15 ਜਨਵਰੀ
From Wikipedia, the free encyclopedia
Remove ads
15 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 15ਵਾਂ ਦਿਨ ਹੁੰਦਾ ਹੈ। ਸਾਲ ਦੇ 350 (ਲੀਪ ਸਾਲ ਵਿੱਚ 351) ਦਿਨ ਬਾਕੀ ਹੁੰਦੇ ਹਨ।
ਵਾਕਿਆ
- 1547 - ਇਵਾਨ ਦ ਟੈਰੀਬਲ 16 ਸਾਲ ਦੀ ਉਮਰ ਵਿੱਚ ਰੂਸ ਦਾ ਤਸਾਰ ਬਣਿਆ।
- 1559 – ਮਹਾਰਾਣੀ ਅਲੀਜ਼ਾਬੈੱਥ ਪਹਿਲੀ ਇੰਗਲੈਂਡ ਦੀ ਮਹਾਰਾਣੀ ਬਣ।
- 1759 – ਲੰਡਨ ਦੇ ਮੌਾਟੇਗ ਹਾਊਸ ਵਿੱਚ ਬਿ੍ਟਿਸ਼ ਮਿਊਜ਼ੀਅਮ ਸ਼ੁਰੂ ਹੋਇਆ।
- 1761 – ਅੰਗਰੇਜ਼ਾ ਨੇ ਫਰਾਂਸ ਤੋਂ ਪਾਂਡੀਚਰੀ ਤੇ ਕਬਜ਼ਾ ਕਿੱਤਾ।
- 1767 – ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ।
- 1872 – ਕੂਕਿਆਂ ਦਾ ਮਲੇਰਕੋਟਲਾ 'ਤੇ ਹਮਲਾ, 7 ਕੂਕੇ ਮਰੇ।
- 1913 – ਬਰਲਿਨ ਅਤੇ ਨਿਊ ਯਾਰਕ ਵਿੱਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ।
- 1920 – ਰਾਸ਼ਟਰ ਸੰਘ, ਪਹਿਲਾ ਅੰਤਰਸਰਕਾਰੀ ਸੰਗਠਨ ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।
- 1943 – ਅਮਰੀਕਾ ਵਿੱਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ 'ਪੈਂਟਾਗਨ' ਦੀ ਇਮਾਰਤ ਤਿਆਰ ਹੋਈ।
- 1973 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵੀਅਤਨਾਮ ਵਿੱਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
- 1973 – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ ਇਜ਼ਰਾਈਲ ਦੀ ਪ੍ਰਾਈਮ ਮਨਿਸਟਰ ਗੋਲਡਾ ਮਾਇਰ ਨਾਲ ਵੈਟੀਕਨ ਸ਼ਹਿਰ ਵਿੱਚ ਮੁਲਾਕਾਤ।
- 1984 – ਇੰਦਰਾ ਗਾਂਧੀ ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
- 1986 – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
- 2001 – ਅੰਗਰੇਜ਼ੀ ਵਿਕੀਪੀਡੀਆ ਸ਼ੁਰੂ ਹੋਇਆ।
- 2011 – ਟੂਨੀਸ਼ੀਆ ਦਾ ਹਾਕਮ ਲੋਕਾਂ ਦੇ ਮੁਜ਼ਾਹਰਿਆਂ ਤੋਂ ਡਰ ਕੇ ਮੁਲਕ ਛੱਡ ਕੇ ਟੱਬਰ ਸਣੇ ਸਾਊਦੀ ਅਰਬ ਦੌੜ ਗਿਆ।
Remove ads
ਜਨਮ

- 1850 – ਰੂਸ ਦੀ ਗਣਿਤ ਵਿਗਿਆਨੀ ਸੋਫੀਆ ਕੋਵਾਲਸਕਾਇਆ ਦਾ ਜਨਮ।
- 1888 – ਭਾਰਤੀ ਆਜ਼ਾਦੀ ਘੁਲਾਟੀਆ ਸੈਫੁੱਦੀਨ ਕਿਚਲੂ ਦਾ ਜਨਮ।
- 1891 – ਰੂਸੀ ਕਵੀ ਅਤੇ ਨਿਬੰਧਕਾਰ ਔਸਿਪ ਮਾਂਦਲਸਤਾਮ ਦਾ ਜਨਮ।
- 1899 – ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਾ ਜਨਮ।
- 1908 – ਹੰਗੇਰੀਅਨ ਭੌਤਿਕ ਵਿਗਿਆਨੀ ਅਤੇ ਹਾਈਡ੍ਰੋਜਨ ਬੰਬ ਦਾ ਪਿਤਾਮਾ ਐਡਵਰਡ ਟੈਲਰ ਦਾ ਜਨਮ।
- 1918 – ਮਿਸਰ ਦਾ ਸਦਰ ਜਮੈਲ ਅਬਦਲ ਨਾਸਿਰ ਦਾ ਜਨਮ।
- 1929 – ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ ਮਾਰਟਿਨ ਲੂਥਰ ਕਿੰਗ, ਜੂਨੀਅਰ ਦਾ ਜਨਮ।
- 1935 – ਉਰਦੂ ਦੇ ਮਸ਼ਹੂਰ ਆਲੋਚਕ ਅਤੇ ਲੇਖਕ ਸ਼ਮਸੁਰ ਰਹਿਮਾਨ ਫਾਰੂਕੀ ਦਾ ਜਨਮ।
- 1948 – ਦਿੱਲੀ ਉਰਦੂ ਅਕੈਡਮੀ ਦਾ ਵਾਈਸ ਚੇਅਰਮੈਨ, ਸ਼ਾਇਰ, ਅਨੁਵਾਦਕ ਅਤੇ ਆਲੋਚਕ ਖ਼ਾਲਿਦ ਮਹਿਮੂਦ ਦਾ ਜਨਮ।
- 1951 – ਭਾਰਤੀ ਪੱਤਰਕਾਰ, ਕਵੀ, ਰਾਜਨੇਤਾ ਅਤੇ ਟੀਵੀ ਸ਼ਖਸੀਅਤ ਪ੍ਰੀਤੀਸ਼ ਨੰਦੀ ਦਾ ਜਨਮ।
- 1956 – ਭਾਰਤ ਦੀ ਰਾਜਨੀਤੀਵਾਨ ਮਾਇਆਵਤੀ ਦਾ ਜਨਮ।
Remove ads
ਦਿਹਾਤ
- 1919 – ਪੋਲਿਸ਼ ਯਹੂਦੀ ਪਿਛੋਕੜ ਵਾਲੀ ਮਾਰਕਸਵਾਦੀ ਸਿਧਾਂਤਕਾਰ ਰੋਜ਼ਾ ਲਕਸਮਬਰਗ ਦਾ ਦਿਹਾਂਤ।
- 1966 – ਪੰਜਾਬੀ ਸਾਹਿਤ ਦਾ ਹਾਸਿਆਂ ਦੇ ਬਾਦਸ਼ਾਹ ਅਤੇ ਹਾਸ-ਰਸ ਕਵੀ ਈਸ਼ਰ ਸਿੰਘ ਈਸ਼ਰ ਦਾ ਦਿਹਾਂਤ।
- 1970 – ਪਾਕਿਸਤਾਨ ਕਿੱਤਾ ਰਾਜ਼ਾਕਾਰਾ ਦਾ ਮੁਖੀ, ਸਿਆਸਤਦਾਨ ਕਾਸਿਮ ਰਜ਼ਵੀ ਦਾ ਜਨਮ।
- 1998 – ਲੇਬਰ ਮੁੱਦਿਆਂ ਦਾ ਮਾਹਿਰ, ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ ਦਾ ਦਿਹਾਂਤ।
- 2004 – ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਦਾਤਾ ਦਾ ਦਿਹਾਂਤ।
- 2009 – ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ ਤਪਨ ਸਿਨਹਾ ਦਾ ਦਿਹਾਂਤ।
- 2012 – ਭਾਰਤ ਦੀ ਪਹਿਲੀ ਮਹਿਲਾ ਫ਼ੋਟੋ ਜਰਨਲਿਸਟ ਹੋਮੀ ਵਿਆਰਾਵਾਲਾ ਦਾ ਦਿਹਾਂਤ।
- 2014 – ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ ਨਾਮਦੇਵ ਢਸਾਲ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads