ਕੋਸੋਨਸੋਏ
From Wikipedia, the free encyclopedia
Remove ads
ਕੋਸੋਨਸੋਏ (ਉਜ਼ਬੇਕ: Kosonsoy / Косонсой; ਤਾਜਿਕ: [Косонсой] Error: {{Lang}}: text has italic markup (help); ਰੂਸੀ: Касансай) ਜਿਸਨੂੰ ਕਾਸਾਨਸੇ,ਜਾਂ ਕਾਸਾਨ ਵੀ ਕਿਹਾ ਜਾਂਦਾ ਹੈ, ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ। ਕੋਸੋਨਸੋਏ ਜਿਹੜਾ ਕਿ ਨਮਾਗਾਨ ਖੇਤਰ ਵਿੱਚ ਹੈ,ਕਸ਼ਕਾਦਾਰਿਯੋ ਖੇਤਰ ਦੇ ਕੋਸੋਨ ਨਾਲੋਂ ਅਲੱਗ ਸ਼ਹਿਰ ਹੈ।
ਕੋਸੋਨਸੋਏ ਦਾ ਨਾਮ ਇੱਕ ਨਦੀ ਕੋਸੋਨ ਦੇ ਨਾਮ ਉੱਪਰ ਰੱਖਿਆ ਗਿਆ ਹੈ ਜਿਹੜੀ ਕਿਰਗਿਜ਼ਸਤਾਨ ਦੇ ਉੱਚੇ ਪਰਬਤਾਂ ਤੋਂ ਉਜ਼ਬੇਕਿਸਤਾਨ ਦੇ ਨਮਾਗਾਨ ਖੇਤਰ ਦੇ ਤੁਰਕੁਰਗਨ ਜ਼ਿਲ੍ਹੇ ਵੱਲ ਵਗਦੀ ਹੈ, ਸੋਏ ਸ਼ਬਦ ਦਾ ਮਤਲਬ ਤਾਜਿਕ ਅਤੇ ਉਜ਼ਬੇਕ ਵਿੱਚ ਛੋਟੀ ਨਦੀ ਜਾਂ ਚੋਅ ਹੁੰਦਾ ਹੈ।
Remove ads
ਇਤਿਹਾਸ
ਕੋਸੋਨਸੋਏ ਇੱਕ ਪ੍ਰਾਚੀਨ ਜਗ੍ਹਾ ਹੈ। ਇਸਦੇ ਪਹਿਲੇ ਮਨੁੱਖੀ ਵਸੇਬੇ ਕੁਸ਼ਾਨ ਸਾਮਰਾਜ ਦੇ ਸਮਿਆਂ ਦੇ ਹਨ। ਕੋਸੋਨ ਸ਼ਬਦ ਕੁਸ਼ਾਨ ਤੋਂ ਹੀ ਆਇਆ ਹੈ। ਕੋਸੋਨਸੋਏ ਅਤੇ ਅਖ਼ਸੀਕੰਤ ਜਿਹੜਾ ਨਮਾਗਾਨ ਸ਼ਹਿਰ ਦੇ ਨਾਲ ਹੀ ਹੈ, ਕੁਸ਼ਾਨ ਸਾਮਰਾਜ ਦਾ ਇੱਕ ਮਹੱਤਵਪੂਰਨ ਹਿੱਸਾ ਸਨ। ਕੁਸ਼ਾਨਿਦਾਂ ਦੇ ਕਿਲ੍ਹੇ ਅਜੇ ਵੀ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਹਨ। ਕੁਝ ਕਿਤਾਬਾਂ ਵਿੱਚ ਕੋਸੋਨ ਦਾ ਮਤਲਬ ਵੱਡਾ ਕਸਬਾ ਜਾਂ ਮਜ਼ਬੂਤ ਕਿਲ੍ਹਾ ਵੀ ਦੱਸਿਆ ਗਿਆ ਹੈ।
ਅਬਾਦੀ
ਕੋਸੋਨਸੋਏ ਦੀ ਅਬਾਦੀ ਲਗਭਗ 43,684 ਹੈ।[1] ਕੋਸੋਨਸੋਏ ਦੀ ਅਬਾਦੀ ਵਿੱਚ ਮੁੱਖ ਤੌਰ 'ਤੇ ਫ਼ਾਰਸੀ ਬੋਲਣ ਵਾਲੇ ਤਾਜਿਕ ਹਨ।[2]
ਸਿੱਖਿਆ
ਕੋਸੋਨਸੋਏ ਵਿੱਚ ਪੰਜ ਖ਼ਾਸ ਸੈਕੰਡਰੀ ਸਿੱਖਿਆ ਕਾਲਜ ਅਤੇ ਇੱਕ ਅਕਾਦਮਿਕ ਲੂਸਿਅਮ ਹੈ। ਇਹਨਾਂ ਵਿੱਚ ਮੈਡੀਕਲ ਕਾਲਜ, ਪੈਡਾਗੋਗੀਕਲ ਕਾਲਜ, ਦੂਰਸੰਚਾਰ ਕਾਲਜ, ਤਕਨੀਕੀ ਕਾਲਜ ਅਤੇ ਕੁਝ ਹੋਰ ਕਾਲਜ ਹਨ। ਇਸ ਤੋਂ ਇਲਾਵਾ ਕੋਸੋਨਸੋਏ ਵਿੱਚ 46 ਸੈਕੰਡਰੀ ਸਕੂਲ ਜਿਹਨਾਂ ਵਿੱਚੋਂ 3 ਤਾਜਿਕ ਸਕੂਲ ਅਤੇ ਇੱਕ ਰੂਸੀ ਅਤੇ ਉਜ਼ਬੇਕ ਸਕੂਲ ਵੀ ਹੈ।
ਵਾਤਾਵਰਨ
ਕੋਸੋਨਸੋਏ ਇੱਕ ਪਹਾੜੀ ਇਲਾਕਾ ਹੈ, ਪਹਾੜ ਜ਼ਿਲ੍ਹੇ ਦੇ ਕੇਂਦਰ ਤੋਂ 3 ਕਿ.ਮੀ. ਦੀ ਦੂਰੀ ਤੇ ਹੈ। ਕੋਸੋਨਸੋਏ ਨਦੀ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ।
ਮਸ਼ਹੂਰ ਲੋਕ
ਮਖ਼ਦੂਮੀ ਆਜ਼ਮ ਕੋਸੋਨੀ (ਜਿਸਨੂੰ ਅਹਿਮਦ ਕਾਸਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ), ਜਿਹੜਾ ਇੱਕ ਪ੍ਰਸਿੱਧ ਮੁਸਲਿਮ ਵਿਦਵਾਨ, ਵਿਗਿਆਨੀ ਅਤੇ ਕਵੀ ਸੀ, ਦਾ ਜਨਮ ਕੋਸੋਨਸੋਏ ਵਿੱਚ ਹੋਇਆ ਸੀ, ਕੋਸੋਨਸੋਏ ਵਿੱਚ ਇੱਕ ਗਲੀ ਦਾ ਨਾਮ ਵੀ ਮਖ਼ਦੂਮੀ ਆਜ਼ਮ ਦੇ ਨਾਮ ਉੱਪਰ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਕੋਸੋਨਸੋਏ ਨਦੀ ਦੇ ਕੰਢੇ ਮਖ਼ਦੂਮੀ ਆਜ਼ਮ ਦੀ ਯਾਦਗਾਰ ਵੀ ਹੈ, ਜਿਹੜੀ ਕਿ 2007 ਵਿੱਚ ਪੂਰੀ ਹੋਈ ਸੀ। ਮਖ਼ਦੂਮੀ ਆਜ਼ਮ ਕੋਸੋਨਸੋਈ ਜ਼ਹੀਰੁੱਦੀਨ ਮੁਹੰਮਦ ਬਾਬਰ ਦਾ ਮੁਸਲਿਮ ਅਧਿਆਪਕ ਸੀ। ਉਸਨੇ ਇਸਲਾਮ ਉੱਪਰ ਕਿਤਾਬਾਂ ਵੀ ਲਿਖੀਆਂ ਸੀ। ਉਹ ਮੁਸਲਿਮ ਦੁਨੀਆ ਦੇ ਤਿੰਨ ਆਜ਼ਮਾਂ ਵਿੱਚੋਂ ਇੱਕ ਸੀ। ਉਸਦੇ ਵੰਸ਼ ਵਿੱਚੋਂ ਇੱਕ ਜਿਸਦਾ ਨਾਮ ਉਫ਼ਖ਼ੋਜਾ ਸੀ, ਜਿਹੜਾ ਕਸ਼ਗਾਰ ਵਿੱਚ ਬਹੁਤ ਮਸ਼ਹੂਰ ਸੀ। ਬੋਬੋਰਹੀਮ ਮਸ਼ਰਬ ਨੂੰ ਉਸਨੇ ਹੀ ਪੜ੍ਹਾਇਆ ਸੀ। ਮਸ਼ਰਬ ਉਸਦਾ ਮੁਰੀਦ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads