ਐਸ.ਐਨ.1054

ਐਸ From Wikipedia, the free encyclopedia

ਐਸ.ਐਨ.1054
Remove ads

ਐਸ.ਐਨ.1054 ਇੱਕ ਸੁਪਰਨੋਵਾ ਹੈ ਜਿਸ ਬਾਰੇ ਪਹਿਲੀ ਵਾਰ 4 ਜੁਲਾਈ 1054 ਨੂੰ ਪਤਾ ਲੱਗਿਆ ਸੀ ਅਤੇ ਤਕਰੀਬਨ ਦੋ ਸਾਲਾਂ ਤੱਕ ਇਹ ਦੇਖਣਯੋਗ ਰਿਹਾ ਸੀ। ਇਸ ਘਟਨਾ ਨੂੰ ਚੀਨੀ ਖ਼ਗੋਲ ਸ਼ਾਸਤਰੀਆਂ ਨੇ ਵੀ ਦਰਜ ਕੀਤਾ ਸੀ ਅਤੇ 13ਵੀਂ ਸਦੀ ਦੇ ਜਾਪਾਨੀ ਦਸਤਾਵੇਜ਼ ਅਤੇ ਅਰਬ ਜਗਤ ਦੇ ਦਸਤਾਵੇਜ਼ਾਂ ਵਿੱਚ ਵੀ ਇਸ ਸਬੰਧੀ ਹਵਾਲੇ ਮਿਲਦੇ ਹਨ। ਇਹਨਾਂ ਤੋਂ ਇਲਾਵਾ ਇਸ ਸਬੰਧੀ ਕਈ ਦੁਚਿੱਤੀਪੂਰਨ ਹਵਾਲੇ ਯੂਰਪੀ ਸਰੋਤਾਂ ਵਿੱਚ ਵੀ ਮਿਲਦੇ ਹਨ ਅਤੇ ਸ਼ਾਇਦ ਜੱਦੀ ਪੁਏਬਲਿੰਸ ਸੱਭਿਆਚਾਰ ਨਾਲ ਸਬੰਧਿਤ ਚਿੱਤਰ ਨਵੇਂ ਮੈਕਸੀਕੋ ਦੇ ਪਨੈਸਕੋ ਬਲਾਂਕੋ ਵਿੱਚ ਵੀ ਮਿਲੇ ਹਨ।

ਵਿਸ਼ੇਸ਼ ਤੱਥ ਨਿਰੀਖਣ ਦੀ ਮਿਤੀ (ਯੁੱਗ ?), ਸੁਪਰਨੋੋਵਾ ਦੀ ਕਿਸਮ ...

ਐਸ.ਐਨ.1054 ਦੇ ਧਮਾਕੇ ਤੋਂ ਬਾਅਦ ਵਿੱਚ ਉਸਦਾ ਮਲਬਾ ਰਹਿ ਗਿਆ, ਉਸ ਮਲਬੇ ਨੂੰ ਕ੍ਰੈਬ ਨੈਬੀਊਲਾ ਕਿਹਾ ਜਾਂਦਾ ਹੈ। ਇਹ ਜ਼ੀਟਾ ਟੌਰੀ (ζ ਟੌਰੀ) ਤਾਰੇ ਦੇ ਨੇੜੇ ਸਥਿਤ ਹੈ। ਵਿਸਫੋਟਕ ਤਾਰੇ ਦੇ ਅੰਦਰੂਨੀ ਭਾਗ ਨੇ ਇਸਦੇ ਅੰਤਰਗਤ ਇੱਕ ਪਲਸਰ ਦਾ ਨਿਰਮਾਣ ਕੀਤਾ ਜਿਸਨੂੰ ਕਿ ਕ੍ਰੈਬ ਪਲਸਰ (ਜਾਂ PSR B0531+21) ਆਖਿਆ ਜਾਂਦਾ ਹੈ। ਸੂਰਜੀ ਪਰਿਵਾਰ ਤੋਂ ਬਾਹਰ ਸਭ ਤੋਂ ਵੱਧ ਜਾਂਚ ਕੀਤੀਆਂ ਜਾਣ ਵਾਲੀਆਂ ਖਗੋਲੀ ਚੀਜ਼ਾਂ ਵਿੱਚ ਇਸਦੇ ਨੈਬੀਊਲੇ ਤੇ ਪਲਸਰ ਵੀ ਸ਼ਾਮਿਲ ਹਨ। ਇਹ ਸੁਪਰਨੋਵਾ ਉਹਨਾਂ ਕੁਝ ਕੁ ਸੁਪਰਨੋਵਿਆਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਹਨਾਂ ਦੇ ਧਮਾਕੇ ਦੀ ਮਿਤੀ ਦੇ ਪੂਰੇ ਪ੍ਰਮਾਣ ਮਿਲਦੇ ਹਨ। ਆਪਣੇ-ਆਪਣੇ ਵਰਗਾਂ ਵਿੱਚ ਇਹ ਸਭ ਤੋਂ ਵੱਧ ਪ੍ਰਕਾਸ਼ਵਾਨ (luminous) ਹਨ। ਇਸੇ ਕਾਰਨ ਕਰਕੇ ਅਤੇ ਆਧੁਨਿਕ ਯੁੱਗ ਵਿੱਚ ਆਪਣੀ ਭੂਮਿਕਾ ਕਾਰਨ ਐਸ.ਐਨ.1054 ਖਗੋਲ ਸ਼ਾਸਤਰ ਦੇ ਇਤਿਹਾਸ ਵਿੱਚ ਸਭ ਤੋਂ ਬਿਹਤਰੀਨ ਸੁਪਰਨੋਵਾ ਹੈ।

ਕ੍ਰੈਬ ਨੈਬੀਊਲਾ ਨੂੰ ਇਸਦੀ ਚਮਕ ਦੇ ਕਾਰਨ ਸ਼ੌਂਕੀ ਖਗੋਲ ਸ਼ਾਸਤਰੀ ਛੇਤੀ ਲੱਭ ਲੈਂਦੇ ਹਨ ਅਤੇ ਇਸਦਾ ਨਿਰੀਖਣ ਵੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਨੈਬੀਊਲੇ ਨੂੰ ਪੇਸ਼ੇਵਰ ਖਗੋਲ ਸ਼ਾਸਤਰੀਆਂ ਨੇ ਪਹਿਲਾਂ ਹੀ ਸੂਚੀਬੱਧ ਕਰਕੇ ਇਸਦੇ ਸੁਭਾਅ ਤੇ ਵਤੀਰੇ ਬਾਰੇ ਸਮਝ ਕੇ ਇਸਦੀ ਪਹਿਚਾਣ ਕਰ ਲਈ ਗਈ ਸੀ। 1758 ਈਃ ਵਿੱਚ ਜਦੋਂ ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਹੈਲੀ ਦੇ ਧੂਮਕੇਤੂ ਦੀ ਉਡੀਕ ਕਰ ਰਿਹਾ ਸੀ ਤਾਂ ਉਸਨੇ ਇਸ ਨੈਬੀਊਲੇ ਨੂੰ ਹੀ ਧੂਮਕੇਤੂ ਸਮਝ ਲਿਆ ਕਿਉਂਕਿ ਉਹ ਉਸਦੀ ਮੌਜੂਦਗੀ ਤੋਂ ਅਣਜਾਣ ਸੀ। ਆਪਣੀ ਇਲੇ ਭੁੱਲ ਕਾਰਨ ਹੀ ਉਸਨੇ ਗੈਰ-ਧੂਮਕੇਤੂ ਵਾਲੀਆਂ ਨੈਬੀਊਲਿਆਈ ਚੀਜ਼ਾਂ ਦੀ ਸੂਚੀ ਤਿਆਰ ਕੀਤੀ, ਜਿਸਨੂੰ ਮੈਸੀਅਰ ਚੀਜ਼ਾਂ ਦੀ ਸੂਚੀ ਕਿਹਾ ਜਾਂਦਾ ਹੈ ਤੇ ਇਹ ਭਵਿੱਖ ਵਿੱਚ ਅਜਿਹੀਆਂ ਭੁੱਲਾਂ ਨਾ-ਦੁਹਰਾਉਣ ਲਈ ਤਿਆਰ ਕੀਤੀ ਗਈ ਸੀ। ਨੈਬੀਊਲੇ ਨੂੰ ਇਸ ਸੂਚੀ ਵਿੱਚ ਪਹਿਲੀ ਥਾਂ 'ਤੇ ਰੱਖਿਆ ਗਿਆ ਹੈ ਅਤੇ ਇਸਨ ਮੈਸੀਅਰ ਚੀਜ਼ ਜਾਂ ਫਿਰ ਐਮ.1 ਵੀ ਕਿਹਾ ਜਾਂਦਾ ਹੈ।

Remove ads

ਸ਼ਨਾਖ਼ਤ

ਕ੍ਰੈਬ ਨੈਬੀਊਲੇ ਦੀ ਪਹਿਲੀ ਸ਼ਨਾਖ਼ਤ 1921 ਤੋਂ 1942 ਦੇ ਕਾਲ ਦੌਰਾਨ ਐਸ.ਐਨ.1054 ਦੇ ਮਲਬੇ ਦੇ ਤੌਰ 'ਤੇ ਹੋਈ। ਇਸਦੇ ਬਾਰੇ ਪਹਿਲਾ ਅਨੁਮਾਨ 1920ਵਿਆਂ ਵਿੱਚ ਲਗਾਇਆ ਗਿਆ, 1938 ਵਿੱਚ ਕੁਝ ਦਿਖਾਵਟ ਨਾਲ ਅਤੇ 1942 ਵਿੱਚ ਜਾਨ ਓਰਟ ਦੁਆਰਾ ਵਾਜਬ ਸ਼ੱਕ ਦੇ ਅਧਾਰ 'ਤੇ ਇਸਦੀ ਸ਼ਨਾਖ਼ਤ ਕੀਤੀ ਗਈ।

ਸੰਨ 1921 ਦੌਰਾਨ ਕਾਰਲ ਓਟੋ ਲੈਂਪਲੈਂਡ ਪਹਿਲਾ ਵਿਅਕਤੀ ਸੀ ਜਿਸਨੇ ਇਹ ਘੋਸ਼ਣਾ ਕੀਤੀ ਕਿ ਕ੍ਰੈਬ ਨੈਬੀਊਲੇ ਦੇ ਢਾਂਚੇ ਵਿੱਚ ਕੁਝ ਬਦਲਾਅ ਦੇਖੇ ਹਨ।[2] ਇਹ ਘੋਸ਼ਣਾ ਉਸ ਸਮੇਂ 'ਤੇ ਕੀਤੀ ਗਈ ਸੀ ਜਦੋਂ ਅਕਾਸ਼ ਵਿੱਚ ਨੈਬੀਉਲੇ ਦੇ ਸੁਭਾਅ ਤੋਂ ਸਭ ਅਣਜਾਣ ਸਨ। ਉਹਨਾਂ ਦਾ ਸੁਭਅ, ਅਕਾਰ ਅਤੇ ਦੂਰੀ ਉਸ ਸਮੇਂ ਬਹਿਸ ਦੇ ਵਿਸ਼ੇ ਸਨ।[3]

ਲੈਂਪਲੈਂਡ ਵੱਲੋਂ ਕੀਤੇ ਦਾਅਵਿਆਂ ਦੀ ਕੁਝ ਕੁ ਹਫ਼ਤਿਆਂ ਬਾਅਦ ਜੋਹਨ ਚਾਰਲਸ ਡੰਕਨ, ਮਾਉਂਟ ਵਿਲਸਨ ਨਿਰੀਖਣਸ਼ਾਲਾ ਦੇ ਇੱਕ ਖਗੋਲ ਸ਼ਾਸਤਰੀ, ਦੁਆਰਾ ਪੁਸ਼ਟੀ ਕਰ ਦਿੱਤੀ ਗਈ ਸੀ।

1928 ਵਿੱਚ ਐਡਵਿਨ ਹਬਲ ਨੇ ਸਭ ਤੋਂ ਪਹਿਲਾਂ ਕ੍ਰੈਬ ਨੈਬੀਊਲਾ ਵਿੱਚ ਬਦਲਾਅ ਦੇ ਪਹਿਲੂ ਦਰਜ ਕੀਤੇ ਅਤੇ ਦੱਸਿਆ ਕਿ ਇਸਦਾ ਅਕਾਰ ਵੱਡਾ ਹੋ ਰਿਹਾ ਹੈ ਤੇ ਨਾਲ ਹੀ ਇਸ ਨੂੰ ਸੁਪਰਨੋਵੇ ਦੇ ਮਲਬੇ ਹੋਣ ਬਾਰੇ ਸੁਝਾਅ ਪੇਸ਼ ਕੀਤਾ। ਉਸਨੇ ਦੱਸਿਆ ਕਿ ਇਸਦੇ ਅਕਾਰ ਵਧਣ ਦੀ ਸਪਸ਼ਟ ਗਤੀ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਘਟਨਾ ਕੇਵਲ 9 ਸਦੀਆਂ ਪਹਿਲਾਂ ਹੀ ਵਾਪਰੀ ਹੈ। ਇਸਦੇ ਨਾਲ ਇਹ ਪਤਾ ਚੱਲਦਾ ਹੈ ਕਿ ਇਸ ਧਾਮਕੇ ਦੀ ਮਿਤੀ ਲੰਡਮਾਰਕ ਵੱਲੋਂ ਦੱਸੇ ਸਮਾਂ-ਕਾਲ ਨਾਲ ਮੇਲ ਖਾਂਦੀ ਹੈ। ਉਸਨੇ ਇਹ ਵੀ ਦਰਜ ਕੀਤਾ ਕਿ ਬ੍ਰਿਖ ਤਾਰਾਮੰਡਲ ਵਿੱਚ ਕੇਵਲ 1054 ਵਾਲਾ ਨੋਵਾ ਹੀ ਉਪਲਬਧ ਹੈ ਜਿਸਦੀ ਅੰਦਾਜ਼ਨ ਉਮਰ ਉਸ ਧਮਾਕੇ ਦੇ ਬਰਾਬਰ ਹੈ ਜੋ ਕਿ ਦੂਜੀ ਸਦੀ ਦੌਰਾਨ ਹੋਇਆ ਸੀ।

ਹਬਲ ਨੇ ਫਿਰ ਸਪੱਸ਼ ਕੀਤਾ ਕਿ ਇਹ ਬੱਦਲ ਤਾਂ ਧਮਾਕੇ ਦਾ ਮਲਬਾ ਹੀ ਹੈ ਜਿਹਨਾਂ ਦਾ ਨਿਰੀਖਣ ਚੀਨੀ ਖਗੋਲ ਸ਼ਾਸਤਰੀਆਂ ਵੱਲੋਂ ਕੀਤਾ ਗਿਆ ਸੀ।

ਹਬਲ ਦੀ ਕੀਤੀ ਟਿੱਪਣੀ ਕਾਫ਼ੀ ਸਮਾਂ ਅਣਾਜਾਣ ਹੀ ਰਹੀ ਕਿਉਂਕਿ ਇਸ ਧਮਾਕੇ ਦੇ ਭੌਤਿਕ ਵਰਤਾਰੇ ਬਾਰੇ ਉਸ ਸਮੇਂ ਕਿਸੇ ਨੂੰ ਵੀ ਪਤਾ ਨਹੀਂ ਸੀ। ਗਿਆਰਾਂ ਸਾਲਾਂ ਬਾਅਦ, ਜਦੋਂ ਵਾਲਟਰ ਬਾਡੇ ਅਤੇ ਫਰਿਡਜ਼ ਜਵਿਕੀ ਨੇ ਸੁਪਰਨੋਵੇ ਦੇ ਵਰਤਾਰੇ 'ਤੇ ਚਾਨਣਾ ਪਾਇਆ, ਜਵਿਕੀ ਨੇ ਇਸਦੇ ਸੁਭਾਅ ਬਾਰੇ ਕੁਝ ਸੁਝਾਅ ਵੀ ਪੇਸ਼ ਕੀਤੇ, ਨਿਕੋਲਸ ਮੇਅਲ ਨੇ 1054 ਦੇ ਤਾਰੇ ਨੂੰ ਸੁਪਰਨੋਵਾ ਹੋਣ ਦਾ ਵਿਚਾਰ ਪੇਸ਼ ਕੀਤਾ ਜੋ ਕਿ ਉਸ ਬੱਦਲ ਦੇ ਫੈਲਾਅ ਦੀ ਗਤੀ 'ਤੇ ਅਧਾਰਿਤ ਸੀ। ਇਸ ਤਰ੍ਹਾਂ ਖਗੋਲ ਸ਼ਾਸਤਰੀਆਂ ਨੂੰ ਇਸਦਾ ਭੌਤਿਕ ਅਕਾਰ ਅਤੇ ਦੂਰੀ ਪਤੀ ਕਰਨ ਦੀ ਆਗਿਆ ਮਿਲ ਗਈ। ਇਸਦਾ ਅਕਾਰ ਮਾਪਣ ਲਈ ਸਪੈਕਟਰੋਸਕੋਪੀ ਦੀ ਮਦਦ ਲਈ ਗਈ ਤੇ ਪਤਾ ਲਗਾਇਆ ਗਿਆ ਹੈ ਕਿ ਇਸਦਾ ਅੰਦਾਜ਼ਨ ਅਕਾਰ 5000 ਪ੍ਰਕਾਸ਼ ਸਾਲ ਹੈ। ਇਹ ਧਾਰਨਾ ਹੈ ਕਿ ਫੈਲਾਅ ਦਾ ਵੇਗ (velocity) ਜੋ ਕਿ ਦੇਖਣ ਦੀ ਦਿਸ਼ਾ ਵੱਲ ਹੈ ਅਤੇ ਇਸਦਾ ਲੰਬ, ਦੋਨੋਂ ਇੱਕ ਸਮਾਨ (ਬਰਾਬਰ) ਹਨ। 1934 ਵਿੱਚ ਖੋਜੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਪ੍ਰਸਤਾਵਿਤ ਹੋਇਆ ਕਿ ਇਹ ਚਮਕੀਲਾ ਤਾਰਾ ਨੋਵਾ ਨਹੀਂ ਬਲਕਿ ਸੁਪਰਨੋਵਾ ਹੈ।

ਇਹ ਨਤੀਜਾ ਬਾਅਦ ਵਿੱਚ ਛਾਂਟਿਆ ਗਿਆ ਜਿਸਨੇ 1942 ਵਿੱਚ ਮੇਅਲ ਅਤੇ ਜਾਨ ਓਰਟ ਨੂੰ ਇਸ ਮਹਿਮਾਨ ਤਾਰੇ ਦਾ ਇਤਿਹਾਸਕ ਦਸਤਾਵੇਜ਼ਾਂ ਵਿੱਚੋਂ ਹੋਰ ਨੇੜਿਓ ਵਿਸ਼ਲੇਸ਼ਣ ਕਰਨ ਲਈ ਪ੍ਰੇਰਿਤ ਕੀਤਾ।

1921 ਵਿੱਚ ਕਨੁਟ ਲੰਡਮਾਰਕ ਨੇ ਚੀਨੀ ਇਤਿਹਾਸ ਵਿੱਚ ਜੱਸੇ "ਮਹਿਮਾਨ ਤਾਰੇ" ਬਾਰੇ ਅੰਕੜਿਆਂ ਨੂੰ ਇਕੱਠਾ ਕਰਕੇ ਪੱਛਮ ਵਿੱਚ ਇਹਨਾਂ ਬਾਰੇ ਜਾਣਕਾਰੀ ਪਹੁੰਚਾਈ।[4] ਉਸਨੇ ਇਹ ਅੰਕੜੇ ਪੁਰਾਣੀਆਂ ਖੋਜਾਂ ਦੇ ਅੰਕੜਿਆਂ ਦੇ ਅਧਾਰ 'ਤੇ ਦਿੱਤੇ ਸਨ। ਉਸਨੇ ਵੈਨਸ਼ੀਅਨ ਟੌਂਗਕਾਓ ਵਰਗੇ ਸਰੋਤਾਂ ਦਾ ਵਿਸ਼ਲੇਸ਼ਣ ਵੀ ਕੀਤਾ। ਇਸਦਾ ਪਹਿਲਾ ਅਧਿਐਨ 19ਵੀਂ ਸਦੀ ਦੇ ਮੱਧ ਵਿੱਚ ਜੀਨ ਬੈਪਿਸਟ ਬਾਇਟ ਵੱਲੋਂ ਕੀਤਾ ਗਿਆ ਸੀ। ਲੰਡਮਾਰਕ ਨੇ 60 ਪਹਿਚਾਣੇ ਨੋਵਿਆਂ ਦੀ ਸੂਚੀ ਤਿਆਰ ਕੀਤੀ ਅਤੇ ਫਿਰ ਇਸਨੂੰ ਤਾਰਕੀ ਧਮਾਕੇ ਦੀ ਪਰਿਭਾਸ਼ਾ ਦੇ ਤੌਰ 'ਤੇ ਵਰਤਿਆ। ਪਰ ਹੁਣ ਇਹਨਾਂ ਨੂੰ ਦੋ ਵੱਖਰੇ ਵਰਤਾਰੇ ਕਿਹਾ ਜਾਂਦਾ ਹੈ: ਨੋਵਾ ਅਤੇ ਸੁਪਰਨੋਵਾ। 1054 ਦੇ ਨੋਵੇ ਦਾ ਵਰਣਨ ਬਾਇਟ ਵੱਲੋਂ 1843 ਵਿੱਚ ਵੀ, ਇਸ ਸੂਚੀ ਦੇ ਹਿੱਸੇ ਵਜੋਂ, ਕੀਤਾ ਗਿਆ ਸੀ। ਉਸਨੇ ਇਸ ਸੂਚੀ ਵਾਲੇ ਪੰਨੇ ਦੇ ਹੇਠਲੇ ਹਿੱਸੇ ਵਿੱਚ "NGC 1952 ਦੇ ਨੇੜੇ" ਲਿਖਿਆ ਹੈ। ਇਹ ਕ੍ਰੈਬ ਨੈਬੀਊਲੇ ਲਈ ਵਰਤਿਆ ਜਾਣ ਵਾਲਾ ਇੱਕ ਵੱਖਰਾ ਨਾਂਅ ਹੈ। ਪਰ ਇਹ ਇਹਨਾਂ ਦੋਹਾਂ ਵਿਚਕਾਰ ਕੋਈ ਕੜੀ ਜੋੜਦਾ ਨਜ਼ਰ ਨਹੀਂ ਆ ਰਿਹਾ।

Remove ads

ਇਤਿਹਾਸਕ ਰਿਕਾਰਡ

ਐਸ.ਐਨ.1054 ਮਿਲਕੀ ਵੇਅ ਵਿੱਚ ਮਿਲਣ ਵਾਲੇ ਅੱਠ ਸੁਪਰਨੋਵਿਆਂ ਵਿੱਚੋਂ ਇੱਕ ਹੈ ਜਿਸਦੇ ਧਮਾਕੇ ਦੀ ਲਿਖਤੀ ਤੌਰ 'ਤੇ ਗਵਾਹੀ ਮੌਜੂਦ ਹੋਣ ਕਾਰਨ ਇਸਨੂੰ ਪਹਿਚਾਣਿਆ ਗਿਆ ਹੈ। 19ਵੀਂ ਸਦੀ ਦੌਰਾਨ ਖਗੋਲ ਸ਼ਾਸਤਰੀ ਨੇ ਇਸ ਸਬੰਧੀ ਇਤਿਹਾਸਕ ਤੱਤਾਂ ਵਿੱਚ ਵਿਸ਼ੇਸ਼ ਰੁਚੀ ਜ਼ਾਹਰ ਕੀਤੀ। ਉਹਨਾਂ ਨੇ ਪੁਰਾਣੇ ਦਰਜ ਤੱਤਾਂ ਦੇ ਅਧਾਰ 'ਤੇ ਇਸਦਾ ਪ੍ਰੀਖਣ ਕੀਤਾ ਅਤੇ ਇਸਨੂੰ ਆਪਣੀ ਪਿਛਲੀ ਨੋਵਿਆਂ ਤੇ ਧੂਮਕੇਤੂਆਂ ਦੀ ਖੋਜ ਦਾ ਇੱਕ ਹਿੱਸਾ ਹੀ ਸਮਝਿਆ ਅਤੇ ਬਾਅਦ ਵਿੱਚ ਸੁਪਰਨੋਵਿਆਂ ਨੂੰ ਵੀ ਇਸਦਾ ਹਿੱਸਾ ਬਣਾਇਆ ਗਿਆ।

ਚੀਨੀ ਖਗੋਲ ਸ਼ਾਸਤਰ

ਸ੍ਰੋਤ

ਟਿਆਨਗੁਆਨ ਦੀ ਸ਼ਨਾਖਤ

ਟਿਆਨਗੁਆਨ ਦੇ ਸਾਪੇਖ ਸਥਿਤੀ

ਇਕਾਈ ਦਾ ਮਤਲਬ
ਵੇਰਵੇ ਸਬੰਧੀ ਦਿੱਕਤਾਂ

ਮੇਈਗੈੱਟਸੂਕੀ (ਜਪਾਨ)

ਇਬਨ ਬੁਟਲਾਨ (ਇਰਾਕ)

ਯੂਰਪੀਆਂ ਵੱਲੋਂ ਦੇਖਣ ਸਬੰਧੀ ਸੁਝਾਏ ਪੱਖ

ਕ੍ਰੋਨਾਕਾ ਰੈਮਪੋਨਾ

ਕੋਰੀਕਸ ਦੀ ਹੇਟਨ

ਬਾਕੀ

ਉੱਤਰੀ ਅਮਰੀਕਾ ਦੇ ਚਿੱਤਰਾਂ ਵਿੱਚ ਸੁਝਾਏ ਗਏ ਰਿਕਾਰਡ

ਆਦਿਵਾਸੀਆ ਦੀ ਜ਼ੁਬਾਨੀ ਪਰੰਪਰਾ ਵਿੱਚ ਸੁਝਾਏ ਗਏ ਰਿਕਾਰਡ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads