ਇਰੀਤਰੀਆ
From Wikipedia, the free encyclopedia
Remove ads
ਇਰੀਤਰੀਆ (ਗੇ'ਏਜ਼: ኤርትራ ਇਰਤਰਾ; Arabic: إرتريا ਇਰੀਤਰੀਯਾ), ਅਧਿਕਾਰਕ ਤੌਰ ਉੱਤੇ ਇਰੀਤਰੀਆ ਦਾ ਮੁਲਕ,[6] ਅਫ਼ਰੀਕਾ ਦੇ ਸਿੰਗ ਵਿੱਚ ਪੈਂਦਾ ਇੱਕ ਦੇਸ਼ ਹੈ। ਇਰੀਤਰੀਆ ਯੂਨਾਨੀ ਨਾਮ Ἐρυθραίᾱ (ਏਰੀਤਰਾਈਆ), ਭਾਵ ਲਾਲ ਧਰਤੀ, ਦਾ ਇਤਾਲਵੀ ਰੂਪ ਹੈ। ਇਸ ਦੀ ਰਾਜਧਾਨੀ ਅਸਮਾਰਾ ਹੈ। ਇਸ ਦੀਆਂ ਹੱਦਾਂ ਪੱਛਮ ਵਿੱਚ ਸੂਡਾਨ, ਦੱਖਣ ਵਿੱਚ ਇਥੋਪੀਆ ਅਤੇ ਦੱਖਣ-ਪੂਰਬ ਵਿੱਚ ਜੀਬੂਤੀ ਨਾਲ ਲੱਗਦੀਆਂ ਹਨ। ਇਸ ਦਾ ਬਹੁਤ ਸਾਰਾ ਪੂਰਬੀ ਅਤੇ ਉੱਤਰ-ਪੂਰਬੀ ਭਾਗ ਲਾਲ ਸਾਗਰ ਦੇ ਤੱਟ ਉੱਤੇ ਹੈ ਜਿਸਦੇ ਜਮ੍ਹਾਂ ਪਾਰ ਸਾਊਦੀ ਅਰਬ ਅਤੇ ਯਮਨ ਪੈਂਦੇ ਹਨ। ਦਾਹਲਕ ਬਹੀਰਾ ਅਤੇ ਕਈ ਸਾਰੇ ਹਨੀਸ਼ ਟਾਪੂ ਇਸ ਦੇ ਹਿੱਸੇ ਹਨ। ਇਸ ਦਾ ਖੇਤਰਫਲ ਤਕਰੀਬਨ 117,600 ਵਰਗ ਕਿ.ਮੀ. ਹੈ ਅਤੇ ਅਬਾਦੀ ਦਾ ਅੰਦਾਜ਼ਾ 60 ਲੱਖ ਹੈ।
ਅਕਸੂਮ ਦੀ ਰਾਜਸ਼ਾਹੀ, ਜੋ ਵਰਤਮਾਨ ਇਰੀਤਰੀਆ ਅਤੇ ਉੱਤਰੀ ਇਥੋਪੀਆ ਉੱਤੇ ਸਥਾਪਤ ਸੀ, ਦਾ ਉਠਾਅ ਦੂਜੀ ਜਾਂ ਤੀਜੀ ਸਦੀ ਦੇ ਆਲੇ-ਦੁਆਲੇ ਹੋਇਆ[7][8] ਅਤੇ ਆਪਣੀ ਸਥਾਪਨਾ ਤੋਂ ਕੁਝ ਦੇਰ ਬਾਅਦ ਹੀ ਇਸਾਈਅਤ ਨੂੰ ਕਬੂਲ ਕਰ ਲਿਆ।[9] ਮੱਧ-ਕਾਲੀਨ ਸਮਿਆਂ ਵਿੱਚ ਇਰੀਤਰੀਆ ਦਾ ਕਾਫ਼ੀ ਭਾਗ ਮੇਦਰੀ ਬਾਹਰੀ ਸਲਤਨਤ ਦਾ ਹਿੱਸਾ ਬਣ ਗਿਆ ਅਤੇ ਕੁਝ ਭਾਗ ਹਮਾਸੀਆਈ ਗਣਰਾਜ ਦਾ ਹਿੱਸਾ ਬਣ ਗਿਆ। ਵਰਤਮਾਨ ਏਰੀਤਰੀਆ, ਅਜ਼ਾਦ ਬਾਦਸ਼ਾਹੀਆਂ ਅਤੇ ਇਥੋਪੀਆਈ ਅਤੇ ਆਟੋਮਨ ਸਲਤਨਤਾਂ ਦੇ ਅਧੀਨ ਪ੍ਰਦੇਸ਼ਾਂ ਨੂੰ ਸੰਯੁਕਤ ਕਰਨ ਦੇ ਨਤੀਜੇ ਵਜੋਂ ਹੋਂਦ 'ਚ ਆਇਆ ਅਤੇ ਆਖ਼ਰਕਾਰ ਇਤਾਲਵੀ ਇਰੀਤਰੀਆ ਦਾ ਨਿਰਮਾਣ ਹੋਇਆ। 1947 ਵਿੱਚ ਇਹ "ਇਥੋਪੀਆ ਅਤੇ ਇਰੀਤਰੀਆ ਦਾ ਸੰਘ" ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਇਥੋਪੀਆ ਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਕਰ ਕੇ ਏਰੀਤਰੀਆਈ ਸੁਤੰਤਰਤਾ ਯੁੱਧ ਹੋਇਆ, ਜਿਸਦਾ ਅੰਤ ਇਰੀਤਰੀਆ ਨੂੰ 1991 ਵਿੱਚ ਮਿਲੀ ਸੁਤੰਤਰਤਾ ਵੇਲੇ ਹੋਇਆ।
ਇਹ ਅਫ਼ਰੀਕੀ ਸੰਘ, ਸੰਯੁਕਤ ਰਾਸ਼ਟਰ, ਅੰਤਰ-ਸਰਕਾਰੀ ਵਿਕਾਸ ਸੰਗਠਨ ਦਾ ਮੈਂਬਰ ਹੈ ਅਤੇ ਅਰਬ ਲੀਗ ਦਾ ਦਰਸ਼ਕ ਹੈ।
Remove ads
ਖੇਤਰ ਅਤੇ ਜ਼ਿਲ੍ਹੇ


ਇਰੀਤਰੀਆ ਛੇ ਖੇਤਰਾਂ (ਜ਼ੋਬ) ਅਤੇ ਅੱਗੋਂ ਜ਼ਿਲ੍ਹਿਆਂ (ਉਪ-ਜ਼ੋਬ) ਵਿੱਚ ਵੰਡਿਆ ਹੋਇਆ ਹੈ। ਇਹਨਾਂ ਖੇਤਰਾਂ ਦਾ ਪਸਾਰ ਇਹਨਾਂ ਦੀ ਜਲ-ਮਿਲਖਾਂ ਦੇ ਅਧਾਰ ਉੱਤੇ ਤੈਅ ਕੀਤਾ ਗਿਆ ਹੈ। ਇਸ ਪਿੱਛੇ ਇਰੀਤਰੀਆਈ ਸਰਕਾਰ ਦੇ ਦੋ ਇਰਾਦੇ ਹਨ: ਹਰੇਕ ਸਰਕਾਰ ਨੂੰ ਆਪਣੀ ਖੇਤੀਬਾੜੀ ਸਮਰੱਥਾ ਉੱਤੇ ਲੋੜੀਂਦਾ ਸ਼ਾਸਨ ਦੇਣਾ ਅਤੇ ਇਤਿਹਾਸਕ ਅੰਤਰ-ਖੇਤਰੀ ਬਖੇੜਿਆਂ ਨੂੰ ਠੱਲ੍ਹ ਪਾਉਣਾ।
ਖੇਤਰ ਅਤੇ ਮਗਰੋਂ ਉਪ-ਖੇਤਰ ਹਨ:
Remove ads
ਹਵਾਲੇ
Wikiwand - on
Seamless Wikipedia browsing. On steroids.
Remove ads