ਕਿਊਬਾ

From Wikipedia, the free encyclopedia

ਕਿਊਬਾ
Remove ads

ਕਿਊਬਾ, ਅਧਿਕਾਰਕ ਤੌਰ ਉੱਤੇ ਕਿਊਬਾ ਦਾ ਗਣਰਾਜ, (Spanish: República de Cuba, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[8][9] ਇਸ ਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (140 ਕਿ.ਮੀ. ਦੂਰ) ਅਤੇ ਬਹਾਮਾਸ, ਪੱਛਮ ਵੱਲ ਮੈਕਸੀਕੋ, ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।

ਵਿਸ਼ੇਸ਼ ਤੱਥ ਕਿਊਬਾ ਦਾ ਗਣਰਾਜRepública de Cuba, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ।

Remove ads

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads