ਐਡਵਰਡ ਸਈਦ
From Wikipedia, the free encyclopedia
Remove ads
ਐਡਵਰਡ ਵੈਦੀ ਸਈਦ (ਅਰਬੀ ਉਚਾਰਨ: [wædiːʕ sæʕiːd]; Arabic: إدوارد وديع سعيد, Idwārd Wadīʿ Saʿīd; 1 ਨਵੰਬਰ 1935 – 25 ਸਤੰਬਰ 2003) ਫ਼ਲਸਤੀਨੀ-ਅਮਰੀਕੀ ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ ਦੇ ਪ੍ਰੋਫ਼ੈਸਰ, ਸਾਹਿਤ ਸਿਧਾਂਤਕਾਰ, ਅਤੇ ਜਨਤਕ ਦਾਨਸ਼ਵਰ ਸਨ। ਉਹ ਉੱਤਰ-ਬਸਤੀਵਾਦ ਦੇ ਆਲੋਚਨਾਤਮਿਕ ਸਿਧਾਂਤ ਦੇ ਬਾਨੀ ਸਨ।[1] ਉਹਨਾਂ ਦਾ ਜਨਮ ਮੈਂਡੇਟਰੀ ਫ਼ਲਸਤੀਨ (1920–48) ਦੇ ਯੇਰੂਸ਼ਲਮ ਸ਼ਹਿਰ ਵਿੱਚ ਇੱਕ ਫ਼ਲਸਤੀਨੀ ਵਜੋਂ ਹੋਇਆ, ਅਤੇ ਆਪਣੇ ਯੂ ਐੱਸ ਦੇ ਨਾਗਰਿਕ ਬਾਪ, ਵਜ਼ੀਰ ਸਈਦ ਦੇ ਪੱਖੋਂ ਅਮਰੀਕੀ ਸੀ।[2] ਵੈਸੇ, ਐਡਵਰਡ ਸਈਦ ਫ਼ਲਸਤੀਨੀ ਲੋਕਾਂ ਦੇ ਰਾਜਨੀਤਕ ਅਤੇ ਮਾਨਵੀ ਅਧਿਕਾਰਾਂ ਦੇ ਸਮਰਥਕ ਸਨ, ਅਤੇ ਪੱਤਰਕਾਰ ਰਾਬਰਟ ਫਿਸਕ ਨੇ ਉਸਨੂੰ ਉਹਨਾਂ ਦੀ ਸਭ ਤੋਂ ਜੋਰਦਾਰ ਆਵਾਜ਼ ਦੱਸਿਆ ਹੈ।[3] ਜਿਸ ਕਿਤਾਬ ਸਦਕਾ ਉਹਨਾਂ ਨੂੰ ਸਭ ਤੋਂ ਵਧ ਸ਼ੁਹਰਤ ਮਿਲੀ ਉਹ ਹੈ ਓਰੀਐਂਟਲਿਜਮ(1978)। ਇਸ ਕਿਤਾਬ ਵਿੱਚ ਪ੍ਰੋਫੈਸਰ ਸਈਦ ਨੇ ਇਸ ਬਿੰਦੂ ਤੋਂ ਚਰਚਾ ਕੀਤੀ ਹੈ ਕਿ ਪੂਰਬੀ ਦੇਸ਼ਾਂ ਅਤੇ ਸੰਸਕ੍ਰਿਤੀ ਦੇ ਬਾਰੇ ਪੱਛਮ ਦਾ ਸਾਰਾ ਇਲਮੀ ਕੰਮ ਨਸਲਵਾਦੀ ਅਤੇ ਸਾਮਰਾਜਵਾਦੀ ਸੱਤਾ ਦਾ ਮੁਥਾਜ, ਸ਼ੱਕੀ ਅਤੇ ਕੱਚੇ ਗਿਆਨ ਉੱਤੇ ਆਧਾਰਿਤ ਹੈ।[4][5][6][7]
Remove ads
Remove ads
ਰਚਨਾਵਾਂ
- ਜੋਸੇਫ ਕੌਨਰੈਡ ਐਂਡ ਦ ਫਿਕਸ਼ਨ ਆਫ ਆਟੋਬਾਇਓਗਰਾਫੀ (English: Joseph Conrad and the fiction of autobiography) (1966): ਸਈਦ ਦੀ ਪਹਿਲੀ ਕਿਤਾਬ
- ਬਗਿੰਨਿੰਗਜ (English: Beginnings) (1975)[8]
- ਓਰੀਐਂਟਲਿਜਮ (English: Orientalism) (1978)[9][10]
- ਦ ਕਵੇਸਚਨ ਆਫ ਪੈਲੇਸਟਾਈਨ (English: The Question of Palestine) (1979)
- ਦ ਵਰਲਡ, ਦ ਟੇਕਸਟ ਐਂਡ ਦ ਕਰਿਟਿਕ (English: The world, the Text and the Critic) (1983)[8]
- ਕਲਚਰ ਐਂਡ ਇੰਪੀਰਿਅਲਿਜਮ (English: Culture And Imperialism) (1993)[8][9][10]
- ਆਉਟ ਆਫ ਪਲੇਸ (English: Out of Place) (1999)[9]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads