ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ

From Wikipedia, the free encyclopedia

Remove ads

"ਕਭੀ ਕਭੀ ਮੇਰੇ ਦਿਲ ਮੇਂ " (ਉਰਦੂ: کبھی کبھی میرے دل میں, ਹਿੰਦੀ: कभी कभी मेरे दिल में खयाल आता है) ਯਸ਼ ਚੋਪੜਾ ਦੀ ਨਿਰਦੇਸ਼ਿਤ 1976 ਬਾਲੀਵੁਡ ਮੂਵੀ ਕਭੀ ਕਭੀ ਦਾ ਇੱਕ ਗੀਤ ਹੈ। ਸਾਹਿਰ ਲੁਧਿਆਣਵੀ ਦਾ ਲਿਖਿਆ ਇਹ ਟਾਈਟਲ ਗੀਤ ਮੁਕੇਸ਼ ਨੇ ਗਿਆ ਸੀ।[1][2]

ਵਿਸ਼ੇਸ਼ ਤੱਥ "ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ", ਗੀਤ ...

ਗੀਤ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਦੇ ਮਹਿਬੂਬ ਸਟੂਡੀਓ ਵਿਖੇ ਰਿਕਾਰਡ ਕੀਤਾ ਗਿਆ ਸੀ,[3] ਅਤੇ ਇਸ ਦੇ ਸੰਗੀਤ ਨਿਰਦੇਸ਼ਕ ਅਤੇ ਗੀਤਕਾਰ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਦੋਨਾਂ ਨੇ ਬਾਅਦ ਨੂੰ ਆਪੋ ਆਪਣੇ ਵਰਗ ਵਿੱਚ ਫ਼ਿਲਮਫ਼ੇਅਰ ਪੁਰਸਕਾਰ ਜਿੱਤਿਆ।[4][5]

Remove ads

ਗੀਤ ਬਾਰੇ

ਇਹ ਗੀਤ ਗੀਤਕਾਰ ਸਾਹਿਰ ਲੁਧਿਆਣਵੀ ਦਾ ਇੱਕ ਮਾਸਟਰਪੀਸ ਮੰਨਿਆ ਜਾਂਦਾ ਹੈ।[6] ਮੂਲ ਗੀਤ ਸਾਹਿਤਕ ਉਰਦੂ ਵਿੱਚ ਹੈ ਅਤੇ ਅਸਲ ਵਿੱਚ ਉਸ ਦੇ ਕਾਵਿ-ਸੰਗ੍ਰਹਿ ਤਲਖੀਆਂ ਦੀ ਇੱਕ ਕਵਿਤਾ ਸੀ। ਕਭੀ ਕਭੀ ਮੂਵੀ ਵਿੱਚ ਸਰਲ ਸ਼ਬਦ ਵਰਤੇ ਗਏ ਹਨ।

ਇਸ ਗੀਤ ਦੇ ਲਈ ਸੰਗੀਤ ਖ਼ਯਾਮ ਦੁਆਰਾ ਕੰਪੋਜ ਕੀਤਾ ਗਿਆ ਸੀ ਅਤੇ ਮੁਕੇਸ਼ ਗਾਇਆ। ਗੀਤ ਮੂਲ ਤੌਰ ਤੇ 1950 ਵਿੱਚ ਚੇਤਨ ਆਨੰਦ ਦੀ ਇੱਕ ਰਿਲੀਜ ਨਾ ਕੀਤੀ ਗਈ ਫਿਲਮ ਲਈ ਖ਼ਯਾਮ ਨੇ ਬਣਾਇਆ ਸੀ, ਜੋ ਗੀਤਾ ਦੱਤ ਅਤੇ ਸੁਧਾ ਮਲਹੋਤਰਾ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਸੀ।

Remove ads

ਸੰਗੀਤ ਵੀਡੀਓ

ਇਹ ਗੀਤ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ ਅਤੇ ਰਾਖੀ ਨੇ ਅਭਿਨੇ ਕੀਤਾ ਹੈ ਅਤੇ ਸ਼ੂਟਿੰਗ ਕਸ਼ਮੀਰ, ਵਿੱਚ ਸਰਦੀ ਦੇ ਸੀਜ਼ਨ ਦੀ ਹੈ।

ਰੂਪ

ਮੂਲ ਸਾਹਿਤਕ ਰੂਪ[7] ਨੂੰ ਭਾਵਨਾਤਮਕ ਅਤੇ ਸੰਗੀਤਕ ਬਣਾਉਣ ਲਈ ਚੋਖਾ ਸੋਧਿਆ ਗਿਆ ਸੀ।

ਮੂਲ ਸਾਹਿਤਕ ਰੂਪ:
ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ
ਕਿ ਜ਼ਿੰਦਗੀ ਤੇਰੀ ਜ਼ੁਲਫੋਂ ਕੀ ਨਰਮ ਛਾਓਂ ਮੇਂ 
ਗੁਜ਼ਰਨੇ ਪਾਤੀ ਤੋ ਸ਼ਾਦਾਬ ਹੋ ਭੀ ਸਕਤੀ ਥੀ 
ਯੇ ਤੀਰਗੀ ਜੋ ਮੇਰੀ ਜ਼ੀਸਤ ਕਾ ਮੁਕੱਦਰ ਹੈ 
ਤੇਰੀ ਨਜ਼ਰ ਕੀ ਸ਼ੁਆਓਂ ਮੇਂ ਖੋ ਭੀ ਸਕਤੀ ਥੀ
ਮੂਵੀ ਵਿੱਚਲਾ ਰੂਪ:
ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ
ਕਿ ਜੈਸੇ ਤੁਝਕੋ ਬਨਾਯਾ ਗਯਾ ਹੈ ਮੇਰੇ ਲਿਯੇ
ਤੂ ਅਬ ਸੇ ਪਹਲੇ ਸਿਤਾਰੋਂ ਮੇਂ ਬਸ ਰਹੀ ਥੀ
ਕਹੀਂ ਤੁਝੇ ਜ਼ਮੀਂ ਪੇ ਬੁਲਾਯਾ ਗਯਾ ਹੈ ਮੇਰੇ ਲਿਯੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads