ਚੈਸਲਾ ਮਿਲੋਸ

From Wikipedia, the free encyclopedia

ਚੈਸਲਾ ਮਿਲੋਸ
Remove ads

ਚੈਸਲਾ ਮਿਲੋਸ ([30 ਜੂਨ 1911 – 14 ਅਗਸਤ 2004) ਇੱਕ ਪੋਲੈਂਡੀ[1][2] ਕਵੀ, ਵਾਰਤਕ ਲੇਖਕ, ਅਨੁਵਾਦਕ ਅਤੇ ਡਿਪਲੋਮੈਟ ਸੀ। ਉਸ ਦੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਵਾਰਤਾ 'ਦ ਵਰਲਡ' ਬੀਹ "ਨੇਵ" ਕਵਿਤਾਵਾਂ ਦਾ ਸੰਗ੍ਰਹਿ ਹੈ। ਜੰਗ ਦੇ ਬਾਅਦ, ਉਸਨੇ ਪੈਰਿਸ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਪੋਲਿਸ਼ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਕੰਮ ਕੀਤਾ, ਫਿਰ 1951 ਵਿੱਚ ਪੱਛਮੀ ਪਾਲੇ ਵਿੱਚ ਚਲਿਆ ਗਿਆ। ਉਸ ਦੀ ਗ਼ੈਰਗਲਪੀ ਕਿਤਾਬ 'ਦ ਕੈਪਟਿਵ ਮਾਈਂਡ' (1953) ਸਟਾਲਿਨਵਾਦ ਵਿਰੋਧ ਦੀ ਕਲਾਸਿਕ ਬਣ ਗਈ। 1961 ਤੋਂ 1998 ਤਕ ਉਹ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਸਲਾਵਿਕ ਭਾਸ਼ਾਵਾਂ ਅਤੇ ਸਾਹਿਤ ਦਾ ਪ੍ਰੋਫ਼ੈਸਰ ਰਿਹਾ। 1970 ਵਿੱਚ ਉਹ ਯੂ.ਐਸ. ਨਾਗਰਿਕ ਬਣ ਗਿਆ ਸੀ। 1978 ਵਿੱਚ ਉਸ ਨੂੰ ਸਾਹਿਤ ਲਈ ਨਿਊਸਟੈੱਟ ਇੰਟਰਨੈਸ਼ਨਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਅਤੇ 1980 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। 1999 ਵਿੱਚ ਉਸ ਨੂੰ ਇੱਕ ਪਿਊਟਰਬੌਗ ਫੈਲੋ ਦਾ ਨਾਂ ਦਿੱਤਾ ਗਿਆ ਸੀ।[3] ਫੌਲਾਦੀ ਪਰਦੇ ਦੇ ਗਿਰਨ ਤੋਂ ਬਾਅਦ, ਉਸਨੇ ਬਰਕਲੇ, ਕੈਲੀਫੋਰਨੀਆ ਅਤੇ ਕ੍ਰਾਕੋਵ, ਪੋਲੈਂਡ ਵਿਚਕਾਰ ਆਪਣਾ ਸਮਾਂ ਵੰਡ ਕੇ ਬਤੀਤ ਕੀਤਾ। 

ਵਿਸ਼ੇਸ਼ ਤੱਥ Czesław Miłosz, ਜਨਮ ...
Remove ads

 ਯੂਰਪ ਵਿੱਚ ਜੀਵਨ 

ਸ਼ੁਰੂ ਦਾ ਜੀਵਨ

ਚੈਸਲਾ ਮਿਲੋਸ ਦਾ ਜਨਮ 30 ਜੂਨ, 1911 ਨੂੰ ਕੇਂਦਰੀ ਲਿਥੂਨੀਆ, ਰੂਸੀ ਸਾਮਰਾਜ ਵਿੱਚ ਦੋ ਲਿਥੂਨੀਆਈ ਇਤਿਹਾਸਕ ਖੇਤਰਾਂ, ਸਮੋਗਿਟੀਆ ਅਤੇ ਆਕਟੀਤੀਜਾ ਦੇ ਵਿਚਕਾਰ ਦੀ ਸਰਹੱਦ ਤੇ ਇੱਕ ਪਿੰਡ ਵਿੱਚ ਹੋਇਆ ਸੀ। ਲਿਥੁਆਨੀਆਈ ਮੂਲ ਦੇ ਇੱਕ ਪੋਲਿਸ਼ ਸਿਵਲ ਇੰਜੀਨੀਅਰ, ਅਲੈਗਜ਼ੈਂਡਰ ਮਿਲੋਸ (ਮੌ. 1959),[4][5][6][7][8] ਅਤੇ ਸੀਰੋਕ ਦੇ ਇੱਕ ਕੁਲੀਨ ਪਰਵਾਰ ਦੀ ਉੱਤਰਾਧਿਕਾਰੀ (ਸਜਮੋਨ ਸੀਰੋਕ ਦੀ ਪੋਤਰੀ), ਵਿਰੋਨਕਾ, ਪਹਿਲਾਂ ਕੁਆਨਟ (1887-1945) ਦਾ ਪੁੱਤਰ [9] ਮਿਲੋਸ ਪੋਲਿਸ਼, ਲਿਥੁਆਨੀਅਨ, ਰੂਸੀ, ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਰਵਾਂ ਸੀ।[10] ਉਸ ਦਾ ਭਰਾ, ਆਂਡਰਜ਼ੇਜ ਮਿਲੋਸ (1917-2002), ਇੱਕ ਪੋਲਿਸ਼ ਪੱਤਰਕਾਰ, ਸਾਹਿਤ ਦਾ ਅਤੇ ਪੋਲਿਸ਼ ਵਿੱਚ ਫਿਲਮਾਂ ਦੇ ਉਪਸਿਰਲੇਖਾਂ ਦਾ ਅਨੁਵਾਦਕ, ਇੱਕ ਦਸਤਾਵੇਜ਼ੀ-ਫਿਲਮ ਨਿਰਮਾਤਾ ਸੀ ਜਿਸ ਨੇ ਆਪਣੇ ਭਰਾ ਬਾਰੇ ਪੋਲਿਸ਼ ਡਾਕੂਮੈਂਟਰੀਆਂ ਬਣਾਈਆਂ।  

Thumb
Czesław Miłosz (right) with brother Andrzej Miłosz at PEN Club World Congress, Warsaw, May 1999

ਸਟਾਲਿਨਵਾਦ 

ਦੂਜੇ ਵਿਸ਼ਵ ਯੁੱਧ ਦੇ ਬਾਅਦ, ਨਵੇਂ ਗਠਨ ਦ ਪੀਪਲਜ਼ ਰੀਪਬਲਿਕ ਆਫ਼ ਪੋਲੈਂਡ ਦੇ ਸੰਸਕ੍ਰਿਤਕ ਅਟੈਚੀ ਦੇ ਤੌਰ ਤੇ ਵਾਸ਼ਿੰਗਟਨ, ਡੀ. ਸੀ. ਅਤੇ ਪੈਰਿਸ ਵਿੱਚ ਕੰਮ ਕੀਤਾ। ਇਸ ਲਈ ਉਸ ਦੀ ਕੁਝ ਐਮੀਗਰੇ ਹਲਕਿਆਂ ਵਿੱਚ ਆਲੋਚਨਾ ਕੀਤੀ ਗਈ।  

ਇਸ ਦੇ ਉਲਟ, ਪੋਲੈਂਡ ਵਿੱਚ ਉਸ ਤੇ ਹਮਲੇ ਹੋਏ ਤੇ ਉਸਨੁ ਸੈਂਸਰ ਕੀਤਾ ਗਿਆ ਅਤੇ 1951 ਵਿੱਚ ਉਸ ਨੇ ਦੇਸ਼ ਛੱਡ ਦਿੱਤਾ ਫਰਾਂਸ ਵਿੱਚ ਰਾਜਨੀਤਿਕ ਪਨਾਹ ਲੈ ਲੈ ਲਈ। ਉਸ ਨੇ ਪੈਰਿਸ ਵਿੱਚ ਆਪਣੇ ਜੀਵਨ ਨੂੰ ਬਹੁਤ ਮੁਸ਼ਕਿਲ ਦੱਸਿਆ - ਉਥੇ ਅਜੇ ਵੀ ਕਮਿਊਨਿਜ਼ਮ ਲਈ ਬੌਧਿਕ ਹਮਦਰਦੀ ਕਾਫ਼ੀ ਸੀ। ਐਲਬਰਟ ਕਾਮੂ ਸਹਿਯੋਗ ਕਰਦਾ ਸੀ, ਪਰ ਪਾਬਲੋ ਨੈਰੂਦਾ ਨੇ ਉਸ ਨੂੰ "ਭੱਜ ਜਾਣ ਵਾਲਾ ਮਨੁੱਖ" ਕਿਹਾ। [11] ਮੈਕਕਾਰਥੀਵਾਦ ਦੇ ਮਾਹੌਲ ਕਾਰਨ ਅਮਰੀਕਾ ਵਿੱਚ ਪਨਾਹ ਮੰਗਣ ਦੇ ਉਸ ਦੇ ਯਤਨਾਂ ਨੂੰ ਕਈ ਸਾਲਾਂ ਤੱਕ ਇਨਕਾਰ ਕੀਤਾ ਗਿਆ ਸੀ। [12]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads