ਗੁਰੂ ਅੰਗਦ

ਦੂਜੇ ਸਿੱਖ ਗੁਰੂ From Wikipedia, the free encyclopedia

ਗੁਰੂ ਅੰਗਦ
Remove ads

ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ।[2][3] ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ।[3][4] ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ,[5] ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।[3][4][6]

ਵਿਸ਼ੇਸ਼ ਤੱਥ ਗੁਰੂ ਅੰਗਦ ਦੇਵ ਜੀ, ਨਿੱਜੀ ...

ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ।[7][8] ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ।[2][4] ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ 63 ਵਾਕ ਆਪ ਰਚੇ।[4] ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।[7][8]

Remove ads

ਜੀਵਨ

ਸ੍ਰੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਬੈਠਣ ਵਾਲੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਦਾ ਜਨਮ 4 ਵੈਸਾਖ 1561 ਬਿਕ੍ਰਮੀ ਅਰਥਾਤ 18 ਅਪਰੈਲ 1504 ਈਸਵੀਂ ਨੂੰ ਭਾਈ ਫੇਰੂਮੱਲ ਜੀ ਤੇ ਮਾਤਾ ਰਾਮੋ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ' ਵਿਖੇ ਹੋਇਆ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਸੰਘਰ ਪਿੰਡ ਵਿਖੇ ਹੋਇਆ। ਆਪ ਜੀ ਦੇ ਦੋ ਸਾਹਿਬਜਾਦੇ ਸ੍ਰੀ ਦਾਤੂ ਜੀ ਤੇ ਸ੍ਰੀ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ ਸਨ। ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਂ ਵੀ ਉੱਧਰ ਹੀ ਜਾਣਾ ਹੈ। ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਸਤਿ ਸ੍ਰੀ ਅਕਾਲ ਤਾਂ ਭਾਈ ਲਹਿਣ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਰਾ ਨਾਉ ‘ਲਹਿਣਾ' ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ' ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕ ਦਾ ਹੈ ਤੀਜਾ ਆਪ ਨੇ ਗੁਰਗਦੀ ਬਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਨਿਪੁੰਨ ਨੂੰ ਅੱਗੇ ਵਧਾਇਆ ਇਹ ਸੰਨ 1539 ਤੇ 1552 ਤੀਕ ਦਾ ਹੈ।

ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥
ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥

Remove ads

ਰਚਨਾਵਾਂ/ਸਲੋਕਾਂ ਦਾ ਵੇਰਵਾ

ਗੁਰੂ ਅੰਗਦ ਸਾਹਿਬ ਜੀ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ। ਜਿਸਦਾ ਆਕਾਰ ਬਹੁਤ ਥੋੜਾ ਹੈ। ਆਪ ਦੇ ਸਲੋਕ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈ. ਵਿੱਚ ਸੰਪਦਨਾ ਕਰਨ ਤੋਂ ਪਹਿਲਾਂ 'ਵਾਰ' ਦਾ ਰੂਪ ਕੇਵਲ ਪਉੜੀਆਂ ਦਾ ਹੀ ਸੀ ਅਤੇ ਇੱਕ 'ਵਾਰ' ਦੀਆਂ ਸਾਰੀਆਂ ਪਾਉੜੀਆਂ ਇਕੋ ਮਹਲੇ ਜਾ ਕਰਤਾ ਦੀਆਂ ਰਚੀਆਂ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਉੜੀਆਂ ਨਾਲ ਸਲੋਕ ਲਗਾਏ। ਜਿਸੇ ਇੱਕ 'ਵਾਰ' ਦੀਆਂ ਪਉੜੀਆਂ ਤੇ ਆਸ ਕਰ ਕੇ ਇਕੋ ਮਹਲੇ ਦੀਆਂ ਰਚਨਾ ਸਨ, ਪਰ ਸਲੋਕ ਹੋਰ ਗੁਰੂ ਸਹਿਬਾਨ ਦੇ ਵੀ ਨਾਲ ਲਗਾਏ ਗਏ। 'ਵਾਰ' ਵਿੱਚ ਸਮੁੱਚੀ 'ਵਾਰ' ਉਸੇ ਮਹਲੇ ਦੇ ਸੰਕੇਤ ਥੱਲੇ ਅੰਕਿਤ ਕੀਤੀ ਗਈ ਜੋ 'ਵਾਰ' ਦੀਆਂ ਪਉੜੀਆਂ ਦਾ ਕਰਤਾ ਸੀ। ਸੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹਲਿਆਂ ਦੀਆਂ 'ਵਾਰਾ' ਵਿੱਚ ਇਹਨਾਂ ਦੇ ਸਲੋਕ ਦਰਜ ਹਨ। ਆਪ ਦੇ ਸਲੋਕਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 'ਵਾਰਾ' ਵਿੱਚ ਵੇਰਵਾ ਇਸ ਪ੍ਰਚਾਰ ਹੈ:-

ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ)

ਵਾਰ ਮਾਝ ਮਹਲਾ 2 (ਬਾਰਾ ਸਲੋਕ)

ਵਾਰ ਆਸਾ ਮਹਲਾ 2 (ਚੌਦਾਂ ਸਲੋਕ)

ਵਾਰ ਸੋਰਨਿ ਮਹਲਾ 2 (ਇਕ ਸਲੋਕ)

ਵਾਰ ਸੂਹੀ ਮਹਲਾ 2 (ਗਿਆਰਾ ਸਲੋਕ)

ਵਾਰ ਰਾਮਕਲੀ ਮਹਲਾ 2 (ਸੱਤ ਸਲੋਕ)

ਵਾਰ ਮਾਰੂ ਮਹਲਾ 2 (ਇਕ ਸਲੋਕ)

ਵਾਰ ਸਾਰੰਗ ਮਹਲਾ 2 (ਨੌਂ ਸਲੋਕ)

ਵਾਰ ਸਵਾਰ ਮਹਲਾ 2 (ਪੰਜ ਸਲੋਕ)

ਵਾਰ ਆਸਾ

ਮਹਲਾ 2

ਜੇ ਸਉ ਚੰਦਾ ਉਗਵਰਿ ਸੂਰਜ ਚੜਹਿ ਹਜ਼ਾਰਾ॥
ਏਤੇ ਚਾਨਣ ਹੌਦਿਆਂ ਗੁਰ ਬਿਨੁ ਘੋਰ ਅੰਧਾਰ॥2॥
(ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ) ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜੇ ਹੋਣ।
ਨਾਨਕ ਦੁਨੀਆ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥
ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥

ਮਨਮੁਖ ਦੁਨੀਆ ਪਦਾਰਥਕ ਵਡਿਆਈਆ ਵਿੱਚ ਲਗਦੇ ਹਨ ਅਤੇ ਨਾਮ ਭੁਲ ਦਿੰਦੇ ਹਨ। ਦੁਨੀਆ ਦੀਆਂ ਵਡਿਆਈਆ ਸਾੜਨ ਜੋਗ ਹਨ। ਇਹ ਨਾਲ ਨਹੀਂ ਨਿਭਦੀਆਂ। ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਸਲੋਕਾਂ ਵਿੱਚ ਜੀਵਨ ਦੇ ਅਨੇਕ ਸਿਧਾਂਤਾ, ਸੰਕਲਪਾਂ, ਪੱਖਾਂ, ਵਸਤਾਂ, ਜ਼ਜਬਿਆ, ਵਿਚਾਰਾਂ, ਬਾਰੇ ਆਵੇ ਵਿਸ਼ੇਸ਼ ਦ੍ਰਿਸ਼ਟੀਕੋਨ ਦਸੇ ਹਨ।


Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads