ਆਲ ਇੰਡੀਆ ਮੁਸਲਿਮ ਲੀਗ

From Wikipedia, the free encyclopedia

Remove ads

ਕੁੱਲ ਹਿੰਦ ਮੁਸਲਿਮ ਲੀਗ (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਨ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।

ਵਿਸ਼ੇਸ਼ ਤੱਥ ਆਲ ਇੰਡੀਆ ਮੁਸਲਿਮ ਲੀਗ ...
Remove ads

ਪਾਕਿਸਤਾਨ ਦੀ ਮੰਗ

23 ਮਾਰਚ, 1940 ਦੇ ਦਿਨ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿੱਚ ਹੋਇਆ ਜਿਸ ਵਿੱਚ 'ਮੁਸਲਿਮ ਮੁਲਕ' (ਪਾਕਿਸਤਾਨ) ਦੀ ਕਾਇਮੀ ਦੀ ਮੰਗ ਕੀਤੀ ਗਈ ਸੀ। ਜਿਨਾਹ ਮੁਤਾਬਕ 'ਦਿਲ ਵਿੱਚ ਬਦੀ ਰੱਖਣ ਵਾਲੇ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ, ਇਸ ਕਰ ਕੇ ਅਜਿਹਾ ਬੇਹੱਦ ਜ਼ਰੂਰੀ ਸੀ।' ਇਹ ਮੰਗ, ਮਾਰਚ, 1940 ਵਿੱਚ ਪਹਿਲੀ ਵਾਰੀ ਨਹੀਂ ਸੀ ਪੇਸ਼ ਹੋਈ, ਸੰਨ 1929 ਵਿੱਚ ਵੀ ਮੁਸਲਿਮ ਕਾਨਫ਼ਰੰਸ ਵਿੱਚ ਤਕਰੀਰ ਕਰਦਿਆਂ ਸਰ ਮੁਹੰਮਦ ਇਕਬਾਲ ਨੇ ਪੰਜਾਬ ਵਿਚੋਂ ਅੰਬਾਲਾ ਡਵੀਜ਼ਨ ਅਤੇ ਕੁੱਝ ਹੋਰ ਜ਼ਿਲ੍ਹੇ ਕੱਢਣ ਦੀ ਮੰਗ ਕੀਤੀ ਸੀ। ਇਸ ਨਾਲ ਪੰਜਾਬ ਵਿੱਚ ਮੁਸਲਮਾਨਾਂ ਦੀ ਫ਼ੀ ਸਦੀ ਆਬਾਦੀ 63 ਤੋਂ ਵੀ ਵੱਧ ਜਾਂਦੀ ਸੀ। ਅਜਿਹਾ ਹੀ ਖ਼ਿਆਲ ਜੈਫ਼ਰੀ ਕਾਰਬੈੱਟ ਨੇ ਵੀ ਗੋਲਮੇਜ਼ ਕਾਨਫ਼ਰੰਸ ਸਮੇਂ ਦਿਤਾ ਸੀ। ਉਸ ਮੁਤਾਬਕ ਅੰਬਾਲਾ ਡਵੀਜ਼ਨ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਸੀ ਸਗੋਂ 1857 ਦੇ ਗ਼ਦਰ ਮਗਰੋਂ ਇਸ ਨੂੰ ਸਜ਼ਾ ਦੇਣ ਲਈ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ। ਇਹੋ ਜਹੀ ਚਰਚਾ, ਤਕਰੀਰਾਂ ਅਤੇ ਮੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਸਨ ਪਰ 1940 ਦਾ ਮੁਸਲਿਮ ਲੀਗ ਦਾ 'ਪਾਕਿਸਤਾਨ' ਦਾ ਮਤਾ ਇਸ ਦਾ ਸਿਖਰ ਸੀ।

Remove ads

ਵਿਰੋਧ

ਪਾਕਿਸਤਾਨ ਦਾ ਮਤਾ ਪਾਸ ਹੁੰਦਿਆਂ ਹੀ ਕਈ ਪਾਸਿਉਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਇਹਨੀਂ ਦਿਨੀਂ ਹੀ ਆਲ ਇੰਡੀਆ ਅਕਾਲੀ ਕਾਨਫ਼ਰੰਸ ਅਟਾਰੀ ਵਿਖੇ ਹੋਈ ਜਿਸ ਨੇ ਪਾਕਿਸਤਾਨ ਦੀ ਮੰਗ ਦੀ ਨਿੰਦਾ ਕੀਤੀ ਅਤੇ ਇਸ ਨੂੰ ਰੋਕਣ ਵਾਸਤੇ ਅਪਣਾ ਪੂਰਾ ਤਾਣ ਲਾਉਣ ਦਾ ਐਲਾਨ ਕੀਤਾ। ਖ਼ਾਲਸਾ ਨੈਸ਼ਨਲਿਸਟ ਪਾਰਟੀ ਨੇ ਵੀ 29 ਮਾਰਚ, 1940 ਦੇ ਦਿਨ ਲਾਹੌਰ ਵਿੱਚ ਪਾਕਿਸਤਾਨ-ਵਿਰੋਧੀ ਮਤਾ ਪਾਸ ਕੀਤਾ। ਇਸ ਮਗਰੋਂ ਬਾਬਾ ਖੜਕ ਸਿੰਘ ਦੀ ਜੂਨ, 1940 ਦੀ ਲਾਹੌਰ ਵਿੱਚ ਹੋਈ ਕਾਨਫ਼ਰੰਸ ਨੇ ਵੀ ਪਾਕਿਸਤਾਨ ਦੀ ਮੰਗ ਦੀ ਭਰਪੂਰ ਨਿੰਦਾ ਕੀਤੀ।

Remove ads

ਵਿਰੋਧ ਦੀ ਕਾਨਫ਼ਰੰਸ

ਪਹਿਲੀ ਦਸੰਬਰ, 1940 ਨੂੰ ਲਾਹੌਰ ਵਿੱਚ ਪਾਕਿਸਤਾਨ ਦੀ ਮੰਗ ਵਿਰੁਧ ਇੱਕ ਭਾਰੀ ਕਾਨਫ਼ਰੰਸ ਹੋਈ ਜਿਸ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਮਹਾਸ਼ਾ ਕ੍ਰਿਸ਼ਨ, ਜਲਾਲ-ਉਦ-ਦੀਨ ਅੰਬਰ, ਪ੍ਰੋਫ਼ੈਸਰ ਅਬਦੁਲ ਮਜੀਦ ਖ਼ਾਨ, ਡਾਕਟਰ ਐਮ.ਐਸ. ਐਨੇ, ਰਾਜਾ ਨਰਿੰਦਰ ਨਾਥ ਵਗ਼ੈਰਾ ਸ਼ਾਮਲ ਹੋਏ ਅਤੇ ਪਾਕਿਸਤਾਨ ਦੀ ਮੰਗ ਵਿਰੁਧ ਮਤਾ ਪਾਸ ਕੀਤਾ। ਪਾਕਿਸਤਾਨ ਦੇ ਨਾਹਰੇ ਦਾ ਸਭ ਤੋਂ ਵੱਧ ਵਿਰੋਧ ਪੰਜਾਬ ਵਿੱਚ ਹੋਇਆ। ਲੁਧਿਆਣੇ ਦੇ ਡਾ: ਵੀਰ ਸਿੰਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿੱਚ ਖ਼ਾਲਿਸਤਾਨ ਨਾਂ ਦਾ ਇੱਕ ਪੈਂਫ਼ਲਿਟ ਛਾਪ ਕੇ ਮੁਸਲਮਾਨਾਂ ਦੀ ਮੰਗ ਦਾ ਮੂੰਹ-ਤੋੜਵਾਂ ਜਵਾਬ ਦਿਤਾ। ਡਾ. ਵੀਰ ਸਿੰਘ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇੱਕ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿੱਚ ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਲਸੀਆਂ ਦੀਆਂ ਸਿੱਖ ਰਿਆਸਤਾਂ, ਮਲੇਰਕੋਟਲਾ, ਸ਼ਿਮਲਾ, ਜਲੰਧਰ, ਅੰਬਾਲਾ, ਫ਼ਿਰੋਜ਼ਪੁਰ, ਅੰਮ੍ਰਿਤਸਰ, ਲਾਹੌਰ, ਲਾਇਲਪੁਰ, ਗੁੱਜਰਾਂਵਾਲਾ, ਸ਼ੇਖ਼ੂਪੁਰਾ, ਮਿੰਟਗੁਮਰੀ, ਹਿਸਾਰ, ਰੋਹਤਕ ਅਤੇ ਕਰਨਾਲ ਜ਼ਿਲ੍ਹੇ ਸ਼ਾਮਲ ਸਨ। ਡਾਕਟਰ ਭੱਟੀ ਚਾਹੁੰਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿੱਚ ਹਰ ਪੱਖ ਦੇ ਨੁਮਾਇੰਦੇ ਹੋਣ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads