ਅਵਰਾਮ ਨੋਆਮ ਚਾਮਸਕੀ

From Wikipedia, the free encyclopedia

ਅਵਰਾਮ ਨੋਆਮ ਚਾਮਸਕੀ
Remove ads

ਅਵਰਾਮ ਨੋਆਮ ਚਾਮਸਕੀ (ਇਬਰਾਨੀ: אברם נועם חומסקי, ਯੂਕ੍ਰੇਨੀ: Аврам Ноам Хомський, romanized: Avram Noam Xoms'kyy, ਅੰਗ੍ਰੇਜ਼ੀ: Avram Noam Chomsky; ਜਨਮ 7 ਦਸੰਬਰ 1928), ਜਾਂ ਖ਼ਾਮਸਕੀ; ਇੱਕ ਅਮਰੀਕੀ ਭਾਸ਼ਾ ਵਿਗਿਆਨੀ, ਬੋਧ ਵਿਗਿਆਨੀ, ਦਾਰਸ਼ਨਿਕ,[4][5] ਇਤਿਹਾਸਕਾਰ ਅਤੇ ਸਿਆਸੀ ਆਲੋਚਕ ਹੈ। ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਅੱਜ ਕੱਲ ਉਹ ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ ਦਾ ਅਵਕਾਸ਼ ਪ੍ਰਾਪਤ ਪ੍ਰੋਫ਼ੈਸਰ ਹੈ।

ਵਿਸ਼ੇਸ਼ ਤੱਥ ਅਵਰਾਮ ਨੋਆਮ ਚਾਮਸਕੀ, ਜਨਮ ...
Remove ads

ਚਾਮਸਕੀ ਨੂੰ ਜੇਨੇਰੇਟਿਵ ਗਰਾਮਰ ਦੇ ਸਿੱਧਾਂਤ ਦਾ ਪ੍ਰਤੀਪਾਦਕ ਅਤੇ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਸਭ ਤੋਂ ਵੱਡਾ ਯੋਗਦਾਨੀ ਮੰਨਿਆ ਜਾਂਦਾ ਹੈ। ਉਸ ਨੇ ਜਦੋਂ ਮਨੋਵਿਗਿਆਨ ਦੇ ਖਿਆਤੀ ਪ੍ਰਾਪਤ ਵਿਗਿਆਨੀ ਬੀ ਐਫ ਸਕਿਨਰ ਦੀ ਕਿਤਾਬ ਵਰਬਲ ਬਿਹੇਵੀਅਰ ਦੀ ਆਲੋਚਨਾ ਲਿਖੀ, ਜਿਸ ਨੇ 1950 ਦੇ ਦਹਾਕੇ ਵਿੱਚ ਵਿਆਪਕ ਮਾਨਤਾ ਪ੍ਰਾਪਤ ਵਿਵਹਾਰਵਾਦ ਦੇ ਸਿਧਾਂਤ ਨੂੰ ਚੁਨੌਤੀ ਦਿੱਤੀ, ਤਾਂ ਇਸ ਨਾਲ਼ ਕਾਗਨੀਟਿਵ ਮਨੋਵਿਗਿਆਨ ਵਿੱਚ ਇੱਕ ਪ੍ਰਕਾਰ ਦਾ ਕ੍ਰਾਂਤੀ ਦਾ ਸੂਤ੍ਰਪਾਤ ਹੋਇਆ, ਜਿਸ ਨਾਲ਼ ਨਾ ਕੇਵਲ ਮਨੋਵਿਗਿਆਨ ਦਾ ਅਧਿਐਨ ਅਤੇ ਜਾਂਚ ਪ੍ਰਭਾਵਿਤ ਹੋਏ ਸਗੋਂ ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ ਅਤੇ ਮਨੁੱਖੀ ਵਿਗਿਆਨ ਵਰਗੇ ਕਈ ਖੇਤਰਾਂ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ।

ਆਰਟਸ ਐਂਡ ਹਿਊਮੈਨਿਟੀਜ ਸਾਈਟੇਸ਼ਨ ਇੰਡੈਕਸ ਦੇ ਅਨੁਸਾਰ 1980-92 ਦੇ ਸਮੇਂ ਜਿੰਨੇ ਖੋਜਕਾਰਾਂ ਅਤੇ ਵਿੱਦ੍ਵਾਨਾਂ ਨੇ ਚਾਮਸਕੀ ਨੂੰ ਸਾਈਟ ਕੀਤਾ ਹੈ ਓਨਾ ਸ਼ਾਇਦ ਹੀ ਕਿਸੇ ਜਿੰਦਾ ਲੇਖਕ ਨੂੰ ਕੀਤਾ ਗਿਆ ਹੋਵੇ। ਅਤੇ ਇੰਨਾ ਹੀ ਨਹੀਂ, ਉਹ ਕਿਸੇ ਵੀ ਅਰਸੇ ਵਿੱਚ ਅੱਠਵਾਂ ਸਭ ਤੋਂ ਵੱਡਾ ਸਾਈਟ ਕੀਤੇ ਜਾਣ ਵਾਲ਼ਾ ਲੇਖਕ ਹੈ।[6][7][8]

1960 ਦੇ ਦਹਾਕੇ ਦੀ ਵੀਅਤਨਾਮ ਜੰਗ ਦੀ ਆਲੋਚਨਾ ਦੀ ਲਿਖੀ ਕਿਤਾਬ ਦ ਰਿਸਪਾਂਸਿਬਿਲਿਟੀ ਆਫ ਇੰਟੇਲੈਕਚੂਅਲਸ ਦੇ ਬਾਅਦ ਚਾਮਸਕੀ ਵਿਸ਼ੇਸ਼ ਰੂਪ ਤੋਂ ਅੰਤਰਰਾਸ਼ਟ੍ਰੀ ਪੱਧਰ ਉੱਤੇ ਮੀਡੀਆ ਦੇ ਆਲੋਚਕ ਅਤੇ ਰਾਜਨੀਤੀ ਦੇ ਵਿੱਦ੍ਵਾਨ ਵਜੋਂ ਜਾਣੇ ਜਾਣ ਲੱਗੇ। ਖੱਬੇ ਪੱਖ ਅਤੇ ਅਮਰੀਕਾ ਦੀ ਰਾਜਨੀਤੀ ਵਿੱਚ ਅੱਜ ਉਹ ਇੱਕ ਤੇਜ਼ ਤਰਾਰ ਚਿੰਤਕ ਵਜੋਂ ਪ੍ਰਸਿਧ ਹਨ। ਆਪਣੇ ਰਾਜਨੀਤਕ ਐਕਟਿਵਿਜਮ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਤੇਜ਼ ਆਲੋਚਨਾ ਲਈ ਅੱਜ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।

Remove ads

ਜੀਵਨੀ

ਚਾਮਸਕੀ ਦਾ ਜਨਮ 1928 ਵਿੱਚ ਅਮਰੀਕਾ ਦੇ ਸ਼ਹਿਰ ਫ਼ਿਲਾਡੈਲਫ਼ੀਆ, ਪੈੱਨਸਿਲਵੇਨੀਆ ਵਿੱਚ ਯੂਕਰੇਨੀ-ਯਹੂਦੀ ਪਿਤਾ ਵਿਲੀਅਮ ਚਾਮਸਕੀ ਅਤੇ ਮਾਤਾ ਐਲਸੀ ਚਾਮਸਕੀ ਦੇ ਘਰ ਹੋਇਆ।

ਚਾਮਸਕੀ ਨੇ ਆਪਣੀ ਮੁੱਢਲੀ ਵਿੱਦਿਆ ਸੈਂਟਰਲ ਸਕੂਲ ਆਫ਼ ਫਿਲਾਡੇਲਫੀਆ ਤੋਂ ਕੀਤੀ ਅਤੇ 1945 ਵਿੱਚ ਯੂਨੀਵਰਸਿਟੀ ਆਫ਼ ਪੈੱਨਸਿਲਵੇਨੀਆ ਵਿੱਚ ਭਾਸ਼ਾ-ਵਿਗਿਆਨ ਪੜ੍ਹਨ ਚਲੇ ਗਏ। ਇੱਥੇ ਚੌਮਸਕੀ ਦਾ ਸੰਪਰਕ ਪ੍ਰਸਿੱਧ ਭਾਸ਼ਾ-ਵਿਗਿਆਨੀ ਜ਼ੈਲਿਗ ਹੈਰਿਸ ਨਾਲ਼ ਹੋਇਆ, ਜਿਸ ਨੇ ਚਾਮਸਕੀ ਦੀ ਗਿਆਨ-ਸੇਧ ਵਿੱਚ ਅਹਿਮ ਭੂਮਿਕਾ ਨਿਭਾਇਆ।

ਪ੍ਰਮੁੱਖ ਰਚਨਾਵਾਂ

  • ਸਿੰਟੈਕਟਿਕ ਸਟਰਕਚਰਜ਼ (1950)
  • ਆਸਪੈਕਟਸ ਆਫ਼ ਦਾ ਥਿਊਰੀ ਆਫ਼ ਸਿੰਟੈਕਸ (1965)
  • ਲੈਕਚਰਜ਼ ਆਨ ਗਵਰਨਮੈਂਟ ਐਂਡ ਬਾਈਂਡਿੰਗ (1980)
  • ਨੌਲਿਜ ਆਫ਼ ਲੈਂਗੂਏਜ: ਇਟਸ ਨੇਚਰ, ਔਰਿਜਨ, ਐਂਡ ਯੂਜ਼ (1986)
  • ਬੈਰੀਅਰਜ਼ (1986)
  • ਦਾ ਮਿਨੀਮਲਿਸਟ ਪ੍ਰੋਗਰਾਮ (1995)
  • ਨਿਊ ਹਰਾਈਜ਼ਨਜ਼ ਇਨ ਦਾ ਸਟੱਡੀ ਆਫ਼ ਲੈਂਗੂਏਜ ਐਂਡ ਮਾਈਂਡ (2000)।
  • ਅਮੈਰਕਨ ਪਾਵਰ ਐਂਡ ਦਾ ਨਿਊ ਮੈਡਾਰਿਨਜ਼ (1969)
  • ਐਟ ਵਾਰ ਵਿਦ ਏਸ਼ੀਆ (1970)
  • ਮੈਨੂਫੈਕਚਰਿੰਗ ਕੰਨਸੈਂਟ: ਦਾ ਪੋਲਿਟੀਕਲ ਇਕਾਨਮੀ ਆਫ਼ ਮਾਸ ਮੀਡੀਆ (1988)
  • ਰੋਗ ਸਟੇਟਸ (2000)
  • ਫੇਲਡ ਸਟੇਟਸ: ਦਾ ਅਬਿਊਜ਼ ਆਫ਼ ਪਾਵਰ ਐਂਡ ਦਾ ਅਸੌਲਟ ਓਨ ਡੈਮੋਕਰੇਸੀ (2006)।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads