ਚੀਨੀ ਲਿਪੀ

From Wikipedia, the free encyclopedia

ਚੀਨੀ ਲਿਪੀ
Remove ads

ਚੀਨੀ ਲਿਪੀ ਅਜਿਹੇ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਚੀਨੀ ਭਾਸ਼ਾ ਅਤੇ ਕੁਝ ਹੋਰ ਏਸ਼ੀਆਈ ਭਾਸ਼ਾਵਾਂ ਨੂੰ ਲਿਖਣ ਲਈ ਵਰਤੇ ਜਾਂਦੇ ਹਨ। ਮਿਆਰੀ ਚੀਨੀ ਵਿੱਚ ਇਹਨਾਂ ਨੂੰ ਹਾਂਜ਼ੀ(ਸਰਲ ਚੀਨੀ: 汉字; ਰਿਵਾਇਤੀ ਚੀਨੀ: 漢字).[2] ਕਹਿੰਦੇ ਹਨ। ਇਹਨਾਂ ਚਿੰਨ੍ਹਾਂ ਨੂੰ ਜਾਪਾਨੀ, ਕੋਰੀਆਈ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਲਿਪੀ ਹੈ ਜੋ ਅੱਜ ਵੀ ਵਰਤੀ ਜਾਂਦੀ ਹੋਵੇ।[3]

ਵਿਸ਼ੇਸ਼ ਤੱਥ ਚੀਨੀ ਲਿਪੀ, ਲਿਪੀ ਕਿਸਮ ...
ਵਿਸ਼ੇਸ਼ ਤੱਥ ਚੀਨੀ ਲਿਪੀ, ਚੀਨੀ ਨਾਮ ...

ਚੀਨੀ ਚਿੰਨ੍ਹ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਵਿੱਚ ਮਾਮੂਲੀ ਫ਼ਰਕ ਹੈ ਜੋ ਸਿਰਫ਼ ਇਤਿਹਾਸਿਕ ਲਿਖਤਾਂ ਵਿੱਚ ਮਿਲਦਾ ਹੈ। ਚੀਨੀ ਸਬੰਧੀ ਖੋਜਾਂ ਦੇ ਅਨੁਸਾਰ ਇਹ ਪਤਾ ਲਗਦਾ ਹੈ ਕਿ ਲਿਖਤ ਚੀਨੀ ਵਿੱਚ ਵਰਤੋਂ ਕਰਨ ਲਈ ਆਮ ਵਿਅਕਤੀ ਨੂੰ 3000 ਤੋਂ 4000 ਚਿੰਨ੍ਹਾਂ ਦਾ ਗਿਆਨ ਹੋਣਾ ਚਾਹੀਦਾ ਹੈ।[4] ਜਾਪਾਨ ਵਿੱਚ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਨੂੰ 2,136 ਕਾਂਜੀ ਚਿੰਨ੍ਹ ਸਿਖਾਏ ਜਾਂਦੇ ਹਨ।

ਸਰਲ ਚੀਨੀ ਚਿੰਨ੍ਹ ਚੀਨ, ਸਿੰਗਪੋਰ ਅਤੇ ਮਲੇਸ਼ੀਆ ਵਿੱਚ ਵਰਤੇ ਜਾਂਦੇ ਹਨ ਜਦ ਕਿ ਰਿਵਾਇਤੀ ਚੀਨੀ ਚਿੰਨ੍ਹ ਤਾਈਵਾਨ, ਹਾਂਗ ਕਾਂਗ, ਮਕਾਓ ਅਤੇ ਛੋਟੇ ਪੱਧਰ ਉੱਤੇ ਦੱਖਣੀ ਕੋਰੀਆ ਵਿੱਚ ਵਰਤੇ ਜਾਂਦੇ ਹਨ।

Remove ads

ਇਤਿਹਾਸ

ਉਤਪਤੀ ਸਬੰਧੀ ਵਿਚਾਰ

ਕਥਾ ਦੇ ਅਨੁਸਾਰ ਚੀਨੀ ਚਿੰਨ੍ਹ ਸਾਂਗ ਚੀਏ ਦੁਆਰਾ ਬਣਾਏ ਗਏ ਜੋ ਪੀਲੇ ਸਾਮਰਾਜ ਵਿੱਚ ਇੱਕ ਅਫ਼ਸਰ ਸੀ। ਉਸਨੇ ਦੁਨੀਆ ਦੇ ਜਾਨਵਰ, ਅਸਮਾਨ ਦੇ ਤਾਰੇ ਅਤੇ ਧਰਤੀ ਦਾ ਅਧਿਐਨ ਕਰਨ ਤੋਂ ਬਾਅਦ ਚੀਨੀ ਦੇ ਪਹਿਲੇ ਚਿੰਨ੍ਹ "ਜ਼ੀ" ਦੀ ਕਾਢ ਕੱਢੀ। ਕਿਹਾ ਜਾਂਦਾ ਹੈ ਕਿ ਜਿਸ ਦਿਨ ਇਹ ਚਿੰਨ੍ਹ ਘੜੇ ਗਏ ਉਸ ਦਿਨ ਲੋਕਾਂ ਨੂੰ ਭੂਤਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਅਸਮਾਨ ਵਿੱਚੋਂ ਫ਼ਸਲਾਂ ਮੀਂਹ ਦੀ ਤਰ੍ਹਾਂ ਡਿਗਦੀਆਂ ਦਿਖਾਈ ਦਿੱਤੀਆਂ।[5]

ਓਰੈਕਲ ਬੋਨ ਲਿਪੀ

ਹਾਲੇ ਤੱਕ ਦੇ ਅਧਿਐਨ ਦੇ ਮੁਤਾਬਿਕ ਚੀਨੀ ਲਿਪੀ ਦਾ ਮੁੱਢਲਾ ਰੂਪ ਸ਼ਾਂਗ ਰਾਜਵੰਸ਼ ਦੇ ਅਖੀਰਲੇ ਸਮੇਂ(ਅੰ. 1200–1050 ਈ.ਪੂ.) ਵਿੱਚ ਮਿਲਦਾ ਹੈ।[6][7] ਹੱਡੀਆਂ ਉੱਤੇ ਉਕਰੇ ਹੋਏ ਇਹ ਨਿਸ਼ਾਨ 1899 ਵਿੱਚ ਚੀਨ ਦੇ ਵਿਦਵਾਨਾਂ ਦੁਆਰਾ ਚੀਨੀ ਲਿਪੀ ਵਜੋਂ ਪਛਾਣੇ ਗਏ। 1928 ਤੱਕ ਇਹਨਾਂ ਦਾ ਸਰੋਤ ਹੇਨਾਨ ਸੂਬੇ ਵਿੱਚ ਅਨਿਆਂਗ ਦੇ ਨੇੜੇ ਇੱਕ ਪਿੰਡ ਵਿੱਚ ਮਿਲਿਆ ਹੈ। 1928 ਤੋਂ 1937 ਤੱਕ ਹੋਈ ਇਸਦੀ ਖੁਦਾਈ ਦੇ ਦੌਰਾਨ 1.5 ਲੱਖ ਦੇ ਕਰੀਬ ਹੱਡੀਆਂ ਮਿਲੀਆਂ ਹਨ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads