ਗੁਰਿੰਦਰ ਸਿੰਘ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪੰਜਵੇਂ ਅਤੇ ਮੌਜੂਦਾ ਸੰਤ ਸਤਿਗੁਰੂ From Wikipedia, the free encyclopedia
Remove ads
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਬਾਬਾ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਅਧਿਆਤਮਿਕ ਮੁਖੀ ਹਨ। ਆਪ 10 ਜੂਨ 1990 ਨੂੰ ਮਹਾਰਾਜ ਚਰਨ ਸਿੰਘ ਜੀ (ਮਹਾਰਾਜ ਸਾਵਣ ਸਿੰਘ ਜੀ ਦੇ ਪੋਤੇ ਅਤੇ ਮਹਾਰਾਜ ਜਗਤ ਸਿੰਘ ਜੀ ਦੇ ਉੱਤਰਾਧਿਕਾਰੀ), ਜੋ ਓਹਨਾਂ ਦੇ ਮਾਮਾ ਜੀ ਸਨ, ਓਹਨਾਂ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਡੇਰਾ ਬਿਆਸ ਦੇ ਅਗਲੇ ਅਧਿਆਤਮਿਕ ਮੁਖੀ ਬਣੇ।[1] ਇਸ ਅਧਿਆਤਮਿਕ ਸੰਪਰਦਾ ਦਾ ਮੁੱਖ ਕੇਂਦਰ, ਡੇਰਾ ਬਾਬਾ ਜੈਮਲ ਸਿੰਘ, ਉੱਤਰੀ ਭਾਰਤ ਵਿੱਚ ਪੰਜਾਬ ਦੇ ਬਿਆਸ ਸ਼ਹਿਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਹੈ, ਅਤੇ 1891 ਤੋਂ ਸਤਿਸੰਗ ਦਾ ਕੇਂਦਰ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਘਰ ਪੂਰੀ ਦੁਨੀਆ ਵਿੱਚ ਸਥਿਤ ਹਨ।
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (ਮਈ 2025) |
Remove ads
ਜੀਵਨੀ
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦਾ ਜਨਮ 1 ਅਗਸਤ 1954 ਨੂੰ ਢਿੱਲੋਂ ਜੱਟ ਸਿੱਖ ਪਰਿਵਾਰ ਵਿੱਚ ਹੋਇਆ, ਜੋ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪੈਰੋਕਾਰ ਸਨ। ਓਹਨਾਂ ਦੇ ਪਿਤਾ ਸਰਦਾਰ ਗੁਰਮੁਖ ਸਿੰਘ ਢਿੱਲੋਂ ਅਤੇ ਮਾਤਾ ਮਹਿੰਦਰ ਕੌਰ ਹੈ।
ਓਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਦੀ ਲਾਰੈਂਸ ਸਕੂਲ, ਸਨਾਵਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਅਧਿਆਤਮਕ ਮੁਖੀ ਵਜੋਂ ਨਾਮਜ਼ਦਗੀ ਸਵੀਕਾਰ ਕਰਨ ਲਈ 1990 ਵਿੱਚ ਭਾਰਤ ਵਾਪਸ ਆਉਣ ਤੋਂ ਪਹਿਲਾਂ ਓਹਨ ਸਪੇਨ ਵਿੱਚ ਕੰਮ ਕਰ ਰਹੇ ਸਨ। ਓਹਨਾਂ ਦਾ ਵਿਆਹ ਸ਼੍ਰੀਮਤੀ ਸ਼ਬਨਮ ਕੌਰ ਨਾਲ ਹੋਇਆ ਅਤੇ ਓਹਨਾਂ ਦੇ ਦੋ ਪੁੱਤਰ ਹਨ, ਗੁਰਪ੍ਰੀਤ ਸਿੰਘ ਢਿੱਲੋਂ ਤੇ ਗੁਰਕੀਰਤ ਸਿੰਘ ਢਿੱਲੋਂ। ਗੁਰਪ੍ਰੀਤ ਸਿੰਘ ਢਿੱਲੋਂ ਰੇਲੀਗੇਰ ਹੈਲਥ ਟਰੱਸਟ (ਆਰ.ਐਚ.ਟੀ.) ਦੇ ਸੀ.ਈ.ਓ. ਹਨ।[2]
Remove ads
ਅਧਿਆਤਮਿਕ ਭਾਸ਼ਣ (ਸਤਿਸੰਗ)
ਨਿਸ਼ਚਿਤ ਦਿਨਾਂ ਤੇ (ਆਮ ਤੌਰ 'ਤੇ ਸ਼ਨੀਵਾਰ-ਐਤਵਾਰ) ਓਹਨਾਂ ਦੇ ਸਤਿਸੰਗ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ। ਓਹ ਭਾਰਤ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਹੋਰ ਪ੍ਰਮੁੱਖ ਸਤਿਸੰਗ ਕੇਂਦਰਾਂ ਵਿੱਚ ਵੀ ਸਤਿਸੰਗ ਲਾਉਂਦੇ ਹਨ।[3] ਓਹ ਅਪ੍ਰੈਲ-ਅਗਸਤ ਦੇ ਮਹੀਨਿਆਂ ਦੌਰਾਨ ਭਾਰਤ ਤੋਂ ਬਾਹਰ ਵੱਖ-ਵੱਖ ਰਾਧਾ ਸੁਆਮੀ ਸਤਿਸੰਗ ਬਿਆਸ ਕੇਂਦਰਾਂ ਦਾ ਦੌਰਾ ਵੀ ਕਰਦੇ ਹਨ।
ਉੱਤਰਧਿਕਾਰੀ
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ 2 ਸਤੰਬਰ 2024 ਨੂੰ ਹਜ਼ੂਰ ਜਸਦੀਪ ਸਿੰਘ ਜੀ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ। ਜੋ ਕਿ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਅਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ।
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads