ਕਲਨ

ਜਰਮਨੀ ਵਿੱਚ ਸ਼ਹਿਰ From Wikipedia, the free encyclopedia

Remove ads

ਕਲਨ (ਅੰਗਰੇਜ਼ੀ ਲਹਿਜ਼ੇ ਵਿੱਚ ਕਲੋਨ ਜਾਂ ਕੋਲੋਨ; (English: /kəˈln/, German: Köln [kœln] ( ਸੁਣੋ), ਕਲਨੀ: [Kölle] Error: {{Lang}}: text has italic markup (help) [ˈkœɫə] ( ਸੁਣੋ)) ਬਰਲਿਨ, ਹਾਮਬੁਰਗ ਅਤੇ ਮਿਊਨਿਖ ਮਗਰੋਂ ਜਰਮਨੀ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ, ਰਾਈਨ ਨਦੀ ਦੇ ਦੋਨੋਂ ਪਾਸੇ ਵਸਿਆ ਹੋਇਆ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਨ ਦੇ ਜਰਮਨ ਸੰਘੀ ਸੂਬੇ ਅਤੇ ਰਾਈਨ-ਰੂਅਰ ਮਹਾਂਨਗਰੀ ਇਲਾਕੇ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ ਯੂਨੀਵਰਸਿਟੀ ਯੂਰਪ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ,ਜਿਸ ਵਿੱਚ ਲਗਭਗ 44,000 ਵਿਦਿਆਰਥੀ ਪੜ੍ਹਦੇ ਹਨ।[1]

Remove ads

ਇਤਿਹਾਸ

ਕੋਲੋਨ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਸ਼ਹਿਰ ਹੈ।[2] ਬੀ.ਸੀ. 38 ਈਸਵੀ ਵਿੱਚ ਇਹ ਇੱਕ ਰੋਮਨ ਫੌਜੀ ਅੱਡਾ ਸੀ। 50 ਈਸਵੀ ਤੋਂ ਬਾਅਦ ਰੋਮਨ ਬਾਦਸ਼ਾਹ ਕਲੌਡੀਅਸ ਨੇ ਇਸ ਦਾ ਨਾਂ ਆਪਣੀ ਪਤਨੀ ਕੋਲੋਨੀਆ ਐਗਰੀਪਿਨੈਂਸ ਦੇ ਨਾਂ 'ਤੇ ਰੱਖਿਆ। 870 ਈ: ਵਿਚ ਇਹ ਜਰਮਨੀ ਦੇ ਕਬਜ਼ੇ ਵਿਚ ਆ ਗਿਆ।

ਮੱਧਕਾਲੀ ਯੁੱਗ ਵਿੱਚ, ਇਹ ਸ਼ਹਿਰ ਪੂਰਬੀ ਵਸਤਾਂ, ਰੇਸ਼ਮ ਅਤੇ ਮਸਾਲਿਆਂ ਲਈ ਇੱਕ ਵਪਾਰਕ ਕੇਂਦਰ ਸੀ। ਇਸ ਦੇ ਮਹੱਤਵਪੂਰਨ ਅਹੁਦੇ ਕਾਰਨ ਵੱਖ-ਵੱਖ ਸ਼ਕਤੀਸ਼ਾਲੀ ਦੇਸ਼ਾਂ ਨੇ ਇਸ 'ਤੇ ਨਜ਼ਰ ਰੱਖੀ। 1794 ਈ: ਵਿੱਚ ਫਰਾਂਸੀਸੀ, 1815 ਈ: ਵਿੱਚ ਪ੍ਰੂਸ਼ੀਅਨ, ਅਤੇ 1918 ਤੋਂ 1926 ਈ: ਤੱਕ ਅੰਗਰੇਜ਼ਾਂ ਨੇ ਇਸਨੂੰ ਆਪਣੇ ਅਧੀਨ ਰੱਖਿਆ।

ਦੂਜੇ ਵਿਸ਼ਵ ਯੁੱਧ ਦੌਰਾਨ, ਬੰਬ ਮੀਂਹ ਕਾਰਨ ਇਸ ਸ਼ਹਿਰ ਦਾ ਦੋ ਤਿਹਾਈ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।[3] ਇਸਦਾ ਮੌਜੂਦਾ ਵਿਕਾਸ ਰੂਹਰ ਉਦਯੋਗਿਕ ਖੇਤਰ ਦੇ ਨੇੜੇ ਹੋਣ ਕਾਰਨ ਹੋਇਆ ਹੈ। ਇਹ ਸ਼ਹਿਰ ਬਹੁਤ ਸਾਰੇ ਰੇਲਵੇ ਮਾਰਗਾਂ ਦਾ ਕੇਂਦਰ ਅਤੇ ਇੱਥੇ ਇੱਕ ਮਹੱਤਵਪੂਰਨ ਨਦੀ ਬੰਦਰਗਾਹ ਹੈ। ਇੱਥੋਂ, ਅਨਾਜ, ਸ਼ਰਾਬ, ਤੇਲ ਆਦਿ ਬੈਲਜੀਅਮ, ਹਾਲੈਂਡ ਅਤੇ ਸਵਿਟਜ਼ਰਲੈਂਡ ਨੂੰ ਨਿਰਯਾਤ ਕੀਤਾ ਜਾਂਦਾ ਹੈ। ਇੱਥੇ ਤੰਬਾਕੂ, ਸਿਗਾਰ, ਚਾਕਲੇਟ, ਸਾਬਣ, ਬਿਜਲੀ ਦਾ ਸਮਾਨ, ਰਸਾਇਣ, ਜਹਾਜ਼, ਮੋਟਰਾਂ, ਸੂਤੀ ਕੱਪੜੇ, ਰਬੜ, ਕੱਚ ਆਦਿ ਬਣਾਉਣ ਦੀਆਂ ਫੈਕਟਰੀਆਂ ਹਨ। ਇੱਥੋਂ ਦਾ ਗੌਥਿਕ ਗਿਰਜਾਘਰ ਆਰਕੀਟੈਕਚਰ ਦਾ ਸ਼ਾਨਦਾਰ ਨਮੂਨਾ ਹੈ।[4]

Remove ads

ਜਨਸੰਖਿਆ

ਵਿਸ਼ੇਸ਼ ਤੱਥ Nationality, Population (2015) ...
Remove ads

ਮੌਸਮ

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...

ਹਵਾਲੇ

Loading content...

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads