ਕਰਵਾ ਚੌਥ

ਭਾਰਤ ਦਾ ਇੱਕ ਤਿਉਹਾਰ From Wikipedia, the free encyclopedia

ਕਰਵਾ ਚੌਥ
Remove ads

ਕਰਵਾ ਚੌਥ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ ਜੋ ਕਿ ਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪਈ ਸਕਦੀਆਂ ਹਨ| ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ।[1]

ਵਿਸ਼ੇਸ਼ ਤੱਥ ਕਰਵਾ ਚੌਥ, ਮਨਾਉਣ ਵਾਲੇ ...
Thumb
ਵਰਤ ਰੱਖਣ ਵਾਲੀਆਂ ਸੁਹਾਗਣ ਔਰਤਾਂ ਸਮੂਹਿਕ ਤੌਰ ਤੇ ਇੱਕ ਚੱਕਰ ਵਿੱਚ ਬੈਠੀਆਂ ਹਨ, ਜਦੋਂ ਕਰ ਚੌਥ ਪੂਜਾ ਕਰਦੀਆਂ ਹਨ, ਗਾਉਂਦੇ ਫਿਰਦੇ ਹਨ (ਚੱਕਰ ਵਿੱਚ ਆਪਣੇ ਥਾਲੀਆਂ ਵਟਾਉਂਦੀਆਂ ਹਨ)

ਕੱਤਕ ਵਦੀ ਚੌਥ ਨੂੰ ਹਿੰਦੂ ਸੁਹਾਗਣ ਇਸਤਰੀਆਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ, ਚਿਰ ਜਿਉਣ ਦੀ ਕਾਮਨਾ ਕਰਨ ਲਈ ਜੋ ਵਰਤ ਰੱਖਦੀਆਂ ਹਨ, ਉਸ ਨੂੰ ਕਰਵਾ ਚੌਥ ਦਾ ਵਰਤ ਕਹਿੰਦੇ ਹਨ। ਕਈ ਇਸ ਨੂੰ ਪਾਰਬਤੀ/ਗੌਰੀ ਦਾ ਵਰਤ ਵੀ ਕਹਿੰਦੇ ਹਨ। ਇਸ ਨੂੰ ਸੁਹਾਗਣਾਂ ਦਾ ਵਰਤ ਵੀ ਕਹਿੰਦੇ ਹਨ। ਕਈ ਇਸ ਨੂੰ ਕਰੂਏ ਦਾ ਵਰਤ ਕਹਿੰਦੇ ਹਨ। ਇਹ ਵਰਤ ਪਤੀ ਪਤਨੀ ਦੇ ਪਿਆਰ ਨੂੰ ਮਜਬੂਤ ਕਰਦਾ ਹੈ। ਇਹ ਸਾਡੀ ਸੰਸਕ੍ਰਿਤੀ ਦਾ ਮਹੱਤਵਪੂਰਨ ਤਿਉਹਾਰ ਹੈ। ਇਹ ਵਰਤ ਦਿਨ ਚੜ੍ਹਣ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਮਿੱਠੀਆਂ ਰੋਟੀਆਂ, ਚੂਰੀ, ਕੜਾਹ ਪੂਰੀ ਆਦਿ ਖਾ ਕੇ ਰੱਖਿਆ ਜਾਂਦਾ ਹੈ। ਫੇਰ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ। ਵਰਤ ਰੱਖਣ ਵਾਲੀ ਜਨਾਨੀ ਵਧੀਆ ਸੂਟ ਪਾ ਕੇ, ਆਮ ਤੌਰ ਤੇ ਲਾਲ ਰੰਗ ਦਾ ਸੂਟ ਪਾ ਕੇ, ਹੱਥਾਂ ਨੂੰ ਮਹਿੰਦੀ ਲਾ ਕੇ, ਮਾਂਗ ਵਿਚ ਸੰਧੂਰ ਭਰ ਕੇ, ਹੱਥਾਂ ਵਿਚ ਕੱਚ ਦੀਆਂ ਲਾਲ ਚੂੜੀਆਂ ਪਾ ਕੇ ਵਰਤ ਰੱਖਦੀਆਂ ਹਨ।

ਕਰਵਾ ਸ਼ਬਦ ਦਾ ਸ਼ਬਦੀ ਅਰਥ ਕਰੂਆਂ ਹੈ। ਮਿੱਟੀ ਦਾ ਛੋਟਾ ਕੁੱਜਾ ਹੈ। ਘੁਮਿਆਰ ਤੋਂ ਕਰੂਏ ਲਿਆਂਦੇ ਜਾਂਦੇ ਹਨ। ਕਰੂਆਂ ਵਿਚ ਪਾਣੀ ਭਰਿਆ ਜਾਂਦਾ ਹੈ। ਉੱਪਰ ਸਿੱਧੀ ਠੂਠੀ ਰੱਖੀ ਜਾਂਦੀ ਹੈ। ਠੂਠੀ ਵਿਚ ਗੁੜ, ਚੌਲ, ਮੌਕੇ ਦਾ ਕੋਈ ਫਲ ਆਦਿ ਰੱਖਿਆ ਜਾਂਦਾ ਹੈ। ਕਰੂਏ ਦੇ ਗਲ ਵਿਚ ਮੌਲੀ ਬੰਨ੍ਹੀ ਜਾਂਦੀ ਹੈ।ਮੌਲੀ ਖੰਮਣੀ ਨੂੰ ਕਹਿੰਦੇ ਹਨ। ਵਰਤ ਰੱਖਣ ਵਾਲੀਆਂ ਜਨਾਨੀਆਂ ਸ਼ਾਮ ਨੂੰ ਪੰਡਤ ਤੋਂ ਵਰਤ ਸੰਬੰਧੀ ਮਾਂ ਗੌਰੀ ਦੀ ਕਥਾ ਸੁਣਨ ਜਾਂਦੀਆਂ ਹਨ। ਕਥਾ ਸੁਣਨ ਤੋਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ। ਰਾਤ ਨੂੰ ਜਦ ਚੰਦ ਚੜ੍ਹਦਾ ਹੈ ਤਾਂ ਚੰਦ ਨੂੰ ਅਰਗ ਦਿੱਤਾ ਜਾਂਦਾ ਹੈ। ਚੰਦ ਵੱਲ ਮੂੰਹ ਕਰਕੇ ਕਰੂਏ ਵਿਚੋਂ ਹੌਲੀ-ਹੌਲੀ ਪਾਣੀ ਡੋਲ੍ਹਣ ਨੂੰ ਅਰਗ ਦੇਣਾ ਕਿਹਾ ਜਾਂਦਾ ਹੈ। ਅਰਗ ਦੇਣ ਤੋਂ ਬਾਅਦ ਵਰਤ ਸੰਪੂਰਨ ਹੁੰਦਾ ਹੈ। ਫੇਰ ਖਾਧਾ ਪੀਤਾ ਜਾਂਦਾ ਹੈ। ਹੁਣ ਤਾਂ ਛਾਣਨੀ ਵਿਚੋਂ ਦੀ ਚੰਦ ਨੂੰ ਵੇਖਣ ਦਾ ਰਿਵਾਜ ਚੱਲ ਪਿਆ ਹੈ।ਹੁਣ ਤਰਕਸ਼ੀਲਤਾ ਦਾ ਯੁੱਗ ਹੈ। ਵਰਤ, ਵਹਿਮ, ਭਰਮ ਦਿਨੋਂ ਦਿਨ ਖਤਮ ਹੋ ਰਹੇ ਹਨ। ਹੁਣ ਕਰਵਾ ਚੌਥ ਦਾ ਰਿਵਾਜ ਵੀ ਬਹੁਤ ਘੱਟ ਗਿਆ ਹੈ।[2]

ਮਨੁੱਖ ਕੋਲ ਜਦ ਕਿੰਤੂ ਪ੍ਰੰਤੂ ਕਰਨ ਦੀ ਸੋਚ ਨਹੀਂ ਸੀ, ਅਨਪੜ੍ਹਤਾ ਸੀ, ਉਸ ਸਮੇਂ ਮਨੁੱਖ ਨੂੰ ਜਿਥੋਂ ਵੀ ਕੋਈ ਲਾਭ ਹੁੰਦਾ ਸੀ ਜਾਂ ਨੁਕਸਾਨ ਹੋਣ ਦਾ ਡਰ ਹੁੰਦਾ ਸੀ ਤਾਂ ਉਸ ਨੂੰ ਦੇਵੀ ਦੇਵਤੇ ਮਿਥ ਲੈਂਦੇ ਸਨ। ਇਸ ਤਰ੍ਹਾਂ ਭਾਰਤ ਵਿਚ ਅਣ ਗਿਣਤ ਦੇਵੀ ਦੇਵਤੇ ਹੋਂਂਦ ਵਿਚ ਆ ਗਏ। ਪੁਰਸ਼ ਪ੍ਰਧਾਨ ਸਮਾਜ ਹੋਣ ਕਰ ਕੇ ਪੁਰਸ਼ਾਂ ਦੀ ਲੰਮੀ ਉਮਰ, ਬੀਮਾਰੀਆਂ ਤੋਂ ਬਚਾਓ ਲਈ ਕਈ ਕਿਸਮ ਦੇ ਵਰਤ ਰੱਖੇ ਜਾਣ ਲੱਗੇ। ਮੰਨੂ ਦੀ ਸ਼੍ਰੇਣੀ ਵੰਡ ਕਾਰਨ ਵਿਦਿਆ ਪੜ੍ਹਣੀ ਤੇ ਪੜ੍ਹਾਉਣੀ ਪੰਡਤਾਂ ਦੇ ਹਿੱਸੇ ਆਈ। ਪੰਡਤਾਂ ਨੇ ਆਪਣੇ ਏਸ ਏਕਾਧਿਕਾਰ ਨੂੰ ਆਪਣੀ ਸੁਵਿਧਾ ਅਨੁਸਾਰ ਵਰਤਿਆ। ਸਮਾਜ ਵਿਚ ਐਨੇ ਵਹਿਮ, ਭਰਮ ਤੇ ਅੰਧ ਵਿਸ਼ਵਾਸ ਪੈਦਾ ਕਰ ਦਿੱਤੇ ਕਿ ਹਫਤੇ ਦੇ ਸੱਤੇ ਦਿਨਾਂ ਵਿਚ ਕੋਈ ਨਾ ਕੋਈ ਮਨਾਹੀ ਕਰ ਦਿੱਤੀ।

Remove ads

ਫੋਟੋ ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads