ਬਸ਼ਰਤੇ ਉਹ ਪਹਿਲੇ ਅਸੂਲ ਦੀ ਉਲੰਘਣਾ ਨਾ ਕਰਦਾ ਹੋਵੇ।
(3) ਹਰ ਰੋਬੋਟ ਖੁਦ ਨੂੰ ਸਲਾਮਤ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ, ਬਸ਼ਰਤੇ ਉਸ ਦਾ ਕੋਈ ਕਦਮ ਪਹਿਲੇ ਦੋ ਅਸੂਲਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਰੋਬੋਟ ਵਿਗਿਆਨ ਦੀ ਸੰਖੇਪ ਕਿਤਾਬ, 56ਵਾਂ ਅਡੀਸ਼ਨ, ਸੰਨ 2058

ਐਸੀਮੋਵ ਦੀ ਵਿਗਿਆਨ-ਕਥਾਵਾਂ ਆਉਣ ਵਾਲੇ 23 ਹਜ਼ਾਰ ਸਾਲਾਂ ਦੀ ਤਾਰੀਖ ਅਤੇ ਖਤਰਿਆਂ ਨੂੰ ਬਿਆਨ ਕਰਦੀਆਂ ਹਨ। ਇਤਿਹਾਸ ਦੇ ਤਿੰਨ ਦੌਰ ਹਨ:

(1) ਸੰਨ 1998 ਤੋਂ 11584 ਤਕ:

ਰੋਬੋਟਾਂ ਅਤੇ ਕਾਇਨਾਤੀ ਸਫਰ ਦਾ ਵਿਕਾਸ ਹੁੰਦਾ ਹੈ। ਰੋਬੋਟ ਇਨਸਾਨੀ ਫਿਰਕੇ ਦਾ ਇੱਕ ਹਿੱਸਾ ਬਣਦੇ ਹਨ। ਪੂਰੀ ਆਕਾਸ਼ ਗੰਗਾ ਵਿੱਚ ਆਬਾਦੀ ਦਾ ਫੈਲਾਵ ਹੁੰਦਾ ਹੈ।
1998-2052: I-ਰੋਬੋਟ
3421: ਸਟੀਲ ਦੀ ਗੁਫਾਵਾ
3422: ਸ਼ਪਸ਼ਟ ਸੂਰਜ
3424: ਪੋ ਫੱਟਣ ਦੇ ਰੋਬੋਟ
3624: ਰੋਬੋਟ ਅਤੇ ਸਲਤਨਤ
4850: ਤਾਰੇ, ਰੇਤ ਦੀ ਤਰ੍ਹਾ
11129: ਖਲਾ ਦਾ ਬਹਾਅ

(2) ਸੰਨ 11584 ਤੋਂ 23652 ਤਕ

ਇਹ ਕਾਇਨਾਤੀ ਸਲਤਨਤ ਦਾ ਦੌਰ ਹੈ।
12411: ਆਸਮਾਨ ਵਿੱਚ ਵੱਟਾ
23604: ਬੁਨਿਆਦ ਦਾ ਅਗਾਜ਼

(3) ਸੰਨ 23652 ਤੋਂ 24954 ਤਕ:

ਬੁਨਿਆਦ: ਕਾਇਨਾਤੀ ਸਲਤਨਤ ਦੇ ਟੁੱਟਣ ਦੇ ਦੌਰ ਵਿਚ, ਹੈਰੀ ਸੈਲਦੋਨ ਤੇਰਮਿਨੁਸ ਨਾਂ ਦੇ ਗ੍ਰਹਿ 'ਤੇ ਨਵੀਂ ਸਲਤਨਤ ਦੀ ਬੁਨਿਆਦ ਰੱਖਦਾ ਹੈ। ਹਿਸਾਬ ਦੇ ਕਾਇਦੇ ਕਿਸੀ ਕੰਮ ਨਹੀਂ ਆਉਦੇਂ ਅਤੇ ਇਤਿਹਾਸ ਖੁਦ ਨੂੰ ਨਸ਼ਟ ਕਰਨ ਦਾ ਕੋਈ ਹੋਰ ਤਰੀਕਾ ਲੱਭ ਲੈਂਦਾ ਹੈ...
23731-812: ਬੁਨਿਆਦ
23847-963: ਬੁਨਿਆਦ ਅਤੇ ਸਲਤਨਤ
23968-029: ਦੂਸਰੀ ਬੁਨਿਆਦ
24150: ਬੁਨਿਆਦ ਦਾ ਕਿਨਾਰਾ
24150: ਬੁਨਿਆਦ ਅਤੇ ਧਰਤੀ
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads