ਆਤਿਫ਼ ਅਸਲਮ
ਪਾਕਿਸਤਾਨੀ ਗਾਇਕ From Wikipedia, the free encyclopedia
Remove ads
ਆਤਿਫ਼ ਅਸਲਮ (ਜਨਮ:12 ਮਾਰਚ 1983) ਇੱਕ ਪਾਕਿਸਤਾਨੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਅਦਾਕਾਰ ਦੇ ਤੌਰ 'ਤੇ ਅਸਲਮ ਦੀ ਪਹਿਲੀ ਫ਼ਿਲਮ ਬੋਲ ਸੀ।
ਮੁੱਢਲਾ ਜੀਵਨ
ਆਤਿਫ ਦਾ ਜਨਮ ਪੰਜਾਬ, ਪਾਕਿਸਤਾਨ ਦੇ ਜਿਲ੍ਹੇ ਗੁਜਰਾਂਵਾਲਾ ਵਿੱਚ ਵਜ਼ੀਰਾਬਾਦ ਵਿੱਚ ਹੋਇਆ। 9 ਸਾਲ ਦੀ ਉਮਰ ਵਿੱਚ ਉਸ ਦਾ ਪਰਵਾਰ ਨਾਲ ਵਜ਼ੀਰਾਬਾਦ ਤੋਂ ਇਸਲਾਮਾਬਾਦ ਚਲਿਆ ਗਿਆ। ਉਥੇ ਉਸ ਨੇ ਸੇਂਟ ਪਾਲ਼ ਸਕੂਲ ਵਿੱਚ ਦਾਖ਼ਲਾ ਲਿਆ। 1995 ਵਿੱਚ ਉਹ ਲਾਹੌਰ ਆਏ ਅਤੇ ਡਵੀਜ਼ਨਲ ਪਬਲਿਕ ਸਕੂਲ ਮਾਡਲ ਟਾਊਨ ਲਾਹੌਰ ਵਿੱਚ ਆਪਣੀ ਤਾਲੀਮ ਜਾਰੀ ਰੱਖੀ। ਉਸਨੂੰ ਸਕੂਲ ਕੀ ਕ੍ਰਿਕਟ ਟੀਮ ਵਿੱਚ ਗੇਂਦਬਾਜ਼ ਵਜੋਂ ਚੁਣ ਲਿਆ ਗਿਆ। ਉਸ ਨੇ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਜਾਣ ਲਈ ਸਿਰਤੋੜ ਕੋਸ਼ਿਸ਼ ਕੀਤੀ।
ਉਸ ਨੇ ਆਪਣੀ ਸਾਂਵੀ ਤਾਲੀਮ, ਪੀ ਏ ਐਫ਼ ਕਾਲਜ ਲਾਹੌਰ ਵਿੱਚ ਜਾਰੀ ਰੱਖੀ। ਇਸ ਦੌਰ ਵਿੱਚ ਉਸਨੂੰ ਸੰਗੀਤ ਨਾਲ ਮੁਹੱਬਤ ਹੋ ਗਈ। ਉਸ ਦੇ ਬੜੇ ਭਾਈ ਕੋਲ 8000 ਗੀਤਾਂ ਦਾ ਸੰਗ੍ਰਹਿ ਮੌਜੂਦ ਸੀ ਜਿਸ ਵਿੱਚ ਹਰ ਕਿਸਮ ਦੇ ਗੀਤ ਮੌਜੂਦ ਸਨ। ਉਹ ਇਨ੍ਹਾਂ ਨੂੰ ਸੁਣਦਾ ਰਹਿੰਦਾ। ਇਸੇ ਦੌਰ ਵਿੱਚ ਉਸ ਨੇ ਆਪਣੀ ਆਵਾਜ਼ ਵਿੱਚ ਨਿਖਾਰ ਪੈਦਾ ਕੀਤਾ ਅਤੇ ਬਹੁਤ ਜਲਦ ਗਾਇਕੀ ਸਿੱਖਣ ਲੱਗੇ।
Remove ads
ਨਿੱਜੀ ਜ਼ਿੰਦਗੀ
ਅਾਤਿਫ਼ ਅਸਲਮ ਦਾ ਵਿਆਹ ਸਿੱਖਿਆ-ਸ਼ਾਸ਼ਤਰੀ ਸਾਰਾ ਭਾਰਵਾਨਾ ਨਾਲ 29 ਮਾਰਚ, 2013 ਨੂੰ ਲਹੌਰ ਵਿੱਚ ਹੋਇਆ ਸੀ ਅਤੇ 2014 ਵਿੱਚ ਉਨ੍ਹਾ ਦੇ ਘਰ ਪੁੱਤਰ ਨੇ ਜਨਮ ਲਿਆ ਸੀ।[1][2]
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads