ਅਜੀਤ ਕੌਰ

ਭਾਰਤੀ ਲੇਖਿਕਾ From Wikipedia, the free encyclopedia

Remove ads

ਅਜੀਤ ਕੌਰ (ਜਨਮ 16 ਨਵੰਬਰ 1934) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਹਸਤਾਖ਼ਰ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇਬਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ[1] ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।"[2] ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।"[3] ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ। ਅਜੀਤ ਕੌਰ ਦਾ ਨਾਰੀਵਾਦ ਬਾਰੇ ਖਿਆਲ ਹੈ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।[4]

ਅਜੀਤ ਕੌਰ ਦਾ ਜਨਮ 16 ਨਵੰਬਰ 1934 ਨੂੰ ਲਾਹੌਰ ਵਿੱਚ ਪਿਤਾ ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਉਸ ਨੇ ਮੁਢਲੀ ਸਿੱਖਿਆ ਸੇਕਰਡ ਹਾਰਟ ਸਕੂਲ ਅਤੇ ਖਾਲਸਾ ਹਾਈ ਸਕੂਲ, ਲਾਹੌਰ ਤੋਂ ਹਾਸਲ ਕੀਤੀ। ਅਜੇ ਉਹ ਦਸਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਪਰਵਾਰ ਸ਼ਿਮਲੇ ਆ ਗਿਆ। 1948 ਵਿੱਚ ਦਿੱਲੀ ਤੋਂ ਅਜੀਤ ਕੌਰ ਨੇ ਐਮ ਏ ਇਕਨਾਮਿਕਸ ਅਤੇ ਬੀ ਐੱਡ ਕੀਤੀ। ਉਸ ਨੇ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਵੀ ਕੀਤਾ।

ਉਸਨੇ ਪੰਜਾਬੀ ਭਾਸ਼ਾ ਵਿੱਚ ਸਮਾਜਿਕ-ਯਥਾਰਥਵਾਦੀ ਵਿਸ਼ਿਆਂ ਜਿਵੇਂ ਕਿ ਰਿਸ਼ਤਿਆਂ ਵਿੱਚ ਔਰਤਾਂ ਦਾ ਅਨੁਭਵ ਅਤੇ ਸਮਾਜ ਵਿੱਚ ਉਹਨਾਂ ਦੀ ਸਥਿਤੀ ਉੱਤੇ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖੀਆਂ ਹਨ।[1] ਉਸਨੂੰ 1985 ਵਿੱਚ ਸਾਹਿਤ ਅਕਾਦਮੀ ਅਵਾਰਡ, 2006 ਵਿੱਚ ਪਦਮ ਸ਼੍ਰੀ ਦਾ ਨਾਗਰਿਕ ਸਨਮਾਨ,[5] ਅਤੇ 2019 ਵਿੱਚ ਕੁਵੇਮਪੂ ਨੈਸ਼ਨਲ ਅਵਾਰਡ ਅਵਾਰਡ ਮਿਲਿਆ।[6] ਉਸਦੀਆਂ ਰਚਨਾਵਾਂ ਵਿੱਚ 19 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਨਾਵਲ ਅਤੇ ਨਾਵਲਾਂ ਦੇ ਨਾਲ-ਨਾਲ ਅਨੁਵਾਦ ਸ਼ਾਮਲ ਹਨ।[7] ਉਸਨੇ 20 ਤੋਂ ਵੱਧ ਰਚਨਾਵਾਂ ਦਾ ਸੰਪਾਦਨ ਵੀ ਕੀਤਾ ਹੈ।[7] ਆਪਣੀ ਸਵੈ-ਜੀਵਨੀ, ਵੇਵਿੰਗ ਵਾਟਰ ਵਿੱਚ, ਮੂਲ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ ਅਤੇ 2018 ਵਿੱਚ ਪ੍ਰਕਾਸ਼ਿਤ, ਉਸਨੇ ਆਪਣੇ ਪਤੀ ਤੋਂ ਘਰੇਲੂ ਹਿੰਸਾ ਤੋਂ ਬਚਣ ਦੀ ਚਰਚਾ ਕੀਤੀ।[7][8]

Remove ads

ਰਚਨਾਵਾਂ

ਕਹਾਣੀ ਸੰਗ੍ਰਿਹ

ਨਾਵਲ

  • ਧੁੱਪ ਵਾਲਾ ਸ਼ਹਿਰ
  • ਪੋਸਟਮਾਰਟਮ
  • ਗੌਰੀ
  • ਕੱਟੀਆਂ ਲਕੀਰਾਂ
  • ਟੁੱਟੇ ਤ੍ਰਿਕੋਣ
  • ਧੂਆਂ ਧੂਆਂ ਆਸਮਾਨ
  • ਹੌਕੇ ਦੀ ਹਨੇਰੀ

ਆਤਮਕਥਾ

ਯਾਦਾਂ

  • ਤਕੀਏ ਦਾ ਪੀਰ

ਯਾਤਰਾ ਬ੍ਰਿਤਾਂਤ

  • ਕੱਚੇ ਰੰਗਾਂ ਦਾ ਸ਼ਹਿਰ ਲੰਦਨ

ਅਨੁਵਾਦ

Remove ads

ਇਨਾਮ ਸਨਮਾਨ

ਰਚਨਾਵਾਂ ਦੇ ਅਧਾਰ ਉੱਤੇ ਕੰਮ

ਇਹਨਾਂ ਦੀ ਆਤਮਕਥਾ ਖ਼ਾਨਾਬਦੋਸ਼ ਦਾ ਕਈ ਦੇਸ਼ੀ - ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਉਹ ਹੁਣ ਵੀ ਆਪ ਨੂੰ ਖਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜੀ ਵਿੱਚ ਇਹਨਾਂ ਦੀ ਕਹਾਣੀਆਂ ਦਾ ਸੰਗ੍ਰਿਹ ਡੈੱਡ ਐਂਡ ਚਰਚਿਤ ਰਿਹਾ ਹੈ। ਉਸ ਦੀਆਂ ਕੁੱਝ ਪ੍ਰਮੁੱਖ ਰਚਨਾਵਾਂ ਜਿਵੇਂ - ਪੋਸਟਮਾਰਟਮ, ਖ਼ਾਨਾਬਦੋਸ਼, ਗੌਰੀ, ਕਸਾਈਬਾੜਾ, ਕੂੜਾ-ਕਬਾੜਾ, ਅਤੇ ਕਾਲੇ ਖੂਹ ਹਿੰਦੀ ਅਨੁਵਾਦ ਵਿੱਚ ਵੀ ਮਿਲਦੀਆਂ ਹਨ। ਉਸ ਦੀਆਂ ਸੱਤ ਕਿਤਾਬਾਂ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਨਾ ਮਾਰੋ ਉੱਤੇ ਟੀਵੀ ਧਾਰਾਵਾਹਿਕ ਬਣਿਆ ਹੈ। ਗੁਲਬਾਨੋ, ਚੌਖਟ ਅਤੇ ਮਾਮੀ ਉੱਤੇ ਟੈਲੀ ਫ਼ਿਲਮਾਂ ਬਣੀਆਂ ਹਨ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads