ਗੰਗਾ ਰਾਮ

From Wikipedia, the free encyclopedia

ਗੰਗਾ ਰਾਮ
Remove ads

ਗੰਗਾ ਰਾਮ (ਅਪ੍ਰੈਲ 1851 - ਜੁਲਾਈ 10, 1927) ਬਰਤਾਨਵੀ ਹਿੰਦੁਸਤਾਨ ਵੇਲੇ ਦਾ ਇੱਕ ਪੰਜਾਬੀ ਸਿਵਲ ਇੰਜਨੀਅਰ ਸੀ। ਆਧੁਨਿਕ ਪਾਕਿਸਤਾਨ ਵਿੱਚ ਲਾਹੌਰ ਦੇ ਸ਼ਹਿਰੀ ਤਾਣੇ-ਬਾਣੇ ਲਈ ਉਸਦੇ ਵਿਸ਼ਾਲ ਯੋਗਦਾਨ ਕਾਰਨ ਖਾਲਦ ਅਹਿਮਦ ਨੇ ਉਸਨੂੰ "ਆਧੁਨਿਕ ਲਾਹੌਰ ਦੇ ਪਿਤਾ" ਵਜੋਂ ਦਰਸਾਇਆ। [1]

ਵਿਸ਼ੇਸ਼ ਤੱਥ ਗੰਗਾ ਰਾਮ, ਜਨਮ ...
Remove ads

ਜੀਵਨ ਅਤੇ ਕੰਮ-

ਗੰਗਾ ਰਾਮ ਮਾਂਗਟਾਂ ਵਾਲਾ ਜ਼ਿਲ੍ਹਾ ਨਨਕਾਣਾ ਸਾਹਿਬ ਪੰਜਾਬ ਬਰਤਾਨਵੀ ਹਿੰਦੁਸਤਾਨ ਵਿੱਚ ਅਪ੍ਰੈਲ 1851 ਨੂੰ ਜੰਮਿਆ। ਉਹਦੇ ਪਿਓ ਦਾ ਨਾਂ ਦੌਲਤ ਰਾਮ ਸੀ ਜਿਹੜਾ ਮੰਗਤਾਂ ਵਾਲਾ ਥਾਣੇ ਵਿੱਚ ਥਾਣੇਦਾਰ ਸੀ। ਉਥੋਂ ਇਹ ਟੱਬਰ ਅੰਮ੍ਰਿਤਸਰ ਚਲਾ ਗਿਆ ਜਿਥੇ ਸਰਕਾਰੀ ਹਾਈ ਸਕੂਲ ਤੋਂ ਗੰਗਾ ਰਾਮ ਨੇ ਦਸਵੀਂ ਪਾਸ ਕੀਤੀ। 1868 ਵਿੱਚ ਵਿੱਚ ਗੌਰਮਿੰਟ ਕਾਲਜ ਲਾਹੌਰ ਵਿੱਚ ਦਾਖ਼ਲ ਲਿਆ। 1871 ਵਿੱਚ ਵਜ਼ੀਫ਼ਾ ਲਿਆ ਤੇ ਥਾਮਸਨ ਸਿਵਲ ਇੰਜਨੀਅਰਿੰਗ ਕਾਲਜ ਰੁੜਕੀ ਵਿੱਚ ਪੜ੍ਹਨੇ ਪਿਆ 1873 ਵਿੱਚ ਸੋਨੇ ਦਾ ਟਿੱਕਾ ਜਿੱਤਿਆ। 1873 ਵੱਜ ਸਰਕਾਰੀ ਨੌਕਰੀ ਕੀਤੀ। ਪਰ ਨੌਕਰੀ ਛੱਡ ਕੇ ਉਹਨੇ ਸਰਕਾਰ ਕੋਲੋਂ 50 ਹਜ਼ਾਰ ਏਕੜ ਰੱਕੜ ਥਾਂ ਜ਼ਿਲ੍ਹਾ ਸਾਹੀਵਾਲ ਵਿੱਚ ਪਟੇ ਤੇ ਲਈ ਅਤੇ ਵਾਹੀ ਬੀਜੀ ਕਰਨ ਲੱਗ ਗਿਆ। ਤਿੰਨ ਵਰਿਆਂ ਵਿੱਚ ਉਹਨੇ ਏਸ ਰੱਕੜ ਥਾਂ ਨੂੰ ਵਧੀਆ ਵਹਾਈ ਵਾਲੀ ਜ਼ਮੀਨ ਬਣਾ ਲਿਆ। ਏਸ ਜ਼ਮੀਨ ਤੇ ਉਹਨੇ ਹਾਈਡਰੋਲਿਕ ਪਲਾਂਟ ਵੀ ਲਾਇਆ।

1900 ਵਿੱਚ ਕਿੰਗ ਐਡਵਰਡ ਦੇ ਦਰਬਾਰ ਨੂੰ ਸਜਾਉਣ ਦੀ ਜ਼ਿੰਮੇਵਾਰੀ ਉਹਦੇ ਤੇ ਪਾਈ ਗਈ। 1903 ਵਿੱਚ ਉਹਨੇ ਸਰਕਾਰੀ ਨੌਕਰੀ ਛੱਡ ਦਿੱਤੀ।

ਉਹਨੂੰ ਨਵੇਂ ਲਾਹੌਰ ਦਾ ਪਿਓ ਵੀ ਕਿਹਾ ਜਾਂਦਾ ਏ। ਉਹਨੇ ਲਾਹੌਰ ਮਿਊਜ਼ੀਅਮ, ਡਾਕਖਾਨਾ ਲਾਹੌਰ, ਐਚੀਸਨ ਕਾਲਜ, ਨੈਸ਼ਨਲ ਕਾਲਜ ਆਫ਼ ਆਰਟਸ ਸਰ ਗੰਗਾਰਾਮ ਹਸਪਤਾਲ, ਲੇਡੀ ਮੈਕਲੈਗਨ ਗਰਲਜ਼ ਹਾਈ ਸਕੂਲ, ਗੌਰਮਿੰਟ ਕਾਲਜ ਲਾਹੌਰ ਦਾ ਕੈਮਿਸਟਰੀ ਡਿਪਾਰਟਮੈਂਟ, ਮੀਊ ਹਸਪਤਾਲ ਦਾ ਅਲਬਰਟ ਵਿਕਟਰ ਹਿੱਸਾ, ਲਾਹੌਰ ਕਾਲਜ ਫ਼ਾਰ ਵਿਮਨ, ਹਿੱਲੀ ਕਾਲਜ ਆਫ਼ ਕਾਮਰਸ, ਮਾਜ਼ੂਰਾਂ ਲਈ ਰਾਵੀ ਰੋਡ ਹਾਊਸ, ਗੰਗਾ ਰਾਮ ਟਰੱਸਟ ਬਿਲਡਿੰਗ, ਲੇਡੀ ਮੈਨਰ ਇੰਡਸਟ੍ਰੀਅਲ ਸਕੂਲ ਤੇ ਮਾਡਲ ਟਾਊਨ ਬਣਾਏ।

ਗੰਗਾ ਰਾਮ ਹਸਪਤਾਲ 1921 ਲਾਹੌਰ ਵਿੱਚ ਬਣਿਆ। 1951 ਵਿੱਚ ਦਿੱਲੀ ਹਿੰਦੁਸਤਾਨ ਵਿੱਚ ਵੀ ਇੱਕ ਗੰਗਾ ਰਾਮ ਹਸਪਤਾਲ ਬਣਾਇਆ ਗਿਆ। ਰੀਨਾਲਾ ਖ਼ੁਰਦ ਵਿੱਚ ਬਿਜਲੀ ਬਨਾਣ ਦਾ ਪਲਾਂਟ ਉਹਨੇ ਆਪਣੇ ਪੈਸਿਆਂ ਤੋਂ ਬਣਾਇਆ। ਪੰਜਾਬ ਦੇ ਅੰਗਰੇਜ਼ ਗਵਰਨਰ ਮੈਲਕਮ ਹਿੱਲੀ ਨੇ ਉਹਦੇ ਬਾਰੇ ਆਖਿਆ,"ਸਰ ਗੰਗਾਰਾਮ ਇੱਕ ਹੀਰੋ ਦੀ ਤਰ੍ਹਾਂ ਕਮਾਉਂਦਾ ਹੈ ਪਰ ਦਰਵੇਸ਼ਾਂ ਦੀ ਤਰ੍ਹਾਂ ਦਾਨ ਕਰ ਦਿੰਦਾ ਹੈ। ਰਿਆਸਤ ਪਟਿਆਲਾ ਤੇ ਦਿੱਲੀ ਵਿੱਚ ਵੀ ਉਹਨੇ ਕੰਮ ਕੀਤੇ।

ਜ਼ਿਲ੍ਹਾ ਲਾਇਲਪੁਰ (ਫ਼ੈਸਲਾਬਾਦ) ਵਿੱਚ ਬਚਿਆਨਾ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਤੱਕ ਉਹਨੇ ਇੱਕ ਨਿਵੇਕਲਾ ਕੰਮ ਕੀਤਾ। ਰੇਲਵੇ ਦੀ ਲਾਈਨ ਵਿਛਾ ਕੇ ਉਹਦੇ ਉੱਤੇ ਉਹਨੇ ਘੋੜ ਗੱਡੀ ਚਲਾਈ। ਏਸ ਜ਼ਿਲ੍ਹੇ ਵਿੱਚ ਵੀ ਉਹਨੇ ਜ਼ਮੀਨ ਲੈ ਕੇ ਵਧੀਆ ਵਹਾਈ ਵਾਲੀ ਜ਼ਮੀਨ ਬਣਾ ਲਿਆ।

ਗੰਗਾ ਰਾਮ 10 ਜੁਲਾਈ 1927 ਨੂੰ ਲੰਦਨ ਵਿੱਚ ਮਰਿਆ ਅਤੇ ਉਹਦੇ ਕਹਿਣ ਅਨੁਸਾਰ ਉਸਦੀਆਂ ਕੁਝ ਅਸਥੀਆਂ ਨੂੰ ਗੰਗਾ ਵਿੱਚ ਪਾ ਦਿੱਤਾ ਗਿਆ ਅਤੇ ਬਾਕੀ ਨੂੰ ਰਾਵੀ ਕੰਢੇ ਲਹੌਰ ਵਿੱਚ ਦੱਬਿਆ ਗਿਆ।

Remove ads

ਗੰਗਾ ਰਾਮ ਸਾਹਿਤ ਵਿਚ

ਸਆਦਤ ਹਸਨ ਮੰਟੋ ਆਪਣੀ ਇੱਕ ਕਹਾਣੀ ਵਿੱਚ ਲਿਖਦਾ ਏ," ਮਜ਼੍ਹਬੀ ਪਾਗਲਪਣ ਨਾਲ ਅੰਨ੍ਹਾ ਹੋਇਆ ਮੁਸਲਮਾਨਾਂ ਦਾ ਜਲੂਸ ਹਿੰਦੂਆਂ ਦੇ ਕੁਝ ਰਿਹਾਇਸ਼ੀ ਇਲਾਕਿਆਂ ਨੂੰ ਅੱਗਾਂ ਲਾ ਕੇ ਤਬਾਹ ਕਰਨ ਮਗਰੋਂ ਸਰ ਗੰਗਾ ਰਾਮ ਦੇ ਬੁੱਤ ਵੱਲ ਆ ਗਿਆ। ਪਹਿਲਾਂ ਉਹਨਾਂ ਇਸ ਨੂੰ ਪੱਥਰ ਮਾਰੇ, ਫਿਰ ਲੁੱਕ ਨਾਲ ਇਸਦਾ ਮੂੰਹ ਕਾਲਾ ਕੀਤਾ। ਇਸ ਮਗਰੋਂ ਇੱਕ ਬੰਦਾ ਜੁੱਤੀਆਂ ਦਾ ਹਾਰ ਲੈ ਕੇ ਬੁੱਤ ਦੇ ਗਲ ਵਿੱਚ ਪਾਉਣ ਲਈ ਚੜ੍ਹਿਆ। ਇਸ ਦੌਰਾਨ ਪੁਲਿਸ ਆ ਗਈ। ਗੋਲੀ ਚੱਲ ਗਈ। ਫੱਟੜ ਹੋਣ ਵਾਲਿਆਂ ਵਿੱਚ ਇਹ ਜੁੱਤੀਆਂ ਦਾ ਹਾਰ ਪਾਉਣ ਵੀ ਸੀ। ਸਾਰੇ ਜਲੂਸ ਨੇ ਰੌਲਾ ਪਾ ਦਿੱਤਾ, “ਫ਼ਟਾ-ਫਟ ਕਰੋ, ਇਹਨੂੰ ਗੰਗਾ ਰਾਮ ਹਸਪਤਾਲ ਲੈ ਚੱਲੋ।”

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads