ਕੋਕੀਨ

From Wikipedia, the free encyclopedia

ਕੋਕੀਨ
Remove ads

ਕੋਕੇਨ (ਅੰਗਰੇਜ਼ੀ ਨਾਮ: Cocaine), ਜਿਸ ਨੂੰ ਕੋਕ ਵੀ ਕਿਹਾ ਜਾਂਦਾ ਹੈ, ਇੱਕ ਮਜ਼ਬੂਤ ​​ਮਨੋਰੰਜਕ ਨਸ਼ਾ ਹੈ।[1] ਇਹ ਆਮ ਤੌਰ 'ਤੇ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ, ਜਾਂ ਧੂੰਏ ਦੇ ਰੂਪ ਵਿੱਚ ਸਾਹ ਰਾਹੀਂ ਲਿਆ ਜਾਂਦਾ ਹੈ, ਜਾਂ ਨਾੜੀ ਵਿੱਚ ਟੀਕਾ ਰਾਹੀਂ ਲਗਾਇਆ ਜਾਂਦਾ ਹੈ। ਮਾਨਸਿਕ ਪ੍ਰਭਾਵਾਂ ਵਿੱਚ ਅਸਲੀਅਤ ਨਾਲੋਂ ਸੰਪਰਕ ਟੁੱਟਣਾ, ਖੁਸ਼ੀ ਜਾਂ ਅੰਦੋਲਨ ਦੀ ਇੱਕ ਤੀਬਰ ਭਾਵਨਾ, ਆਦਿ ਸ਼ਾਮਲ ਹੋ ਸਕਦੇ ਹਨ। ਸਰੀਰਕ ਲੱਛਣਾਂ ਵਿੱਚ ਤੇਜ਼ ਦਿਲ ਦੀ ਧੜਕਨ, ਪਸੀਨਾ ਅਤੇ ਅੱਖਾਂ ਦਾ ਖੜਨਾ ਸ਼ਾਮਲ ਹੋ ਸਕਦੇ ਹਨ।[2] ਵੱਧ ਡੋਜ਼ ਦੇ ਕਾਰਨ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਜਾਂ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਇਸ ਦਾ ਅਸਰ, ਵਰਤੋਂ ਤੋਂ ਇੱਕ ਸਕਿੰਟ ਤੋਂ ਲੈ ਕੇ ਮਿੰਟ ਦੇ ਅੰਦਰ ਤੱਕ ਸ਼ੁਰੂ ਹੋ ਜਾਂਦਾ ਹੈ ਅਤੇ ਪੰਜ ਮਿੰਟ ਤੋਂ ਲੈ ਕੇ ਨੱਬੇ ਮਿੰਟ ਤੱਕ ਦੇ ਵਿਚਕਾਰ ਤੱਕ ਰਹਿ ਸਕਦਾ ਹੈ। ਡਾਕਟਰੀ ਵਰਤੋਂਵਾਂ ਵਿੱਚ ਕੋਕੇਨ ਦੇ ਕੁਝ ਉਪਯੋਗ ਸਵੀਕਾਰ ਕੀਤੇ ਗਏ ਹਨ ਜਿਵੇਂ ਕਿ ਇਹ ਨੱਕ ਦੀ ਸਰਜਰੀ ਦੇ ਦੌਰਾਨ ਸੋਜ ਅਤੇ ਬਲੀਡਿੰਗ ਘੱਟ ਕਰਨ ਲਈ ਵਰਤੀ ਜਾਂਦੀ ਹੈ।[3]

ਵਿਸ਼ੇਸ਼ ਤੱਥ ਸਿਲਸਿਲੇਵਾਰ (ਆਈਯੂਪੈਕ) ਨਾਂ, ਇਲਾਜ ਸੰਬੰਧੀ ਅੰਕੜੇ ...

ਕੈਨਾਬਿਸ (ਮੈਰੂਆਨਾ) ਤੋਂ ਬਾਅਦ ਕੋਕੇਨ ਵਿਸ਼ਵ ਪੱਧਰ ਤੇ ਦੂਜਾ ਸਭ ਤੋਂ ਵੱਧ ਵਰਤਿਆ ਜਾਂਦਾ ਗੈਰਕਾਨੂੰਨੀ ਨਸ਼ਾ ਹੈ। ਹਰ ਸਾਲ 14 ਤੋਂ 21 ਮਿਲੀਅਨ ਲੋਕ ਇਸ ਨਸ਼ੇ ਦੀ ਵਰਤੋਂ ਕਰਦੇ ਹਨ। ਉੱਤਰੀ ਅਮਰੀਕਾ ਵਿੱਚ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੈ ਅਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਯੂਰਪ ਅਤੇ ਤੀਜੇ ਤੇ ਦੱਖਣੀ ਅਮਰੀਕਾ ਹਨ। ਵਿਕਸਿਤ ਦੁਨੀਆ ਵਿੱਚ ਇੱਕ ਤੋਂ ਤਿੰਨ ਪ੍ਰਤੀਸ਼ਤ ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਟਾਈਮ ਤੇ ਕੋਕੀਨ ਦੀ ਵਰਤੋਂ ਕੀਤੀ ਹੈ। 2013 ਵਿੱਚ ਕੋਕੀਨ ਦੀ ਵਰਤੋਂ ਨਾਲ ਸਿੱਧੇ ਤੌਰ 'ਤੇ 4,300 ਮੌਤਾਂ ਹੋਈਆਂ, ਜੋ 1990 ਵਿੱਚ 2,400 ਸੀ। ਕੋਕਾ ਪਲਾਂਟ ਦੀਆਂ ਪੱਤੀਆਂ ਪੁਰਾਣੇ ਜ਼ਮਾਨੇ ਤੋਂ ਵਰਤੀਆਂ ਗਈਆਂ ਹਨ। 1860 ਵਿੱਚ ਕੋਕੇਨ ਪਹਿਲੀ ਵਾਰ ਪੱਤੀ ਤੋਂ ਅਲੱਗ ਕੀਤੀ ਗਈ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads