ਜੀਂਦ

ਹਰਿਆਣਾ, ਭਾਰਤ ਦਾ ਸ਼ਹਿਰ From Wikipedia, the free encyclopedia

Remove ads

ਜੀਂਦ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਪ੍ਰਸਿਧ ਸ਼ਹਿਰ ਹੈ ਜਿਸਨੂੰ ਹਰਿਆਣਾ ਦਾ ਦਿਲ ਕਿਹਾ ਜਾਂਦਾ ਹੈ। ਇਹ ਹਰਿਆਣਾ ਦੇ ਪੁਰਾਣੇ ਰਾਜਾਂ ਵਿਚੋਂ ਇੱਕ ਹੈ।

ਵਿਸ਼ੇਸ਼ ਤੱਥ ਜੀਂਦ ...

ਉਥਾਨ ਅਤੇ ਨਿਰੁਕਤੀ

ਜੀਂਦ ਨਾਮ ਦਾ ਉਥਾਨ ਜੈਨਤਾਪੁਰੀ ਤੋਂ ਹੋਇਆ। ਇਹ ਗੱਲ ਕਹੀ ਜਾਂਦੀ ਹੈ ਕਿ ਇਹ ਸ਼ਹਿਰ ਮਹਾਭਾਰਤ ਦੇ ਸਮੇਂ ਵਿੱਚ ਖੋਜਿਆ ਗਿਆ। ਪੁਰਾਣੀ ਮਿੱਥ ਅਨੁਸਾਰ ਪਾਂਡਵਾ ਨੇ ਜੈਨਤੀ ਦੇਵੀ ਮੰਦਰ, ਜੈਨਤੀ ਦੇਵੀ ਦੇ ਲਈ ਬਣਵਾਇਆ ਤਾਂ ਜੋ ਉਹ ਉਹਨਾਂ ਦੀ ਜਿੱਤ ਵਾਸਤੇ ਕਾਮਨਾ ਕਰੇ ਏਸ ਤੋਂ ਉਪਰੰਤ ਪਾਂਡਵਾ ਨੇ ਕੋਰਵਾਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਬਾਅਦ ਵਿੱਚ ਉਸ ਮੰਦਰ ਦੇ ਆਲੇ-ਦੁਆਲੇ ਕਸਬਾ ਵੱਧਣ ਲੱਗਿਆ ਜਿਸਨੂੰ ਜੈਨਤਾਪੁਰੀ ਕਿਹਾ ਜਾਣ ਲੱਗਿਆ ਜੋ ਬਾਅਦ ਵਿੱਚ ਜੀਂਦ ਨਾਮ ਨਾਲ ਪ੍ਰਚਲਿਤ ਹੋਇਆ।

ਇਤਿਹਾਸ

ਰਾਜਾ ਗਜਪਤ ਸਿੰਘ ,ਫੂਲ ਦਾ ਪੜਪੋਤਾ ਸੀ , ਜਿਸਨੇ ਫੁਲਕਿਆ ਮਿਸਲ ਦੀ ਸਥਾਪਨਾ ਕੀਤੀ ,ਉਸਨੇ ਆਪਣਾ ਰਾਜ ਭਾਗ ਵਧਾਉਣ ਲਈ ਆਸ ਪਾਸ ਦੇ ਖੇਤਰਾਂ ਉੱਤੇ ਕਬਜਾ ਕਰਨਾ ਸ਼ੁਰੂ ਕੀਤਾ ਅਤੇ 1763 ਵਿੱਚ ਸਮਕਾਲੀ ਜਿਲ੍ਹਾ ਜੀਂਦ ਨੂੰ ਅਫਗਾਨ ਦੇ ਜਰਨਲ ਜੈਨ ਖਾਨ ਤੋਂ ਜਿਤਿਆ ਅਤੇ 1776 ਵਿਚ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ । ਉਸਨੇ 1775 ਵਿਚ ਇਥੇ ਇਕ ਕਿਲ੍ਹਾ ਬਣਵਾਇਆ,ਬਾਅਦ ਵਿਚ ਰਾਜਾ ਸੰਗਤ ਸਿੰਘ(1822-1834) ਨੇ ਸੰਗਰੂਰ ਨੂੰ ਜੀਂਦ ਦੀ ਰਾਜਧਾਨੀ ਬਣਾਇਆ।ਜੀਂਦ ਸਟੇਟ ਭਾਰਤੀ ਯੂਨੀਅਨ ਦੇ ਨਾਲ ਮਿਲਾ ਦਿੱਤਾ ਗਿਆ ਸੀ ਅਤੇ ਸਮਕਾਲੀ ਜ਼ਿਲ੍ਹੇ ਦੇ ਇਲਾਕੇ ਨੂੰ 15 ਜੁਲਾਈ 1948 ਵਿਚ ਪਟਿਆਲਾ ਅਤੇ ਪੂਰਬ ਪੰਜਾਬ ਸਟੇਟਸ ਯੂਨੀਅਨ ਜ਼ਿਲ੍ਹਾ ਸੰਗਰੂਰ ਦਾ ਹਿੱਸਾ ਬਣਾਇਆ ਗਿਆ । ਜਦੋਂ 1 ਨਵੰਬਰ 1966 ਨੂੰ ਹਰਿਆਣਾ ਰਾਜ ਬਣਾਇਆ ਗਿਆ ਤਾਂ ਸੰਗਰੂਰ ਜਿਲ੍ਹਾ ਵਿੱਚੋਂ ਜੀਂਦ ਤੇ ਨਿਰਵਾਨਾ ਤਹਿਸੀਲ ਨੂੰ ਇੱਕਠਾ ਕਰਕੇ ਇੱਕ ਵੱਖਰਾ ਜਿਲ੍ਹਾ ਬਣਾਇਆ ਗਿਆ ਜੋ ਕਿ ਹਰਿਆਣਾ ਰਾਜ ਦੇ 7 ਜ਼ਿਲਿਆਂ ਵਿਚੋ ਇਕ ਵੱਖਰਾ ਜਿਲ੍ਹਾ ਬਣਿਆ। ਜੀਂਦ ਦੀ ਧਰਤੀ ਨੂੰ 1967 ਵਿੱਚ ਦੋ ਤਹਿਸੀਲਾਂ ਵਿਚ ਵੰਡਿਆ ਗਿਆ ਜਿਹਨਾ ਦੇ ਨਾਮ ਜੀਂਦ ਅਤੇ ਸਫਿਡਨ ਸੀ।

Remove ads

ਭੂਗੋਲਿਕਤਾ

ਜੀਂਦ 29.32_N_76.32_E_[1]ਸਥਿਤ ਹੈ।ਇਸਦੀ ਉਚਾਈ ਲਗਭਗ 227 ਮੀਟਰ (774 ਫੁੱਟ)ਹੈ।

ਜਨ ਸਰਵੇਖਣ

1. 2011 ਦੀ ਜਨਗਣਨਾ[2] ਅਨੁਸਾਰ ਜੀਂਦ ਸ਼ਹਿਰ ਦੀ ਕੁੱਲ ਆਬਾਦੀ 166,225 ਹੈ। ਜਿਸ ਵਿੱਚੋਂ 53.3% ਆਬਾਦੀ ਮਰਦਾਂ ਦੀ ਅਤੇ 46.7% ਔਰਤਾਂ ਦੀ ਆਬਾਦੀ ਹੈ। ਜੀਂਦ ਦਾ ਲਿੰਗ ਅਨੁਪਾਤ 887 ਹੈ 0 ਤੋਂ6 ਸਾਲ ਦੀ ਉਮਰ ਦਾ ਅਨੁਪਾਤ 831 ਹੈ। ਇਥੇ ਦੀ ਔਸਤਨ ਸਾਖਰਤਾ 74% ਹੈ, ਜੋ ਕਿ ਭਾਰਤ ਦੀ ਔਸਤਨ 64.3% ਤੋ ਵੱਧ ਹੈ ।ਇਥੇ ਦੇ 80% ਮਰਦ ਅਤੇ 67% ਔਰਤਾਂ ਸਾਖਰਿਤ ਹਨ। ਜੀਂਦ ਵਿੱਚ ਛੇ ਸਾਲ ਤੋਂ ਘੱਟ ਉਮਰ ਦੇ ੱਬਚਿਆਂ ਦੀ ਗਿਣਤੀ 18,825 ਅਤੇ ਕੁੱਲ ਆਬਾਦੀ ਦਾ 11.3% ਹੈ।[3],[4] ਇਥੋਂ ਦੇ ਲੋਕ ਹਰਿਆਣਵੀ,ਹਿੰਦੀ,ਅਤੇ ਪੰਜਾਬੀ ਬੋਲਦੇ ਹਨ ।

Remove ads

ਸਿਖਿਆ

Loading related searches...

Wikiwand - on

Seamless Wikipedia browsing. On steroids.

Remove ads