ਗੁਰਦੁਆਰਾ ਨਾਨਕ ਸ਼ਾਹੀ
From Wikipedia, the free encyclopedia
Remove ads
ਗੁਰਦੁਆਰਾ ਨਾਨਕ ਸ਼ਾਹੀ (ਬੰਗਾਲੀ: গুরুদুয়ারা নানকশাহী) ਢਾਕਾ, ਬੰਗਲਾਦੇਸ਼ ਵਿੱਚ ਪ੍ਰਮੁੱਖ ਸਿੱਖ ਗੁਰਦਵਾਰਾ ਹੈ। ਇਹ ਢਾਕਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਹੈ ਅਤੇ ਦੇਸ਼ ਦੇ 9-10 ਗੁਰਦੁਆਰਿਆਂ ਵਿੱਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ।[1] ਗੁਰਦੁਆਰਾ ਗੁਰੂ ਨਾਨਕ ਦੇ ਦੌਰੇ (1506-1507) ਦੀ ਯਾਦਗਾਰ ਹੈ। ਇਹ 1830 ਵਿੱਚ ਬਣਾਇਆ ਗਿਆ ਸੀ। ਗੁਰਦੁਆਰਾ ਦੀ ਮੌਜੂਦਾ ਇਮਾਰਤ 1988-1989 ਵਿੱਚ ਸੰਵਾਰੀ ਗਈ ਸੀ।


Remove ads
ਇਤਿਹਾਸ
ਗੁਰਦੁਆਰੇ ਦੀ ਇਮਾਰਤ 1830 ਵਿੱਚ ਇੱਕ ਮਿਸ਼ਨਰੀ, ਭਾਈ ਨੱਥਾ ਜੀ ਨੇ ਛੇਵੇਂ ਗੁਰੂ ਦੇ ਜ਼ਮਾਨੇ ਵਿੱਚ ਬਣਵਾਈ ਸੀ। ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (1469-1539) ਦੇ ਇਥੇ ਠਹਿਰਨ ਦੀ ਯਾਦਗਾਰ ਵਜੋਂ ਸਥਾਪਿਤ ਕੀਤਾ ਗਿਆ ਸੀ। 1988 - 1989 ਵਿੱਚ ਇਮਾਰਤ ਦੀ ਮੁਰੰਮਤ ਕੀਤੀ ਗਈ ਸੀ ਅਤੇ ਇਸ ਦੇ ਸੁਰੱਖਿਆ ਅਤੇ ਸੰਭਾਲ ਲਈ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੇਲਿਆਂ ਤੋਂ ਪ੍ਰਾਪਤ ਯੋਗਦਾਨ ਨਾਲ ਬਾਹਰ ਬਰਾਂਡਾ ਬਣਵਾਇਆ ਗਿਆ ਸੀ। ਇਹ ਕੰਮ ਸਰਦਾਰ ਹਰਬੰਸ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਸੀ।
Remove ads
ਇਮਾਰਤ ਬਾਰੇ
ਬੰਗਲਾ ਦੇਸ਼ ਵਿੱਚ ਸਿੱਖ ਧਰਮ ਦਾ ਮੁੱਖ ਪ੍ਰਾਰਥਨਾ ਸਥਾਨ ਗੁਰਦੁਆਰਾ ਨਾਨਕ ਸ਼ਾਹੀ ਹੈ। ਇਹ ਢਾਕਾ ਯੂਨੀਵਰਸਿਟੀ ਦੀ ਕਲਾ ਇਮਾਰਤ ਦੇ ਨਾਲ ਲੱਗਦਾ ਹੈ। ਬੀਤੇ ਸਮੇਂ ਵਿੱਚ ਗੁਰਦੁਆਰਾ ਨਾਨਕਸ਼ਾਹੀ ਦੇ ਉੱਤਰ ਵਾਲੇ ਪਾਸੇ ਵਿੱਚ ਇੱਕ ਪ੍ਰਵੇਸ਼ ਦੁਆਰ ਹੁੰਦਾ ਸੀ। ਦੱਖਣ ਵਿੱਚ ਇੱਕ ਖੂਹ, ਕਬਰਸਤਾਨ ਅਤੇ ਪੱਛਮ ਵਿੱਚ ਇੱਕ ਪੌੜੀਆਂ ਵਾਲਾ ਤਲਾਬ ਸੀ।
ਗੁਰਦੁਆਰੇ ਦਾ ਹਰ ਪਾਸਾ 30 ਫੁੱਟ ਮਾਪ ਦਾ ਹੈ। ਗੁਰਦੁਆਰੇ ਦਾ ਮੂੰਹ ਪੂਰਬ ਵਾਲੇ ਪਾਸੇ ਹੈ ਅਤੇ ਉੱਤਰ-ਪੂਰਬੀ ਅਤੇ ਪੱਛਮੀ ਕੰਧ ਦੋਨਾਂ ਵਿੱਚ ਪੰਜ ਪੰਜ ਦੁਆਰ ਹਨ। ਦੱਖਣ ਵਾਲੀ ਕੰਧ ਵਿੱਚ ਕੋਈ ਦੁਆਰ ਨਹੀਂ ਹੈ; ਇਸ ਦੀ ਬਜਾਏ ਗੁਰਦੁਆਰੇ ਦੇ ਨਾਲ ਲੱਗਦਾ ਇੱਕ ਛੋਟਾ ਕਮਰਾ ਹੈ। ਵਰਗ ਅਕਾਰ ਦੇ ਕੇਂਦਰੀ ਹਾਲ ਦੇ ਆਲੇ ਦੁਆਲੇ ਵਰਾਂਡਾ ਹੈ ਜਿਸਦੇ ਹਰੇਕ ਕੋਨੇ ਤੇ ਇੱਕ ਕਮਰਾ ਹੈ।
Remove ads
ਮੌਜੂਦਾ ਹਾਲਤ
ਗੁਰਦੁਆਰਾ ਅੱਜ ਚੰਗੀ ਹਾਲਤ ਵਿੱਚ ਹੈ। ਸਾਰੀ ਦੀ ਸਾਰੀ ਇਮਾਰਤ ਪੂਰੀ ਤਰ੍ਹਾਂ ਚਿੱਟੇ ਰੰਗ ਨਾਲ ਰੰਗੀ ਹੋਈ ਹੈ। 1988-1989 ਵਿੱਚ ਮੁਰੰਮਤ ਦੇ ਬਾਅਦ ਇਹ ਇਮਾਰਤ ਚੰਗੀ ਸੁਹਣੀ ਦਿੱਖ ਵਾਲੀ ਹੈ।
ਸਿੱਖ ਯਾਦ ਚਿੰਨ੍ਹ
ਗੁਰਦੁਆਰਾ ਨਾਨਕ ਸ਼ਾਹੀ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਹੱਥ ਲਿਖਤ ਬੀੜਾਂ ਉਪਲਬਧ ਹਨ, ਜਿਹਨਾਂ ਵਿੱਚੋਂ ਇੱਕ 18 X 12 ਇੰਚ ਆਕਾਰ ਦੀ ਹੈ ਅਤੇ ਇਸਦੇ 1336 ਅੰਗ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads