ਉਜ਼ਬੇਕਿਸਤਾਨ

ਏਸ਼ੀਆ ਦੇ ਮੱਧ ਭਾਗ ਵਿੱਚ ਸਥਿਤ ਇੱਕ ਦੇਸ਼ From Wikipedia, the free encyclopedia

ਉਜ਼ਬੇਕਿਸਤਾਨ
Remove ads


ਏਸ਼ੀਆ ਦੇ ਕੇਂਦਰੀ ਭਾਗ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਹੈ। ਇੰਨਾ ਹੀ ਨਹੀਂ, ਇਸ ਦੇ ਚਹੁੰਦਿਸ਼ਾਵੀ ਲੱਗਦੇ ਦੇਸ਼ਾਂ ਦੀ ਖੁਦ ਵੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ। ਇਸ ਦੇ ਉੱਤਰ ਵਿੱਚ ਕਜਾਖਸਤਾਨ, ਪੂਰਬ ਵਿੱਚ ਤਾਜਿਕਸਤਾਨ ਦੱਖਣ ਵਿੱਚ ਤੁਰਕਮੇਨਸਤਾਨ ਅਤੇ ਅਫਗਾਨਿਸਤਾਨ ਸਥਿਤ ਹੈ। ਇਹ 1991 ਤੱਕ ਸੋਵੀਅਤ ਸੰਘ ਦਾ ਇੱਕ ਅੰਗ ਸੀ। ਉਜ਼ਬੇਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰਾਜਧਾਨੀ ਤਾਸ਼ਕੰਤ ਦੇ ਇਲਾਵਾ ਸਮਰਕੰਦ ਅਤੇ ਬੁਖਾਰਾ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਸਕਦਾ ਹੈ। ਇੱਥੋਂ ਦੇ ਮੂਲ ਨਿਵਾਸੀ ਮੁੱਖ ਤੌਰ 'ਤੇ ਉਜ਼ਬੇਕ ਨਸਲ ਦੇ ਹਨ ਜੋ ਬੋਲ-ਚਾਲ ਵਿੱਚ ਉਜਬੇਕ ਭਾਸ਼ਾ ਦਾ ਪ੍ਰਯੋਗ ਕਰਦੇ ਹਨ।

Thumb
ਉਜ਼ਬੇਕੀਸਤਾਨ ਦਾ ਝੰਡਾ
Thumb
ਉਜ਼ਬੇਕੀਸਤਾਨ ਦਾ ਨਿਸ਼ਾਨ
Remove ads

ਇਤਿਹਾਸ

ਮਾਨਵਵਾਸ ਇੱਥੇ ਈਸਾ ਦੇ 2000 ਸਾਲ ਪਹਿਲਾਂ ਤੋਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜੋਕੇ ਉਜਬੇਕਾਂ ਨੇ ਉੱਥੇ ਪਹਿਲਾਂ ਤੋਂ ਵੱਸੇ ਆਰੀਆਂ ਨੂੰ ਵਿਸਥਾਪਿਤ ਕਰ ਦਿੱਤਾ। 327 ਈਸਾ ਪੂਰਵ ਵਿੱਚ ਸਿਕੰਦਰ ਜਦੋਂ ਸੰਸਾਰ ਫਤਹਿ (ਜੋ ਵਾਸਤਵ ਵਿੱਚ ਫ਼ਾਰਸ ਫ਼ਤਹਿ ਤੋਂ ਜ਼ਿਆਦਾ ਨਹੀਂ ਸੀ) ਉੱਤੇ ਨਿਕਲਿਆ ਤਾਂ ਇੱਥੇ ਉਸ ਨੂੰ ਬਹੁਤ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇੱਥੇ ਦੀ ਰਾਜਕੁਮਾਰੀ ਰੋਕਸਾਨਾ ਨਾਲ ਵਿਆਹ ਵੀ ਕੀਤਾ ਪਰ ਲੜਾਈ ਵਿੱਚ ਉਸ ਨੂੰ ਬਹੁਤਾ ਫਾਇਦਾ ਨਹੀਂ ਹੋਇਆ। ਸਿਕੰਦਰ ਦੇ ਬਾਅਦ ਈਰਾਨ ਦੇ ਪਾਰਥੀਅਨ ਅਤੇ ਸਾਸਾਨੀ ਸਾਮਰਾਜ ਦਾ ਅੰਗ ਇਹ ਅਠਵੀਂ ਸਦੀ ਤੱਕ ਰਿਹਾ। ਇਸ ਦੇ ਬਾਅਦ ਅਰਬਾਂ ਨੇ ਖੁਰਾਸਾਨ ਉੱਤੇ ਕਬਜ਼ਾ ਕਰ ਲਿਆ ਅਤੇ ਖੇਤਰ ਵਿੱਚ ਇਸਲਾਮ ਦਾ ਪ੍ਚਾਰ ਹੋਇਆ।

ਨੌਂਵੀ ਸਦੀ ਵਿੱਚ ਇਹ ਸਾਮਾਨੀ ਸਾਮਰਾਜ ਦਾ ਅੰਗ ਬਣਿਆ। ਸਾਮਾਨੀਆਂ ਨੇ ਪਾਰਸੀ ਧਰਮ ਤਿਆਗ ਕੇ ਸੁੰਨੀ ਇਸਲਾਮ ਨੂੰ ਆਤਮਸਾਤ ਕੀਤਾ। ਚੌਦਵੀਂ ਸਦੀ ਦੇ ਅੰਤ ਵਿੱਚ ਇਹ ਤਦ ਮਹੱਤਵਪੂਰਨ ਖੇਤਰ ਬਣ ਗਿਆ ਜਦੋਂ ਇੱਥੇ ਤੈਮੂਰ ਲੰਗ ਦਾ ਉਦੈ ਹੋਇਆ। ਤੈਮੂਰ ਨੇ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਅਨੋਖੀ ਸਫ਼ਲਤਾ ਪਾਈ। ਤੈਮੂਰ ਨੇ ਉਸਮਾਨ (ਆਟੋਮਨ) ਸਮਰਾਟ ਨੂੰ ਵੀ ਹਰਾ ਦਿੱਤਾ ਸੀ। ਉਨੀਵੀਂ ਸਦੀ ਵਿੱਚ ਇਹ ਵੱਧਦੇ ਹੋਏ ਰੂਸੀ ਸਾਮਰਾਜ ਅਤੇ 1924 ਵਿੱਚ ਸੋਵੀਅਤ ਸੰਘ ਦਾ ਮੈਂਬਰ ਦਾ ਅੰਗ ਬਣਿਆ। 1991 ਵਿੱਚ ਇਸਨੇ ਸੋਵੀਅਤ ਸੰਘ ਤੋਂ ਆਜ਼ਾਦੀ ਹਾਸਲ ਕੀਤੀ।

Remove ads

ਤਸਵੀਰਾਂ

ਪ੍ਰਾਂਤ ਅਤੇ ਵਿਭਾਗ

Thumb
ਉਜ਼ਬੇਕੀਸਤਾਨ ਦਾ ਨਕਸ਼ਾ।
Loading related searches...

Wikiwand - on

Seamless Wikipedia browsing. On steroids.

Remove ads