ਸਿੱਖ ਗੁਰੂ
ਸਿੱਖ ਧਰਮ ਵਿੱਚ ਗੁਰੂ ਸਾਹਿਬਾਨ From Wikipedia, the free encyclopedia
Remove ads
ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ।[2] ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।[3].

Remove ads
ਗੁਰੂ: ਸ਼ਬਦੀ ਅਰਥ ਅਤੇ ਪਰਿਭਾਸ਼ਾ
ਮੁੱਖ ਸਫ਼ਾ: ਗੁਰੂ
ਗੁਰੂ ਸ਼ਬਦ ਸੰਸਕ੍ਰਿਤ ਵਿੱਚ ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਹਰ ਜਾਂ ਮਾਸਟਰ ਲਈ ਹੁੰਦਾ ਹੈ।[4] ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'।[5] ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ।
ਭਾਈ ਵੀਰ ਸਿੰਘ ਜੀਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖਸ਼ਬਦ ਸੰਸਕ੍ਰਿਤਸ਼ਬਦ ਸ਼ਿਸ਼ਯ[6] ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।
Remove ads
ਜੀਵਨ ਬਿਓਰਾ
Remove ads
ਬੰਸਾਵਲੀ ਗੁਰੂ ਸਹਿਬਾਨ ਕੀ

ਹਵਾਲਾ ਸੂਚੀ
ਬਾਹਰੀ ਕੜੀ
Wikiwand - on
Seamless Wikipedia browsing. On steroids.
Remove ads