ਏਸ਼ੀਆਈ ਕ੍ਰਿਕਟ ਸਭਾ
From Wikipedia, the free encyclopedia
Remove ads
ਏਸ਼ੀਆਈ ਕ੍ਰਿਕਟ ਸਭਾ (ਏਸੀਸੀ) ਇੱਕ ਕ੍ਰਿਕਟ ਸੰਗਠਨ ਹੈ, ਜੋ ਕਿ 1983 ਵਿੱਚ ਕ੍ਰਿਕਟ ਖੇਡ ਨੂੰ ਏਸ਼ੀਆ ਮਹਾਂਦੀਪ ਵਿੱਚ ਹੋਰ ਜ਼ਿਆਦਾ ਵਿਕਸਿਤ ਕਰਨ ਲਈ ਬਣਾਇਆ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਸਭਾ ਨਾਲ ਸੰਬੰਧ ਰੱਖਦੇ ਇਸ ਸੰਗਠਨ ਦੇ, ਏਸ਼ੀਆ ਮਹਾਂਦੀਪ ਦੇ 25 ਐਸੋਸੀਏਸ਼ਨ ਮੈਂਬਰ ਹਨ। ਸ਼ਹਰਯਾਰ ਖ਼ਾਨ ਏਸੀਸੀ ਦਾ ਮੌਜੂਦਾ ਪ੍ਰਧਾਨ ਹੈ।[1]
Remove ads
ਇਤਿਹਾਸ
ਏਸੀਸੀ ਦਾ ਪਹਿਲਾਂ ਦਫ਼ਤਰ ਮਲੇਸ਼ੀਆ ਦੇ ਕੁਆਲਾ ਲੁਮਪੁਰ ਵਿੱਚ ਸੀ, ਉਸ ਸਮੇਂ 1983 ਵਿੱਚ ਇਸਦੀ ਏਸ਼ੀਆਈ ਕ੍ਰਿਕਟ ਕਾਨਫ਼ਰੰਸ ਵਜੋਂ ਸਥਾਪਨਾ ਹੋਈ ਸੀ, ਅਤੇ ਇਸਦਾ ਮੌਜੂਦਾ ਨਾਮ 1995 ਤੋਂ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। 2003 ਤੱਕ, ਇਸਦੇ ਦਫ਼ਤਰ ਦੇ ਸਥਾਨ ਨੂੰ ਲੈ ਕੇ ਫੇਰ ਬਦਲ ਹੁੰਦੇ ਰਹੇ ਕਿ ਦਫ਼ਤਰ ਇਸਦੇ ਪ੍ਰਧਾਨ ਅਤੇ ਬਾਕੀ ਮੈਂਬਰਾਂ ਮੁਤਾਬਿਕ ਹੀ ਤੈਅ ਹੋਵੇਗਾ। ਮੌਜੂਦਾ ਸਮੇਂ ਇਸ ਸਭਾ ਦੇ ਪ੍ਰਧਾਨ ਸ਼ਹਰਯਾਰ ਖ਼ਾਨ ਹਨ, ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੀ ਚੇਅਰਮੈਨ ਹਨ।
ਇਸ ਸਭਾ ਏਸ਼ੀਆਈ ਦੇਸ਼ਾਂ ਵਿੱਚ ਇਸ ਖੇਡ ਦੇ ਵਿਕਾਸ ਲਈ ਵੱਖ-ਵੱਖ ਵਿਕਾਸ ਪ੍ਰੋਗਰਾਮ ਚਲਾ ਰਹੀ ਹੈ, ਜਿਸਦੇ ਵਿੱਚ ਸਿਖਲਾਈ ਦੇਣਾ, ਅੰਪਾਇਰਾਂ ਦਾ ਪ੍ਰਬੰਧ ਅਤੇ ਖੇਡ ਦਵਾਈਆਂ ਆਦਿ ਮੁਹੱਈਆ ਕਰਵਾਉਣਾ ਵੀ ਸ਼ਾਮਿਲ ਹੈ। ਇਸ ਸਭਾ ਨੂੰ ਕਮਾਈ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੋਂ ਹੋ ਜਾਂਦੀ ਹੈ, ਜਦੋਂ ਏਸ਼ੀਆ ਕੱਪ ਹੁੰਦਾ ਹੈ।
ਮੌਜੂਦਾ ਸਮੇਂ ਏਸੀਸੀ ਦਾ ਦਫ਼ਤਰ ਸ੍ਰੀ ਲੰਕਾ ਦੇ ਕੋਲੰਬੋ ਸ਼ਹਿਰ ਵਿੱਚ ਹੈ, ਇਸਦਾ 20 ਅਗਸਤ 2016 ਨੂੰ ਉਦਘਾਟਨ ਕੀਤਾ ਗਿਆ ਸੀ।[2]
Remove ads
ਮੈਂਬਰ ਦੇਸ਼
ਪੂਰਨ ਮੈਂਬਰਤਾ ਵਾਲੇ ਦੇਸ਼
ਸਹਿਯੋਗੀ ਮੈਂਬਰ
Remove ads
ਏਸੀਸੀ ਦੇ ਟੂਰਨਾਮੈਂਟ
ਏਸ਼ੀਆ ਕੱਪ
ਇਹ ਇੱਕ ਪੁਰਸ਼ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਹੈ। ਇਸ ਦੀ ਸ਼ੁਰੂਆਤ 1983 ਵਿੱਚ ਏਸ਼ੀਆਈ ਕ੍ਰਿਕਟ ਸਭਾ ਦੀ ਸਥਾਪਨਾ ਦੇ ਨਾਲ ਹੀ ਕੀਤੀ ਗਈ ਸੀ ਤਾਂ ਜੋ ਏਸ਼ੀਆਈ ਦੇਸ਼ਾਂ ਵਿੱਚ ਸੰਬੰਧ ਕਾਇਮ ਰੱਖੇ ਜਾ ਸਕਣ। ਇਹ ਟੂਰਨਾਮੈਂਟ ਹਰ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ।
ਪਹਿਲਾ ਏਸ਼ੀਆ ਕੱਪ 1984 ਵਿੱਚ ਸੰਯੁਕਤ ਅਰਬ ਇਮਰਾਤ ਦੇ ਸ਼ਾਰਜਾਹ ਵਿੱਚ ਰੱਖਿਆ ਗਿਆ ਸੀ, ਜਿੱਥੇ ਕਿ ਸਭਾ ਦੇ ਦਫ਼ਤਰ (1995 ਤੋਂ) ਵੀ ਹਨ। 1986 ਦੇ ਏਸ਼ੀਆ ਕੱਪ ਦਾ ਭਾਰਤ ਵੱਲੋਂ ਬਾਇਕਾਟ ਕਰ ਦਿੱਤਾ ਗਿਆ ਸੀ, ਕਿਉਂ ਕਿ ਉਸ ਸਮੇਂ ਸ੍ਰੀ ਲੰਕਾ ਨਾਲ ਭਾਰਤ ਦੇ ਕ੍ਰਿਕਟ ਸੰਬੰਧ ਵਧੀਆ ਨਹੀਂ ਸਨ। ਫਿਰ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਸਿਆਸੀ ਸੰਬੰਧਾਂ ਕਾਰਨ 1990–91 ਦੇ ਟੂਰਨਾਮੈਂਟ ਦਾ ਬਾਇਕਾਟ ਕਰ ਦਿੱਤਾ ਸੀ। 1993 ਦਾ ਏਸ਼ੀਆ ਕੱਪ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਵੇਖਦੇ ਹੋਏ ਰੱਦ ਕਰਨਾ ਪਿਆ ਸੀ। ਫਿਰ ਏਸ਼ੀਆਈ ਕ੍ਰਿਕਟ ਸਭਾ ਨੇ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਇਹ ਟੂਰਨਾਮੈਂਟ ਹੁਣ 2008 ਤੋਂ ਖੇਡਿਆ ਜਾਇਆ ਕਰੇਗਾ।[3]
ਫਿਰ ਆਈਸੀਸੀ ਨੇ ਇਹ ਫੈਸਲਾ ਲਿਆ ਕਿ 2016 ਤੋਂ ਇਹ ਟੂਰਨਾਮੈਂਟ ਰੋਟੇਸ਼ਨ ਮੁਤਾਬਿਕ ਖੇਡਿਆ ਜਾਇਆ ਕਰੇਗਾ ਭਾਵ ਕਿ ਇੱਕ ਵਾਰ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਫਿਰ ਟਵੰਟੀ ਟਵੰਟੀ।[4] ਫਿਰ 2016 ਵਿੱਚ ਪਹਿਲਾ ਟਵੰਟੀ20 ਏਸ਼ੀਆ ਕੱਪ ਖੇਡਿਆ ਗਿਆ, ਜਿਸਨੂੰ ਕਿ ਵਿਸ਼ਵ ਕੱਪ ਟਵੰਟੀ20 ਲਈ ਵੀ ਬਿਹਤਰ ਮੰਨਿਆ ਸਮਝਿਆ ਗਿਆ।
ਏਸ਼ੀਆਈ ਖੇਡਾਂ
ਕ੍ਰਿਕਟ ਦੀ ਖੇਡ 2010 ਵਿੱਚ ਏਸ਼ੀਆਈ ਖੇਡਾਂ ਦਾ ਵੀ ਹਿੱਸਾ ਰਹੀ ਸੀ। 1998 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਮੌਕੇ ਸੋਨ ਤਮਗਾ ਦੱਖਣੀ ਅਫ਼ਰੀਕਾ ਨੇ ਜਿੱਤਿਆ ਸੀ। ਇਸ ਟੀਮ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਨਿਊਜ਼ੀਲੈਂਡ ਦੀ ਟੀਮ ਨੇ ਇਨ੍ਹਾਂ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।
17 ਅਪ੍ਰੈਲ 2007 ਨੂੰ ਕੁਵੈਤ ਵਿੱਚ ਹੋਈ ਏਸ਼ੀਆਈ ਓਲੰਪਿਕ ਸਭਾ ਦੀ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ 2010 ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਖੇਡਾਂ ਗੁਆਂਗਝੂ ਵਿਖੇ ਹੋਈਆਂ ਸਨ। ਮੈਚ ਟਵੰਟੀ20 ਦੇ ਖੇਡਣੇ ਤੈਅ ਹੋਏ ਸਨ।
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads