ਜਲ ਮਹਿਲ
From Wikipedia, the free encyclopedia
Remove ads
ਜਲ ਮਹਿਲ ਰਾਜਸਥਾਨ, ਭਾਰਤ ਦੀ ਰਾਜਧਾਨੀ ਜੈਪੁਰ ਦੇ ਮਾਨਸਾਗਰ ਝੀਲ ਦੇ ਮੱਧ ਵਿੱਚ ਸਥਿਤ ਇੱਕ ਪ੍ਰਸਿੱਧ ਇਤਿਹਾਸਿਕ ਮਹਿਲ ਹੈ। ਅਰਾਵਲੀ ਪਹਾੜੀਆਂ ਦੀ ਗੋਦ ਵਿੱਚ ਉਸਰਿਆ ਇਹ ਮਹਿਲ ਝੀਲ ਦੇ ਵਿੱਚ ਬਣਿਆ ਹੋਣ ਕਰਕੇ ਇਸਨੂੰ ਆਈ ਬਾਲ ਵੀ ਕਿਹਾ ਜਾਂਦਾ ਹੈ। ਇਸਨੂੰ ਰੋਮੇਂਟਿਕ ਮਹਿਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੈ ਸਿੰਘ ਵਲੋਂ ਨਿਰਮਾਣ ਕਰਵਾਏ ਗਏ ਇਸ ਮਹਿਲ ਵਿੱਚ ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ, ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਜਲ ਮਹਿਲ ਪ੍ਰਵਾਸ਼ੀ ਪੰਛੀਆਂ ਲਈ ਖਿੱਚ ਦਾ ਕੇਂਦਰ ਹੈ। ਇਸ ਮਹਿਲ ਦੀ ਨਰਸਰੀ ਵਿੱਚ ਇੱਕ ਲੱਖ ਤੋਂ ਵੀ ਵੱਧ ਪੌਦੇ ਹਨ ਅਤੇ ਰਾਜਸਥਾਨ ਦੇ ਸਭ ਤੋਂ ਉੱਚੇ ਪੌਦੇ ਵੀ ਮਿਲਦੇ ਹਨ। [1]
Remove ads
ਇਤਿਹਾਸ

ਜੈਪੁਰ ਆਮੇਰ ਮਾਰਗ ਉੱਤੇ ਮਾਨਸਾਗਰ ਝੀਲ ਵਿੱਚ ਜਲ ਮਹਿਲ ਦਾ ਨਿਰਮਾਣ ਰਾਜਾ ਸਵਾਈ ਜੈ ਸਿੰਘ ਦੂਜਾ ਨੇ ਅਸ਼ਵਮੇਗ ਜੱਗ ਤੋਂ ਬਾਅਦ ਆਪਣੀਆਂ ਰਾਣੀਆਂ ਅਤੇ ਪੰਡਿਤ ਨਾਲ ਇਸਨਾਨ ਕਰਨ ਲਈ ਇਸ ਮਹਿਲ ਦਾ ਨਿਰਮਾਣ ਕਰਵਾਇਆ ਸੀ। ਇਸ ਮਹਿਲ ਦੇ ਨਿਰਮਾਣ ਤੋਂ ਪਹਿਲਾਂ ਜੈ ਸਿੰਘ ਨੇ ਜੈਪੁਰ ਦੀ ਜਲ ਪੂਰਤੀ ਲਈ ਗਰਭਬਤੀ ਨਦੀ ਉੱਤੇ ਬਾਂਧ ਬਣਵਾਇਆ ਅਤੇ ਮਾਨਸਾਗਰ ਝੀਲ ਦੀ ਉਸਾਰੀ ਕਾਰਵਾਈ।[2] ਇਸ 300 ਏਕੜ ਵਿੱਚ ਫੈਲਿਆ ਹੋਇਆ ਹੈ। ਇਸਦੇ ਨਿਰਮਾਣ ਲਈ ਰਾਜਪੂਤ ਸ਼ੈਲੀ ਨਾਲ ਤਿਆਰ ਕੀਤੀਆਂ ਗਈਆਂ ਕਿਸਤਿਆ ਦੀ ਮਦਦ ਲਈ ਗਈ ਸੀ। ਰਾਜਾ ਜੈ ਸਿੰਘ ਇਸ ਮਹਿਲ ਵਿੱਚ ਆਪਣੀਆਂ ਰਾਣੀਆਂ ਨਾਲ ਖ਼ਾਸ ਸਮਾਂ ਵਤੀਤ ਕਰਦੇ। ਇਸ ਮਹਿਲ ਵਿੱਚ ਰਾਜ ਉਤਸਵ ਵੀ ਕਰਵਾਏ ਜਾਂਦੇ ਸੀ। [3]
Remove ads
ਬਣਤਰ

ਪੁਰਾਤਨ ਮਹਿਲਾ ਵਾਂਗ ਹੀ, ਮਹਰਬੋ, ਬੁਰਜਾਂ, ਛੱਤਰੀਆਂ ਅਤੇ ਪੌੜੀਆਂ ਵੀ ਹਨ। ਇਹ ਮਹਿਲ ਵਰਗਾਕਾਰ ਆਕਾਰ ਵਿੱਚ ਹੈ। ਉੱਪਰ ਵਾਲੀ ਮੰਜਿਲ ਦੇ ਚਾਰੇ ਕਿਨਾਰਿਆਂ ਉੱਤੇ ਸੰਗਮਰਮਰ ਦੀ ਉਸਾਰੀ ਕੀਤੀ ਗਈ ਹੈ। [4]
ਵਿਸ਼ੇਸ਼ਤਾ
ਗਰਮ ਰੇਗਿਸਤਾਨ ਵਿੱਚ ਉਸਾਰੇ ਗਈ ਇਸ ਮਹਿਲ ਵਿੱਚ ਗਰਮੀ ਨਹੀਂ ਲਗਦੀ, ਕਿਓਕੀ ਇਸਦੇ ਕਈ ਤਲ ਪਾਣੀ ਦੇ ਅੰਦਰ ਬਣਾਏ ਗਏ ਹਨ। ਇਸ ਮਹਿਲ ਤੋਂ ਪਹਾੜਾਂ ਅਤੇ ਝੀਲਾਂ ਦਾ ਖੁਬਸੂਰਤ ਨਜਰਾਂ ਵੇਖਣ ਨੂੰ ਮਿਲਦਾ ਹੈ। ਚਾਨਣੀ ਰਾਤ ਵਿੱਚ ਇਸ ਮਹਿਲ ਦਾ ਪਾਣੀ ਵਿੱਚ ਦਿਖਦਾ ਚਿੱਤਰ ਬਹੁਤ ਹੀ ਸੋਹਣਾ ਲਗਦਾ ਹੈ। ਇਥੇ 40 ਸਾਲ ਪੁਰਾਣੇ ਪੌਦੀਆਂ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। [5]
ਗੈਲਰੀ
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads