ਜੀਵਨ (ਅਭਿਨੇਤਾ)

From Wikipedia, the free encyclopedia

Remove ads

ਜੀਵਨ, ਜਨਮ ਦਾ ਨਾਮ ਓਮਕਾਰ ਨਾਥ ਧਾਰ (24 ਅਕਤੂਬਰ 1915 10 ਜੂਨ 1987), ਇੱਕ ਭਾਰਤੀ ਬਾਲੀਵੁੱਡ ਅਦਾਕਾਰ ਸੀ, ਜਿਸਨੇ 1950 ਦੇ ਦਹਾਕਿਆਂ ਦੀ ਮਿਥਿਹਾਸਕ ਫਿਲਮਾਂ ਵਿੱਚ ਕੁੱਲ 49 ਵਾਰ ਨਾਰਦ ਮੁਨੀ ਦਾ ਕਿਰਦਾਰ ਨਿਭਾਇਆ ਸੀ।[1][2] ਬਾਅਦ ਵਿੱਚ, ਉਸਨੇ 1960, 1970 ਅਤੇ 1980 ਵਿਆਂ ਦੇ ਦਹਾਕੇ ਦੀਆਂ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਉਨ੍ਹਾਂ ਦਾ ਬੇਟਾ ਕਿਰਨ ਕੁਮਾਰ ਵੀ ਇੱਕ ਅਭਿਨੇਤਾ ਹੈ।[3]

ਵਿਸ਼ੇਸ਼ ਤੱਥ ਜੀਵਨ, ਜਨਮ ...
Remove ads

ਅਰੰਭ ਦਾ ਜੀਵਨ

ਜੀਵਨ ਵੱਡੇ ਪਰਿਵਾਰ ਵਿੱਚ ਪੈਦਾ ਹੋਇਆ ਸੀ, ਉਸ ਦੇ 24 ਭੈਣ-ਭਰਾ ਸਨ। ਉਸ ਦੇ ਦਾਦਾ ਗਿਲਗਿਤ-ਬਾਲਤੀਸਤਾਨ ਵਿੱਚ ਗਿਲਗਿਤ ਦੇ ਰਾਜਪਾਲ ਸੀ। ਜਦੋਂ ਉਹ 3 ਸਾਲਾਂ ਦਾ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਅਤੇ ਉਸਦੀ ਮਾਂ ਦੇ ਜਨਮ ਸਮੇਂ ਮੌਤ ਹੋ ਗਈ।[1]

ਕਰੀਅਰ

ਛੋਟੀ ਉਮਰ ਤੋਂ ਹੀ ਜੀਵਨ ਅਭਿਨੇਤਾ ਬਣਨਾ ਚਾਹੁੰਦਾ ਸੀ, ਕਿਉਂਕਿ ਫਿਲਮਾਂ ਉਸ ਨੂੰ ਹਮੇਸ਼ਾ ਮਨਮੋਹਕ ਕਰਦੀਆਂ ਸਨ। ਕਿਉਂਕਿ ਉਸ ਦੇ ਦਾਦਾ ਰਾਜਪਾਲ ਸਨ, ਉਨ੍ਹਾਂ ਦੇ ਪਰਿਵਾਰ ਨੂੰ ਰਿਆਸਤਾਂ ਵਿੱਚ ਗਿਣਿਆ ਜਾਂਦਾ ਸੀ। ਅਜਿਹੇ ਪਰਿਵਾਰ ਦੇ ਬੇਟੇ ਹੋਣ ਦੇ ਨਾਤੇ ਫਿਲਮਾਂ ਵਿੱਚ ਸ਼ਾਮਲ ਹੋਣਾ ਮਨਜ਼ੂਰ ਨਹੀਂ ਹੁੰਦਾ ਕਿਉਂਕਿ ਓਹਨਾ ਪਰਿਵਾਰਾਂ ਵਿੱਚ ਫਿਲਮਾਂ ਨੂੰ ਵਰਜਿਆ ਜਾਂਦਾ ਸੀ, ਇਸ ਲਈ ਜੀਵਨ 18 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਿਆ ਅਤੇ ਜੇਬ ਵਿੱਚ ਸਿਰਫ 26 ਰੁਪਏ ਲੈ ਕੇ ਬੰਬੇ ਆਇਆ।

ਇਹ ਕਿਹਾ ਜਾਂਦਾ ਹੈ ਕਿ ਉਸਨੇ 60 ਤੋਂ ਵੱਧ ਫਿਲਮਾਂ ਅਤੇ ਵੱਖ-ਵੱਖ ਭਾਸ਼ਾਵਾਂ ਦੇ ਥੀਏਟਰ ਸ਼ੋਅ ਵਿੱਚ ਨਾਰਦ ਮੁਨੀ ਦੀ ਭੂਮਿਕਾ ਨਿਭਾਈ ਹੈ। ਉਹ 1935 ਵਿੱਚ ਰੋਮਾਂਟਿਕ ਭਾਰਤ, 1946 ਵਿੱਚ ਅਫਸਾਨਾ ਅਤੇ 1942 ਵਿੱਚ ਸਟੇਸ਼ਨ ਮਾਸਟਰ ਵਿੱਚ ਆਪਣੀਆਂ ਭੂਮਿਕਾਵਾਂ ਲਈ ਹੋਰ ਪ੍ਰਸਿੱਧ ਹੋਏ। ਜੀਵਨ 1946 ਤੋਂ 1978 ਤੱਕ ਦੇਵ ਆਨੰਦ ਦੀਆਂ ਕਈ ਫਿਲਮਾਂ ਵਿੱਚ ਅਤੇ ਅਮਰ ਅਕਬਰ ਐਂਥਨੀ ਅਤੇ ਧਰਮ ਵੀਰ ਵਰਗੀਆਂ ਮਨਮੋਹਨ ਦੇਸਾਈ ਦੀਆਂ ਫਿਲਮਾਂ ਵਿੱਚ ਖਲਨਾਇਕ ਵਜੋਂ ਨਜ਼ਰ ਆਏ। ਉਸਨੇ ਪੰਜਾਬੀ ਫਿਲਮ ' "ਤੇਰੀ ਮੇਰੀ ਇੱਕ ਜਿੰਦੜੀ" ਵਿੱਚ ਵੀ ਕੰਮ ਕੀਤਾ ਸੀ। ਉਸ ਦੀ ਆਖਰੀ ਫਿਲਮ 'ਇਨਸਾਫ ਕੀ ਮੰਜਿਲ ਸੀ, ਜੋ 1986 ਵਿੱਚ ਜਾਰੀ ਕੀਤੀ ਗਈ ਸੀ, ਰਾਮ ਨੰਦਨ ਪ੍ਰਸਾਦ ਦੁਆਰਾ ਬਣਾਈ ਗਈ ਸੀ ਅਤੇ ਬ੍ਰਜ ਭੂਸ਼ਨ ਦੁਆਰਾ ਨਿਰਦੇਸ਼ਤ ਸੀ। 10 ਜੂਨ 1987 ਨੂੰ 71 ਸਾਲ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ।[1]

Remove ads

ਚੁਣੀ ਗਈ ਫਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads