ਖ਼ੀਵਾ
From Wikipedia, the free encyclopedia
Remove ads
ਖ਼ੀਵਾ (ਉਜ਼ਬੇਕ: Xiva Хива; Persian: خیوه Khiveh; ਰੂਸੀ: Хива; ਵਿਕਲਪਕ ਜਾਂ ਇਤਿਹਾਸਕ ਨਾਵਾਂ ਵਿੱਚ ਸ਼ਾਮਲ ਹਨ ਖ਼ੋਰਾਸਮ, ਖ਼ੋਰੇਸਮ, ਖ਼ਵਾਰੇਜ਼ਮ, ਖ਼ਵਾਰਿਜ਼ਮ, ਖ਼ਵਾਰਾਜ਼ਮ, ਖ਼ਰੇਜ਼ਮ, ਅਤੇ Persian: خوارزم) ਲਗਪਗ 50,000 ਆਬਾਦੀ ਵਾਲਾ ਉਜਬੇਕਿਸਤਾਨ ਦੇ ਖ਼ੋਰਜਮ ਪ੍ਰਾਂਤ ਵਿੱਚ ਸਥਿਤ ਇੱਕ ਇਤਿਹਾਸਕ ਮਹੱਤਵ ਦਾ ਸ਼ਹਿਰ ਹੈ। ਇਹ ਖੇਤਰ ਹਜ਼ਾਰਾਂ ਸਾਲਾਂ ਤੋਂ ਆਬਾਦ ਹੈ ਪਰ ਇਹ ਸ਼ਹਿਰ ਤਦ ਮਸ਼ਹੂਰ ਹੋਇਆ ਜਦੋਂ ਇਹ ਖਵਾਰੇਜਮ ਅਤੇ ਖੀਵਾ ਖਾਨਤ ਦੀ ਰਾਜਧਾਨੀ ਬਣਿਆ।[1] ਕਰੀਬ 2000 ਸਾਲ ਦੇ ਇਤਹਾਸ ਵਾਲੇ ਇਸ ਸ਼ਹਿਰ ਵਿੱਚ ਸਿਲਕ ਰੋਡ ਦੇ ਸਮੇਂ ਦੇ ਮਹਿਲਾਂ, ਮਸਜਦਾਂ ਅਤੇ ਮਕਬਰਿਆਂ ਦੇ ਖੰਡਰ ਮਿਲਦੇ ਹਨ। ਇਹ ਸ਼ਹਿਰ ਕਾਇਜਲਕੁਮ ਅਤੇ ਕਾਰਾਕੁਮ ਦੇ ਰੇਗਿਸਤਾਨ ਨਾਲ ਘਿਰਿਆ ਹੋਇਆ ਹੈ। ਈਰਾਨ ਨੂੰ ਜਾਣ ਵਾਲੇ ਕਾਰਵਾਨਾਂ ਦਾ ਇਹ ਆਖ਼ਿਰੀ ਪੜਾਉ ਹੋਇਆ ਕਰਦਾ ਸੀ। ਇਹ ਕਾਰਵਾਂ ਪੇਪਰ, ਚੀਨੀ ਮਿੱਟੀ, ਮਸਾਲੇ, ਘੋੜੇ, ਗ਼ੁਲਾਮ ਅਤੇ ਫਲ ਲੈ ਕੇ ਉੱਥੇ ਜਾਂਦੇ ਸਨ। ਖੀਵਾ ਸ਼ਹਿਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਲਾਮੀ ਆਰਕੀਟੈਕਟ ਨਾਲ ਬਣੀਆਂ ਇਮਾਰਤਾਂ ਹਨ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads