ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ

ਕਰਤਾਰਪੁਰ ਵਿਖੇ ਸਿੱਖ ਗੁਰਦਵਾਰਾ, ਪਾਕਿਸਤਾਨ From Wikipedia, the free encyclopedia

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
Remove ads

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ[1] ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।[2]

Thumb
ਗੁਰਦਵਾਰਾ ਕਰਤਾਰਪੁਰ ਸਾਹਿਬ ਅੰਦਰ ਸੁਨਹਿਰੀ ਪਾਲਕੀ
Thumb
ਪੁਰਾਣੀ ਗੁਰਦਵਾਰਾ ਇਮਾਰਤ ਦਾ ਨੀਂਹ ਪੱਥਰ
ਵਿਸ਼ੇਸ਼ ਤੱਥ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ گردوارا دربار صاحب کرتارپور, ਆਮ ਜਾਣਕਾਰੀ ...
Remove ads

ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ  2004 ਵਿੱਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ।ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਜੜਿਆ ਨੀਂਹ ਪੱਥਰ ਦਰਸਾਂਉਦਾ ਹੈ ਕਿ ਪੁਰਾਣੀ ਇਮਾਰਤ ਦਾ ਨੀਂਹ ਪੱਥਰ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਬਾਬਾ ਬੁੱਡਾ ਜੀ ਨੇ 1929 ਵਿੱਚ ਰਖਿਆ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।

Remove ads

ਕਰਤਾਰਪੁਰ ਲਾਂਘਾ


Thumb
ਬਾਬਾ ਨਾਨਕ ਦੇ ਖੂਹ ਦੀਆਂ ਟਿੰਡਾਂ


Thumb
ਬਾਬਾ ਨਾਨਕ ਦਾ ਖੇਤਾਂ ਦੀ ਸਿੰਚਾਈ ਕਰਨ ਵਾਲਾ ਖੂਹ
Thumb
ਖੰਡੇ ਦੀ ਸ਼ਕਲ ਵਾਲਾ ਘਾਹਦਾਰ ਮੈਦਾਨ ਤੇ ਸੰਗਮਰਮਰ ਵਾਲਾ ਗੁਰਦਵਾਰਾ ਮੈਦਾਨ

ਹਿੰਦੁਸਤਾਨ ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਦੋਵੇਂ ਸਰਕਾਰਾਂ ਦੀ ਰਜ਼ਾਮੰਦੀ ਤੇ ਭਾਰਤੀ ਨਾਗਰਿਕਾਂ ਖ਼ਾਸ ਕਰਕੇ ਸਿੱਖਾਂ ਦੀ ਮੰਗ ਕਾਰਨ, ਕਰਤਾਰਪੁਰ ਲਾਂਘਾ ਉੱਸਰ ਜਾਣ ਨਾਲ ਇਸ ਗੁਰਦਵਾਰੇ ਦੀ ਮਹੱਤਤਾ ਹੋਰਉਜਾਗਰ ਹੋਈ ਹੈ। ਗੁਰਦੁਆਰੇ ਦੀ ਪੁਰਾਣੀ ਇਮਾਰਤ ਸੁਰੱਖਿਅਤ ਰੱਖਦੇ ਹੋਏ 10 ਏਕੜ ਜ਼ਮੀਨ ਦਾ ਸਮੇਂ ਦੇ ਹਾਣੀ ਤਰੀਕੇ ਨਾਲ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਚਾਰੇ ਪਾਸੇ ਬਰਾਂਡਿਆਂ ਨਾਲ ਘਿਰਿਆ ਵਿਸ਼ਾਲ ਮੈਦਾਨ, ਸਰੋਵਰ, ਲੰਗਰ ਘਰ, ਦੋ ਸੁੰਦਰ ਦਰਸ਼ਨੀ ਡਿਉੜੀਆਂ, ਗੁਰੂ ਸਾਹਿਬ ਵੇਲੇ ਦੀ ਪੁਰਾਤਨ ਮਜ਼ਾਰ,ਸਸਕਾਰ ਅਸਥਾਨ,ਪੁਰਾਤਨ ਟਿੰਡਾਂ ਵਾਲਾ ਖੂਹ ਜਿਸ ਨੂੰ ਬਲਦਾਂ ਦੀ ਥਾਵੇਂ ਬਿਜਲਈ ਮੋਟਰ ਨਾਲ ਗੇੜਿਆ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।ਆਸੇ ਪਾਸੇ ਸ਼ਾਨਦਾਰ ਫੁੱਲਾਂ ਨਾਲ ਸੁਸੱਜਿਤ, ਵਿਸ਼ਾਲ ਖੰਡੇ ਦੀ ਸ਼ਕਲ ਵਾਲੀ ਕਟਿੰਗ ਨਾਲ 36 ਏਕੜ ਦਾ ਘਾਹ ਦਾ ਮੈਦਾਨ[3] ਤੇ ਗੁਰਦਵਾਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੀ ਸ਼ਕਲ ਵਾਲੇ ਇੱਕ ਥੜੇ ਦਾ ਨਿਰਮਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਕ੍ਰਿਪਾਨ ਵਾਲੇ ਥੜੇ ਤੋਂ ਪਰਦਾ ਹਟਾ ਕੇ 9 ਨਵੰਬਰ 2019[4] ਨੂੰ ਇਸ ਸਾਰੇ ਗੁਰਦਵਾਰਾ ਕੰਪਲੈਕਸ ਤੇ ਇਸ ਰਾਹੀਂ ਪੂਰੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।ਗੁਰਦਵਾਰਾ ਸਾਹਿਬ ਅੰਦਰ ਸ਼ਸੋਭਤ ਸੁੰਦਰ ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਹੈ।ਉਪਰੋਕਤ ਸਾਰਾ ਮੌਜੂਦਾ ਨਿਰਮਾਨ ਕਾਰਜ ਪਾਕਿਸਤਾਨ ਸਰਕਾਰ ਨੇ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਉਤਸਵ ਜੋ 12 ਨਵੰਬਰ 2019 ਨੂੰ ਸੀ ਨੂੰ ਮੁੱਖ ਰੱਖ ਕੇ 10 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਕਰਵਾਇਆ ਹੈ।[5]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads