ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ
From Wikipedia, the free encyclopedia
Remove ads
ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਜਿਸਨੂੰ (ਆਸਟਰੇਲੀਆਈ ਕ੍ਰਿਕਟ ਟੀਮ ਵੀ ਕਿਹਾ ਜਾਂਦਾ ਹੈ), ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਕਿ ਆਸਟਰੇਲੀਆ ਦੇਸ਼ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਹ ਵਿਸ਼ਵ ਕ੍ਰਿਕਟ ਦੀਆਂ ਸਭ ਤੋਂ ਪੁਰਾਣੀਆਂ ਟੈਸਟ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ, ਜੋ ਕਿ 1877 ਤੋਂ ਖੇਡਦੀ ਆ ਰਹੀ ਹੈ।[8]
ਇਹ ਟੀਮ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਟੀਮ ਨੇ ਪਹਿਲਾ ਓਡੀਆਈ ਮੈਚ ਇੰਗਲੈਂਡ ਖ਼ਿਲਾਫ 1970-71 ਦੇ ਸੀਜ਼ਨ ਵਿੱਚ ਖੇਡਿਆ ਸੀ[9] ਅਤੇ ਪਹਿਲਾ ਟਵੰਟੀ20 ਮੈਚ ਨਿਊਜ਼ੀਲੈਂਡ ਖ਼ਿਲਾਫ 2004-05 ਦੇ ਸੀਜ਼ਨ ਵਿੱਚ ਖੇਡਿਆ ਸੀ।[10]
ਇਸ ਰਾਸ਼ਟਰੀ ਟੀਮ ਨੇ 801 ਟੈਸਟ ਮੈਚ ਖੇਡੇ ਹਨ, 377 ਜਿੱਤੇ ਹਨ, 215 ਹਾਰੇ ਹਨ, 207 ਡਰਾਅ ਰਹੇ ਹਨ ਅਤੇ 2 ਮੈਚ ਟਾਈ ਹੋਏ ਹਨ।[11] ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੇ ਅਤੇ ਜਿੱਤ ਪ੍ਰਤੀਸ਼ਤਤਾ ਦੇ ਸੰਦਰਭ ਵਿੱਚ ਆਸਟਰੇਲੀਆ ਪਹਿਲੇ ਨੰਬਰ ਦੀ ਟੀਮ ਹੈ। 29 ਮਾਰਚ 2017 ਅਨੁਸਾਰ ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ 108 ਅੰਕਾਂ ਨਾਲ ਇਹ ਟੀਮ ਪਹਿਲੇ ਨੰਬਰ 'ਤੇ ਸੀ।[12]
ਇਸ ਟੀਮ ਨੇ 901 ਓਡੀਆਈ ਮੈਚ ਖੇਡੇ ਹਨ, 554 ਜਿੱਤੇ ਹਨ, 304 ਹਾਰੇ ਹਨ, 9 ਮੈਚ ਟਾਈ ਰਹੇ ਅਤੇ 34 ਮੈਚ ਬਿਨਾਂ ਕਿਸੇ ਨਤੀਜੇ (ਰੱਦ) ਦੇ ਸਮਾਪਤ ਹੋਏ ਹਨ।[13] ਓਡੀਆਈ ਰੈਂਕਿੰਗ ਵਿੱਚ ਵੀ ਇਹ ਟੀਮ ਹਮੇਸ਼ਾ ਲੀਡ ਕਰਦੀ ਰਹੀ ਹੈ। ਇਸ ਟੀਮ ਦੀ ਇਹ ਖ਼ਾਸੀਅਤ ਹੈ ਕਿ ਇਹ ਟੀਮ ਸੱਤ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ (1975, 1987, 1996, 1999, 2003, 2007 ਅਤੇ 2015) ਵਿੱਚ ਪਹੁੰਚੀ ਹੈ ਅਤੇ ਇਸ ਟੀਮ ਨੇ ਰਿਕਾਰਡ ਪੰਜ ਵਾਰ ਵਿਸ਼ਵ ਕੱਪ ਜਿੱਤਿਆ ਹੈ; 1987, 1999, 2003, 2007 ਅਤੇ 2015। ਆਸਟਰੇਲੀਆ ਪਹਿਲੀ ਅਜਿਹੀ ਟੀਮ ਹੈ ਜੋ ਕਿ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਖੇਡੀ ਹੈ। (1996, 1999, 2003 ਅਤੇ 2007 ਵਿੱਚ)। ਇਸ ਤੋਂ ਇਲਾਵਾ ਇਸ ਟੀਮ ਨੇ ਲਗਾਤਾਰ ਤਿੰਨ ਵਿਸ਼ਵ ਕੱਪ (1999, 2003 ਅਤੇ 2007) ਜਿੱਤੇ ਹਨ। ਭਾਰਤ (2011 ਵਿਸ਼ਵ ਕੱਪ) ਤੋਂ ਬਾਅਦ ਇਹ ਦੂਸਰੀ ਟੀਮ ਹੈ, ਜਿਸਨੇ ਆਪਣੀ ਧਰਤੀ 'ਤੇ ਵਿਸ਼ਵ ਕੱਪ (2015 ਦਾ) ਜਿੱਤਿਆ ਹੈ।
ਇਹ ਟੀਮ ਵਿਸ਼ਵ ਕੱਪ ਮੈਚਾਂ ਵਿੱਚ ਲਗਾਤਾਰ 34 ਜਿੱਤਾਂ ਦਰਜ ਕਰਵਾ ਚੁੱਕੀ ਹੈ, ਇਹ ਸਿਲਸਿਲਾ ਉਦੋਂ ਰੁਕਿਆ ਸੀ ਜਦੋਂ ਪਾਕਿਸਤਾਨ ਨੇ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਸੀ।[14] ਆਸਟਰੇਲੀਆਈ ਟੀਮ 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਵੀ ਜਿੱਤ ਚੁੱਕੀ ਹੈ। ਇਸ ਟੀਮ ਨੇ 93 ਟਵੰਟੀ20 ਮੈਚ ਖੇਡੇ ਹਨ, 47 ਜਿੱਤੇ ਹਨ, 43 ਹਾਰੇ ਹਨ, 2 ਮੈਚ ਟਾਈ ਰਹੇ ਅਤੇ 1 ਮੈਚ ਦਾ ਕੋਈ ਨਤੀਜਾ ਨਹੀਂ ਹੋ ਪਾਇਆ।[15]
Remove ads
ਟੂਰਨਾਮੈਂਟ ਇਤਿਹਾਸ
ਲਾਲ ਬਕਸਾ ਵਿਖਾਉਂਦਾ ਹੈ ਕਿ ਟੂਰਨਾਮੈਂਟ ਆਸਟਰੇਲੀਆ ਦੇਸ਼ ਵਿੱਚ ਖੇਡਿਆ ਗਿਆ।
ਆਈਸੀਸੀ ਵਿਸ਼ਵ ਕੱਪ
ਆਈਸੀਸੀ ਵਿਸ਼ਵ ਟਵੰਟੀ20
ਆਈਸੀਸੀ ਚੈਂਪੀਅਨਜ਼ ਟਰਾਫੀ
ਕਾਮਨਵੈਲਥ ਖੇਡਾਂ
ਸਨਮਾਨ
ਕ੍ਰਿਕਟ ਵਿਸ਼ਵ ਕੱਪ (5): 1987, 1999, 2003, 2007, 2015
ਆਈਸੀਸੀ ਚੈਂਪੀਅਨਜ਼ ਟਰਾਫੀ (2): 2006, 2009
ਸਾਲ ਦੀ ਸਭ ਤੋਂ ਵਧੀਆ ਟੀਮ ਲਈ ਲਾਊਰੀਅਸ ਵਿਸ਼ਵ ਸਪੋਰਟਸ ਪੁਰਸਕਾਰ (1): 2002
Remove ads
ਖਿਡਾਰੀ
Key
- S/N – ਕਮੀਜ਼ ਨੰਬਰ
- C - ਕੰਟਰੈਕਟ 'ਤੇ (Y = ਕੰਟਰੈਕਟ 'ਤੇ ਰਿਹਾ)
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads