ਜੌਨ ਐੱਫ. ਕੈਨੇਡੀ

From Wikipedia, the free encyclopedia

ਜੌਨ ਐੱਫ. ਕੈਨੇਡੀ
Remove ads

ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਜਿਨ੍ਹਾ ਨੂੰ ਅਕਸਰ ਉਹਨਾਂ ਦੇ ਸ਼ੁਰੂਆਤੀ ਅੱਖਰਾਂ JFK ਅਤੇ ਉਪਨਾਮ ਜੈਕ ਦੁਆਰਾ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1961 ਤੋ 1963 ਤੱਕ ਸੰਯੁਕਤ ਰਾਜ ਦੇ 35ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ, ਕੇਨੇਡੀ ਥਿਓਡੋਰ ਰੂਜ਼ਵੈਲਟ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਸਭ ਤੋ ਜਵਾਨ ਰਾਸ਼ਟਰਪਤੀ ਸਨ। 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।[1]

ਵਿਸ਼ੇਸ਼ ਤੱਥ ਜੌਨ ਐੱਫ. ਕੈਨੇਡੀ, 35ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ...

ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦ ਸਨ। ਜਦਕਿ ਉਹਨਾਂ ਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968 ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ। ਕੈਨੇਡੀ ਦੇ ਸਾਸ਼ਨ ਦੇ ਸਮੇਂ ਵਿੱਚ ਕਮਿਊਨਿਸਟ ਰਾਜਾਂ ਦਾ ਕਾਫੀ ਬੋਲਬਾਲਾ ਸੀ, ਖਾਸ ਕਰਕੇ ਕਿਊਬਾ ਦਾ। ਕੈਨੇਡੀ ਦਾ ਨਾਮ ਸੰਯੁਕਤ ਰਾਜ ਦੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ਵਿੱਚ ਆਉਂਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads