ਕੋਹਿਨੂਰ
From Wikipedia, the free encyclopedia
Remove ads
ਕੋਹਿਨੂਰ ਇੱਕ ਬੇਸ਼ਕੀਮਤੀ ਹੀਰਾ ਹੈ।ਇਹ ਦੁਨੀਆ ਦੇ ਸਭ ਤੋਂ ਵੱਡੇ ਕੱਟੇ ਹੋਏ ਹੀਰਿਆਂ ਵਿੱਚੋਂ ਇੱਕ ਹੈ, ਜਿਸਦਾ ਵਜ਼ਨ 105.6 ਕੈਰੇਟ (21.12 ਗ੍ਰਾਮ) ਹੈ।
Remove ads
ਇਤਿਹਾਸ

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਹਿਨੂਰ ਹੀਰਾ 13ਵੀਂ ਸਦੀ ਵਿੱਚ ਕਾਕਤੀਆ ਰਾਜਵੰਸ਼ ਦੇ ਰਾਜ ਦੌਰਾਨ ਭਾਰਤ ਵਿੱਚ ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਵਿੱਚ ਕੋਲੂਰ ਖਾਨ ਵਿੱਚੋਂ ਕਢਿਆ ਗਿਆ ਸੀ।[4][5] ਇਸ ਨੂੰ ਇੱਕ ਹਿੰਦੂ ਦੇਵੀ ਦੇ ਮੰਦਰ ਵਿੱਚ ਦੇਵੀ ਦੀ ਅੱਖ ਦੇ ਰੂਪ ਵਿੱਚ ਜੜਿਆ ਗਿਆ ਸੀ।[4] 14ਵੀਂ ਸਦੀ ਦੇ ਸ਼ੁਰੂ ਵਿੱਚ, ਤੁਰਕੀ ਖਿਲਜੀ ਖ਼ਾਨਦਾਨ ਦੀ ਫ਼ੌਜ ਨੇ ਲੁੱਟ (ਜੰਗੀ ਲੁੱਟ) ਲਈ ਦੱਖਣੀ ਭਾਰਤ ਦੇ ਰਾਜਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।[6][7] ਅਲਾਉਦੀਨ ਖਿਲਜੀ ਦੇ ਮਲਿਕ ਨਾਇਬ (ਉਪ ਸੁਲਤਾਨ) ਮਲਿਕ ਕਾਫੂਰ ਨੇ ਨਵੰਬਰ 1310 ਈਸਵੀ ਵਿੱਚ ਵਾਰੰਗਲ (ਆਧੁਨਿਕ ਤਾਮਿਲਨਾਡੂ) ਤੇ ਇੱਕ ਸਫਲ ਛਾਪਾ ਮਾਰਿਆ।[8] ਉਸਨੇ ਉਥੋਂ ਕੋਹਿਨੂਰ ਹੀਰਾ ਹਾਸਲ ਕੀਤਾ ਹੋ ਸਕਦਾ ਹੈ।[9][10] ਇੱਥੋਂ ਇਹ ਹੀਰਾ ਦਿੱਲੀ ਸਲਤਨਤ ਦੇ ਉੱਤਰਾਧਿਕਾਰੀਆਂ ਦੇ ਹੱਥੋਂ ਮੁਗਲ ਸਮਰਾਟ ਬਾਬਰ ਦੇ ਹੱਥ ਲੱਗਿਆ।
ਇਸ ਹੀਰੇ ਦੀ ਪਹਿਲੀ ਸਟੀਕ ਟਿੱਪਣੀ ਇੱਥੇ ਸੰਨ 1526 ਤੋਂ ਮਿਲਦੀ ਹੈ। ਬਾਬਰ ਨੇ ਆਪਣੇ ਬਾਬਰਨਾਮਾ ਵਿੱਚ ਲਿਖਿਆ ਹੈ ਕਿ ਇਹ ਹੀਰਾ 1294 ਵਿੱਚ ਮਾਲਵਾ ਦੇ ਰਾਜੇ ਮਹਿਲਕ ਦੇਵ ਦਾ ਸੀ। ਬਾਬਰ ਨੇ ਇਸਦਾ ਮੁੱਲ ਇਹ ਆਂਕਿਆ, ਕਿ ਇਸ ਦਾ ਮੁੱਲ ਪੂਰੇ ਸੰਸਾਰ ਦਾ ਢਾਈ ਦਿਨਾਂ ਤੱਕ ਢਿੱਡ ਭਰਨ ਜਿਨੇ ਆਨਾਜ ਜਿੰਨਾਂ ਮਹਿੰਗਾ ਹੈ। ਬਾਬਰਨਾਮਾ ਵਿੱਚ ਦਿੱਤਾ ਹੈ, ਕਿ ਕਿਸ ਪ੍ਰਕਾਰ ਮਾਲਵੇ ਦੇ ਰਾਜੇ ਨੂੰ ਜਬਰਦਸਤੀ ਇਹ ਵਿਰਾਸਤ ਅਲਾਉਦੀਨ ਖਿਲਜੀ ਨੂੰ ਦੇਣ ਉੱਤੇ ਮਜਬੂਰ ਕੀਤਾ ਗਿਆ। ਉਸਦੇ ਬਾਅਦ ਇਹ ਦਿੱਲੀ ਸਲਤਨਤ ਦੇ ਉੱਤਰਾਧਿਕਾਰੀਆਂ ਦੁਆਰਾ ਅੱਗੇ ਵਧਾਇਆ ਗਿਆ ਅਤੇ ਆਖੀਰ 1526 ਵਿੱਚ, ਬਾਬਰ ਦੀ ਜਿੱਤ ਨਾਲ ਉਸਨੂੰ ਪ੍ਰਾਪਤ ਹੋਇਆ। ਹਾਲਾਂਕਿ ਬਾਬਰਨਾਮਾ 1526 - 1530 ਵਿੱਚ ਲਿਖਿਆ ਗਿਆ ਸੀ, ਪਰ ਇਸਦੇ ਸਰੋਤ ਗਿਆਤ ਨਹੀਂ ਹਨ। ਉਸਨੇ ਇਸ ਹੀਰੇ ਨੂੰ ਕਿਤੇ ਵੀ ਇਸਦੇ ਵਰਤਮਾਨ ਨਾਮ ਨਾਲ ਨਹੀਂ ਪੁਕਾਰਿਆ। ਸਗੋਂ ਇੱਕ ਵਿਵਾਦ ਦੇ ਬਾਅਦ ਇਹ ਸਿੱਟਾ ਨਿਕਲਿਆ ਕਿ ਬਾਬਰ ਦਾ ਹੀਰਾ ਹੀ ਬਾਅਦ ਵਿੱਚ ਕੋਹਿਨੂਰ ਕਹਿਲਾਇਆ। ਬਾਬਰ ਅਤੇ ਉਸ ਦੇ ਪੁੱਤਰ ਅਤੇ ਜਾਨਸ਼ੀਨ, ਹੁਮਾਯੂੰ ਦੋਨਾਂ ਨੇ ਆਪਣੀਆਂ ਯਾਦਾਂ ਵਿੱਚ 'ਬਾਬਰ ਦੇ ਡਾਇਮੰਡ' ਦੇ ਮੂਲ ਦਾ ਜ਼ਿਕਰ ਕੀਤਾ ਹੈ।
ਪੰਜਵੇਂ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਸੁੰਦਰ ਮੋਰ ਤਖਤ ਵਿੱਚ ਇਹ ਹੀਰਾ ਜੁੜਵਾ ਰੱਖਿਆ ਸੀ। ਉਸ ਦੇ ਪੁੱਤਰ, ਔਰੰਗਜ਼ੇਬ ਆਗਰਾ ਨੇੜੇ ਕਿਲ੍ਹੇ ਵਿੱਚ ਆਪਣੇ ਬਿਮਾਰ ਪਿਤਾ ਨੂੰ ਕੈਦ ਕਰ ਰੱਖਿਆ ਸੀ। ਹੀਰਾ ਜਦੋਂ ਔਰੰਗਜ਼ੇਬ ਦੇ ਕਬਜ਼ੇ ਵਿੱਚ ਸੀ ਇੱਕ ਵੇਨੇਸ਼ੀ ਜੌਹਰੀ ਨੇ ਇਸ ਨੂੰ ਕੱਟ ਕੇ 186 ਕੈਰਟ ਦਾ ਕਰ ਦਿੱਤਾ।[11] ਦੰਤਕਥਾ ਹੈ ਉਸਨੇ ਕੋਹਿਨੂਰ ਨੂੰ ਸ਼ਾਹ ਜਹਾਨ ਦੇ ਨੇੜੇ ਇੱਕ ਝਰੋਖੇ ਵਿੱਚ ਰਖਵਾ ਦਿੱਤਾ ਤਾਂ ਜੋ ਉਹ ਇਸ ਵਿੱਚ ਤਾਜ ਮਹਿਲ ਦਾ ਸਿਰਫ ਅਕਸ ਦੇਖ ਸਕੇ।
1738 ਵਿੱਚ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਅਤੇ ਖੂਬ ਲੁੱਟ ਮਚਾਈ। ਨਾਦਰ ਸ਼ਾਹ ਦੇ ਜੀਵਨੀ ਲੇਖਕ ਮੁਹੰਮਦ ਕਾਜ਼ਿਮ ਮਾਰਵੀ ਅਨੁਸਾਰ ਕੋਹਿਨੂਰ ਨਾਦਰ ਸ਼ਾਹ ਦੁਆਰਾ ਲੁੱਟੀਆਂ ਗਈਆਂ ਬੇਸ਼ਕੀਮਤੀ ਚੀਜ਼ਾਂ ਵਿੱਚੋਂ ਇੱਕ ਸੀ। 1747 ਨਾਦਰ ਸ਼ਾਹ ਦੀ ਸਲਤਨਤ ਦੇ ਖਾਤਮੇ ਤੋਂ ਬਾਅਦ 1751 ਵਿੱਚ ਨਾਦਰ ਸ਼ਾਹ ਦੇ ਪੋਤੇ ਨੇ ਫੌਜੀ ਅਭਿਆਸ ਵਿੱਚ ਸਹਾਇਤਾ ਲੈਣ ਬਦਲੇ ਕੋਹਿਨੂਰ ਅਫ਼ਗਾਨ ਸਲਤਨਤ ਦੇ ਮੋਢੀ ਅਹਿਨਦ ਸ਼ਾਹ ਦੁਰਾਨੀ ਨੂੰ ਦੇ ਦਿੱਤਾ। ਇਸ ਤੋਂ ਬਾਅਦ ਇਹ ਅਹਿਮਦ ਸ਼ਾਹ ਦੁਰਾਨੀ ਦੇ ਪੋਤੇ ਸ਼ਾਹ ਸੁਜਾ ਦੇ ਹੱਥਾਂ ਵਿੱਚ ਆ ਗਿਆ।[12] ਇੱਕ ਸਾਲ ਬਾਅਦ, ਸ਼ਾਹ ਸ਼ੁਜਾ ਨੇ ਰੂਸ ਦੁਆਰਾ ਅਫਗਾਨਿਸਤਾਨ ਉੱਤੇ ਸੰਭਾਵਿਤ ਹਮਲੇ ਤੋਂ ਬਚਾਅ ਵਿੱਚ ਮਦਦ ਲਈ ਅੰਗਰੇਜਾਂ ਦੇ ਨਾਲ ਗਠਜੋੜ ਕੀਤਾ।[13]ਪਰ ਉਹ ਹਾਰ ਗਿਆ ਅਤੇ ਹੀਰਾ ਲੈ ਕੇ ਲਾਹੌਰ (ਆਧੁਨਿਕ ਪਾਕਿਸਤਾਨ ਵਿੱਚ) ਭੱਜ ਗਿਆ, ਜਿੱਥੇ 1813 ਸਿੱਖ ਸਾਮਰਾਜ ਦੇ ਸੰਸਥਾਪਕ ਰਣਜੀਤ ਸਿੰਘ ਨੂੰ ਮਹਿਮਾਨਨਿਵਾਜ਼ੀ ਦੇ ਬਦਲੇ, ਸ਼ਾਹ ਸੁਜਾ ਨੇ ਕੋਹਿਨੂਰ ਸੌਂਪ ਦਿੱਤਾ।[14]
Remove ads
ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿੱਚ

ਰਣਜੀਤ ਸਿੰਘ ਦੇ ਹੱਥ ਆ ਜਾਣ ਤੋਂ ਬਾਅਦ ਉਨ੍ਹਾਂ ਲਾਹੌਰ ਦੇ ਜੌਹਰੀਆਂ ਨੂੰ ਦੋ ਦਿਨਾਂ ਵਿਚ ਸਹੀ ਪਛਾਣ ਕਰਨ ਨੂੰ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ਾਹ ਸ਼ੁਜਾ ਨੇ ਉਸ ਨਾਲ ਧੋਖਾ ਤਾਂ ਨਹੀਂ ਕੀਤਾ ਸੀ। ਜੌਹਰੀਆਂ ਵੱਲੋਂ ਇਸਦੇ ਅਸਲੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ, ਰਣਜੀਤ ਸਿੰਘ ਨੇ ਸ਼ਾਹ ਸ਼ੁਜਾ ਨੂੰ 125,000 ਰੁਪਏ ਭੇਟ ਕੀਤੇ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਅੰਮ੍ਰਿਤਸਰ ਦੇ ਪ੍ਰਮੁੱਖ ਜੌਹਰੀਆਂ ਨੂੰ ਹੀਰੇ ਦੀ ਕੀਮਤ ਦਾ ਅੰਦਾਜ਼ਾ ਲਗਾਉਣ ਲਈ ਕਿਹਾ ਤਾਂ ਜੌਹਰੀਆਂ ਨੇ ਘੋਸ਼ਣਾ ਕੀਤੀ ਕਿ ਹੀਰੇ ਦੀ ਕੀਮਤ "ਸਾਰੀਆਂ ਗਣਨਾਵਾਂ ਤੋਂ ਪਰੇ" ਸੀ।[15] ਮਹਾਰਾਜਾ ਨੇ ਹੀਰੇ ਨੂੰ ਗੋਬਿੰਦਗੜ੍ਹ ਕਿਲ੍ਹੇ ਵਿੱਚ ਉੱਚ-ਸੁਰੱਖਿਆ ਸਹੂਲਤ ਦੇ ਅੰਦਰ ਰੱਖਿਆ। ਜਦੋਂ ਹੀਰਾ ਗੋਬਿੰਦਗੜ੍ਹ ਲਿਜਾਇਆ ਜਾਣਾ ਸੀ, ਤਾਂ ਇਸ ਨੂੰ ਇੱਕ ਊਠ ਉੱਤੇ ਇੱਕ ਝੋਲੇ ਵਿੱਚ ਰੱਖਿਆ ਗਿਆ ਸੀ; ਕਾਫ਼ਲੇ ਵਿੱਚ ਇੱਕੋ ਜਿਹੇ ਝੋਲੇ ਵਾਲੇ 39 ਹੋਰ ਊਠ ਸ਼ਾਮਲ ਸਨ[14] 40 ਊਠਾਂ ਵਿੱਚੋਂ ਕੋਹਿਨੂਰ ਕਿਹੜੇ ਊਠ ਤੇ ਲੱਦਿਆ ਹੈ ਇਸ ਬਾਰੇ ਸਿਰਫ਼ ਰਣਜੀਤ ਸਿੰਘ ਦੇ ਖ਼ਜ਼ਾਨਚੀ ਮਿਸਰ ਬੇਲੀ ਰਾਮ ਨੂੰ ਹੀ ਪਤਾ ਸੀ।[14] 1839 ਵਿੱਚ ਆਪਣੇ ਆਖਰੀ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਬੋਲਣ ਲਈ ਬਹੁਤ ਕਮਜ਼ੋਰ ਸੀ, ਅਤੇ ਇਸ਼ਾਰਿਆਂ ਨਾਲ ਗੱਲਬਾਤ ਕਰਦਾ ਸੀ ਉਸ ਨੇ ਆਪਣੀ ਕੀਮਤੀ ਜਾਇਦਾਦ ਦਾ ਹਿੱਸਾ ਧਾਰਮਿਕ ਸੰਸਥਾਵਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਅਤੇ ਖੜਕ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ। ਰਣਜੀਤ ਸਿੰਘ ਦੀ ਮੌਤ ਤੋਂ ਇੱਕ ਦਿਨ ਪਹਿਲਾਂ, 26 ਜੂਨ 1839 ਨੂੰ, ਕੋਹ-ਏ-ਨੂਰ ਦੀ ਕਿਸਮਤ ਨੂੰ ਲੈ ਕੇ ਉਸਦੇ ਦਰਬਾਰੀਆਂ ਵਿੱਚ ਇੱਕ ਵੱਡੀ ਬਹਿਸ ਛਿੜ ਗਈ।[15] ਰਣਜੀਤ ਸਿੰਘ ਦੇ ਰਾਜ ਦੇ ਮੁੱਖ ਬ੍ਰਾਹਮਣ ਨੇ ਕਿਹਾ ਕਿ ਮਹਾਰਾਜੇ ਨੇ ਉਸਨੂੰ ਇਸ਼ਾਰਿਆਂ ਵਿੱਚ ਦੱਸਿਆ ਹੈ ਕਿ ਕੋਹਿਨੂਰ ਜਗਨਨਾਥ ਮੰਦਰ ਨੂੰ ਦੇ ਦਿੱਤਾ ਜਾਵੇ ਪਰੰਤੂ ਖ਼ਜਾਨਚੀ ਬੇਲੀ ਰਾਮ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰਣਜੀਤ ਸਿੰਘ ਦੀ ਨਿੱਜੀ ਜਾਇਦਾਦ ਦੀ ਬਜਾਏ ਰਾਜ ਦੀ ਜਾਇਦਾਦ ਸੀ, ਇਸ ਲਈ ਖੜਕ ਸਿੰਘ ਨੂੰ ਸੌਂਪੀ ਜਾਣੀ ਚਾਹੀਦੀ ਹੈ।[15]
Remove ads
ਰਾਜਾ ਦਲੀਪ ਸਿੰਘ ਕੋਲ
15 ਸਤੰਬਰ 1843 ਨੂੰ, ਅਜੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਇੱਕ ਤਖਤਾਪਲਟ ਵਿੱਚ ਸ਼ੇਰ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਦੋਵਾਂ ਦੀ ਮੌਤ ਹੋ ਗਈ। ਹਾਲਾਂਕਿ, ਅਗਲੇ ਦਿਨ ਧਿਆਨ ਦੇ ਪੁੱਤਰ ਹੀਰਾ ਸਿੰਘ ਦੀ ਅਗਵਾਈ ਵਿੱਚ ਇੱਕ ਜਵਾਬੀ ਤਖਤਾਪਲਟ ਵਿੱਚ ਕਾਤਲ ਮਾਰੇ ਗਏ ਸਨ। 24 ਸਾਲ ਦੀ ਉਮਰ ਵਿੱਚ, ਹੀਰਾ ਸਿੰਘ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਪਿਤਾ ਦੀ ਥਾਂ ਲੈ ਲਈ, ਅਤੇ ਪੰਜ ਸਾਲ ਦੇ ਦਲੀਪ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਗਿਆ।[16]
ਮਹਾਰਾਣੀ ਵਿਕਟੋਰੀਆ ਦੁਆਰਾ ਪ੍ਰਾਪਤੀ

ਦੂਜੀ ਐਂਗਲੋ-ਸਿੱਖ ਜੰਗ ਦੀ ਸਮਾਪਤੀ ਤੋਂ ਬਾਅਦ, 29 ਮਾਰਚ 1849 ਨੂੰ, ਪੰਜਾਬ ਦੇ ਰਾਜ ਨੂੰ ਰਸਮੀ ਤੌਰ 'ਤੇ ਕੰਪਨੀ ਸ਼ਾਸਨ ਨਾਲ ਮਿਲਾ ਲਿਆ ਗਿਆ ਅਤੇ ਲਾਹੌਰ ਦੀ ਆਖਰੀ ਸੰਧੀ 'ਤੇ ਦਸਤਖਤ ਕੀਤੇ ਗਏ। ਇਸ ਸੰਧੀ ਤਹਿਤ ਕੋਹਿਨੂਰ ਅਧਿਕਾਰਤ ਤੌਰ 'ਤੇ ਮਹਾਰਾਣੀ ਵਿਕਟੋਰੀਆ ਨੂੰ ਸੌਂਪਿਆ ਗਿਆ ਸੀ। ਸੰਧੀ ਤੇ ਤੀਜੇ ਆਰਟੀਕਲ ਅਨੁਸਾਰ-
ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਾਹ ਸੂਜਾ-ਉਲ-ਮੂਲਕ ਤੋਂ ਲਿਆ ਗਿਆ ਕੋਹਿਨੂਰ ਨਾਮ ਦਾ ਰਤਨ, ਲਾਹੌਰ ਦੇ ਮਹਾਰਾਜਾ ਦੁਆਰਾ ਇੰਗਲੈਂਡ ਦੀ ਮਹਾਰਾਣੀ ਨੂੰ ਸੌਂਪ ਦਿੱਤਾ ਜਾਵੇਗਾ।[17]
ਕੋਹ-ਏ-ਨੂਰ ਨੂੰ ਰਸਮੀ ਤੌਰ 'ਤੇ ਈਸਟ ਇੰਡੀਆ ਕੰਪਨੀ ਦੇ ਡਿਪਟੀ ਚੇਅਰਮੈਨ ਦੁਆਰਾ ਬਕਿੰਘਮ ਪੈਲੇਸ ਵਿਖੇ 3 ਜੁਲਾਈ 1850 ਨੂੰ ਮਹਾਰਾਣੀ ਵਿਕਟੋਰੀਆ ਨੂੰ ਭੇਟ ਕੀਤਾ ਗਿਆ ਸੀ।[18]
Remove ads
ਸ਼ਾਹੀ ਤਾਜ ਵਿੱਚ
ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ, ਕੋਹਿਨੂਰ ਨੂੰ ਐਡਵਰਡ VII ਦੀ ਪਤਨੀ ਮਹਾਰਾਣੀ ਅਲੈਗਜ਼ੈਂਡਰਾ ਦੇ ਤਾਜ ਵਿੱਚ ਜੜ ਦਿੱਤਾਗਿਆ ਸੀ, ਜੋ ਕਿ 1902 ਵਿੱਚ ਉਨ੍ਹਾਂ ਦੀ ਤਾਜਪੋਸ਼ੀ ਵੇਲੇ ਵਰਤਿਆ ਗਿਆ ਸੀ। ਇਸ ਤੋਂ ਬਾਅਦ 1911 ਵਿੱਚ ਹੀਰਾ ਰਾਣੀ ਮੈਰੀ ਦੇ ਤਾਜ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ[19] ਅਤੇ ਅਖੀਰ ਵਿੱਚ 1937 ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਤਾਜ ਵਿੱਚ।[20] ਜਦੋਂ 2002 ਵਿੱਚ ਮਹਾਰਾਣੀ ਮਾਂ ਦੀ ਮੌਤ ਹੋ ਗਈ, ਤਾਜ ਨੂੰ ਉਸ ਦੇ ਤਾਬੂਤ ਦੇ ਉੱਪਰ ਲੇਟਣ ਅਤੇ ਅੰਤਿਮ ਸੰਸਕਾਰ ਲਈ ਰੱਖਿਆ ਗਿਆ ਸੀ।[21] 6 ਮਈ 2023 ਨੂੰ ਕਿੰਗ ਚਾਰਲਸ III ਦੀ ਤਾਜਪੋਸ਼ੀ ਮੌਕੇ ਮਹਾਰਾਣੀ ਕੈਮਿਲਾ ਨੂੰ 6 ਮਈ 2023 ਨੂੰ ਕਿੰਗ ਚਾਰਲਸ III ਦੀ ਤਾਜਪੋਸ਼ੀ ਮੌਕੇ ਰਾਣੀ ਮੈਰੀ ਵਾਲਾ ਤਾਜ ਨਾਲ ਤਾਜ ਪਹਿਨਾਇਆ ਗਿਆ ਪਰ ਇਹ ਤਾਜ ਉਹਨਾਂ ਨੂੰ ਬਿਨਾ ਕੋਹਿਨੂਰ ਦੇ ਪਹਿਨਾਇਆ ਗਿਆ ਹੈ।[22][23]
Remove ads
ਹੋਰਨਾਂ ਦੇਸ਼ਾਂ ਵੱਲੋਂ ਅਧਿਕਾਰ ਦੇ ਦਾਅਵੇ
ਭਾਰਤ ਸਰਕਾਰ ਵੱਲੋਂ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਰਤਾਨਵੀ ਸਰਕਾਰ ਨੂੰ ਕੋਹਿਨੂਰ ਵਾਪਸ ਕਰਨ ਦੀ ਮੰਗ ਰੱਖੀ ਗਈ ਸੀ।[24] ਇਹ ਮੰਗ 1943 ਵਿੱਚ ਦੁਹਰਾਈ ਗਈ, ਪਰ ਹਰ ਵਾਰ ਬਰਤਾਨਵੀ ਸਰਕਾਰ ਨੇ ਭਾਰਤ ਦੀ ਮੰਗ ਨੂੰ ਠੁਕਰਾ ਦਿੱਤਾ। ਸਾਲ 2000,2010 ਅਤੇ 2016 ਵਿੱਚ ਵੀ ਭਾਰਤ ਵੱਲੋਂ ਇਹ ਮੰਗ ਦੁਬਾਰਾ ਰੱਖੀ ਗਈ।[25][26] ਅਪ੍ਰੈਲ 2016 ਵਿੱਚ ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਕੋਹਿਨੂਰ ਨੂੰ ਮੁਲਕ ਵਿੱਚ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।[27]
ਪਾਕਿਸਤਾਨ ਵੱਲੋਂ 1976 ਵਿੱਚ ਹੀਰੇ ਤੇ ਆਪਣੀ ਮਲਕੀਅਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਕੋਹਿਨੂਰ ਦੀ ਪਾਕਿਸਤਾਨ ਵਾਪਸੀ "ਉਸ ਭਾਵਨਾ ਦਾ ਇੱਕ ਠੋਸ ਪ੍ਰਦਰਸ਼ਨ ਹੋਵੇਗਾ ਜਿਸ ਨੇ ਬ੍ਰਿਟੇਨ ਨੂੰ ਸਵੈ-ਇੱਛਾ ਨਾਲ ਆਪਣੇ ਸਾਮਰਾਜੀ ਜ਼ੁਲਮਾਂ ਨੂੰ ਛੱਡਣ ਅਤੇ ਉਪਨਿਵੇਸ਼ੀਕਰਨ ਦੀ ਪ੍ਰਕਿਰਿਆ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।"[28]
ਅਫ਼ਗਾਨਿਸਤਾਨ ਨੇ ਵੀ ਕੋਹਿਨੂਰ ਤੇ ਆਪਣਾ ਦਾਅਵਾ ਠੋਕਿਆ ਜਦੋਂ ਸਾਲ 2000 ਵਿੱਚ ਉਹਨਾਂ ਨੇ ਕਿਹਾ ਕਿ ਕੋਹਿਨੂਰ ਅਫਗਾਨਿਸਤਾਨ ਦੀ ਜਾਇਦਾਦ ਹੈ, ਹੀਰੇ ਦਾ ਇਤਿਹਾਸ ਦਰਸਾਉਂਦਾ ਹੈ ਕਿ ਇਹ ਸਾਡੇ (ਅਫਗਾਨਿਸਤਾਨ) ਤੋਂ ਭਾਰਤ ਅਤੇ ਉਥੋਂ ਬ੍ਰਿਟੇਨ ਲਿਜਾਇਆ ਗਿਆ ਸੀ ਅਤੇ ਇਸ ਲਈ ਇਹ ਹੀਰਾ ਅਫ਼ਗਾਨਿਸਤਾਨ ਸ਼ਾਸਨ ਸੌਂਪਣਾ ਚਾਹੀਦਾ ਹੈ। [29]
Remove ads
ਨੋਟ
ਹਵਾਲੇ
ਬਿਬਲੀਓਗ੍ਰਾਫੀ
ਹੋਰ ਪੜ੍ਹੋ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads