ਜ਼ੁਲੂ ਭਾਸ਼ਾ

From Wikipedia, the free encyclopedia

Remove ads

ਜੁਲੂ ਅਫਰੀਕਾ ਵਿੱਚ ਜੁਲੂ ਜਾਤੀ ਦੇ ਲੋਕਾਂ ਦੀ ਭਾਸ਼ਾ ਹੈ। ਇਸਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਪਗ ਇੱਕ ਕਰੋੜ ਹੈ ਅਤੇ ਇਨ੍ਹਾਂ ਵਿੱਚੋਂ ਵੱਡੀ ਬਹੁਗਿਣਤੀ (95% ਤੋਂ ਵੱਧ) ਦੱਖਣੀ ਅਫਰੀਕਾ ਦੀ ਵਸਨੀਕ ਹੈ। ਜ਼ੁਲੂ ਦੱਖਣੀ ਅਫ਼ਰੀਕਾ (24% ਆਬਾਦੀ) ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਘਰੇਲੂ ਭਾਸ਼ਾ ਹੈ ਅਤੇ ਇਸ ਦੀ 50% ਤੋਂ ਵੱਧ ਆਬਾਦੀ ਇਸਨੂੰ ਸਮਝਦੀ ਹੈ।[4]

ਵਿਸ਼ੇਸ਼ ਤੱਥ ਜ਼ੁਲੂ, ਜੱਦੀ ਬੁਲਾਰੇ ...

1994 ਵਿੱਚ ਦੱਖਣੀ ਅਫ਼ਰੀਕਾ ਦੀਆਂ 11 ਭਾਸ਼ਾਵਾਂ ਵਿੱਚੋਂ ਇਹ ਇੱਕ ਸੀ, ਈਥੋਲੋਗੂ ਦੇ ਅਨੁਸਾਰ[5] ਸ਼ੋਨਾ ਤੋਂ ਬਾਅਦ ਇਹ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਹੈ, ਹੋਰ ਬੰਤੂ ਭਾਸ਼ਾਵਾਂ ਵਾਂਗ, ਇਹ ਵੀ ਲਾਤੀਨੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਦੱਖਣੀ ਅਫ਼ਰੀਕੀ ਅੰਗਰੇਜ਼ੀ ਵਿੱਚ, ਭਾਸ਼ਾ ਨੂੰ ਆਮ ਤੌਰ 'ਤੇ ਇਸਦਾ ਮੂਲ ਰੂਪ, ਆਈਸੀਜੁਲੂ ਦੁਆਰਾ ਦਰਸਾਇਆ ਜਾਂਦਾ ਹੈ।

Remove ads

ਭੂਗੋਲਿਕ ਵੰਡ

Thumb
ਦੱਖਣੀ ਅਫ਼ਰੀਕਾ ਵਿੱਚ ਜ਼ੁਲੂ ਦੀ ਭੂਗੋਲਿਕ ਵੰਡ: ਜ਼ੁੱਲੂ ਭਾਸ਼ਾ ਬੋਲਣ ਵਾਲਿਆਂ ਦੀ ਘਣਤਾ.
     <1 /km2      1–3 /km2      3–10 /km2      10–30 /km2      30–100 /km2      100–300 /km2      300–1000 /km2      1000–3000 /km2      >3000 /km2

ਜ਼ੁਲੂ ਪ੍ਰਵਾਸੀ ਅਬਾਦੀ ਨੇ ਇਸ ਨੂੰ ਨੇੜਲੇ ਖੇਤਰਾਂ, ਖਾਸ ਕਰਕੇ ਜਿੱਮਬਾਬੇ ਵਿੱਚ ਲੈ ਆਂਦਾ ਹੈ, ਜਿੱਥੇ ਜ਼ੁਲੁ ਨੂੰ (ਉੱਤਰੀ) ਨਦੇਬੇਲੇ ਕਿਹਾ ਜਾਂਦਾ ਹੈ।

ਜ਼ੋਸਾ, ਪੂਰਬੀ ਕੇਪ ਵਿੱਚ ਇੱਕ ਪ੍ਰਮੁ੍ੱਖ ਭਾਸ਼ਾ ਹੈ ਜਿਸਨੂੰ ਅਕਸਰ ਜ਼ੁਲੂ ਨਾਲ ਸਮਝਿਆ ਜਾਂਦਾ ਹੈ।[6]

ਮਾਹੋ (2009) ਚਾਰ ਉਪਭਾਸ਼ਾਵਾਂ ਦੀ ਸੂਚੀ ਦਿੰਦਾ ਹੈ: ਕੇਂਦਰੀ ਕਵਾ ਜ਼ੂਲੂ-ਨਾਟਲ ਜ਼ੁਲੂ, ਉੱਤਰੀ ਟਰਾਂਵਲ ਜੂਲੂ, ਪੂਰਬੀ ਤੱਟੀ ਕਵਾਬੇ, ਅਤੇ ਪੱਛਮੀ ਤਟਵਰਤੀ ਸੇਲੇ।[3]

Remove ads

ਇਤਿਹਾਸ

ਜ਼ੁੱਲੂ, ਕੋਸਾ ਅਤੇ ਹੋਰ ਨਗੁਨੀ ਲੋਕ, ਲੰਮੇ ਸਮੇਂ ਤੋਂ ਦੱਖਣੀ ਅਫ਼ਰੀਕਾ ਵਿੱਚ ਰਹਿੰਦੇ ਹਨ। ਜ਼ੁਲੂ ਭਾਸ਼ਾ ਵਿੱਚ ਦੱਖਣੀ ਅਫ਼ਰੀਕੀ ਭਾਸ਼ਾਵਾਂ ਦੇ ਬਹੁਤ ਸਾਰੀਆਂ ਕਲਿੱਕ ਆਵਾਜ਼ਾਂ ਹਨ, ਜੋ ਬਾਕੀ ਦੇ ਅਫਰੀਕਾ ਵਿੱਚ ਨਹੀਂ ਮਿਲਦੀਆਂ। ਨਗੁਨੀ ਲੋਕ ਹੋਰ ਦੱਖਣ ਗੋਤਾਂ ਜਿਵੇਂ ਕਿ ਸਾਨ ਅਤੇ ਖਾਈ ਦੇ ਸਮਕਾਲੀ ਹਨ।

ਜ਼ੁੂਲੂ, ਉੱਤਰੀ ਦੱਖਣੀ ਅਫ਼ਰੀਕੀ ਭਾਸ਼ਾਵਾਂ ਵਾਂਗ, ਯੂਰਪ ਤੋਂ ਮਿਸ਼ਨਰੀਆਂ ਦੇ ਆਉਣ ਤਕ ਲਿਖਤੀ ਭਾਸ਼ਾ ਨਹੀਂ ਸੀ ਜਿਨਾਂ ਨੇ ਲੈਟਿਨ ਸਕਰਿਪਟ ਦੀ ਵਰਤੋਂ ਕਰਦੇ ਹੋਏ ਭਾਸ਼ਾ ਦਾ ਦਸਤਾਵੇਜ਼ੀਕਰਨ ਕੀਤਾ। ਜ਼ੁਲੂ ਭਾਸ਼ਾ ਦੀ ਪਹਿਲੀ ਵਿਆਕਰਨ ਦੀ ਕਿਤਾਬ 1850 ਵਿੱਚ ਨਾਰਵੇ ਵਿੱਚ ਨਾਰਵੇਜੀਅਨ ਮਿਸ਼ਨਰੀ ਹੰਸ ਸਕਰੂਡਰ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ।[7] ਜ਼ੁਲੂ ਵਿੱਚ ਪਹਿਲਾ ਲਿਖਤ ਦਸਤਾਵੇਜ਼ 1883 ਵਿੱਚ ਇੱਕ ਬਾਈਬਲ ਦਾ ਅਨੁਵਾਦ ਸੀ। 1901 ਵਿੱਚ, ਨਟਾਲ ਦੇ ਇੱਕ ਜ਼ੁੱਲੂ ਜੌਹਨ ਦੁਬ (1871-1946) ਨੇ ਓਲਾਲੇਂਜ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜੋ ਦੱਖਣੀ ਅਫ਼ਰੀਕਾ ਦੀ ਪਹਿਲੀ ਮੂਲ ਵਿਦਿਅਕ ਸੰਸਥਾ ਸੀ। ਉਹ ਜ਼ੁੱਲੂ ਭਾਸ਼ਾ ਵਿੱਚ1930 ਵਿੱਚ ਲਿਖੇ ਗਏ ਪਹਿਲੇ ਨਾਵਲ ਦੇ ਲੇਖਕ ਸਨ। ਇੱਕ ਹੋਰ ਜ਼ੁਲੂ ਲੇਖਕ ਰੇਗਿਨਾਲਡ ਡਾਲਮੋਮੋ ਨੇ ਜ਼ੁੱਲੂ ਕੌਮ ਦੇ 19 ਵੀਂ ਸਦੀ ਦੇ ਨੇਤਾਵਾਂ ਸੰਬੰਧੀ ਕਈ ਇਤਿਹਾਸਿਕ ਨਾਵਲ ਲਿਖੇ ਜਿਵੇਂ ਯੂ-ਦਿੰਗਾਨੇ (1936), ਯੂ-ਸ਼ਾਕਾ (1937), ਯੂ-ਮੌਂਪਾਂਡੇ (1938), ਯੂ-ਸੈਕਟਵਾਓ (1952)) ਅਤੇ ਯੂ-ਦਿਨਿਜ਼ੁਲੂ (1968)। ਜ਼ੁਲੂ ਸਾਹਿਤ ਵਿੱਚ ਹੋਰ ਮਹੱਤਵਪੂਰਨ ਯੋਗਦਾਨ ਕਰਨ ਵਾਲਿਆਂ ਵਿੱਚ ਬੇਨੇਡਿਕਟ ਵਾਇਲਟ ਵਿਲਾਕਾਸਜੀ ਅਤੇ ਓਸਵਾਲਡ ਮਾਬੁਈਸੇਨੀ ਮਾਤਸ਼ਾਲੀ ਸ਼ਾਮਲ ਹਨ।

ਜ਼ੁਲੂ ਦੇ ਲਿਖਤੀ ਰੂਪ ਨੂੰ ਜੂਲ਼ੂ-ਨਟਾਲ ਦੇ ਜ਼ੁਲੂ ਭਾਸ਼ਾ ਬੋਰਡ ਦੁਆਰਾ ਨਿਯੰਤਰਿਤ ਕੀਤਾ ਗਿਆ ਸੀ। ਇਹ ਬੋਰਡ ਹੁਣ ਪੈਨ ਸਾਉਥ ਅਫਰੀਕਨ ਭਾਸ਼ਾ ਬੋਰਡ ਦੁਆਰਾ ਖ਼ਤਮ ਕਰ ਦਿੱਤਾ ਗਿਆ ਹੈ ਜੋ ਸਾਊਥ ਅਫ਼ਰੀਕਾ ਦੀਆਂ ਸਾਰੀਆਂ ਗਿਆਰਾਂ ਸਰਕਾਰੀ ਭਾਸ਼ਾਵਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਦਾ ਹੈ।[8]

ਸ੍ਵਰ

Thumb
Zulu vowel chart, from Wade (1996)

ਜ਼ੁਲ਼ੂ ਵਿੱਚ ਪੰਜ ਸ੍ਵਰ ਹਨ।

ਹੋਰ ਜਾਣਕਾਰੀ ਅਗਲਾ, ਵਿਚਕਾਰਲਾ ...

ਵਿਅੰਜਨ

ਹੋਰ ਜਾਣਕਾਰੀ ਲੇਬੀਅਲ, ਦੰਤੀ/ਐਲਵੀਓਰਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads