ਆਲੀਕੇ, ਮਾਨਸਾ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਆਲੀਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਆਲੀਕੇ ਦੀ ਅਬਾਦੀ 1864 ਸੀ। ਇਸ ਦਾ ਖੇਤਰਫ਼ਲ 6.59 ਕਿ. ਮੀ. ਵਰਗ ਹੈ। ਇਸ ਪਿੰਡ ਦੀ ਮੌਜੂਦਾ ਸਰਪੰਚ (੨੦੨੪-੨੯) ਮੇਵਾ ਸਿੰਘ ਹੈ।
ਦੂਰੀ-ਇਹ ਪਿੰਡ ਮਾਨਸਾ-ਸਰਸਾ (NH-703) ਰੋਡ ਤੇ ਮੌਜੂਦ ਪਿੰਡ ਫੱਤਾ ਮਾਲੋਕਾ ਤੋਂ 4 ਕਿ.ਮੀ. ਚੜ੍ਹਦੇ ਵਾਲੇ ਪਾਸੇ ਸਥਿਤ ਹੈ। ਜ਼ਿਲ੍ਹਾ ਹੈਡਕੁਆਰਟਰ ਮਾਨਸਾ ਤੋਂ ਦੂਰੀ 33 ਕਿ.ਮੀ. ਹੈ, ਤਹਿਸੀਲ ਸਰਦੂਲਗੜ੍ਹ ਤੋਂ 13 ਕਿ.ਮੀ. ਹੈ। ਹਰਿਆਣਾ ਦੇ ਸ਼ਹਿਰ ਸਿਰਸਾ ਤੋਂ 45 ਕਿ.ਮੀ.,ਫਤੇਹਾਬਾਦ ਤੋਂ 33 ਕਿ.ਮੀ.,ਰਤੀਆ ਤੋਂ 30 ਕਿ.ਮੀ.,ਕਾਲਾਂਵਾਲੀ ਤੋਂ 45 ਕਿ.ਮੀ. ਹੈ। ਦ ਐਨਲਾਈਟੈਂਡ ਗਰੁੱਪ ਆਫ ਕਾਲਜਿਜ਼ ਝੁਨੀਰ ਤੋਂ 8 ਕਿ.ਮੀ., ਭਾਰਤ ਗਰੁੱਪ ਆਫ ਕਾਲਜਿਜ਼ ਸਰਦੂਲਗੜ੍ਹ ਤੋਂ 20 ਕਿ.ਮੀ., ਸ.ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ ਸਰਦੂਲਗੜ੍ਹ ਤੋਂ 17 ਕਿ.ਮੀ., ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ 35 ਕਿ.ਮੀ. ਦੂਰੀ ਤੇ ਸਥਿਤ ਹੈ।
Remove ads
ਧਾਰਮਿਕ ਅਸਥਾਨ
ਪਿੰਡ ਵਿੱਚ 3 ਗੁਰਦਵਾਰੇ ਹਨ,ਜਿਹਨਾਂ ਵਿਚੋਂ ਇੱਕ ਗੁਰਦਵਾਰਾ ਅਕਾਲਸਰ ਸਾਹਿਬ ਇਤਿਹਾਸਕ ਹੈ। ਇੱਕ ਡੇਰਾ ਬਾਬਾ ਹੇਮਗਿਰੀ ਜੀ, ਇੱਕ ਬਾਬਾ ਬੁਰਜ਼ ਨਾਮੀ ਧਾਰਮਿਕ ਅਸਥਾਨ (ਜੋ ਪਿੰਡ ਦੇ ਵਿਚਾਲੇ ਬਣਿਆ ਹੋਇਆ ਹੈ)। ਇੱਕ ਮਾਤਾ ਰਾਣੀ ਦਾ ਮੰਦਿਰ ਵੀ ਹੈ। ਪਿੰਡ ਵਿੱਚ ਜ਼ਿਆਦਾ ਗਿਣਤੀ 'ਚ ਸਿੱਖ ਧਰਮ ਨਾਲ ਸੰਬੰਧਿਤ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ 2-3 ਘਰ ਹਿੰਦੂਆਂ ਦੇ ਅਤੇ 1 ਘਰ ਮੁਸਲਮਾਨਾਂ ਦਾ ਵੀ ਹੈ। ਪਿੰਡ ਵਿੱਚ ਸਾਰੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ।
ਸਿੱਖਿਆ ਪੱਖੋਂ
ਪਿੰਡ ਵਿੱਚ ਪੜ੍ਹਾਈ ਪੱਖੋਂ ਪੰਜਵੀਂ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪੀਣ ਵਾਲੇ ਪਾਣੀ ਦੀ ਅਤੇ ਬਿਜਲੀ ਦੀ ਵਧੀਆ ਸਹੂਲਤ ਹੈ।
ਇਸ ਪਿੰਡ ਤੋਂ ਦੋ ਕਿਲੋਮੀਟਰ ਦੂਰ (ਗੁਰਦੁਆਰਾ ਅਕਾਲਸਰ ਸਾਹਿਬ ਦੇ ਨਾਲ) ਇੱਕ ਗਰਿੱਡ ਤੇ ਇੱਕ ਵਾਟਰ-ਵਰਕਸ ਬਣਿਆ ਹੋਇਆ ਹੈ।
ਗੁਆਢੀਂ ਪਿੰਡ-ਪਿੰਡ ਨਾਲ ਲਗਦੇ ਪਿੰਡ ਝੰਡੂਕੇ, ਫੱਤਾ ਮਾਲੋਕਾ, ਮੀਰਪੁਰ ਕਲਾਂ, ਆਦਮਕੇ, ਚੋਟੀਆਂ ਹਨ।
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads