ਖ਼ਾਨਾਬਦੋਸ਼ (ਸਵੈ-ਜੀਵਨੀ)
ਸਵੈ-ਜੀਵਨੀ From Wikipedia, the free encyclopedia
Remove ads
ਖ਼ਾਨਾਬਦੋਸ਼ ਪੰਜਾਬੀ ਕਹਾਣੀਕਾਰ ਅਜੀਤ ਕੌਰ ਦੀ ਸਵੈ-ਜੀਵਨੀ ਦਾ ਪਹਿਲਾ ਭਾਗ ਹੈ। ਅਜੀਤ ਕੌਰ ਪੰਜਾਬੀ ਦੀ ਪ੍ਰ੍ਸਿੱਧ ਕਹਾਣੀਕਾਰ ਹੈ। ਸਵੈਜੀਵਨੀ ਲਿਖਣ ਲਈ ਅਜੀਤ ਕੌਰ ਨੂੰ ਪੰਜਾਬੀ ਕਵਿਤਰੀ ਅਮ੍ਰਿਤਾ ਪ੍ਰੀਤਮ ਨੇ ਪ੍ਰੇਰਿਤ ਕੀਤਾ। ਇਸ ਵਿੱਚ ਵਿੱਚ ਲੇਖਿਕਾ ਨੇ ਲਾਹੌਰ, ਦਿੱਲੀ ਅਤੇ ਮੁੰਬਈ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਲੇਖਿਕਾ ਦੀ ਇਹ ਸਵੈ ਜੀਵਨੀ ਸੱਤ ਭਾਗਾਂ ਅਧਿਆਵਾਂ ਵਿੱਚ ਵੰਡੀ ਹੋਈ ਹੈ। ਇਸ ਪੁਸਤਕ ਵਿੱਚ ਲੇਖਿਕਾ ਨੇ ਲਗਭਗ ਅੱਧੀ ਸਦੀ ਦੇ ਇਤਿਹਾਸ ਨੂੰ ਸੰਭਾਲਿਆ ਹੈ। ਇਹ ਰਚਨਾ ਅਜੀਤ ਕੌਰ ਨੇ ਖੁਸ਼ਵੰਤ ਸਿੰਘ ਨੂੰ ਸਮਰਪਿਤ ਕੀਤੀ ਹੈ। ਇਹ ਰਚਨਾ 1981 ਵਿੱਚ ਸੰਪੂਰਨ ਹੋਈ ਅਤੇ 1982 ਵਿੱਚ ਇਸ ਨੂੰ ਨਵਯੁਗ ਪਬਲੀਕੇਸ਼ਨ ਨੇ ਛਾਪਿਆ। ਇਸ ਰਚਨਾ ਪਹਿਲਾ ਅਮ੍ਰਿਤਾ ਪ੍ਰੀਤਮ ਦੇ ਰਸਾਲੇ ਨਾਗਮਣੀ ਵਿੱਚ ਪ੍ਰਕਾਸ਼ਿਤ ਹੁੰਦੀ ਰਹੀ। ਖ਼ਾਨਾਬਦੋਸ਼ ਦਾ ਦੂਜਾ ਭਾਗ ਕੂੜਾ-ਕਬਾੜਾ ਹੈ ਇਸ ਨੂੰ ਪਹਿਲੀ ਸਵੈਜੀਵਨੀ ਦਾ ਵਿਸਥਾਰ ਵੀ ਮੰਨਿਆ ਜਾਂਦਾ ਹੈ।
Remove ads
ਸਵੈ ਜੀਵਨੀ ਦੇ ਭਾਗ
- ਖ਼ਾਨਾਬਦੋਸ਼ -1981
- ਕੂੜਾ-ਕਬਾੜਾ -1997
ਕਾਂਡ
ਇਸ ਸਵੈਜੀਵਨੀ ਨੂੰ ਅਜੀਤ ਕੌਰ ਨੇ ਸੱਤ ਕਾਂਡਾ ਵਿੱਚ ਵੰਡਿਆ ਹੈ।
- ਵਨ ਜ਼ੀਰੋ ਵਨ
- ਸਫੇਦ ਅਤੇ ਕਾਲੀ ਹਵਾ ਦੀ ਦਸਤਾਨ
- ਖ਼ਾਨਾਬਦੋਸ਼ ਹਾਦਸਿਆ ਦਾ ਹਜੂਮ
- ਘੋਗਾ ਅਤੇ ਸਮੁੰਦਰ
- ਸ਼ਤ ਨੀਮ ਕਸ਼ ਤੀਰ
- ਕਿੱਸਾ ਇਕ ਕਿਆਮਤ ਦਾ
ਸਵੈਜੀਵਨੀ ਨੁਮਾ ਅੰਸ਼
- ਕਾਲੀ ਹਵਾ ਦੀ ਦਾਸਤਾਨ
- ਫਾਲਤੂ ਔਰਤ
- ਮੇਰਾ ਕਮਰਾ
ਸਨਮਾਨ
- 1985 ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। (ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਸਵੈਜੀਵਨੀ ਸੀ।)
ਹਵਾਲੇ
Wikiwand - on
Seamless Wikipedia browsing. On steroids.
Remove ads