ਕ੍ਰੈਬ ਨੈਬੀਊਲਾ
From Wikipedia, the free encyclopedia
Remove ads
ਕ੍ਰੈਬ ਨੈਬਿਊਲਾ ਜਾਂ ਕੇਕੜਾ ਨੈਬੀਊਲਾ (ਸੂਚੀ ਪਹਿਚਾਣ ਐਮ.1, ਐਨ.ਜੀ.ਸੀ.1952, ਬ੍ਰਿਖ ਏ) ਬ੍ਰਿਖ ਤਾਰਾਮੰਡਲ ਵਿੱਚ ਸਥਿਤ ਇੱਕ ਸੁਪਰਨੋਵਾ ਅਵਸ਼ੇਸ਼ ਅਤੇ ਪਲਸਰ ਹਨੇਰੀ ਨੈਬੀਊਲਾ ਹੈ। ਇਸਦੀ ਖੋਜ 1840 ਵਿੱਚ ਵਿਲੀਅਮ ਪਰਸੰਨਜ਼ ਦੁਆਰਾ ਕੀਤੀ ਗਈ ਸੀ। ਉਸਨੇ 36 ਇੰਚ ਦੀ ਇੱਕ ਦੂਰਬੀਨ ਦੀ ਮਦਦ ਨਾਲ ਇਸਨੂੰ ਦੇਖ ਕੇ ਇਸਦਾ ਇੱਕ ਚਿੱਤਰ ਤਿਆਰ ਕੀਤਾ ਜੋ ਕਿ ਕੇਕੜੇ (ਕ੍ਰੈਬ) ਵਰਗਾ ਸੀ। 1054 ਈਃ ਵਿੱਚ ਚੀਨੀ ਖ਼ਗੋਲ ਸ਼ਾਸਤਰੀਆਂ ਦੁਆਰਾ ਇੱਕ ਚਮਕੀਲਾ ਸੁਪਰਨੋਵਾ ਦਰਜ ਕੀਤਾ ਗਿਆ ਸੀ ਜੋ ਕਿ ਇਸ ਨੈਬੀਊਲੇ ਦੀ ਸ਼ੁਰੂਆਤ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇਸ ਸੁਪਰਨੋਵਾ ਧਮਾਕੇ ਤੋਂ ਬਾਅਦ ਪਹਿਲੀ ਵਾਰ ਇਸ ਨੈਬੀਊਲੇ ਨੂੰ ਅੰਗਰੇਜ਼ ਖਗੋਲ ਸ਼ਾਸਤਰੀ ਜੋਹਨ ਬੈਵਿਸ ਦੁਆਰਾ 1731 ਵਿੱਚ ਦੇਖਿਆ ਗਿਆ ਸੀ। ਨੈਬੀਊਲਾ ਕਿਸੇ ਸੁਪਰਨੋਵਾ ਤੋਂ ਬਾਅਦ ਪਹਿਚਾਣੀ ਜਾ ਸਕਣ ਵਾਲੀ ਪਹਿਲੀ ਖਗੋਲੀ ਚੀਜ਼ ਸੀ।
8.4 ਦੇ ਸਪਸ਼ਟ ਪਰਿਮਾਨ 'ਤੇ, ਸ਼ਨੀ ਗ੍ਰਹਿ ਦੇ ਚੰਦ ਟਾਈਟਨ ਵਾਂਗ, ਇਸਨੂੰ ਵੀ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਪਰ ਦੋ ਅੱਖੀ ਦੂਰਬੀਨ ਦੀ ਮਦਦ ਨਾਲ ਯੋਗ ਹਾਲਾਤਾਂ ਹੇਠ ਹੀ ਇਸਨੂੰ ਦੇਖਿਆ ਜਾ ਸਕਦਾ ਹੈ। ਇਹ ਨੈਬੀਊਲਾ ਮਿਲਕੀ-ਵੇ ਅਕਾਸ਼ਗੰਗਾ ਦੀ ਪਰਸੀਅਸ ਸ਼ਾਖਾ ਵਿੱਚ ਸਥਿਤ ਹੈ ਜੋ ਕਿ ਧਰਤੀ ਤੋਂ ਤਕਰੀਬਨ 2.0 ਕਿਲੋਪਾਰਸੈਕ (6500 ਪ੍ਰਕਾਸ਼ ਸਾਲ) ਦੀ ਦੂਰੀ 'ਤੇ ਹੈ। ਇਸਦਾ ਵਿਆਸ 3.4 ਪਾਰਸੈਕ (11 ਪ੍ਰਕਾਸ਼ ਸਾਲ) ਹੈ ਜੋ ਕਿ 7 ਆਰਕਮਿੰਟ ਦੇ ਬਰਾਬਰ ਹੈ। ਇਹ ਨੈਬੀਊਲਾ 1500 ਕਿ.ਮੀ. ਪ੍ਰਤੀ ਸਕਿੰਟ (930 ਮੀਲ ਪ੍ਰਤੀ ਸਕਿੰਟ) ਜਾਂ ਪ੍ਰਕਾਸ਼ ਦੀ ਗਤੀ ਦੇ 0.5% ਹਿੱਸੇ ਦੀ ਗਤੀ ਦੇ ਹਿਸਾਬ ਨਾਲ ਫੈਲ ਰਿਹਾ ਹੈ।
ਨੈਬੀਊਲਾ ਦਾ ਕੇਂਦਰ ਵਿੱਚ ਕ੍ਰੈਬ ਪਲਸਰ ਸਥਿਤ ਹੈ ਜੋ ਕਿ ਇੱਕ ਨਿਊਟ੍ਰਾਨ ਤਾਰਾ ਹੈ ਅਤੇ ਇਸਦਾ ਘੇਰਾ 28-30 ਕਿ.ਮੀ. (17-19 ਮੀਲ) ਹੈ ਤੇ ਘੁੰਮਣ ਦੀ ਦਰ 30.2 ਚੱਕਰ ਪ੍ਰਤੀ ਸਕਿੰਟ ਹੈ। ਇਹ ਪਲਸਰ ਗਾਮਾ ਕਿਰਨਾਂ ਤੋਂ ਰੇਡੀਓ ਕਿਰਨਾਂ ਤੱਕ ਰੇਡੀਏਸ਼ਨ ਛੱਡਦਾ ਹੈ। ਐਕਸ ਕਿਰਨਾਂ (x-Rays) ਅਤੇ ਗਾਮਾ ਕਿਰਨਾਂ ਵਿੱਚ, ਜਦੋਂ 30 KeV ਤੋਂ ਵੱਧ ਤਾਕਤ ਹੋਵੇ ਤਾਂ ਕ੍ਰੈਬ ਨੈਬੀਊਲਾ ਅਕਾਸ਼ ਦਾ ਸਭ ਤੋਂ ਮਜ਼ਬੂਤ ਸ੍ਰੋਤ ਹੈ ਜਿਸਦਾ ਮਾਪ ਪ੍ਰਵਾਹ 10 TeV ਤੋਂ ਵਧ ਰਿਹਾ ਹੈ। ਨੈਬੀਊਲਾ ਦਾ ਰੈਡੀਏਸ਼ਨ ਅਕਾਸ਼ੀ ਪਿੰਡਾਂ ਦਾ ਵਿਸਥਾਰਪੂਰਵਕ ਅਧਿਐਨ ਕਰਨ ਦੀ ਆਗਿਆ ਦਿੰਦਾ ਹੈ ਜੋ ਕਿ ਜਿਹੜੇ ਕਿ ਇਸਨੂੰ ਗੁਪਤ ਰੱਖਦੇ ਭਾਵ ਗ੍ਰਹਿਣ ਲਗਾਉਂਦੇ ਹਨ। 1950-60 ਵਿੱਚ ਕ੍ਰੈਬ ਨੈਬੀਊਲਾ ਦੀਆਂ ਰੇਡੀਓ ਕਿਰਨਾਂ ਦੇ ਸੂਰਜ ਵਿੱਚੋਂ ਗੁਜ਼ਰਨ ਕਾਰਨ ਸੂਰਜੀ ਕਰੋਨਾ ਦਾ ਪਤਾ ਲਗਾਇਆ ਗਿਆ ਸੀ ਅਤੇ 2003 ਵਿੱਚ ਸ਼ਨੀ ਗ੍ਰਹਿ ਦੇ ਚੰਦ ਟਾਈਟਨ ਦੇ ਵਾਤਾਵਰਨ ਦੀ ਮੋਟਾਈ ਦਾ ਪਤਾ ਲਗਾਇਆ ਗਿਆ ਸੀ ਜਿਸਨੇ ਕਿ ਨੈਬੀਊਲਾ 'ਚੋਂ ਨਿਕਲੀਆਂ ਐਕਸ ਕਿਰਨਾਂ ਨੂੰ ਰੋਕ ਦਿੱਤਾ ਸੀ।
Remove ads
ਨਿਰੀਖਣ ਇਤਿਹਾਸ
ਕ੍ਰੈਬ ਨੈਬੀਊਲਾ ਦਾ ਸੁਪਰਨੋਵਾ ਤੋਂ ਬਣਨ ਦੀ ਧਾਰਨਾ 1921 ਵਿੱਚ ਸਾਹਮਣੇ ਆਈ ਜਦੋਂ ਕਾਰਲ ਓਟੋ ਲੈਂਪਲੈਂਡ ਨੇ ਕਿਹਾ ਕਿ ਉਸਨੇ ਇਸਦੇ ਢਾਂਚੇ ਵਿੱਚ ਤਬਦੀਲੀਆਂ ਦੇਖੀਆਂ ਹਨ। ਉਸਦੀ ਇਸ ਧਾਰਨਾ ਰਾਹੀਂ ਇਸ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਕ੍ਰੈਬ ਨੈਬੀਊਲੇ ਦਾ ਨਿਰਮਾਣ ਚਮਕੀਲੇ ਸੁਪਰਨੋਵਾ SN 1054 ਵਿੱਚੋਂ ਹੋਇਆ ਹੈ ਜਿਸਨੂੰ ਇੱਕ ਚੀਨੀ ਖਗੋਲ ਸ਼ਾਸਤਰੀ ਨੇ 1054 ਈਃ ਵਿੱਚ ਦਰਜ ਕੀਤਾ ਸੀ। ਪਰ ਇਸਲਾਮੀ ਗ੍ਰੰਥਾਂ ਵਿੱਚ ਇਸਨੂੰ ਲਿਖਿਆ ਨਹੀਂ ਗਿਆ। ਇਸ 'ਮਹਿਮਾਨ ਤਾਰੇ' ਨਾਲ ਸਬੰਧਿਤ ਇੱਕ 13ਵੀਂ ਸਦੀ ਦਾ ਜਪਾਨੀ ਹਵਾਲਾ ਮੇਈਗੈੱਟਸੂਕੀ ਵੱਲੋਂ ਦਿੱਤਾ ਗਿਆ ਸੀ।
ਇਸ ਘਟਨਾ ਨੂੰ ਲੰਮੇ ਸਮੇਂ ਤੱਕ ਇਸਲਾਮੀ ਖਗੋਲ ਸ਼ਾਸਤਰਾਂ ਵਿੱਚ ਦਰਜ ਨਹੀਂ ਕੀਤਾ ਗਿਆ ਪਰ 1978 ਵਿੱਚ ਇਸਦਾ ਇੱਕ ਹਵਾਲਾ ਮਿਲਿਆ। ਇਹ ਹਵਾਲਾ ਇਬਨ ਅਬੀ ਉਸਾਈਬੀਆ ਦੁਆਰਾ ਬਣਾਈ ਕਾਪੀ ਵਿੱਚੋਂ ਮਿਲਿਆ ਜਿਸ ਵਿੱਚ ਉਸਨੇ ਇਬਨ ਬੁਟਲਾਨ, ਇੱਕ ਨੈਸਟੋਰੀਅਨ ਈਸਾਈ ਭੌਤਿਕ ਵਿਗਿਆਨੀ ਜੋ ਕਿ ਸੁਪਰਨੋਵਾ ਸਮੇਂ ਬਗ਼ਦਾਦ ਵਿੱਚ ਸੀ, ਦੇ ਕੰਮਾਂ ਬਾਰੇ ਦੱਸਿਆ ਗਿਆ ਹੈ।
ਪਹਿਲੀ ਸ਼ਨਾਖਤ
ਕ੍ਰੈਬ ਨੈਬੀਊਲਾ ਦੀ ਪਹਿਲੀ ਸ਼ਨਾਖਤ 1731 ਈਃ ਵਿੱਚ ਜੋਹਨ ਬੈਵਿਸ ਵੱਲੋਂ ਕੀਤੀ ਗਈ ਸੀ। 1758 ਵਿੱਚ ਵੀ ਚਾਰਲਸ ਮੈਸੀਅਰ ਵੱਲੋਂ ਇਸਦੀ ਮੁੜ-ਖੋਜ ਕੀਤੀ ਗਈ ਜਦੋਂਕਿ ਉਹ ਚਮਕੀਲੇ ਧੂਮਕੇਤੂ ਦਾ ਨਿਰੀਖਣ ਕਰ ਰਿਹਾ ਸੀ। ਮੈਸੀਅਰ ਸੂਚੀ ਵਿੱਚ ਧੂਮਕੇਤੂ ਵਰਗੀਆਂ ਚੀਜ਼ਾਂ ਦੇ ਵਰਗ ਵਿੱਚ ਇਸਨੂੰ ਪਹਿਲੀ ਥਾਂ 'ਤੇ ਰੱਖਿਆ ਗਿਆ; ਸੰਨ 1757 ਵਿੱਚ ਅਲੈਕਸਿਸ ਕਲੇਅਰਾਉਟ ਨੇ ਐਡਮੰਡ ਹੈਲੀ ਦੀ ਗਣਨਾ ਦਾ ਅਧਿਐਨ ਕੀਤਾ ਅਤੇ 1758 ਵਿੱਚ ਹੈਲੀ ਦੇ ਧੂਮਕੇਤੂ ਦੇ ਮੁੜ ਨਜ਼ਰ ਆਉਣ ਦੇ ਸੰਕੇਤ ਦਿੱਤੇ। ਧੂਮਕੇਤੂ ਦੇ ਮੁੜ ਕੇ ਆਉਣ ਦੇ ਸਪਸ਼ਟ ਸਮੇਂ ਨੂੰ ਜਾਣਨ ਲਈ ਸੂਰਜੀ ਪਰਿਵਾਰ ਦੇ ਗ੍ਰਹਿਆਂ ਜਿਵੇਂ ਕਿ ਬ੍ਰਹਿਸਪਤੀ ਦੇ ਕਾਰਨ ਉਸਦੇ ਪੰਧ ਵਿੱਚ ਹੋਈ ਗੜਬੜੀ ਬਾਰੇ ਜਾਣਨਾ ਜ਼ਰੂਰੀ ਸੀ ਜਿਸਨੂੰ ਕਿ ਕਲੇਅਰਟ ਅਤੇ ਉਸਦੇ ਦੋ ਸਾਥੀਆਂ ਜੇਰੋਮ ਲਾਲਾਂਦੇ ਤੇ ਨਿਕੋਲ ਰੀਨ ਲਿਪਾਉਟ ਨੇ ਬੜੀ ਗਹਿਰਾਈ ਨਾਲ ਲਿਆ ਤੇ ਇਹ ਪਤਾ ਲਗਾਇਆ ਕਿ ਇਹ ਬ੍ਰਿਖ ਤਾਰਾਮੰਡਲ ਵਿੱਚ ਦਿਖਾਈ ਦੇਵੇਗਾ। ਜਦੋਂ ਚਾਰਲਸ ਮੈਸੀਅਰ ਨੇ ਇਸਦੀ ਖੋਜ ਕੀਤੀ ਸੀ ਤਾਂ ਉਹ ਹੈਲੀ ਦਾ ਧੂਮਕੇਤੂ ਹੀ ਲੱਭ ਰਿਹਾ ਸੀ ਤੇ ਪਹਿਲਾਂ-ਪਹਿਲ ਉਸਨੇ ਕ੍ਰੈਬ ਨੈਬੀਊਲੇ ਨੂੰ ਹੀ ਧੂਮਕੇਤੂ ਸਮਝ ਲਿਆ। ਪਰ ਫਿਰ ਜਦੋਂ ਉਸਨੇ ਇਸਦਾ ਨਿਰੀਖਣ ਕੀਤਾ ਤਾਂ ਉਸਨੇ ਦੇਖਿਆ ਕਿ ਇਹ ਚੀਜ਼ ਤਾਂ ਅੱਗੇ ਵਧ ਨਹੀਂ ਰਹੀ ਤੇ ਇਸ ਨਤੀਜੇ 'ਤੇ ਪਹੁੰਚਿਆ ਕਿ ਇਹ ਕੋਈ ਧੂਮਕੇਤੂ ਨਹੀਂ ਹੈ। ਫਿਰ ਮੈਸੀਅਰ ਦੇ ਦਿਮਾਗ਼ ਵਿੱਚ ਅਕਾਸ਼ੀ ਚੀਜ਼ਾਂ ਦੀ ਇੱਕ ਸੂਚੀ ਬਣਾਉਣ ਦਆ ਵਿਚਾਰ ਆਇਆ ਪਰ ਇਸ ਸੂਚੀ ਵਿੱਚ ਕੇਵਲ ਸਥਾਈ ਚੀਜ਼ਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਤੇ ਇਸ ਤਰ੍ਹਾਂ ਧੂਮਕੇਤੂ ਲੱਭਣ ਦੇ ਕੰਮ ਨੂੰ ਅਸਾਨ ਬਣਾਉਣ ਦਾ ਉੱਦਮ ਸ਼ੁਰੂ ਹੋਇਆ।
ਵਿਲੀਅਮ ਹਰਸ਼ਲ ਨੇ ਵੀ 1783 ਤੋਂ 1809 ਤੱਕ ਕਈ ਵਾਰ ਨਿਰੀਖਣ ਕੀਤਾ, ਪਰ ਪਤਾ ਨਹੀਂ ਕਿ 1783 ਤੱਕ ਉਹ ਇਸਦੇ ਮੌਜੂਦ ਹੋਣ ਤੋਂ ਜਾਣੂ ਸੀ ਜਾਂ ਕਿ ਉਸਨੇ ਮੈਸੀਅਰ ਤੇ ਬੈਵਿਸ ਤੋਂ ਬਿਨਾ ਸੁਤੰਤਰ ਰੂਪ ਵਿੱਚ ਇਸਦੀ ਖੋਜ ਕੀਤੀ ਸੀ। ਕੁਝ ਨਿਰੀਖਣ ਕਰਨ ਤੋਂ ਬਾਅਦ ਉਸਨੇ ਇਹ ਨਤੀਜਾ ਕੱਢਿਆ ਕਿ ਇਹ ਇੱਕ ਤਾਰਿਆਂ ਦਾ ਸਮੂਹ ਹੈ। 1844 ਵਿੱਚ ਰਾਸ ਦੇ ਅਰਲ ਤੀਜੇ ਨੇ 36 ਇੰਚ ਦੇ ਦੂਰਬੀਨ ਦੀ ਮਦਦ ਨਾਲ ਬਿਰ ਕਿਲ੍ਹੇ ਵਿਖੇ ਇਸ ਨੈਬੀਊਲੇ ਦਾ ਨਿਰੀਖਣ ਕੀਤਾ ਸੀ ਅਤੇ ਇਸਨੂੰ ਕ੍ਰੈਬ ਨੈਬੀਊਲਾ ਇਸ ਲਈ ਆਖਿਆ ਸੀ ਕਿਉਂਕਿ ਜਦੋਂ ਉਸਨੇ ਇਸਦਾ ਚਿੱਤਰ ਬਣਾਇਆ ਤਾਂ ਇਹ ਚਿੱਤਰ ਕੇਕੜੇ (ਕ੍ਰੈਬ) ਵਰਗਾ ਲਗਦਾ ਸੀ। 1848 ਵਿੱਚ ਉਸਨੇ 72 ਇੰਚ ਦੀ ਦੂਰਬੀਨ ਦੀ ਮਦਦ ਨਾਲ ਇੱਕ ਵਾਰ ਫਿਰ ਇਸਦਾ ਨਿਰੀਖਣ ਕੀਤਾ ਤਾਂ ਮੰਨਿਆ ਗਿਆ ਹੈ ਕਿ ਉਹ ਇਸ ਵਾਰ ਸਮਾਨਤਾ ਨਹੀਂ ਦੱਸ ਸਕਿਆ ਪਰ ਫਿਰ ਵੀ ਇਸੇ ਨਾਂਅ 'ਤੇ ਅੜਿਆ ਰਿਹਾ।
ਐਸ.ਐਨ.1054 ਨਾਲ ਸਬੰਧ

1913 ਵਿੱਚ, ਜਦ ਵੇਸਟੋ ਸਲਿਫਰ ਨੇ ਆਪਣੀ ਆਸਮਾਨ ਬਾਰੇ ਸਪੈਕਟਰੋਸਕਾਪੀ ਦੀ ਪੜ੍ਹਾਈ ਨੂੰ ਦਰਜ ਕਰਵਾਇਆ ਤਾਂ ਉਸ ਅਧਿਐਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਸਭ ਤੋਂ ਪਹਿਲੀ ਚੀਜ਼ ਕ੍ਰੈਬ ਨੈਬੀਊਲਾ ਹੀ ਸੀ। 20ਵੀਂ ਸਦੀ ਦੀ ਸ਼ੁਰੂਆਤ ਵਿੱਚ, ਕਈ ਸਾਲ ਪਹਿਲਾਂ ਖਿੱਚੀਆਂ ਨੈਬੀਊਲਾ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਚਲਦਾ ਹੈ ਕਿ ਇਹ ਨਿਰੰਤਰ ਫੈਲ ਰਿਹਾ ਹੈ। ਫੈਲਾਉ ਦੀਆਂ ਪੈੜਾਂ ਦੇਖਦੇ ਹੋਏ ਇਹ ਪਤਾ ਚਲਦਾ ਹੈ ਕਿ 900 ਸਾਲ ਪਹਿਲਾਂ ਹੀ ਇਹ ਧਰਤੀ ਤੋਂ ਦੇਖਣਯੋਗ ਹੋ ਗਿਆ ਹੋਵੇਗਾ। ਇਤਿਹਾਸਿਕ ਰਿਕਾਰਡਾਂ ਤੋਂ ਇਹ ਪਤਾ ਚਲਦਾ ਹੈ ਕਿ ਇਹ ਨਵਾਂ ਤਾਰਾ ਚਮਕੀਲਾ ਹੋਣ ਕਰਕੇ ਦਿਨ ਵਿੱਚ ਵੀ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ ਅਤੇ 1054 ਵਿੱਚ ਇਸੇ ਤਾਰੇ ਨੂੰ ਹੀ ਚੀਨੀ ਖਗੋਲ ਸ਼ਾਸਤਰੀਆਂ ਵੱਲੋਂ ਦਰਜ ਕੀਤਾ ਜਾ ਚੁੱਕਿਆ ਹੈ।[5][6]
ਬੱਦਲਾਂ ਦੇ ਬਦਲਦੇ ਆਕਾਰ, ਜੋ ਕਿ ਇਸਦੀ ਛੋਟੀ ਹੱਦ ਹੋਣ ਵੱਲ ਇਸ਼ਾਰਾ ਕਰਦੇ ਹਨ, ਦੀ ਖੋਜ ਕਾਰਲ ਲੈਂਪਲੈਂਡ ਵੱਲੋਂ 1921 ਵਿੱਚ ਕੀਤੀ ਗਈ ਸੀ।[7] ਇਸੇ ਸਾਲ ਹੀ, ਜਾਨ ਚਾਰਲਸ ਡੰਕਨ ਨੇ ਇਹ ਸਾਬਿਤ ਕਰ ਦਿਖਾਇਆ ਕਿ ਇਹ ਅਵਸ਼ੇਸ਼ ਫੈਲ ਰਿਹਾ ਹੈ,[8] ਜਦਕਿ ਨੱਟ ਲੰਡਮਾਰਕ ਨੇ 1054 ਦੇ ਮਹਿਮਾਨ ਤਾਰੇ ਲਈ ਇਸਦੀ ਨੇੜਤਾ ਦਾ ਉਲੇਖ ਕੀਤਾ ਸੀ।[6][9]
ਕ੍ਰੈਬ ਪਲਸਰ
Remove ads
ਭੌਤਿਕ ਹਾਲਤ
ਦੂਰੀ
ਪੁੰਜ
ਸੁਪਰਨੋਵੇ ਦੇ ਪੁਰਖ-ਤਾਰੇ ਦੇ ਪੁੰਜ ਦਾ ਅਨੁਮਾਨ ਲਗਾਉਣ ਲਈ ਨੈਬੀਊਲੇ ਦੇ ਕੁੱਲ ਪੁੰਜ ਦਾ ਅਨੁਮਾਨ ਲਗਾਉਣਾ ਬੇਹੱਦ ਜ਼ਰੂਰੀ ਹੈ। ਕ੍ਰੈਬ ਨੈਬੀਊਲਾ ਦੇ ਰੇਸ਼ਿਆਂ ਵਿਚਲੇ ਪਦਾਰਥਾਂ ਦਾ ਅੰਦਾਜ਼ਨ ਪੁੰਜ (ਆਇਨਕ੍ਰਿਤ ਤੇ ਉਦਾਸੀਨ ਗੈਸ ਦਾ ਨਿਕਾਸੀ ਪੁੰਜ, ਜਿਸ ਵਿੱਚ ਜ਼ਿਆਦਾਤਰ ਹਿਲੀਅਮ ਹੁੰਦਾ ਹੈ) 4.6±1.8 M ਹੈ।
ਹਿਲੀਅਮ-ਪ੍ਰਧਾਨ ਬ੍ਰਿਖ
ਕੇਂਦਰੀ ਤਾਰਾ
ਪੂਰਵਜ਼ ਤਾਰਾ
ਸੌਰ ਪਰਿਵਾਰ ਦੇ ਪ੍ਰਭਾਵ
ਚੰਦਰ
ਸੂਰਜ
ਹੋਰ ਚੀਜ਼ਾਂ
ਇਹ ਵੀ ਦੇਖੋ
ਸਬੰਧਿਤ ਚਿੱਠੇ
ਹਵਾਲੇ
Wikiwand - on
Seamless Wikipedia browsing. On steroids.
Remove ads
