ਕਬਰ

From Wikipedia, the free encyclopedia

ਕਬਰ
Remove ads

ਕਬਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਇੱਕ ਮੁਰਦਾ (ਆਮ ਤੌਰ 'ਤੇ ਮਨੁੱਖ ਦਾ, ਭਾਵੇਂ ਕਈ ਵਾਰ ਜਾਨਵਰ ਦਾ ਵੀ) ਦਫ਼ਨਾਇਆ ਜਾਂਦਾ ਹੈ। ਕਬਰਾਂ ਆਮ ਤੌਰ 'ਤੇ ਕਬਰਸਤਾਨਾਂ ਜਾਂ ਦਫ਼ਨਾਉਣ ਦੇ ਮੰਤਵ ਲਈ ਵੱਖਰੇ ਖਾਸ ਖੇਤਰਾਂ ਵਿੱਚ ਹੁੰਦੀਆਂ ਹਨ।[1]

Thumb
ਕਫ਼ਨ ਦੇ ਇੰਤਜ਼ਾਰ ਵਿੱਚ ਦਫ਼ਨਾਉਣ ਵਾਲੀ ਵਾਲਟ ਨਾਲ ਕਬਰ
Thumb
ਸਲੀਨਸ ਕਬਰਸਤਾਨ ਵਿਖੇ ਹੈਮਿਲਟਨ ਪਲਾਟ ਵਿੱਚ ਸਟੀਨਬੈਕ ਪਰਿਵਾਰ ਦੀਆਂ ਕਬਰਾਂ
Thumb
ਈਵਰੋਸ / ਗ੍ਰੀਸ ਵਿੱਚ ਮੇਖਾਂ ਦੇ ਨਾਲ ਇੱਕ ਕਰਾਸ ਦੇ ਨਾਲ ਕਬਰ

ਕਿਸੇ ਕਬਰ ਦੇ ਕੁਝ ਵੇਰਵੇ, ਜਿਵੇਂ ਕਿ ਇਸ ਦੇ ਅੰਦਰ ਪਏ ਸਰੀਰ ਦੀ ਸਥਿਤੀ ਅਤੇ ਸਰੀਰ ਨਾਲ ਮਿਲੀਆਂ ਕੋਈ ਵੀ ਚੀਜ਼ਾਂ, ਪੁਰਾਤੱਤਵ-ਵਿਗਿਆਨੀਆਂ ਲਈ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ ਕਿ ਸਰੀਰ ਆਪਣੀ ਮੌਤ ਤੋਂ ਪਹਿਲਾਂ ਕਿਵੇਂ ਜੀਉਂਦਾ ਸੀ, ਜਿਸ ਵਿੱਚ ਉਹ ਸਮਾਂ ਜਿਸ ਵਿੱਚ ਇਹ ਰਹਿੰਦਾ ਸੀ ਅਤੇ ਸਭਿਆਚਾਰ ਜਿਸਦਾ ਇਹ ਹਿੱਸਾ ਸੀ ਵੀ ਸ਼ਾਮਲ ਹੁੰਦਾ ਹੈ।

ਕੁਝ ਧਰਮਾਂ ਵਿੱਚ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰੂਹ ਦੇ ਬਚੇ ਰਹਿਣ ਲਈ ਸਰੀਰ ਨੂੰ ਸਾੜ ਦੇਣਾ ਚਾਹੀਦਾ ਹੈ; ਹੋਰਨਾਂ ਵਿੱਚ, ਸਰੀਰ ਦੇ ਸੰਪੂਰਨ ਗਲ਼ ਜਾਣ ਨੂੰ ਰੂਹ ਦੇ ਆਰਾਮ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ (ਸੋਗ ਦੇਖੋ)।

Remove ads

ਵੇਰਵਾ

ਕਬਰ ਦੀ ਰਸਮੀ ਵਰਤੋਂ ਵਿੱਚ ਸੰਬੰਧਿਤ ਸ਼ਬਦਾਵਲੀ ਦੇ ਨਾਲ ਕਈਂ ਪੜਾਅ ਸ਼ਾਮਲ ਹੁੰਦੇ ਹਨ।

ਕਬਰ ਪੁੱਟਣਾ

ਖੁਦਾਈ ਕਰਕੇ ਕਬਰ ਬਣਦੀ ਹੈ।[2] ਖੁਦਾਈ ਉੱਪਰ ਉੱਪਰ ਦੀ ਮਿੱਟੀ ਨੂੰ ਹਟਾਉਣ ਨਾਲ ਪੇਤਲੀ ਤੋਂ ਲੈ ਕੇ 6 ਫੁੱਟ (1.8 ਮੀਟਰ) ਤੱਕ ਜਾਂ ਇਸ ਤੋਂ ਵੀ ਜ਼ਿਆਦਾ ਡੂੰਘੀ ਹੁੰਦੀ ਹੈ ਜਿੱਥੇ ਇੱਕ ਵਾਲਟ ਜਾਂ ਤਾਬੂਤ ਦੇ ਟਿਕਾਉਣ ਦੀ ਥਾਂ ਬਣਾਈ ਜਾਂਦੀ ਹੈ। ਐਪਰ, ਯੂਨਾਈਟਿਡ ਸਟੇਟਸ ਵਿੱਚ ਜ਼ਿਆਦਾਤਰ ਆਧੁਨਿਕ ਕਬਰਾਂ ਸਿਰਫ 4 ਫੁੱਟ ਡੂੰਘੀਆਂ ਹੁੰਦੀਆਂ ਹਨ ਕਿਉਂਕਿ ਮੋਰੀ ਮਘੋਰਾ ਰੋਕਣ ਲਈ, ਤਾਬੂਤ ਨੂੰ ਕੰਕਰੀਟ ਬਾੱਕਸ ਵਿੱਚ ਰੱਖਿਆ ਜਾਂਦਾ ਹੈ ( ਦਫਨਾਉਣ ਵਾਲੀ ਵਾਲਟ ਦੇਖੋ), ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਬਰ ਕਾਫ਼ੀ ਮਜ਼ਬੂਤ ਹੋਵੇ ਅਤੇ ਇਹ ਹੜ ਆੜੀ ਦੀ ਸਥਿਤੀ ਵਿੱਚ ਤੈਰ ਨਾ ਸਕੇ।

ਖੁਦਾਈ ਕੀਤੀ ਮਿੱਟੀ

ਜਦੋਂ ਕਬਰ ਦੀ ਖੁਦਾਈ ਕੀਤੀ ਜਾਂਦੀ ਹੈ ਤਾਂ ਜਿਸ ਮਿੱਟੀ ਨੂੰ ਪੁੱਟਿਆ ਜਾਂਦਾ ਹੈ, ਉਸ ਦਾ ਬਾਦ ਵਿੱਚ ਕਬਰ ਭਰਨ ਲਈ ਅਕਸਰ ਕਬਰ ਦੇ ਨੇੜੇ ਢੇਰ ਲਾ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਢਕਣ ਲਈ ਕਬਰ ਤੇ ਵਾਪਸ ਪਾ ਦਿੱਤਾ ਜਾਂਦਾ ਹੈ। ਪੁੱਟਣ ਨਾਲ ਮਿੱਟੀ ਫੁੱਲ ਜਾਂਦੀ ਹੈ ਅਤੇ ਤਾਬੂਤ ਵੀ ਜਗ੍ਹਾ ਘੇਰ ਲੈਂਦਾ ਹੈ ਤਾਂ ਮਿੱਟੀ ਦੀ ਸਾਰੀ ਮਾਤਰਾ ਕਬਰ ਵਿੱਚ ਵਾਪਸ ਨਹੀਂ ਸਮਾਉਂਦੀ, ਇਸ ਲਈ ਅਕਸਰ ਬਾਕੀ ਰਹਿੰਦੀ ਮਿੱਟੀ ਦੀ ਢੇਰੀ ਪਈ ਮਿਲਦੀ ਹੈ। ਕਬਰਸਤਾਨਾਂ ਵਿੱਚ ਇਹ ਧਰਤੀ ਦੀ ਸਤਹ ਤੋਂ ਉੱਪਰ ਵਾਲੀ ਮਿੱਟੀ ਦੀ ਇੱਕ ਮੋਟੀ ਪਰਤ ਦੇ ਤੌਰ ਤੇ ਜਮ ਜਾਂਦੀ ਹੈ।

ਦਫਨਾਉਣ ਲਈ ਵਾਲਟ
ਦਫ਼ਨਾਉਣ ਤੋਂ ਬਾਅਦ ਕਬਰ ਪੂਰਨਾ
Remove ads

ਬਾਹਰੀ ਲਿੰਕ

  • Graves ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
  • Grave (burial) ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ
  • The dictionary definition of grave at Wiktionary

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads