ਮਹਿਬੂਬ ਖਾਨ
From Wikipedia, the free encyclopedia
Remove ads
ਮਹਿਬੂਬ ਖਾਨ (7 ਸਤੰਬਰ 1906-27 ਮਈ 1964) ਦਾ ਜਨਮ ਗੁਜਰਾਤ ਦੇ ਬੜੌਦਾ ਦੇ ਇੱਕ ਬੇਹੱਦ ਛੋਟੇ ਜਿਹੇ ਪਿੰਡ ਸਰਾਰ 'ਚ ਰਹਿਣ ਵਾਲੇ ਗਰੀਬ ਪਰਿਵਾਰ ਵਿੱਚ ਹੋਇਆ। ਮਦਰ ਇੰਡੀਆ ਆਸਕਰ[1] ਲਈ ਨਾਮਜ਼ਦ ਹੋਈ। 1954 ਵਿੱਚ ਮਹਿਬੂਬ ਸਟੁਡੀਓ[2][3][4] ਸਥਾਪਿਤ ਕੀਤਾ।
ਫਿਲਮ ਨਗਰੀ
1925 ਦੇ ਲੱਗਭਗ ਬੰਬਈ ਫ਼ਿਲਮ ਨਗਰੀ ਵਿੱਚ ਆਏ ਆਪਣੇ ਇੱਕ ਦੋਸਤ ਦੀ ਮਦਦ ਨਾਲ ਉਨ੍ਹਾਂ ਨੂੰ ਇੰਪੀਰੀਅਲ ਨਾਮੀ ਫ਼ਿਲਮ ਨਿਰਮਾਣ ਕੰਪਨੀ ਵਿੱਚ 30 ਰੁਪਏ ਪ੍ਰਤੀ ਮਹੀਨਾ ਨੌਕਰੀ ਮਿਲੀ। ਕਈ ਸਾਲਾਂ ਬਾਅਦ ਮਹਿਬੂਬ ਨੂੰ ਫ਼ਿਲਮ 'ਬੁਲਬੁਲੇ ਬਗਦਾਦ' ਵਿੱਚ ਖਲਨਾਇਕ ਦਾ ਕਿਰਦਾਰ ਨਿਭਾਉਣਾ ਪਿਆ। ਮਹਿਬੂਬ ਖਾਨ ਜਦੋਂ ਤੀਜੇ ਦਹਾਕੇ ਵਿੱਚ ਬੰਬਈ ਦੀ ਫ਼ਿਲਮ ਨਗਰੀ ਵਿੱਚ ਆਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਗਰ ਮੂਵੀਟੋਨ ਵਾਲਿਆਂ ਦੀਆਂ ਲੱਗਭਗ ਇੱਕ ਦਰਜਨ ਫ਼ਿਲਮਾਂ ਵਿੱਚ ਸਿਰਫ ਅਦਾਕਾਰੀ ਹੀ ਕੀਤੀ। ਉਨ੍ਹਾਂ ਨੇ ਆਪਣੀ ਨਿਰਮਾਣ ਸੰਸਥਾ ਮਹਿਬੂਬ ਪ੍ਰੋਡਕਸ਼ਨ ਦਾ ਚਿੰਨ੍ਹ ਹੰਸਿਆ-ਹਥੌੜੇ ਨੂੰ ਦਰਸਾਉਂਦਾ ਰੱਖਿਆ।
Remove ads
ਨਿਰਦੇਸ਼ਕ
ਕਈ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਪਿੱਛੋਂ ਸਾਗਰ ਵਾਲਿਆਂ ਨੇ ਸਭ ਤੋਂ ਪਹਿਲਾਂ ਫ਼ਿਲਮ 'ਅਲਹਿਲਾਲ' ਵਿੱਚ ਮਹਿਬੂਬ ਨੂੰ ਨਿਰਦੇਸ਼ਨ ਦਾ ਮੌਕਾ ਦਿੱਤਾ। ਇਸ ਪਿੱਛੋਂ ਤਾਂ ਮਹਿਬੂਬ ਦੇ ਨਿਰਦੇਸ਼ਨ ਵਿੱਚ ਸਾਗਰ ਕੰਪਨੀ ਵਾਲਿਆਂ ਦੀ 'ਡੇਕਨ ਕੁਈਨ', 'ਮਨਮੋਹਨ', 'ਜਾਗੀਰਦਾਰ', 'ਵਤਨ', 'ਏਕ ਹੀ ਰਾਸਤਾ' ਅਤੇ 'ਅਲੀਬਾਬਾ' ਵਰਗੀਆਂ ਫ਼ਿਲਮਾਂ ਆਉਂਦੀਆਂ ਰਹੀਆਂ। 1940 ਵਿੱਚ ਮਹਿਬੂਬ ਖਾਨ ਸਾਗਰ ਕੰਪਨੀ ਛੱਡ ਕੇ ਨੈਸ਼ਨਲ ਸਟੂਡੀਓ ਦੀਆਂ ਫ਼ਿਲਮਾਂ ਵਿੱਚ ਆ ਗਏ। ਇਥੇ ਆ ਕੇ ਮਹਿਬੂਬ ਨੇ ਸਭ ਤੋਂ ਪਹਿਲਾਂ ਫ਼ਿਲਮ 'ਔਰਤ' ਦਾ ਨਿਰਦੇਸ਼ਨ ਕੀਤਾ। ਅਨਿਲ ਬਿਸਵਾਸ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ 'ਚ ਨਾਇਕਾ ਸਰਦਾਰ ਅਖ਼ਤਰ ਦੇ ਨਾਲ ਸੁਰਿੰਦਰ ਅਤੇ ਅਰੁਣ ਆਦਿ ਕਲਾਕਾਰਾਂ ਨੇ ਕੰਮ ਕੀਤਾ। ਇਸ ਪਿੱਛੋਂ ਮਹਿਬੂਬ ਦੇ ਨਿਰਦੇਸ਼ਨ ਵਿੱਚ ਨੈਸ਼ਨਲ ਵਾਲਿਆਂ ਦੀਆਂ ਫ਼ਿਲਮਾਂ 'ਬਹਿਨ' ਅਤੇ 'ਰੋਟੀ' ਆਈਆਂ।
Remove ads
ਪ੍ਰੋਡਕਸ਼ਨਸ
ਮਹਿਬੂਬ ਪ੍ਰੋਡਕਸ਼ਨਸ ਦੀ ਸਥਾਪਨਾ- 1942 'ਚ ਮਹਿਬੂਬ ਖਾਨ ਨੇ ਆਪਣੀ ਨਿਰਮਾਣ ਸੰਸਥਾ ਮਹਿਬੂਬ ਪ੍ਰੋਡਕਸ਼ਨ ਦੀ ਸਥਾਪਨਾ ਕੀਤੀ ਅਤੇ ਨਿਰਮਾਤਾ-ਨਿਰਦੇਸ਼ਕ ਦੇ ਰੂਪ ਵਿੱਚ ਅਦਾਕਾਰ ਅਸ਼ੋਕ ਕੁਮਾਰ ਨੂੰ ਲੈ ਕੇ ਪਹਿਲੀ ਫ਼ਿਲਮ 'ਨਜਮਾ' ਦਾ ਨਿਰਮਾਣ ਕੀਤਾ। ਇਸ ਪਿੱਛੋਂ ਤਾਂ ਮਹਿਬੂਬ ਪ੍ਰੋਡਕਸ਼ਨ ਦੇ ਤਹਿਤ ਉਨ੍ਹਾਂ ਨੇ 'ਤਕਦੀਰ', 'ਹੁਮਾਯੂੰ', 'ਅਨਮੋਲ ਘੜੀ', 'ਐਲਾਨ', 'ਅਨੋਖੀ ਅਦਾ', 'ਅੰਦਾਜ਼', 'ਆਨ', 'ਅਮਰ', 'ਮਦਰ ਇੰਡੀਆ' ਅਤੇ 'ਸਨ ਆਫ ਇੰਡੀਆ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਆਪਣੇ ਗੀਤ-ਸੰਗੀਤ ਕਾਰਨ ਇਹ ਫ਼ਿਲਮਾਂ ਬਹੁਤ ਸਰਾਹੀਆਂ ਗਈਆਂ।
ਫਿਲਮਾਂ ਦੀ ਸਫਲਤਾ ਦਾ ਰਾਜ
ਮਹਿਬੂਬ ਦੀਆਂ ਫ਼ਿਲਮਾਂ ਦੀ ਸਫਲਤਾ ਦਾ ਮੁੱਖ ਕਾਰਨ ਸੀ ਪ੍ਰਸਿੱਧ ਸੰਗੀਤਕਾਰ ਨੌਸ਼ਾਦ ਅਲੀ ਦਾ ਸੰਗੀਤ। ਇਨ੍ਹਾਂ ਦੇ ਸੰਗੀਤ ਨੇ ਉਨ੍ਹਾਂ ਨੂੰ ਪਹਿਲੀ ਕਤਾਰ ਦੇ ਫ਼ਿਲਮਕਾਰਾਂ ਵਿੱਚ ਖੜ੍ਹਾ ਕਰ ਦਿੱਤਾ। ਮਹਿਬੂਬ ਖਾਨ ਨਿਰਮਾਤਾ-ਨਿਰਦੇਸ਼ਕ ਦੇ ਨਾਲ-ਨਾਲ ਬਿਹਤਰੀਨ ਲੇਖਕ ਵੀ ਸਨ। ਉਨ੍ਹਾਂ ਦੀਆਂ ਫ਼ਿਲਮਾਂ ਵੱਡੇ ਕਲਾਕਾਰਾਂ ਤੋਂ ਪਹਿਲਾਂ ਖੁਦ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਸਨ। ਉਹ ਅਜਿਹੇ ਫ਼ਿਲਮਕਾਰ ਰਹੇ, ਜੋ ਭਾਰਤ-ਪਾਕਿ ਵੰਡ 'ਤੇ ਪਾਕਿਸਤਾਨ ਨਹੀਂ ਗਏ। ਭਾਰਤ ਵਿੱਚ ਰਹਿ ਕੇ ਉਨ੍ਹਾਂ ਨੇ ਦਰਜਨਾਂ ਫ਼ਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਨੇ ਫ਼ਿਲਮ 'ਔਰਤ' ਨੂੰ ਦੁਬਾਰਾ 'ਮਦਰ ਇੰਡੀਆ' ਨਾਂ ਨਾਲ ਬਣਾਇਆ, ਜੋ ਕਿ ਭਾਰਤ ਦੀ ਸਰਤਾਜ ਫ਼ਿਲਮ ਅਖਵਾਈ। ਇਸ ਫ਼ਿਲਮ ਦਾ ਗੀਤ-ਸੰਗੀਤ ਨੌਸ਼ਾਦ ਨੇ ਬਹੁਤ ਹੀ ਮਿੱਠੀਆਂ ਧੁਨਾਂ ਵਿੱਚ ਪਿਰੋਇਆ। ਉਨ੍ਹਾਂ ਦੇ ਨਿਰਦੇਸ਼ਨ ਵਿੱਚ ਪਹਿਲੀ ਫ਼ਿਲਮ 'ਅਲਹਿਲਾਲ' 1935 ਵਿੱਚ ਬਣੀ, ਜੋ ਸਾਗਰ ਮੂਵੀਟੋਨ ਵਾਲਿਆਂ ਦੀ ਫ਼ਿਲਮ ਸੀ। ਉਸ ਵਿੱਚ ਅਦਾਕਾਰਾ ਅਖ਼ਤਰੀ ਮੁਰਾਦਾਬਾਦੀ ਨਾਲ ਕੰਮ ਕੀਤਾ। ਆਜ਼ਾਦੀ ਤੋਂ ਪਹਿਲਾਂ ਮਹਿਬੂਬ ਨੇ ਫ਼ਿਲਮ 'ਔਰਤ' ਦਾ ਨਿਰਦੇਸ਼ਨ ਕੀਤਾ। ਉਸ ਵਿੱਚ ਨਾਇਕਾ ਸੀ ਸਰਦਾਰ ਅਖ਼ਤਰ, ਜੋ ਅਗਾਂਹ ਚੱਲ ਕੇ 40 ਤੋਂ ਵੀ ਵਧੇਰੇ ਵੱਡੀਆਂ ਫ਼ਿਲਮਾਂ ਦੀ ਨਾਇਕਾ ਰਹੀ। ਮਹਿਬੂਬ ਉਸ 'ਤੇ ਵੀ ਆਸ਼ਿਕ ਹੋ ਗਏ ਅਤੇ ਉਨ੍ਹਾਂ ਦਾ ਪਿਆਰ 24 ਮਈ 1942 ਨੂੰ ਵਿਆਹ ਵਿੱਚ ਬਦਲ ਗਿਆ। ਲਾਹੌਰ ਵਿੱਚ ਪੈਦਾ ਹੋਈ ਇਸ ਨਾਇਕਾ ਦੀ 20 ਜੁਲਾਈ 1984 ਨੂੰ ਅਮੇਰਿਕਾ ਵਿੱਚ ਮੌਤ ਹੋ ਗਈ।
Remove ads
ਮਦਰ ਇੰਡੀਆ
ਮਹਿਬੂਬ ਖਾਨ ਦੇ ਨਿਰਦੇਸ਼ਨ ਦੀ ਫ਼ਿਲਮ 'ਬਹਿਨ' ਵਿੱਚ ਇੱਕ ਨਾਇਕਾ ਹੁਸਨ ਬਾਨੋ ਨੇ ਵੀ ਕੰਮ ਕੀਤਾ। ਉਸ ਦਾ ਪਹਿਲਾ ਨਾਂ ਸੀ 'ਰੋਸ਼ਨ ਆਰਾ'। ਉਨ੍ਹਾਂ ਦੀ ਫ਼ਿਲਮ 'ਅਨਮੋਲ ਘੜੀ' ਵਿੱਚ ਨੂਰਜਹਾਂ, ਸੁਰੱਈਆ, ਸੁਰਿੰਦਰ, 'ਅਨੋਖੀ ਅਦਾ' ਵਿੱਚ ਨਸੀਮ ਬਾਨੋ, ਸੁਰਿੰਦਰ, 'ਅੰਦਾਜ਼ ਵਿੱਚ ਦਲੀਪ ਕੁਮਾਰ, ਮਧੂਬਾਲਾ, ਨਿੰਮੀ ਵਰਗੇ ਵੱਡੇ-ਵੱਡੇ ਲੋਕਪ੍ਰਿਯ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਨ੍ਹਾਂ ਦੀ ਸਭ ਤੋਂ ਚਰਚਿਤ ਫ਼ਿਲਮ 'ਮਦਰ ਇੰਡੀਆ' ਵਿੱਚ ਇੱਕ ਵਾਰ ਫਿਰ ਮਹਿਬੂਬ ਨੇ ਰਾਜਕੁਮਾਰ, ਰਾਜਿੰਦਰ ਕੁਮਾਰ, ਸੁਨੀਲ ਦੱਤ, ਨਰਗਿਸ ਆਦਿ ਕਲਾਕਾਰਾਂ ਨੂੰ ਲਿਆ, ਜੋ ਫ਼ਿਲਮ ਇਤਿਹਾਸ ਦੇ ਸਭ ਤੋਂ ਚਰਚਿਤ ਕਲਾਕਾਰ ਅਖਵਾਏ। ਮਹਿਬੂਬ ਖਾਨ ਦੀ ਆਖਰੀ ਫ਼ਿਲਮ 'ਸਨ ਆਫ ਇੰਡੀਆ' ਬੁਰੀ ਤਰ੍ਹਾਂ ਅਸਫਲ ਰਹੀ। ਭਾਵੇਂ ਇਸ ਫ਼ਿਲਮ ਦਾ ਗੀਤ-ਸੰਗੀਤ (ਨੰਨ੍ਹਾ-ਮੁੰਨਾ ਰਾਹੀਂ ਹੂੰ) ਕਾਫੀ ਚਰਚਿਤ ਰਿਹਾ ਹੋਵੇ ਪਰ ਮਹਿਬੂਬ ਨੂੰ ਇਹ ਫ਼ਿਲਮ ਜ਼ਬਰਦਸਤ ਘਾਟਾ ਦੇ ਗਈ। ਇਸ ਸਦਮੇ ਨਾਲ ਉਨ੍ਹਾਂ ਦੀ ਸਿਹਤ ਦਿਨੋ-ਦਿਨ ਖਰਾਬ ਹੁੰਦੀ ਗਈ ਅਤੇ 27 ਮਈ 1964 ਨੂੰ ਉਨ੍ਹਾਂ ਦੀ ਮੌਤ ਹੋ ਗਈ।
Remove ads
ਫਿਲਮੀ ਸਫਰ
ਬਤੋਰ ਨਿਰਦੇਸ਼ਕ
- Son of India (1962)
- A Handful of Grain (1959)
- Mother India (1957)
- ਅਮਰ (1954)
- ਆਨ(1952)
- ਅੰਦਾਜ਼ (1949)
- ਅਨੋਖੀ ਅਦਾ (1948)
- ਐਲਾਨ (1947)
- ਅਨਮੋਲ ਘੜੀ (1946)
- ਹਮਾਯੂ (1945)
- ਨਜ਼ਮਾ (1943)
- ਤਕਦੀਰ (1943)
- ਹੁਮਾ ਗੁਨ ਅਨਮੋਗਲਦੀ (1942)
- ਰੋਟੀ (1942)
- ਬਹਿਣ (1941)
- ਅਲੀਬਾਬਾ (1940)
- ਔਰਤ (1940)
- ਏਕ ਹੀ ਰਾਸਤਾ (1939)
- ਹਮ ਤੁਮ ਔਰ ਵੋ (1938)
- ਵਤਨ (1938)
- ਜਗੀਰਦਾਰ (1937)
- Deccan Queen (1936)
- ਮਨਮੋਹਨ (1936)
- Judgement of Allah (1935)
ਬਤੌਰ ਨਿਰਮਾਤਾ
- ਮਦਰ ਇੰਡੀਆ (1957)
- ਅਮਰ (1954)
- ਆਨ (1952)
- ਅਨੋਖੀ ਅਦਾ (1948)
- ਅਨਮੋਲ ਘੜੀ (1946)
- ਜ਼ਰੀਨਾ (1932)
Remove ads
=ਬਤੌਰ ਕਲਾਕਾਰ
- ਜ਼ਰੀਨਾ (1932)
- ਦਿਲਾਵਰ (1931)
- ਮੇਰੀ ਜਾਨ (1931)
=ਬਤੌਰ ਲੇਖਕ
- ਵਤਨ (1938) (ਕਹਾਣੀ)
- Judgement of Allah (1935) (ਕਹਾਣੀ ਅਤੇ ਸਕਰੀਨ ਪਲੇ)
ਸਨਮਾਨ
- ਭਾਰਤੀ ਡਾਕ ਨੇ ਆਪ ਦੇ ਸਨਮਾਨ ਵਿੱਚ 2007 ਵਿੱਚ ਡਾਕ ਜਾਰੀ ਕੀਤੀ।[5]
ਕੌਮੀ ਫਿਲਮ ਸਨਮਾਨ
ਹੋਰ ਦੇਖੋ
- ਮਹਿਬੂਬ ਖਾਨ ਦੀ ਪ੍ਰੋਫਾਇਲ at Upperstall.com
- ਖਾਨ
- ਮਹਿਬੂਬ ਖਾਨ@ਸਪਾਈਸ Archived 2007-09-27 at the Wayback Machine.
- ਮਦਰ ਇੰਡੀਆ -ਮਹਿਬੂਬ ਖਾਨ ਦਾ ਸਿਨੇਮ
ਹਵਾਲੇ
Wikiwand - on
Seamless Wikipedia browsing. On steroids.
Remove ads