ਪ੍ਰਿਥੀਪਾਲ ਸਿੰਘ

From Wikipedia, the free encyclopedia

ਪ੍ਰਿਥੀਪਾਲ ਸਿੰਘ
Remove ads

ਪ੍ਰਿਥੀਪਾਲ ਸਿੰਘ (28ਜਨਵਰੀ, 1932-20ਮਈ,1983) ਦਾ ਜਨਮ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਹੋਇਆ। ਉਸ ਦੇ ਪਿਤਾ ਸ੍ਰੀ ਵਧਾਵਾ ਸਿੰਘ ਅਧਿਆਪਕ ਹੋਣ ਦੇ ਨਾਲ-ਨਾਲ ਖੇਡਾਂ ਅਤੇ ਖੇਤੀਬਾੜੀ ਵਿੱਚ ਬੜੀ ਦਿਲਚਸਪੀ ਰੱਖਦੇ ਸਨ। ਆਪ ਨੇ ਮੁੱਢਲੀ ਸਿੱਖਿਆ ਵੀ ਉੱਥੋਂ ਹੀ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਪੂਰਬੀ ਪੰਜਾਬ (ਭਾਰਤ) ਵਿੱਚ ਆ ਗਿਆ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਮੂਲ ਨਾਮ ...
Remove ads

ਸਿੱਖਿਆ ਅਤੇ ਖੇਡਾਂ

1956 ਵਿੱਚ ਪ੍ਰਿਥੀਪਾਲ ਸਿੰਘ ਨੇ ਐਮ.ਐਸ.ਸੀ. ਦੀ ਡਿਗਰੀ ਖੇਤੀਬਾੜੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਉਹਨਾਂ ਨੇ ਵਜੀਫ਼ਾ ਵੀ ਪ੍ਰਾਪਤ ਕੀਤਾ। 1950 ਤੋਂ 1956 ਤਕ ਉਹ ਖੇਤੀਬਾੜੀ ਕਾਲਜ ਲੁਧਿਆਣਾ ਦੀ ਹਾਕੀ ਟੀਮ ਲਈ ਖੇਡਦੇ ਰਹੇ। ਇਸੇ ਦੌਰਾਨ 1955 ਵਿੱਚ ਉਹ ਕਾਲਜ ਦੀ ਟੀਮ ਦਾ ਕਪਤਾਨ ਚੁਣੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿੱਚ ਉਹਨਾਂ ਅਧਿਆਪਕ ਵਜੋਂ ਪੜ੍ਹਾਇਆ ਅਤੇ ਡਾਇਰੈਕਟਰ ਦੇ ਆਹੁਦੇ ਤੱਕ ਪਹੁੰਚੇ।

ਹਾਕੀ ਲਈ ਚੋਣ

1957 ਵਿੱਚ ਮੁੰਬਈ ਵਿੱਚ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਲਈ ਪ੍ਰਿਥੀਪਾਲ ਸਿੰਘ ਨੂੰ ਪਹਿਲੀ ਵਾਰ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉੱਥੇ ਉਸ ਨੇ ਆਪਣੀ ਸ਼ਾਨਦਾਰ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇੱਥੋਂ ਹੀ ਉਸ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਹੋਈ।

ਖੇਡਾਂ ਦੇ ਨਾਲ ਨੌਕਰੀ

ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਪੰਜਾਬ ਪੁਲੀਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋ ਕੇ ਪੰਜਾਬ ਪੁਲੀਸ ਵੱਲੋਂ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ। 1958 ਈਸਵੀ ਵਿੱਚ ਉਹ ਯੁਗਾਂਡਾ, ਕੀਨੀਆ, ਤਨਜਾਨੀਆ ਅਤੇ ਜੰਜ਼ੀਬਾਰ ਖੇਡਣ ਲਈ ਗਿਆ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਿਹਾ। 1959 ਵਿੱਚ ਉਸ ਨੇ ਜਰਮਨੀ ਦੇ ਸ਼ਹਿਰ ਮਿਊਨਿਖ ਵਿੱਚ ਹੋਇਆ ਹਾਕੀ ਟੂਰਨਾਮੈਂਟ ਖੇਡਿਆ। ਇਸ ਟੂਰਨਾਮੈਂਟ ਵਿੱਚ ਪ੍ਰਿਥੀਪਾਲ ਸਿੰਘ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਫੁੱਲਬੈਕ ਖਿਡਾਰੀ ਚੁਣਿਆ ਗਿਆ। ਇਸੇ ਸਾਲ ਹੀ ਉਸ ਨੇ ਕਈ ਯੂਰਪੀ ਦੇਸ਼ਾਂ ਦਾ ਦੌਰਾ ਵੀ ਕੀਤਾ।

ਓਲੰਪਿਕ ਖੇਡਾਂ

ਸਾਲ 1960 ਦੀਆਂ ਓਲੰਪਿਕ ਖੇਡਾਂ ਰੋਮ ਵਿੱਚ ਹੋਈਆਂ ਸਨ। ਪਾਕਿਸਤਾਨ ਨਾਲ ਫ਼ਾਈਨਲ ਮੈਚ ਖੇਡਿਆ ਜਿਸ ਵਿੱਚ ਪਾਕਿਸਤਾਨ ਦੀ ਟੀਮ 1-0 ਨਾਲ ਜੇਤੂ ਰਹੀ। ਓਲੰਪਿਕ ਦੇ ਇਤਿਹਾਸ ਵਿੱਚ ਭਾਰਤੀ ਹਾਕੀ ਟੀਮ ਦੀ ਇਹ ਪਹਿਲੀ ਹਾਰ ਸੀ। ਭਾਰਤੀ ਟੀਮ ਨੂੰ ਦੂਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਪ੍ਰਿਥੀਪਾਲ ਸਿੰਘ ਨੂੰ ਰੋਮ ਓਲੰਪਿਕਸ ਦਾ ਬੈਸਟ ਸਕੋਰਰ ਬਣਨ ਦਾ ਮਾਣ ਮਿਲਿਆ ਅਤੇ ਨਾਲ ਹੀ ਬੈਸਟ ਫ਼ੁੱਲਬੈਕ ਖਿਡਾਰੀ ਵੀ ਐਲਾਨਿਆ ਗਿਆ। ਪ੍ਰਿਥੀਪਾਲ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਕੀਤੇ ਗੋਲਾਂ ਦੀ ਬਦੌਲਤ ਭਾਰਤ ਦੀ ਟੀਮ ਨੇ ਫਾਈਨਲ ਵਿੱਚ ਜਰਮਨੀ ਦੀ ਟੀਮ ਨੂੰ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਪ੍ਰਿਥੀਪਾਲ ਸਿੰਘ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਬਦਲੇ 1961 ਵਿੱਚ ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਪੁਰਸਕਾਰ ਨਾਲ ਨਿਵਾਜਿਆ। 1962 ਵਿੱਚ ਉਸ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ। ਕੁਝ ਕਾਰਨ ਕਰ ਕੇ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਕੇ ਰੇਲਵੇ 'ਚ ਭਰਤੀ ਹੋ ਗਿਆ ਤੇ ਵਧੀਆ ਹਾਕੀ ਖਿਡਾਰੀ ਹੋਣ ਦੇ ਮਾਣ ਵਜੋਂ ‘ਰੇਲਵੇ ਮਨਿਸਟਰਜ਼ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ।

Remove ads

ਟੋਕੀਓ ਓਲੰਪਿਕ

1964 ਵਿੱਚ ਮੁੜ ਇੱਕ ਵਾਰ ਫਿਰ ਪ੍ਰਿਥੀਪਾਲ ਸਿੰਘ ਦੀ ਵਧੀਆ ਖੇਡ ਕਾਰਨ ਉਸ ਨੂੰ 1964 ਦੀਆਂ ਓਲੰਪਿਕ ਖੇਡਾਂ ਵਿੱਚ ਖੇਡਣ ਜਾਣ ਵਾਲੀ ਭਾਰਤੀ ਹਾਕੀ ਟੀਮ ਲਈ ਚੁਣ ਲਿਆ ਗਿਆ। ਪਾਕਿਸਤਾਨ ਨੂੰ 1-0 ਨਾਲ ਹਰਾ ਕੇ ਭਾਰਤੀ ਟੀਮ ਨੇ ਲਗਾਤਾਰ ਹੋਏ ਅੱਠ ਓਲੰਪਿਕਸ ਵਿੱਚੋਂ ਸੱਤਵੀਂ ਵਾਰ ਸੋਨ ਤਗਮਾ ਜਿੱਤਿਆ। ਇੱਥੇ ਪ੍ਰਿਥੀਪਾਲ ਸਿੰਘ ਇੱਕ ਵਾਰ ਫਿਰ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਬਣਿਆ। ਭਾਰਤ ਦੁਆਰਾ ਪੂਰੇ ਟੂਰਨਾਮੈਂਟ ਵਿੱਚ ਕੀਤੇ ਗਏ 22 ਗੋਲਾਂ ਵਿੱਚੋਂ 11 ਗੋਲ ਇਕੱਲੇ ਪ੍ਰਿਥੀਪਾਲ ਸਿੰਘ ਨੇ ਕੀਤੇ।

Remove ads

ਹਾਕੀ ਨਿਯਮਾਂ ਵਿੱਚ ਤਬਦੀਲੀ

ਪ੍ਰਿਥੀਪਾਲ ਸਿੰਘ ਦੁਆਰਾ ਜ਼ਿਆਦਾਤਰ ਗੋਲ ਸ਼ਾਟ ਕਾਰਨਰ ਤੋਂ ਹੀ ਕੀਤੇ ਜਾਂਦੇ ਸਨ। ਉਸ ਨੂੰ ਰੋਕਣ ਲਈ ਟੋਕੀਓ ਓਲੰਪਿਕਸ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ ਨੇ ਹਾਕੀ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ। ਅਗਲੇ ਦਿਨ ਕਈ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਮੁੱਖ ਖ਼ਬਰ ਲੱਗੀ ਹੋਈ ਸੀ, ‘‘ਅੰਤਰ ਰਾਸ਼ਟਰੀ ਹਾਕੀ ਅਧਿਕਾਰੀ ਪ੍ਰਿਥੀਪਾਲ ਸਿੰਘ ਦੀ ਖ਼ਤਰਨਾਕ ਹਿੱਟ ਤੋਂ ਡਰੇ, ਰੋਕਣ ਲਈ ਕੀਤਾ ਨਿਯਮਾਂ ਵਿੱਚ ਬਦਲਾਅ।’’

ਬੈਂਕਾਕ ਏਸ਼ਿਆਈ ਖੇਡਾਂ

1966 ਦੀਆਂ ਏਸ਼ਿਆਈ ਖੇਡਾਂ ਬੈਂਕਾਕ ਵਿੱਚ ਸ਼ੰਕਰ ਲਕਸ਼ਮਣ ਦੀ ਅਗਵਾਈ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਪ੍ਰਿਥੀਪਾਲ ਸਿੰਘ ਸਰਗਰਮ ਮੈਂਬਰ ਸੀ। 1967 ਵਿੱਚ ਜਰਮਨੀ ਅਤੇ ਹਾਲੈਂਡ ਦੇ ਦੌਰੇ ’ਤੇ ਗਈ ਭਾਰਤੀ ਹਾਕੀ ਟੀਮ ਦਾ ਕਪਤਾਨ ਪ੍ਰਿਥੀਪਾਲ ਸਿੰਘ ਨੂੰ ਬਣਾਇਆ ਗਿਆ। ਇਸੇ ਸਾਲ ਹੀ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਮੈਡਰਿਡ (ਸਪੇਨ) ਵਿਖੇ ਹੋਏ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ। 1968 ਦੀਆਂ ਓਲੰਪਿਕ ਖੇਡਾਂ ਮੈਕਸੀਕੋ ਲਈ ਪ੍ਰਿਥੀਪਾਲ ਸਿੰਘ ਨੂੰ ਗੁਰਬਖ਼ਸ਼ ਸਿੰਘ ਦੇ ਨਾਲ ਭਾਰਤੀ ਹਾਕੀ ਟੀਮ ਦਾ ਸੰਯੁਕਤ ਕਪਤਾਨ ਬਣਾਇਆ ਗਿਆ। ਇਹ ਤਜਰਬਾ ਅਸਫ਼ਲ ਰਿਹਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤੀ ਹਾਕੀ ਦੇ 40 ਸਾਲਾਂ ਦੇ ਓਲੰਪਿਕ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਕਿਸੇ ਓਲੰਪਿਕ ਦਾ ਫਾਈਨਲ ਨਾ ਖੇਡੀ ਹੋਵੇ। ਮੈਕਸੀਕੋ ਓਲੰਪਿਕਸ ਵਿੱਚ ਵੀ ਇੱਕ ਵਾਰ ਫਿਰ ਤੋਂ ਪ੍ਰਿਥੀਪਾਲ ਸਿੰਘ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਬਣਿਆ। ਪ੍ਰਿਥੀਪਾਲ ਸਿੰਘ ਨੇ 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਤੋਂ ਬਾਅਦ ਸਰਗਰਮ ਹਾਕੀ ਖੇਡਣ ਤੋਂ ਸੰਨਿਆਸ ਲੈ ਲਿਆ ਪਰ ਆਪਣੇ ਅਖੀਰਲੇ ਸਮੇਂ ਤਕ ਹਾਕੀ ਨਾਲ ਜੁੜਿਆ ਰਿਹਾ।

Remove ads

ਸੇਵਾਵਾਂ

  1. ਉਹ ਰਾਸ਼ਟਰੀ ਖੇਡ ਸੰਸਥਾ ਪਟਿਆਲਾ ਵਿੱਚ ਬਤੌਰ ਮੈਂਬਰ ਵੀ ਕੰਮ ਕਰਦਾ ਰਿਹਾ। ਕੁਝ ਸਮਾਂ ਉਹ ਲਕਸ਼ਮੀ ਬਾਈ ਸਰੀਰਕ ਸਿੱਖਿਆ ਕਾਲਜ ਗਵਾਲੀਅਰ ਦੀ ਗਵਰਨਿੰਗ ਬਾਡੀ ਦਾ ਮੈਂਬਰ ਵੀ ਰਿਹਾ।
  2. ਪ੍ਰਿਥੀਪਾਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੇਡ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਉਂਦਾ ਰਿਹਾ।
  3. 1968 ਤਕ ਉਸ ਨੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਦੇ ਤੌਰ ’ਤੇ ਜ਼ਿੰਮੇਵਾਰੀ ਨਿਭਾਈ।
  4. ਜੀਵਨ ਦੇ ਅੰਤਿਮ ਸਾਲ 1983 ਤਕ ਉਹ ਵਿਦਿਆਰਥੀਆਂ ਦੀ ਭਲਾਈ ਲਈ ਚਲਾਈਆਂ ਗਈਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਪੂਰੀ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ।
  5. 1928 ਤੋਂ ਲੈ ਕੇ 1956 ਤਕ ਭਾਰਤੀ ਹਾਕੀ ਟੀਮ ਨੇ ਲਗਾਤਾਰ 6 ਓਲੰਪਿਕਸ ਖੇਡ ਕੇ 6 ਸੋਨ ਤਗਮੇ ਜਿੱਤੇ ਸਨ।
  6. ਇਨ੍ਹਾਂ 6 ਓਲੰਪਿਕਸ ਵਿੱਚ ਭਾਰਤੀ ਟੀਮ ਨੇ 24 ਮੈਚ ਖੇਡੇ ਸਨ ਅਤੇ 24 ਵਿੱਚ ਹੀ ਜਿੱਤ ਪ੍ਰਾਪਤ ਕੀਤੀ ਸੀ।
  7. ਭਾਰਤੀ ਟੀਮ ਨੇ ਇਨ੍ਹਾਂ ਮੈਚਾਂ ਵਿੱਚ 178 ਗੋਲ ਕੀਤੇ ਸਨ ਤੇ ਭਾਰਤੀ ਟੀਮ ਦੇ ਸਿਰ ਸਿਰਫ਼ 7 ਗੋਲ ਹੀ ਹੋਏ ਸਨ।
  8. ਤਿੰਨੇ ਵਾਰ ਹੀ ਉਹ ਇੱਕ ਖਿਡਾਰੀ ਵਜੋਂ ਸਭ ਤੋਂ ਜ਼ਿਆਦਾ ਗੋਲ ਕਰ ਕੇ ਬੈਸਟ ਸਕੋਰਰ ਬਣਦਾ ਰਿਹਾ।
  9. ਉਸ ਨੂੰ 1960 ਈਸਵੀ ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਆਪਣੀ ਟੀਮ ਲਈ ਚਾਂਦੀ, 1964 ਈਸਵੀ ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਅਤੇ 1968 ਈਸਵੀ ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਹਾਸਲ ਹੈ।
  10. ਉਸ ਨੂੰ ਪਨੈਲਟੀ ਕਾਰਨਰ ਦਾ ਮਾਹਰ ਮੰਨਿਆ ਜਾਂਦਾ ਸੀ। 1958 ਤੋਂ ਲੈ ਕੇ 1968 ਤਕ ਪੂਰਾ ਇੱਕ ਦਹਾਕਾ ਵਿਸ਼ਵ ਹਾਕੀ ਵਿੱਚ ਉਸ ਦੀ ਸਰਦਾਰੀ ਰਹੀ।
  11. 1974 ਈਸਵੀ ਵਿੱਚ ਜਦੋਂ ਭਾਰਤੀ ਹਾਕੀ ਟੀਮ ਨੇ ਕੁਆਲਾਲੰਪੁਰ (ਮਲੇਸ਼ੀਆ) ਵਿੱਚ ਅੱਜ ਤਕ ਦਾ ਇਕਲੌਤਾ ਵਿਸ਼ਵ ਕੱਪ ਜਿੱਤਿਆ ਸੀ ਤਾਂ ਉਸ ਸਮੇਂ ਪ੍ਰਿਥੀਪਾਲ ਸਿੰਘ ਖੇਡ ਆਬਜ਼ਰਬਰ ਵਜੋਂ ਟੀਮ ਦੇ ਨਾਲ ਸੀ।
  12. ਕੁਝ ਸਮਾਂ ਉਹ ਭਾਰਤੀ ਹਾਕੀ ਫੈਡਰੇਸ਼ਨ ਦੀ ਚੋਣ ਕਮੇਟੀ ਦਾ ਚੇਅਰਮੈਨ ਰਿਹਾ।
Remove ads

ਸਨਮਾਨ

  1. 1967 ਈਸਵੀ ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵੱਲੋਂ ਅੰਤਰਰਾਸ਼ਟਰੀ ਹਾਕੀ ਵਿੱਚ ਕੀਤੀਆਂ ਉੱਚ ਪ੍ਰਾਪਤੀਆਂ ਬਦਲੇ ਪ੍ਰਿਥੀਪਾਲ ਸਿੰਘ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਮੌਤ ਤੇ ਕਾਤਲ

20 ਮਈ,1983 ਦੇ ਦਿਨ ਜਦੋਂ ਪ੍ਰਿਥੀਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਤਿਆਰ ਹੋ ਕੇ ਘਰੋਂ ਆਪਣੀ ਡਿਊਟੀ ਦੇਣ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਆਪਣੇ ਦਫ਼ਤਰ ਵਿੱਚ ਪੁੱਜਣ ਤੋਂ ਪਹਿਲਾਂ ਆਪਣਾ ਮੋਟਰ-ਸਾਇਕਲ ਪਾਰਕਿੰਗ ਲਾਟ ਵਿੱਚ ਪਾਰਕ ਕਰ ਰਹੇ ਸਨ ਤਾਂ ਪਹਿਲਾਂ ਹੀ ਖਾਤ ਲਾਕੇ ਬੈਠੇ ਨਕਸਲਾਇਟਾਂ (ਜੋ 'ਪੰਜਾਬ ਸਟੂਡੈਂਟਸ ਯੂਨੀਅਨ' ਦੇ ਨਾਂ ਥੱਲ੍ਹੇ ਸਰਗਰਮ ਸਨ।) ਦੇ ਕਾਤਲ-ਵਿਅਕਤੀ ਨੇ ਉਹਨਾਂ ਨੂੰ ਗੋਲ਼ੀਆਂ ਮਾਰਕੇ ਸਦਾ ਲਈ ਭਾਰਤੀ ਹਾਕੀ ਦਾ ਬੁਲੰਦ ਜਗਦਾ ਚਿਰਾਗ਼ ਬੁਝਾ ਦਿੱਤਾ। ਇਸ ਕਤਲ ਕਾਂਡ ਦਾ ਬਕਾਇਦਾ ਕੋਰਟ-ਕੇਸ ਚੱਲਿਆ ਸੀ। ਪੂਰੇ ਖੇਡ ਜਗਤ ਵਿੱਚ ਇਸ ਮਨਹੂਸ ਖ਼ਬਰ ਨਾਲ ਮਾਤਮ ਛਾ ਗਿਆ ਤੇ ਦੁਨੀਆਂ ਦੇ ਸਾਰੇ ਅਖ਼ਬਾਰਾਂ ਵਿੱਚ ਇਸ ਕਾਰਵਾਈ ਦੀ ਬੜੇ ਸਖ਼ਤ ਨਿੰਦਿਆ ਕੀਤੀ। ਵਿਸ਼ਵ ਹਾਕੀ ਉਸ ਦੇ ਤਜਰਬਿਆਂ ਤੋਂ ਹੋਰ ਕੁਝ ਸਿੱਖ ਸਕਦੀ ਸੀ ਜਾਂ ਨਹੀਂ? ਪਰ ਉਹਨਾਂ ਦੀ ਮੌਤ ਦੀ ਖ਼ਬਰ ਬਾਰੇ ਸੁਣ ਕੇ ਲੋਕ ਅਤੇ ਪ੍ਰਸ਼ੰਸਕ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ। ਆਪਣੀ ਉੱਚ ਪਾਏ ਦੀ ਖੇਡ ਅਤੇ ਵਿਸ਼ਵ ਹਾਕੀ ਵਿੱਚ ਪਾਈਆਂ ਨਿਵੇਕਲੀਆਂ ਪੈੜਾਂ ਕਰਕੇ ਸਦਾ ਹਾਕੀ ਪ੍ਰੇਮੀਆਂ ਦੇ ਦਿਲਾਂ ਵਿੱਚ ਵਸਦਾ ਰਹੇਗਾ। ਨਵੇਂ ਖਿਡਾਰੀਆਂ ਲਈ ਉਹ ਹਮੇਸ਼ਾ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।

Remove ads

ਪ੍ਰਿਥੀਪਾਲ ਸਿੰਘ ਦੇ ਜੀਵਨ ਤੇ ਦਸਤਾਵੇਜ਼ੀ ਫਿਲਮ

Loading related searches...

Wikiwand - on

Seamless Wikipedia browsing. On steroids.

Remove ads