ਗੋਂਡੀ ਭਾਸ਼ਾ
ਗੋਂਡੀ ਲੋਕਾਂ ਦੁਆਰਾ ਬੋਲੀ ਜਾਂਦੀ ਦੱਖਣ-ਕੇਂਦਰੀ-ਦ੍ਰਾਵਿੜਿਆ ਭਾਸ਼ਾ ਹੈ From Wikipedia, the free encyclopedia
Remove ads
ਗੋਂਡੀ ਭਾਸ਼ਾ ਮੱਧ ਪ੍ਰਦੇਸ਼ (ਮੁੱਖ ਤੌਰ ਤੇ ਸ਼ਾਹਦੋਲ, ਉਮਰੀਆ, ਅਨੂਪਪੁਰ, ਬਾਲਾਘਾਟ, ਛਿੰਦਵਾੜਾ), ਛੱਤੀਸਗੜ੍ਹ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ ਆਦਿ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਦੱਖਣ-ਕੇਂਦਰੀ ਦ੍ਰਾਵਿੜ ਭਾਸ਼ਾ ਹੈ। ਇਸ ਦੇ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਲੱਖ ਹੈ, ਜੋ ਮੁੱਖ ਤੌਰ ਤੇ ਗੋਂਡ ਕਬੀਲੇ ਤੋਂ ਹਨ। ਲਗਭਗ ਅੱਧੇ ਗੋਂਡੀਅਨ ਅਜੇ ਵੀ ਇਸ ਭਾਸ਼ਾ ਨੂੰ ਬੋਲਦੇ ਹਨ। ਗੋਂਡੀ ਭਾਸ਼ਾ ਵਿੱਚ ਅਮੀਰ ਲੋਕ-ਕਥਾਵਾਂ ਹਨ, ਜਿਵੇਂ ਕਿ ਵਿਆਹ ਦੇ ਗੀਤ ਅਤੇ ਕਹਾਵਤਾਂ।[2]
Remove ads
ਜਾਣ-ਪਛਾਣ
ਗੋਂਡੀ ਭਾਸ਼ਾ (ਪ੍ਰਕ੍ਰਿਤਕ ਭਾਸ਼ਾ) ਗੋਂਡ ਆਦਿਵਾਸੀਆਂ ਦੀ ਭਾਸ਼ਾ ਹੈ। ਇਹ ਭਾਸ਼ਾ ਪ੍ਰਾਚੀਨ ਭਾਸ਼ਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਧਰਤੀ ਦਾ ਜਨਮ ਹੋਇਆ ਅਤੇ ਇਸ ਧਰਤੀ ਤੇ ਮਨੁੱਖ ਦਾ ਜਨਮ ਹੋਇਆ, ਤਦ ਇਹ ਭਾਸ਼ਾ ਵੀ ਪੈਦਾ ਹੋਈ। ਪਹਿਲਾਂ ਪਹਿਲ Pallikupar Lingo ਨੇ ਇਸ ਭਾਸ਼ਾ ਦਾ ਹੋਰ ਵੀ ਵਿਸਤਾਰ ਕੀਤਾ। ਉਸ ਤੋਂ ਬਾਅਦ ਇਸ ਧਰਤੀ ਤੇ ਕਈ ਭਾਸ਼ਾ ਵਿਗਿਆਨੀਆਂ ਅਤੇ ਕਥਾਵਾਂ ਦਾ ਜਨਮ ਹੋਇਆ ਅਤੇ ਭਾਸ਼ਾ ਦਾ ਰੂਪਾਂਤਰਣ ਵੀ ਹੁੰਦਾ ਰਿਹਾ ਹੈ। ਗੋਂਡੀ ਨੇ ਤੇਲਗੂ, ਤਾਮਿਲ, ਮਲਿਆਲਮ, ਸੰਸਕ੍ਰਿਤ, ਕੰਨੜ, ਮਰਾਠੀ, ਉੜੀਆ, ਹਿੰਦੀ, ਅਤੇ ਬਹੁਤ ਸਾਰੀਆਂ ਭਾਸ਼ਾਵਾਂ ਦਾ ਰੂਪ ਧਾਰਿਆ। ਇਸ ਭਾਸ਼ਾ ਭਾਰਤ ਅਤੇ ਆਸਟਰੇਲੀਆ ਦੇ ਬੋਲਣ ਵਾਲਿਆਂ ਦੀ ਸੰਖਿਆ ਬਹੁਤ ਜਿਆਦਾ ਹੈ। ਗੌਂਡੀ ਭਾਸ਼ਾ ਦੀ ਵਰਤੋਂ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਬੋਲਚਾਲ ਦੀ ਭਾਸ਼ਾ ਵਿੱਚ ਕੀਤੀ ਜਾ ਰਹੀ ਹੈ। ਭਾਰਤ ਦੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਉੜੀਸਾ, ਆਂਧਰਾ ਪ੍ਰਦੇਸ਼, ਕਰਨਾਟਕ ਦੇ ਕਬਾਇਲੀ ਖੇਤਰ ਵਿੱਚ, ਲੱਖਾਂ ਗੋਂਡੀ ਭਾਸ਼ਾ ਨੂੰ ਰੋਜ਼ਾਨਾ ਬੋਲੀ ਦੇ ਰੂਪ ਵਿੱਚ ਲਿਆਂਦਾ ਜਾਂਦਾ ਹੈ।
Remove ads
ਲਿਪੀ
ਗੋਂਡੀ ਅਕਸਰ ਦੇਵਨਾਗਰੀ ਅਤੇ ਤੇਲਗੂ ਭਾਸ਼ਾ ਇਹ ਲਿਪੀਆਂ ਵਿੱਚ ਲਿਖਿਆ ਜਾਂਦਾ ਹੈ ਪਰ ਗੋਂਡੀ ਲਿਖਤ ਲਈ ਗੋਂਡੀ ਲਿਪੀ ਵੀ ਮੌਜੂਦ ਹੈ। ਗੋਂਡੀ ਲਿਪੀ ਨੂੰ ੧੯੨੮ ਵਿੱਚ ਇੱਕ ਗੋਂਡ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਹਫਤੇ ਦੇ ਦਿਨਾਂ ਦੇ ਨਾਮ, ਮਹੀਨਿਆਂ ਦੇ ਨਾਮ, ਗੋਂਡ ਤਿਉਹਾਰਾਂ ਦੇ ਨਾਮ ਗੋਂਡ ਲਿਪੀ ਵਿੱਚ ਮਿਲਦੇ ਸਨ।
ਹਵਾਲੇ
Wikiwand - on
Seamless Wikipedia browsing. On steroids.
Remove ads