ਜਸਦੀਪ ਸਿੰਘ ਗਿੱਲ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੇ ਉੱਤਰਾਧਿਕਾਰੀ From Wikipedia, the free encyclopedia
Remove ads
ਜਸਦੀਪ ਸਿੰਘ ਗਿੱਲ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਹਜ਼ੂਰ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਅਧਿਆਤਮਿਕ ਮੁਖੀ ਹਨ। ਓਹਨਾਂ ਨੂੰ 2 ਸਤੰਬਰ 2024 ਨੂੰ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੁਆਰਾ ਆਪਣਾ ਉੱਤਰਾਧਿਕਾਰੀ ਥਾਪਿਆ ਗਿਆ।[ਹਵਾਲਾ ਲੋੜੀਂਦਾ] ਹਜ਼ੂਰ ਜਸਦੀਪ ਸਿੰਘ ਜੀ ਗਿੱਲ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਇਸ ਅਧਿਆਤਮਿਕ ਸੰਪਰਦਾ ਦਾ ਮੁੱਖ ਕੇਂਦਰ, ਡੇਰਾ ਬਾਬਾ ਜੈਮਲ ਸਿੰਘ, ਉੱਤਰੀ ਭਾਰਤ ਵਿੱਚ ਪੰਜਾਬ ਦੇ ਬਿਆਸ ਸ਼ਹਿਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਹੈ, ਅਤੇ 1891 ਤੋਂ ਸਤਿਸੰਗ ਦਾ ਕੇਂਦਰ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਘਰ ਪੂਰੀ ਦੁਨੀਆ ਵਿੱਚ ਸਥਿਤ ਹਨ।[ਹਵਾਲਾ ਲੋੜੀਂਦਾ]
Remove ads
ਜੀਵਨ
ਜਸਦੀਪ ਸਿੰਘ ਗਿੱਲ ਦਾ ਜਨਮ 15 ਮਾਰਚ 1979 ਵਿੱਚ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ। ਓਹਨਾਂ ਦੇ ਪਿਤਾ ਦਾ ਨਾਮ ਸ. ਸੁਖਦੇਵ ਸਿੰਘ ਗਿੱਲ ਹੈ, ਜੋ ਕਿ ਭਾਰਤੀ ਫ਼ੌਜ ਵਿੱਚ ਸੇਵਾ ਕਰਦੇ ਸਨ। ਓਹਨਾਂ ਦੀ ਪੜ੍ਹਾਈ ਡਗਸ਼ਾਈ ਦੇ ਆਰਮੀ ਪਬਲਿਕ ਸਕੂਲ ਦੇ ਇੱਕ ਬੋਰਡਿੰਗ ਸਕੂਲ ਹੋਈ। ਓਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸੇਵਾ ਕਰਨ ਤੋਂ ਪਹਿਲਾਂ, ਓਹ ਭਾਰਤ ਵਿੱਚ ਇੱਕ ਕਾਰਪੋਰੇਟ ਪੇਸ਼ੇਵਰ ਸਨ, ਅਤੇ ਲਗਭਗ ਦੋ ਦਹਾਕੇ ਫਾਰਮਾਸਿਊਟੀਕਲ ਅਤੇ ਮੈਨੇਜਮੈਂਟ ਕੰਸਲਟਿੰਗ ਉਦਯੋਗ ਵਿੱਚ ਕੰਮ ਕੀਤਾ।[ਹਵਾਲਾ ਲੋੜੀਂਦਾ]
ਓਹ ਵਿਆਹੇ ਹਨ ਅਤੇ ਓਹਨਾਂ ਦੇ ਦੋ ਬੱਚੇ ਹਨ। ਹੁਣ ਸੇਵਾਮੁਕਤ ਹੋ ਗਏ ਹਨ ਅਤੇ ਡੇਰੇ ਵਿੱਚ ਆਪਣੀ ਪਤਨੀ ਅਤੇ ਮਾਪਿਆਂ ਨਾਲ ਰਹਿ ਰਹੇ ਹਨ।[ਹਵਾਲਾ ਲੋੜੀਂਦਾ]
Remove ads
Wikiwand - on
Seamless Wikipedia browsing. On steroids.
Remove ads