ਜੀਨ ਰਾਸੀਨ
From Wikipedia, the free encyclopedia
Remove ads
ਜੀਨ ਰਾਸੀਨ (ਫ਼ਰਾਂਸੀਸੀ: [ʒɑ̃ ʁasin]), ਬਪਟਿਜ਼ਮ ਨਾਮ ਜੀਨ ਬਪਟਿਸਮੇ-ਰਾਸੀਨ (22 ਦਿਸੰਬਰ 1639 – 21 ਅਪਰੈਲ 1699), 17ਵੀਂ ਸਦੀ ਦੇ ਤਿੰਨ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਸੀ (ਦੂਜੇ ਦੋ ਨਾਟਕਕਾਰ, ਮੋਲੀਏਰ ਅਤੇ ਕੌਰਨੀ ਹਨ) ਅਤੇ ਉਹ ਪੱਛਮੀ ਸੱਭਿਅਤਾ ਦਾ ਇੱਕ ਬਹੁਤ ਮਹੱਤਵਪੂਰਨ ਸਾਹਿਤਿਕ ਸ਼ਖ਼ਸ ਸੀ। ਰਾਸੀਨ ਮੁੱਖ ਤੌਰ 'ਤੇ ਇੱਕ ਤਰਾਸਦੀ ਲੇਖਕ ਸੀ ਜਿਸ ਵਿੱਚ ਉਸਨੇ ਕਈ ਨਿਓਕਲਾਸੀਕਲ ਪੂਰਨ ਨਾਟਕਾਂ ਦੀ ਰਚਨਾ ਕੀਤੀ, ਜਿਵੇਂ ਕਿ ਫੇਦਰੇ[1], ਐਂਡਰੋਮੇਕ[2] ਅਤੇ ਅਥਾਲੀ।[3] ਹਾਲਾਂਕਿ ਉਸਨੇ ਇੱਕ ਕੌਮੇਡੀ ਨਾਟਕ, ਲੈਸ ਪਲੇਡਿਊਰਜ਼[4] ਅਤੇ ਇੱਕ ਮੌਨ ਤਰਾਸਦੀ ਐਸਥਰ ਵੀ ਲਿਖਿਆ ਸੀ।[5]
ਰੇਸੀਨ ਦੇ ਨਾਟਕਾਂ ਨੇ ਫ਼ਰਾਂਸੀਸੀ ਅਲੈਕਸੈਂਡਰਾਈਨ ਵਿੱਚ ਆਪਣੀ ਨਿਪੁੰਨਤਾ ਪ੍ਰਦਰਸ਼ਿਤ ਕੀਤੀ, ਇਹ ਆਪਣੇ ਕੰਮਾਂ ਵਿੱਚ ਸ਼ਾਨ, ਸ਼ੁੱਧਤਾ, ਗਤੀ ਅਤੇ ਪ੍ਰਬਲਤਾ ਲਈ ਜਾਣਿਆ ਜਾਂਦਾ ਹੈ।[6][7][8][9] ਰਾਸੀਨ ਦੀ ਕਵਿਤਾ ਦੇ ਭਾਸ਼ਾਈ ਪ੍ਰਭਾਵ ਦੇ ਕਾਰਨ ਇਸਨੂੰ ਵਿਆਪਕ ਰੂਪ ਵਿੱਚ ਨਾ ਅਨੁਵਾਦ ਹੋ ਸਕਣ ਵਾਲੀ ਕਵਿਤਾ ਮੰਨਿਆ ਜਾਂਦਾ ਹੈ।[7][10][11][12] ਹਾਲਾਂਕਿ ਬਹੁਤ ਸਾਰੇ ਪ੍ਰਸਿੱਧ ਕਵੀਆਂ ਨੇ ਇਹ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ,[10][11] ਜਿਸ ਵਿੱਚ ਲੌਵੈਲ, ਰਿਚਰਡ ਵਿਲਬਰ, ਟੈਡ ਹਿਊਜ਼, ਟੋਨੀ ਹੈਰੀਸਨ ਅਤੇ ਡੈਰੇਕ ਮਹੋਨ ਦੇ ਨਾਂ ਅੰਗਰੇਜ਼ੀ ਅਨੁਵਾਦ ਵਿੱਚ ਸ਼ਾਮਿਲ ਹਨ ਅਤੇ ਫ਼ਰੀਡਰਿਸ਼ ਸ਼ਿਲਰ ਦਾ ਨਾਮ ਜਰਮਨ ਅਨੁਵਾਦ ਲਈ ਸ਼ਾਮਿਲ ਹੈ। ਰਾਸੀਨ ਦੇ ਨਾਟਕਾਂ ਨੂੰ ਅਨੁਵਾਦ ਕਰਨ ਦੀ ਸਭ ਤੋਂ ਨਵੀਂ ਕੋਸ਼ਿਸ਼ ਜੌਫ਼ਰੀ ਆਰਜੈਂਟ ਨੇ ਕੀਤੀ ਹੈ, ਜਿਸ ਲਈ ਉਸਨੂੰ ਅਮੈਰੀਕਨ ਬੁੱਕ ਅਵਾਰਡ ਨਾਲ ਨਵਾਜਿਆ ਗਿਆ ਹੈ।[13] ਰਾਸੀਨ ਦੀ ਨਾਟਕ-ਕਲਾ ਨੂੰ ਉਸਦੀ ਮਨੋਵਿਗਿਆਨਕ ਅੰਤਰਦ੍ਰਿਸ਼ਟੀ, ਉਸ ਦੇ ਪਾਤਰਾਂ ਦੇ ਪ੍ਰਚਲਿਤ ਜਨੂੰਨ, ਅਤੇ ਉਸਦੇ ਕਥਾਨਕ ਅਤੇ ਸਟੇਜ ਦੋਹਾਂ ਦੇ ਨੰਗੇਪਣ ਦੁਆਰਾ ਦਰਸਾਇਆ ਜਾ ਸਕਦਾ ਹੈ।
Remove ads
ਮੁੱਢਲਾ ਜੀਵਨ
ਰਾਸੀਨ ਦਾ ਜਨਮ 22 ਦਸੰਬਰ 1639 ਨੂੰ ਉੱਤਰੀ ਫ਼ਰਾਂਸ ਵਿੱਚ ਸਥਿਤ ਲਾ ਫ਼ੇਰਟੇ-ਮਿਲੋਨ ਵਿਖੇ ਹੋਇਆ ਸੀ।ਉਸਦੇ ਮਾਤਾ-ਪਿਤਾ ਦਾ ਦੇਹਾਂਤ ਉਸਦੇ ਜਨਮ ਤੋਂ ਪਿੱਛੋਂ ਬਹੁਤ ਛੇਤੀ ਹੋ ਗਿਆ ਸੀ। ਇਸ ਪਿੱਛੋਂ ਉਸਦੀ ਦੇਖਭਾਲ ਉਸਦੇ ਦਾਦਾ-ਦਾਦੀ ਦੇ ਕੀਤੀ। 1649 ਵਿੱਚ ਉਸਦੀ ਦਾਦੇ ਦੀ ਮੌਤ ਪਿੱਛੋਂ ਉਸਦੀ ਦਾਦੀ ਉਸਨੂੰ ਲੈ ਕੇ ਪੋਰਟ ਰੋਯਾਲ ਵਿਖੇ ਆ ਗਈ, ਜਿੱਥੇ ਰਾਸੀਨ ਨੇ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ। ਇੱਥੇ ਹੀ ਉਸਨੇ ਕਲਾਸਿਕ ਅਤੇ ਇਸ ਤੋਂ ਇਲਾਵਾ ਯੂਨਾਨੀ ਅਤੇ ਰੋਮਨ ਮਿਥਿਹਾਸ ਬਾਰੇ ਪੜ੍ਹਿਆ ਜਿਸਦਾ ਪ੍ਰਭਾਵ ਉਸਦੇ ਆਉਣ ਵਾਲੇ ਸਮੇਂ ਵਿੱਚ ਲਿਖੇ ਨਾਟਕਾਂ ਵਿੱਚ ਨਜ਼ਰ ਆਉਂਂਦਾ ਹੈ।
Remove ads
ਸ਼ੈਲੀ

ਰਾਸੀਨ ਦੀ ਕਵਿਤਾ ਦੀ ਗੁਣਵੱਤਾ ਫ਼ਰਾਂਸੀਸੀ ਸਾਹਿਤ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਉਸਦੇ ਦੁਆਰਾ ਵਰਤੀਆਂ ਗਈ ਫ਼ਰਾਂਸੀਸੀ ਅਲੈਕਜ਼ੈਂਡਰੀਨ ਕਾਵਿਕ ਸ਼ੈਲੀ ਨੂੰ ਇਸਦੀ ਸਦਭਾਵਨਾ, ਸਾਦਗੀ ਅਤੇ ਉੱਤਮਤਾ ਦੇ ਤੌਰ 'ਤੇ ਬਹੁਤ ਹੀ ਸ਼ਾਨਦਾਰ ਮੰਨਿਆ ਜਾਂਦਾ ਹੈ।
ਰਾਸੀਨ ਦੇ ਕੰਮਾਂ ਨੂੰ ਉਸਦੇ ਸਮਕਾਲੀਆਂ ਦੁਆਰਾ ਬਹੁਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸਦਾ ਕਾਰਨ ਉਸਦੇ ਕੁਝ ਨਾਟਕਾਂ ਜਿਵੇਂ ਕਿ ਬ੍ਰਿਟਾਨੀਸਸ (1669) ਅਤੇ ਮਿਤਰੀਡੇਟ (1673) ਵਿੱਚ ਇਤਿਹਾਸਿਕ ਤੱਥਾਂ ਘਾਟ ਸੀ। ਉਸਨੂੰ ਸਭ ਤੋਂ ਵੱਧ ਆਲੋਚਨਾ ਉਸਦੇ ਲਿਖੇ ਇੱਕ ਤਰਾਸਦੀ ਨਾਟਕ ਬੇਰੇਨੀਸ (1670) ਲਈ ਹੋਇਆ ਸੀ ਜਿਸ ਦਾ ਕਾਰਨ ਉਸ ਵਿੱਚ ਬਿਰਤਾਂਤ ਦੀ ਘਾਟ ਸੀ। ਇਸ ਤੇ ਰਾਸੀਨ ਨੇ ਜਵਾਬ ਦਿੱਤਾ ਕਿ ਸਭ ਤੋਂ ਵੱਡੀ ਤਰਾਸਦੀ ਵਿੱਚ ਕਤਲੋ-ਗ਼ਾਰਤ ਅਤੇ ਮੌਤ ਦਾ ਹੋਣਾ ਜ਼ਰੂਰੀ ਨਹੀਂ ਹੈ।
Remove ads
ਹਵਾਲੇ
ਬਾਹਰਲੇ ਲਿੰਕ
Wikiwand - on
Seamless Wikipedia browsing. On steroids.
Remove ads