ਕਪਾਲ ਮੋਚਨ
From Wikipedia, the free encyclopedia
Remove ads
ਕਪਾਲ ਮੋਚਨ ਜਾਂ ਗੋਪਾਲ ਮੋਚਨ ਹਰਿਆਣਾ ਦੇ ਸ਼ਹਿਰ ਜਗਾਧਰੀ ਤੋਂ 20 ਕੁ ਕਿਲੋਮੀਟਰ ਦੂਰ ਸਿੰਧੂ ਵਣ ਵਿਖੇ ਹੈ। ਇਥੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ[1] ਲਗਦਾ ਹੈ। ਕਪਾਲ ਮੋਚਨ ਦੇ ਇਸ ਸਥਾਨ ਨੂੰ ਪਾਪ ਮੁਕਤੀ ਦਾ ਸਥਾਨ ਕਿਹਾ ਜਾਂਦਾ ਹੈ। ਇਸ ਤੀਰਥ ਅਸਥਾਨ ਨੂੰ ਤਿੰਨ ਲੋਕਾਂ ਦਾ ਪ੍ਰਸਿੱਧ ਤੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਮੰਨਿਆ ਗਿਆ ਹੈ। ਕਪਾਲ ਮੋਚਨ ਨਦੀ ਦੇ ਵਹਿਣ 'ਚ ਕੋਈ ਰੁਕਾਵਟ ਆ ਜਾਣ ਕਾਰਨ ਬਣਿਆ ਤਲਾਅ ਜਿਸ ਦੇ ਕਿਨਾਰਿਆਂ 'ਤੇ ਹੀ ਇੱਕ ਉੱਚਾ ਟਿੱਲਾ ਇੱਟਾਂ ਅਤੇ ਪੱਥਰ ਦਾ 100 ਵਰਗ ਫੁੱਟ ਦੇ ਘੇਰਾ ਦਾ ਬਣਿਆ ਹੋਇਆ ਹੈ। ਕਪਾਲ ਮੋਚਨ ਦੇ ਉੱਤਰ ਵੱਲ ਲੱਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬ੍ਰਹਮ ਕੁੰਡ ਹੈ। ਇਸ ਦੇ ਦੱਖਣ ਵੱਲ 500 ਫੁੱਟ ਵਰਗਾਕਾਰ ਸਰੋਵਰ ਰਿਣ ਮੋਚਨ ਹੈ ਜਿਸ 'ਤੇ ਉੱਤਰੀ-ਪੱਛਮੀ ਕਿਨਾਰਿਆਂ 'ਤੇ ਪੌੜੀਆਂ ਬਣੀਆਂ ਹੋਈਆਂ ਹਨ।
Remove ads
ਪੁਰਾਣ

ਸਕੰਦ ਪੁਰਾਣ ਅਨੁਸਾਰ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵਜੀ ਦੇ ਵਿਆਹ ਸਮੇਂ ਸ਼੍ਰੀ ਬ੍ਰਹਮਾ ਜੀ ਦੀ ਨਜ਼ਰ ਪਾਰਵਤੀ ਜੀ 'ਤੇ ਪਈ, ਉਸ ਦਾ ਸ਼ਿਵ ਜੀ ਨੇ ਬਹੁਤ ਬੁਰਾ ਮਨਾਇਆ। ਪੁਲਸਤਿਯ ਰਿਸ਼ੀ ਦੇ ਯੱਗ 'ਤੇ ਸਾਰੇ ਦੇਵਤਾ ਪੁੱਜੇ। ਬ੍ਰਹਮਾ ਜੀ ਦੀ ਨਜ਼ਰ ਸਰਸਵਤੀ ਜੀ ਉਪਰ ਪੈਣ 'ਤੇ ਬ੍ਰਹਮਾ ਜੀ ਦੇ ਚਾਰ ਮੁਖ ਹੋਣ ਕਾਰਨ ਉਹ ਕਿਸੇ ਪਾਸੇ ਵੱਲ ਨਾ ਜਾ ਸਕੀ। ਸ਼ਿਵ ਜੀ ਦੇ ਇਸ਼ਾਰੇ 'ਤੇ ਸਰਸਵਤੀ ਅਕਾਸ਼ ਵੱਲ ਚਲੀ ਗਈ ਤਾਂ ਬ੍ਰਹਮਾ ਜੀ ਨੇ ਆਪਣਾ ਪੰਜਵਾਂ ਮੁਖ ਆਕਾਸ਼ ਵੱਲ ਪ੍ਰਗਟ ਕਰ ਲਿਆ, ਜਿਸ ਤੋਂ ਕ੍ਰੋਧਿਤ ਹੋ ਕੇ ਸ਼ਿਵ ਜੀ ਨੇ ਬ੍ਰਹਮਾ ਜੀ ਦਾ ਇਹ ਮੁਖ ਕੱਟ ਸੁੱਟਿਆ, ਜਿਸ ਕਾਰਨ ਬ੍ਰਹਮਾ ਜੀ ਨੇ ਸ਼ਿਵ ਜੀ ਤੇ ਬ੍ਰਹਮ ਕਪਾਲੀ ਦਾ ਦੋਸ਼ ਲਗਾ ਦਿੱਤਾ। ਦੋਹਾਂ ਨੇ ਬ੍ਰਹਮ ਹੱਤਿਆ ਦੇ ਦੋਸ਼ ਤੋਂ ਮੁਕਤ ਹੋਣ ਲਈ ਅਨੇਕ ਤੀਰਥ ਸਥਾਨਾਂ ਦੀ ਯਾਤਰਾ ਕੀਤੀ ਪਰ ਉਹ ਦੋਸ਼ਮੁਕਤ ਨਾ ਹੋ ਸਕੇ। ਚੱਲਦੇ-ਚੱਲਦੇ ਜਦੋਂ ਸ਼ਿਵ-ਪਾਰਵਤੀ ਕਪਾਲ ਮੋਚਨ ਦੇ ਨਜ਼ਦੀਕ ਭਵਾਨੀਪੁਰ ਸ਼ਿਵ ਜੀ ਨੇ ਵੀ ਉਸੇ ਤਲਾਬ ਵਿੱਚ ਇਸ਼ਨਾਨ ਕੀਤਾ ਤਾਂ ਸ਼ਿਵ ਜੀ ਨੂੰ ਲੱਗਿਆ ਬ੍ਰਹਮ ਕਪਾਲੀ ਦੋਸ਼ ਹਟ ਗਿਆ ਤੇ ਉਹ ਬ੍ਰਹਮ ਹੱਤਿਆ ਦੇ ਦੋਸ਼ ਤੋਂ ਮੁਕਤ ਹੋ ਗਏ। ਇਸ ਸਥਾਨ ਦਾ ਨਾਂ ਲੱਤ ਤੋਂ ਕਪਾਲ (ਸਿਰ) ਹਟ ਜਾਣ ਕਾਰਨ ਕਪਾਲ ਮੋਚਨ ਪਿਆ।
Remove ads
ਰਮਾਇਣ
ਰਾਵਣ 'ਤੇ ਜਿੱਤ ਪ੍ਰਾਪਤ ਕਰ ਲੈਣ ਮਗਰੋਂ ਸ਼੍ਰੀ ਰਾਮ ਚੰਦਰ ਜੀ ਨੇ ਉਤਰਾਖੰਡ ਦੇ ਧਰਮ ਖੇਤਰ ਕੁਰੂਕਸ਼ੇਤਰ ਦੇ ਸਿੰਧੂ ਵਣ ਵਿੱਚ ਕਪਾਲ ਮੋਚਨ ਦੇ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਬ੍ਰਹਮ ਹੱਤਿਆ ਦੇ ਸਰਾਪ ਤੋਂ ਮੁਕਤੀ ਪ੍ਰਾਪਤ ਕੀਤੀ ਸੀ।
ਮਹਾਭਾਰਤ
ਮਹਾਭਾਰਤ ਦੇ ਯੁੱਧ ਮਗਰੋਂ ਪਾਂਡਵਾਂ ਨੇ ਆਪਣੇ ਹਥਿਆਰ ਇਥੇ ਹੀ ਧੋਤੇ ਸਨ ਤੇ ਪਾਪ ਮੁਕਤ ਹੋਣ ਲਈ ਯੱਗ ਕੀਤੇ ਸਨ।
ਸਿੱਖ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਕੱਤਕ ਦੀ ਪੂਰਨਮਾਸ਼ੀ ਨੂੰ ਆਏ ਸਨ। ਉਹਨਾਂ ਦੇ ਨਾਲ 754 ਸਿੰਘ ਵੀ ਸਨ। ਗੁਰੂ ਜੀ ਇਥੇ ਇੱਕ ਮਹੀਨਾ 22 ਦਿਨ ਰਹੇ ਸਨ। ਇਥੇ ਉਹਨਾਂ ਨੇ ਸਿੰਘਾਂ ਨੂੰ ਦਸਤਾਰ ਭੇਟ ਕੀਤੀ ਸੀ। ਇਸ ਸਥਾਨ 'ਤੇ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads