ਖਤਰਾਵਾਂ

From Wikipedia, the free encyclopedia

Remove ads

ਖਤਰਾਵਾਂ ਹਰਿਆਣਾ, ਭਾਰਤ ਵਿੱਚ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਕਾਲਾਂਵਾਲੀ ਦਾ ਇੱਕ ਪਿੰਡ ਹੈ। ਇਹ ਸਿਰਸਾ ਤੋਂ 35 ਕਿਲੋਮੀਟਰ ਦੂਰ ਸਥਿਤ ਹੈ। ਇਸਦੀ ਕਾਲਾਂਵਾਲੀ ਤੋਂ ਦੂਰੀ 8 ਕਿਲੋਮੀਟਰ ਹੈ। ਖਤਰਾਵਾਂ ਅਤੇ ਡੋਗਰਾਂਵਾਲੀ ਪਿੰਡ ਦੀ ਸਾਂਝੀ ਖਤਰਾਵਾਂ ਦੀ ਗ੍ਰਾਮ ਪੰਚਾਇਤ ਹੈ।[1]

ਆਬਾਦੀ ਅਤੇ ਸਾਖਰਤਾ

ਪਿੰਡ ਦਾ ਕੁੱਲ ਭੂਗੋਲਿਕ ਖੇਤਰ 634 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਖਤਰਾਵਾਂ ਦੀ ਕੁੱਲ ਆਬਾਦੀ 1,316 ਲੋਕਾਂ ਦੀ ਹੈ, ਜਿਸ ਵਿੱਚੋਂ ਮਰਦ ਅਬਾਦੀ 700 ਹੈ ਜਦਕਿ ਔਰਤਾਂ ਦੀ ਆਬਾਦੀ 616 ਹੈ। ਖਤਰਾਵਾਂ ਪਿੰਡ ਦੀ ਸਾਖਰਤਾ ਦਰ 56.91% ਹੈ ਜਿਸ ਵਿੱਚੋਂ 66.14% ਮਰਦ ਅਤੇ 46.43% ਔਰਤਾਂ ਪੜ੍ਹੀਆਂ-ਲਿਖੀਆਂ ਹਨ। ਇਸ ਪਿੰਡ ਵਿੱਚ ਕਰੀਬ 279 ਘਰ ਹਨ। ਖਤਰਾਵਾਂ ਦਾ ਪਿਨ ਕੋਡ 125201 ਹੈ।[1]

ਪ੍ਰਸ਼ਾਸਨ

ਖਤਰਾਵਾਂ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਮੰਡੀ ਕਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਖਤਰਾਵਾਂ ਪਿੰਡ ਦਾ ਨਜ਼ਦੀਕੀ ਸ਼ਹਿਰ ਹੈ।[1]

ਨੇੜਲੇ ਪਿੰਡ

ਸੁਖਚੈਨ, ਤਿਲੋਕੇਵਾਲਾ, ਕਮਾਲ, ਕੁਰੰਗਾਵਾਲੀ,ਦਾਦੂ ਆਦਿ ਇਸ ਦੇ ਗੁਆਂਢੀ ਪਿੰਡ ਹਨ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads