ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
ਪੰਜਾਬੀ ਕਵੀ ਅਤੇ ਸਿਆਸਤਦਾਨ (1899-1976) From Wikipedia, the free encyclopedia
Remove ads
ਗਿਆਨੀ ਗੁਰਮੁਖ ਸਿੰਘ ਮੁਸਾਫ਼ਰ (15 ਜਨਵਰੀ 1899 - 18 ਜਨਵਰੀ 1976) ਇੱਕ ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਸੀ। ਇਸਨੂੰ 1978 ਵਿੱਚ ਨਿੱਕੀ ਕਹਾਣੀ ਸੰਗ੍ਰਹਿ ਉਰਵਾਰ ਪਾਰ ਲਈ ਸਾਹਿਤ ਆਕਦਮੀ ਪੁਰਸਕਾਰ ਮਿਲਿਆ।[1]

Remove ads
ਮੁੱਢਲਾ ਜੀਵਨ
ਗੁਰਮੁਖ ਸਿੰਘ ਮੁਸਾਫ਼ਰ ਦਾ ਜਨਮ ਪੱਛਮੀ ਪੰਜਾਬ ਦੇ ਕੈਂਬਲਪੁਰ ਜ਼ਿਲ੍ਹੇ ਦੇ ਅੱਧਵਾਲ ਨਾਂਅ ਦੇ ਕਸਬੇ ਵਿੱਚ ਸ: ਸੁਜਾਨ ਸਿੰਘ ਦੇ ਘਰ ਹੋਇਆ। ਇਨ੍ਹਾਂ ਦੇ ਪਿਤਾ ਜੀ ਖੇਤੀਬਾੜੀ ਦੇ ਨਾਲ ਸ਼ਾਹੂਕਾਰਾ ਕਰਦੇ ਸਨ।
ਸਿੱਖਿਆ, ਨੌਕਰੀ ਅਤੇ ਸੇਵਾ
ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕੀਤੀ। ਮਿਡਲ ਦੀ ਪ੍ਰੀਖਿਆ ਕਰਨ ਲਈ ਰਾਵਲਪਿੰਡੀ ਜਾਣਾ ਪਿਆ। ਉਥੋਂ ਜੇ. ਵੀ ਦੀ ਪ੍ਰੀਖਿਆ ਪਾਸ ਕਰ ਕੇ 1918 'ਚ ਪਹਿਲਾਂ ਜ਼ਿਲ੍ਹਾ ਬੋਰਡ ਚਕਰੀ ਦੇ ਸਕੂਲ ਵਿੱਚ ਅਤੇ ਪਿੱਛੋਂ ਰਾਵਲਪਿੰਡੀ ਜ਼ਿਲ੍ਹੇ ਦੇ ਕਹੂਟਾ ਤਹਿਸੀਲ ਦੇ ਕੱਲਰ ਕਸਬੇ ਦੇ ਖਾਲਸਾ ਹਾਈ ਸਕੂਲ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਐਸ. ਵੀ. ਪਾਸ ਕਰ ਕੇ ਬਸਾਲੀ ਵਿੱਚ ਹੈੱਡ ਵਰਨੈਕੂਲਰ ਅਧਿਆਪਕ ਦੀ ਨੌਕਰੀ ਆਰੰਭੀ। 1930 ਵਿੱਚ ਇੱਕ ਸਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ।[2] ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਵੀ ਯੋਗ ਸੇਵਾਵਾਂ ਨਿਭਾਈਆਂ।
ਜਲ੍ਹਿਆਂ ਵਾਲਾ ਬਾਗ ਅਤੇ ਨਨਕਾਣਾ ਸਾਹਿਬ ਦੇ ਖੂਨੀ ਸਾਕਿਆਂ ਨੇ ਗਿਆਨੀ ਗੁਰਮੁਖ ਸਿੰਘ ਨੂੰ ਧੁਰ ਅੰਦਰੋਂ ਝੰਜੋੜ ਦਿੱਤਾ। 1922 ਵਿੱਚ ਅਧਿਆਪਕ ਦੇ ਕਿੱਤੇ ਨੂੰ ਛੱਡ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦ ਪਏ। 1922 ਵਿੱਚ 'ਗੁਰੂ ਕਾ ਬਾਗ਼' ਵਿੱਚ ਗ੍ਰਿਫ਼ਤਾਰ ਹੋਏ ਅਤੇ ਜੇਲ੍ਹ ਯਾਤਰਾ ਕੀਤੀ। ਵੱਖ-ਵੱਖ ਆਜ਼ਾਦੀ ਅੰਦੋਲਨਾਂ ਵਿੱਚ ਹਿੱਸਾ ਲੈਣ ਉੱਤੇ ਕਈ ਵਾਰ ਜੇਲ੍ਹ ਜਾਣਾ ਪਿਆ। ਆਜ਼ਾਦੀ ਤੋਂ ਪਿੱਛੋਂ 1949 ਵਿੱਚ ਇਨ੍ਹਾਂ ਦੀ ਸੇਵਾ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚੁਣਿਆ ਗਿਆ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ 1952 ਤੋਂ 1966 ਤੱਕ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਵਜੋਂ ਚੋਣ ਜਿੱਤੇ। 1968 ਤੋਂ 1976 ਤੱਕ ਦੋ ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ। ਜਦੋਂ 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਤਾਂ ਆਪ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ।[3] ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਤਾਂ ਨਾਂਅ ਦੇ ਨਾਲ ਤਖ਼ੱਲਸ ਵਜੋਂ 'ਮੁਸਾਫ਼ਿਰ' ਲਿਖਣਾ ਸ਼ੁਰੂ ਕਰ ਦਿੱਤਾ। ਉਹ ਸਿਆਸਤ ਨਾਲੋਂ ਸਾਹਿਤ ਵਿੱਚ ਵੱਧ ਰੁਚੀ ਰੱਖਦੇ ਰਹੇ।
Remove ads
ਸਾਹਿਤ ਰਚਨਾ
ਕਾਵਿ ਸੰਗ੍ਰਹਿ
ਉਹਨਾਂ ਦੇ ਨੌਂ ਕਾਵਿ ਸੰਗ੍ਰਹਿ ਛਪੇ ਮਿਲਦੇ ਹਨ
- ਸਬਰ ਦੇ ਬਾਣ
- ਪ੍ਰੇਮ-ਬਾਣ
- ਜੀਵਨ-ਪੰਧ
- ਮੁਸਾਫ਼ਰੀਆਂ
- ਟੁੱਟੇ ਖੰਭ
- ਕਾਵਿ-ਸੁਨੇਹੇ
- ਸਹਿਜ ਸੇਤੀ
- ਵਖਰਾ ਵਖਰਾ ਕਤਰਾ ਕਤਰਾ
- ਦੂਰ ਨੇੜੇ
ਕਹਾਣੀ ਸੰਗ੍ਰਹਿ
- ਵੱਖਰੀ ਦੁਨੀਆਂ 1946
- ਆਹਲਣੇ ਦੇ ਬੋਟ1955
- ਕੰਧਾਂ ਬੋਲ ਪਈਆਂ1960
- ਸਤਾਈ ਜਨਵਰੀ
- ਅੱਲਾ ਵਾਲੇ
- ਗੁਟਾਰ
- ਸਭ ਹੱਛਾ1949
- ਸਸਤਾ ਤਮਾਸ਼ਾ1956
- ਉਰਵਾਰ ਪਾਰ (ਸਾਹਿਤ ਅਕੈਡਮੀ ਪੁਰਸਕਾਰ (1978) ਨਾਲ ਸਨਮਾਨਿਤ)[1]
ਜੀਵਨੀ ਸਾਹਿਤ
ਉਹਨਾਂ ਦੀਆਂ ਲਿਖੀਆਂ ਤਿੰਨ ਜੀਵਨੀਆਂ ਅਤੇ ਇੱਕ ਸੰਖੇਪ ਜੀਵਨੀ ਵੀ ਪ੍ਰਕਾਸ਼ਿਤ ਮਿਲਦੀ ਹੈ। ਉਹਨਾਂ ਨੂੰ ਅਨੇਕਾਂ ਵੱਕਾਰੀ ਮਾਣ-ਸਨਮਾਨ ਵੀ ਮਿਲੇ। ਗਿਆਨੀ ਜੀ ਨੂੰ ਅਕਾਲ ਚਲਾਣੇ ਤੋਂ ਪਿੱਛੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[4]
ਮੌਤ
ਇਹਨਾਂ ਦੀ ਮੌਤ 18 ਜਨਵਰੀ 1976 ਨੂੰ ਹੋਈ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads