18 ਜਨਵਰੀ
From Wikipedia, the free encyclopedia
Remove ads
18 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 18ਵਾਂ ਦਿਨ ਹੁੰਦਾ ਹੈ। ਸਾਲ ਦੇ 347 (ਲੀਪ ਸਾਲ ਵਿੱਚ 348) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1841 – ਮਹਾਰਾਜਾ ਸ਼ੇਰ ਸਿੰਘ ਵਲੋਂ ਲਾਹੌਰ 'ਤੇ ਕਬਜ਼ਾ
- 1886 – ਇੰਗਲੈਂਡ ਵਿੱਚ ਹਾਕੀ ਸੰਘ ਦੀ ਸਥਾਪਨਾ ਦੇ ਨਾਲ ਅਧੁਨਿਕ ਹਾਕੀ ਦਾ ਜਨਮ ਹੋਇਆ।
- 1896 – ਐਕਸ ਕਿਰਨ ਮਸ਼ੀਨ ਦੀ ਪਹਿਲੀ ਵਾਰ ਵਰਤੋਂ ਹੋਈ
- 1915 – ਜਾਪਾਨ ਦੇ ਰਾਜਦੂਤ ਨੇ ਪੀਕਿੰਗ ਵਿੱਚ ਜਾਪਾਨ ਦੀਆਂ 21 ਮੰਗਾਂ ਦਾ ਇੱਕ ਪੱਤਰ ਪੇਸ਼ ਕੀਤਾ।
- 1927 – ਭਾਰਤੀ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਵਾਇਸਰਾਏ ਲਾਰਡ ਇਰਵਿਨ ਨੇ ਕੀਤਾ।
- 1943 – ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ 'ਚ ਬ੍ਰੈਡ ਤੇ ਧਾਤਾਂ ਦੀ ਘਾਟ ਕਾਰਨ ਰਾਸ਼ਨ ਲਾਗੂ ਕੀਤਾ ਗਿਆ
- 1945 – ਰੂਸ ਨੇ ਜਰਮਨੀ ਤੋਂ ਪੋਲੈਂਡ ਦੀ ਰਾਜਧਾਨੀ ਵਾਰਸਾ ਨੂੰ ਆਜ਼ਾਦ ਕਰਵਾਇਆ
- 1951 – ਹਾਲੈਂਡ ਵਿੱਚ ਝੂਠ ਫੜਨ ਵਾਲੀ ਮਸ਼ੀਨ 'ਲਾਈ ਡਿਟੈਕਟਰ' ਦਾ ਕਾਮਯਾਬ ਤਜਰਬਾ ਕੀਤਾ ਗਿਆ
- 1962 – ਅਮਰੀਕਾ ਨੇ ਨਿਵਾਦਾ ਵਿੱਚ ਨਿਊਕਲਰ ਟੈਸਟ ਕੀਤਾ
- 1977 – ਪਾਕਿਸਤਾਨੀ ਕਿ੍ਕਟਰ ਇਮਰਾਨ ਖ਼ਾਨ ਨੇ ਇਕੋ ਮੈਚ 'ਚ 12 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ
Remove ads
ਜਨਮ

- 1661 – ਪੰਜ ਪਿਆਰਿਆਂ ਵਿਚੋਂ ਇੱਕ ਭਾਈ ਹਿੰਮਤ ਸਿੰਘ ਦਾ ਜਨਮ
- 1689 – ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਰਾਜਨੀਤਿਕ ਚਿੰਤਕ ਮੋਨਤੈਸਕੀਉ ਦਾ ਜਨਮ।
- 1869 – ਭਾਰਤ ਦਾ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਡਾ. ਭਗਵਾਨ ਦਾਸ ਦਾ ਜਨਮ।
- 1892 – ਗੁਰਬਾਣੀ ਦੇ ਵਿਆਖਿਆਕਾਰ ਅਤੇ ਅਕਾਲ ਤਖਤ ਦੇ ਜਥੇਦਾਰ ਅੱਛਰ ਸਿੰਘ ਜਥੇਦਾਰ ਦਾ ਜਨਮ।
- 1893 – ਸਪੇਨੀ ਕਵੀ, ਯੂਨੀਵਰਸਿਟੀ ਅਧਿਆਪਕ, ਵਿਦਵਾਨ ਅਤੇ ਆਲੋਚਕ ਖੋਰਛੇ ਗੀਯੈਨ ਦਾ ਜਨਮ।
- 1916 – ਸਿੱਖ ਵਿਦਵਾਨ ਅਤੇ ਲੇਖਕ ਗਿਆਨੀ ਲਾਲ ਸਿੰਘ ਦਾ ਜਨਮ।
- 1925 – ਫਰਾਂਸੀਸੀ ਦਾਰਸ਼ਨਿਕ ਜ਼ਿਲ ਦੇਲੂਜ਼ ਦਾ ਜਨਮ।
- 1952 – ਪੰਜਾਬੀ ਕਵੀ ਅਤੇ ਗੀਤਕਾਰ ਜਸਮੇਰ ਮਾਨ ਦਾ ਜਨਮ।
- 1955 – ਪੰਜਾਬੀ ਕਹਾਣੀਕਾਰ ਗੁਲਜਾਰ ਮੁਹੰਮਦ ਗੋਰੀਆ ਦਾ ਜਨਮ।
- 1978 – ਭਾਰਤੀ ਬੈਡਮਿੰਟਨ ਖਿਡਾਰੀ ਅਪ੍ਰਨਾ ਪੋਪਟ ਦਾ ਜਨਮ।
- 1989 – ਅਮਰੀਕੀ ਟਰੈਕ ਅਤੇ ਫ਼ੀਲਡ ਮਹਿਲਾ ਅਥਲੀਟ ਬਾਰਬਰਾ ਨਵਾਬਾ ਦਾ ਜਨਮ।
Remove ads
ਦਿਹਾਂਤ

- 1936 – ਬ੍ਰਿਟਿਸ਼ ਲੇਖਕ ਅਤੇ ਕਵੀ ਰੂਡਿਆਰਡ ਕਿਪਲਿੰਗ ਦਾ ਦਿਹਾਂਤ।
- 1947 – ਭਾਰਤੀ ਗਾਇਕ ਅਤੇ ਅਦਾਕਾਰ ਕੁੰਦਨ ਲਾਲ ਸਹਿਗਲ ਦਾ ਦਿਹਾਂਤ।
- 1955 – ਉਰਦੂ ਕਹਾਣੀਕਾਰ ਸਆਦਤ ਹਸਨ ਮੰਟੋ ਦਾ ਦਿਹਾਂਤ।
- 1976 – ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਗੁਰਮੁਖ ਸਿੰਘ ਮੁਸਾਫ਼ਿਰ ਦਾ ਦਿਹਾਂਤ।
- 1978 – ਪਾਕਿਸਤਾਨ ਦਾ ਉਰਦੂ ਆਲੋਚਕ, ਅਨੁਵਾਦਕ, ਅਧਿਆਪਕ ਅਤੇ ਕਹਾਣੀਕਾਰ ਮੁਹੰਮਦ ਹਸਨ ਅਸਕਰੀ ਦਾ ਦਿਹਾਂਤ।
- 1978 – ਪੰਜਾਬੀ ਸਿਆਸਤਦਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਦਿਹਾਂਤ।
- 1993 – ਪਾਕਿਸਤਾਨ ਦਾ ਉਰਦੂ ਸਾਹਿਤ ਦਾ ਲੇਖਕ ਵਾਸਫ਼ ਅਲੀ ਵਾਸਫ਼ ਦਾ ਦਿਹਾਂਤ।
- 2003 – ਹਿੰਦੀ ਭਾਸ਼ਾ ਦਾ ਕਵੀ ਅਤੇ ਲੇਖਕ ਹਰੀਵੰਸ਼ ਰਾਏ ਬੱਚਨ ਦਾ ਦਿਹਾਂਤ।
- 2012 – ਪੰਜਾਬੀ, ਹਿੰਦੀ ਅਤੇ ਉਰਦੂ ਕਵੀ ਅਤੇ ਭਾਰਤੀ ਮਜ਼ਦੂਰ ਸਭਾ ਦਾ ਕਾਰਕੁੰਨ ਚੈਂਚਲ ਸਿੰਘ ਬਾਬਕ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads