ਇੰਤਜ਼ਾਰ ਹੁਸੈਨ

From Wikipedia, the free encyclopedia

ਇੰਤਜ਼ਾਰ ਹੁਸੈਨ
Remove ads

ਇੰਤਜ਼ਾਰ ਹੁਸੈਨ (7 ਦਸੰਬਰ 1923 - 2 ਫ਼ਰਵਰੀ 2016) ਪ੍ਰਸਿੱਧ ਪਾਕਿਸਤਾਨੀ ਉਰਦੂ ਗਲਪ ਲੇਖਕ ਸੀ।[1][2]

ਵਿਸ਼ੇਸ਼ ਤੱਥ ਇੰਤਜ਼ਾਰ ਹੁਸੈਨنستارہ امتیاز ਸਿਤਾਰਾ ਇਮਤਿਆਜ਼, ਜਨਮ ...
Remove ads

ਜੀਵਨੀ

ਇੰਤਜ਼ਾਰ ਹੁਸੈਨ 7 ਦਸੰਬਰ, 1923 ਨੂੰ ਮੇਰਠ, ਜ਼ਿਲ੍ਹਾ ਬੁਲੰਦ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਬਿਦਾਈ ਵਿੱਚ ਪੈਦਾ ਹੋਇਆ। ਮੇਰਠ ਕਾਲਜ ਤੋਂ ਬੀ ਏ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਉਰਦੂ ਕਰਨ ਤੋਂ ਬਾਅਦ ਪੱਤਰਕਾਰੀ ਦੇ ਸ਼ੋਅਬੇ ਨਾਲ ਵਾਬਸਤਾ ਹੋ ਗਿਆ। ਪਹਿਲਾ ਕਹਾਣੀ ਸੰਗ੍ਰਹਿ ਗਲੀ ਕੂਚੇ 1953 ਵਿੱਚ ਪ੍ਰਕਾਸ਼ਿਤ ਹੋਇਆ। ਰੋਜ਼ਨਾਮਾ ਮਸ਼ਰਿਕ ਵਿੱਚ ਲੰਮੇ ਅਰਸੇ ਤੱਕ ਛਪਣ ਵਾਲੇ ਉਹਨਾਂ ਦੇ ਕਾਲਮ ਲਾਹੌਰ ਨਾਮਾ ਨੂੰ ਬਹੁਤ ਸ਼ੋਹਰਤ ਮਿਲੀ। ਇਸ ਦੇ ਇਲਾਵਾ ਉਹ ਰੇਡੀਓ ਵਿੱਚ ਵੀ ਕਾਲਮ ਨਿਗਾਰੀ ਕਰਦਾ ਰਿਹਾ। ਕਹਾਣੀ ਅਤੇ ਨਾਵਲਕਾਰੀ ਵਿੱਚ ਉਹਨਾਂ ਨੂੰ ਇੱਕ ਖ਼ਾਸ ਸਥਾਨ ਹਾਸਲ ਹੈ।

Remove ads

ਕਲਾ ਅਤੇ ਸ਼ੈਲੀ

ਇੰਤਜ਼ਾਰ ਹੁਸੈਨ ਉਰਦੂ ਕਹਾਣੀ ਦਾ ਇੱਕ ਮੁਅਤਬਰ ਨਾਮ ਹੋਣ ਦੇ ਨਾਲ ਨਾਲ ਆਪਣੀ ਸ਼ੈਲੀ, ਬਦਲਦੇ ਲਹਜਿਆਂ ਅਤੇ ਸ਼ਿਲਪਕਾਰੀ ਦੇ ਸਦਕਾ ਅੱਜ ਵੀ ਪੇਸ਼ ਮੰਜ਼ਰ ਦੇ ਕਹਾਣੀਕਾਰਾਂ ਲਈ ਵੱਡਾ ਚੈਲੰਜ ਹਨ। ਉਹਨਾਂ ਦੀ ਅਹਿਮੀਅਤ ਇਸ ਲਈ ਵੀ ਹੈ ਕਿ ਉਹਨਾਂ ਨੇ ਗਲਪੀ ਫ਼ਜ਼ਾ, ਉਸ ਦੀ ਪਾਤਰ-ਉਸਾਰੀ ਅਤੇ ਸ਼ੈਲੀ ਦਾ ਆਪਣੇ ਅਜੋਕੇ ਤਕਾਜ਼ਿਆਂ ਕੇ ਤਹਿਤ ਵਰਤਾਉ ਕਰਨਾ ਚਾਹਿਆ ਹੈ। ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਤ ਦਾ ਇੱਕ ਰੇਲਾ ਜਿਹਾ ਆਉਂਦਾ ਹੈ ਜਿਸ ਨੇ ਅੱਜ ਦੇ ਸੰਜੀਦਾ ਪਾਠਕਾਂ ਦੇ ਪੈਰ ਉਖਾੜ ਰੱਖੇ ਹਨ। ਉਹਨਾਂ ਦੀ ਖ਼ੁਦ ਸਾਖ਼ਤਾ ਸੂਰਤ-ਏ-ਹਾਲ ਹਕੀਕਤ ਤੋਂ ਬਹੁਤ ਦੂਰ ਹੈ। ਇਸ ਤਰ੍ਹਾਂ ਦੀ ਸੂਰਤ-ਏ-ਹਾਲ ਫੈਨਤਾਸੀ ਦੇ ਨਾਮ ਹੇਠ ਯੂਰਪ ਵਿੱਚ ਸਾਹਮਣੇ ਆਈ। ਇੰਤਜ਼ਾਰ ਹੁਸੈਨ ਦਾ ਸਭ ਤੋਂ ਪ੍ਰਸਿੱਧ ਨਾਵਲ ਬਸਤੀ ਹੋਇਆ ਹੈ ਜਿਹੜਾ ਪ੍ਰਤੀਕ ਰੂਪ ਵਿੱਚ ਗੱਲ ਕਹਿੰਦੀ ਹੋਈ ਬਹੁਤ ਸੰਜ਼ੀਦਾ ਰਚਨਾ ਹੈ।

Remove ads

ਰਚਨਾਵਾਂ

ਕਹਾਣੀਆਂ

  • ਆਖ਼ਰੀ ਆਦਮੀ
  • ਸ਼ਹਿਰ ਅਫ਼ਸੋਸ
  • ਖ਼ਾਲੀ ਪਿੰਜਰਾ
  • ਖ਼ੇਮੇ ਸੇ ਦੂਰ
  • ਕੁਛਵੇ
  • ਕੰਕਰੇ
  • ਗਲੀ ਕੂਚੇ

ਨਾਵਲ

  • ਜਲ਼ ਗਿਰਜੇ
  • ਆਗੇ ਸਮੁੰਦਰ ਹੈ
  • ਬਸਤੀ
  • ਚਾਂਦ ਗਹਿਨ
  • ਦਿਨ (ਨਾਵਲਿਟ)
  • ਨਯਾ ਘਰ(ਤਜ਼ਕਿਰਾ)

ਸਵੈ-ਜੀਵਨੀ

  • ਚਿਰਾਗੋਂ ਕਾ ਧੂਆਂ
  • ਦਿੱਲੀ ਥਾ ਜਿਸ ਕਾ ਨਾਮ

ਇਨਾਮ

  • ਸਿਤਾਰਾ ਇਮਤਿਆਜ਼, ਪਾਕਿਸਤਾਨ ਹਕੂਮਤ ਵਲੋਂ।
  • ਸਤੰਬਰ 2014, ਆਫ਼ੀਸਰ ਆਫ਼ ਦੀ ਆਰਡਰ ਆਫ਼ ਆਰਟਸ ਐਂਡ ਲੈਟਰਜ਼, ਫ਼ਰਾਂਸ ਹਕੂਮਤ ਵਲੋਂ।
  • ਇੰਤਜ਼ਾਰ ਹੁਸੈਨ ਪਾਕਿਸਤਾਨ ਦਾ ਪਹਿਲਾ ਅਦੀਬ ਸੀ ਜਿਸ ਦਾ ਨਾਮ ਮੈਨ ਬੁੱਕਰ ਪਰਾਈਜ਼ ਲਈ ਸ਼ਾਰਟ ਲਿਸਟ ਕੀਤਾ ਗਿਆ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads