ਜੈਨੇਂਦਰ ਕੁਮਾਰ
From Wikipedia, the free encyclopedia
Remove ads
ਜੈਨੇਂਦਰ ਕੁਮਾਰ (2 ਜਨਵਰੀ 1905 - 24 ਦਸੰਬਰ 1988) 20ਵੀਂ ਸਦੀ ਦੇ ਪ੍ਰਭਾਵਸ਼ਾਲੀ ਹਿੰਦੀ ਲੇਖਕਾਂ ਵਿੱਚੋਂ ਇੱਕ ਸੀ। ਉਸ ਨੇ ਅਜਿਹੇ ਸੁਨੀਤਾ ਅਤੇ ਤਿਆਗਪੱਤਰ ਵਰਗੇ ਨਾਵਲਾਂ ਰਾਹੀਂ ਮਨੁੱਖੀ ਮਾਨਸਿਕਤਾ ਦੀ ਥਾਹ ਪਾਈ। ਉਹ ਹਿੰਦੀ ਨਾਵਲ ਦੇ ਇਤਹਾਸ ਵਿੱਚ ਮਨੋਵਿਸ਼ਲੇਸ਼ਣਾਤਮਕ ਪਰੰਪਰਾ ਦੇ ਉਕਸਾਉਣ ਵਾਲੇ ਅਹਿਮ ਲੇਖਕ ਮੰਨੇ ਜਾਂਦੇ ਹਨ। ਉਸ ਨੂੰ 1971 ਭਾਰਤ ਦੇ ਸਭ ਤੋਂ ਉੱਚੇ ਸਿਵਲ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਉਸ ਨੂੰ ਉਸ ਦੀ ਰਚਨਾ ਮੁਕਤੀਬੋਧ ਲਈ, 1966 ਵਿੱਚ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ 1979 ਵਿੱਚ ਸਾਹਿਤ ਅਕਾਦਮੀ ਦਾ ਸਭ ਤੋਂ ਵੱਡਾ ਪੁਰਸਕਾਰ, ਸਾਹਿਤ ਅਕਾਦਮੀ ਫੈਲੋਸ਼ਿਪ ਦਿੱਤਾ ਗਿਆ ਸੀ।[2]
Remove ads
ਜੀਵਨੀ
ਜੈਨੇਂਦਰ ਕੁਮਾਰ ਦਾ ਜਨਮ ਅਨੰਦੀ ਲਾਲ ਦੇ ਤੌਰ ਤੇ 2 ਜਨਵਰੀ 1905 ਨੂੰ ਕੋਡੀਆਗੰਜ, ਅਲੀਗੜ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।[ਹਵਾਲਾ ਲੋੜੀਂਦਾ] ਉਸਨੇ ਆਪਣੀ ਮੁਢਲੀ ਵਿੱਦਿਆ ਰਿਸ਼ਭ ਬਰ੍ਹਮਾਚਾਰੀਸ਼ਰਾਮ, ਹਸਤਿਨਾਪੁਰ, ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਕੀਤੀ, ਜਿਸਦੀ ਸਥਾਪਨਾ ਉਸਦੇ ਮਾਮੇ ਨੇ ਕੀਤੀ ਸੀ। ਇੱਥੇ ਹੀ ਉਸਨੇ ਆਪਣਾ ਨਾਮ ਜੈਨੇਂਦਰ ਕੁਮਾਰ ਰੱਖਿਆ. ਉਸਨੇ 1912 ਵਿੱਚ ਜਗ੍ਹਾ ਛੱਡ ਦਿੱਤੀ ਅਤੇ ਪੰਜਾਬ ਤੋਂ ਪ੍ਰਾਈਵੇਟ ਤੌਰ ਤੇ ਮੈਟ੍ਰਿਕ ਦੀ ਪ੍ਰੀਖਿਆ ਦੇਣ ਲਈ ਚਲਾ ਗਿਆ। [ਹਵਾਲਾ ਲੋੜੀਂਦਾ]
ਇਸ ਤੋਂ ਬਾਅਦ ਉਹ ਉੱਚ ਵਿਦਿਆ ਲਈ ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ਵਿੱਚ ਦਾਖ਼ਲ ਹੋ ਗਿਆ, ਪ੍ਰੰਤੂ ਉਸਨੇ ਮਹਾਤਮਾ ਗਾਂਧੀ ਦੀ ਅਸਹਿਯੋਗ ਲਹਿਰ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ ਇਸ ਨੂੰ ਅਧਵਾਟੇ ਛੱਡ ਦਿੱਤਾ। ਕਲਕੱਤਾ ਵਿੱਚ ਕਾਰੋਬਾਰ ਵਿੱਚ ਅਸਫਲ ਕੋਸ਼ਿਸ਼ ਕਰਨ ਤੋਂ ਬਾਅਦ ਉਸਨੇ 1926 ਦੇ ਆਸ ਪਾਸ ਲਿਖਣਾ ਸ਼ੁਰੂ ਕੀਤਾ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਫਾਂਸੀ (ਫਾਂसी) 1930 ਵਿੱਚ ਆਇਆ ਸੀ।[ਹਵਾਲਾ ਲੋੜੀਂਦਾ]
ਉਹ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਨੇੜਿਓਂ ਸ਼ਾਮਲ ਸੀ। ਮੁਨਸ਼ੀ ਪ੍ਰੇਮਚੰਦ ਦੇ ਨਾਲ, ਉਸਨੇ ਲਾਹੌਰ ਵਿੱਚ ਹਿੰਦੁਸਤਾਨੀ ਸਭਾ ਦੀ ਸਥਾਪਨਾ ਕੀਤੀ ਜਿੱਥੇ ਡਾ. ਜ਼ਾਕਿਰ ਹੁਸੈਨ ਅਤੇ ਜੋਸ਼ ਮਲੀਹਾਬਾਦੀ ਨਾਮਵਰ ਮੈਂਬਰ ਸਨ।[ਹਵਾਲਾ ਲੋੜੀਂਦਾ]ਪ੍ਰੇਮਚੰਦ ਦੀ ਮੌਤ ਤੋਂ ਬਾਅਦ, ਉਹ ਹੰਸ ਦੇ ਸੰਪਾਦਕ ਬਣ ਗਿਆ। ਉਹ ਮਹਾਤਮਾ ਗਾਂਧੀ, ਵਿਨੋਬਾ ਭਾਵੇ, ਰਬਿੰਦਰਨਾਥ ਟੈਗੋਰ ਅਤੇ ਹੋਰਨਾਂ ਵਰਗੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਚਾਨਣ ਮੁਨਾਰਿਆਂ ਨਾਲ ਨੇੜਿਓਂ ਜੁੜਿਆ ਹੋਇਆ ਸੀ।[ਹਵਾਲਾ ਲੋੜੀਂਦਾ]ਉਹ ਕੁਝ ਸਮੇਂ ਲਈ ਲਾਲਾ ਲਾਜਪਤ ਰਾਏ ਦੇ 'ਤਿਲਕ ਸਕੂਲ ਆਫ ਰਾਜਨੀਤੀ' 'ਚ ਵੀ ਰਿਹਾ, ਪਰ ਆਖਰਕਾਰ ਉਹ ਉਸ ਨੂੰ ਵੀ ਛੱਡ ਗਿਆ।
1921 ਤੋਂ 1923 ਦੇ ਵਿਚਕਾਰ, ਜੈਨੇਂਦਰ ਨੇ ਆਪਣੀ ਮਾਂ ਦੀ ਮਦਦ ਨਾਲ ਵਪਾਰ ਕੀਤਾ, ਜਿਸ ਵਿੱਚ ਉਸਨੂੰ ਸਫਲਤਾ ਵੀ ਮਿਲੀ। ਪਰ 1923 ਵਿਚ, ਉਹ ਨਾਗਪੁਰ ਚਲਾ ਗਿਆ ਅਤੇ ਉਥੇ ਰਾਜਨੀਤਿਕ ਪੱਤਰਾਂ ਵਿੱਚ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਾਲ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਿੰਨ ਮਹੀਨਿਆਂ ਬਾਅਦ ਰਿਹਾ ਕੀਤਾ ਗਿਆ। ਦਿੱਲੀ ਵਾਪਸ ਪਰਤਣ 'ਤੇ ਉਸਨੇ ਆਪਣੇ ਆਪ ਨੂੰ ਕਾਰੋਬਾਰ ਤੋਂ ਵੱਖ ਕਰ ਲਿਆ। ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਕਲਕੱਤੇ ਵੀ ਗਿਆ ਸੀ, ਪਰ ਉਨ੍ਹਾਂ ਨੂੰ ਉੱਥੋਂ ਨਿਰਾਸ਼ ਵੀ ਪਰਤਣਾ ਪਿਆ। ਇਸ ਤੋਂ ਬਾਅਦ, ਉਸਨੇ ਲਿਖਣਾ ਸ਼ੁਰੂ ਕੀਤਾ। 24 ਦਸੰਬਰ 1988 ਨੂੰ ਉਸਦੀ ਮੌਤ ਹੋ ਗਈ। [3]
Remove ads
ਆਲੋਚਨਾ
ਜੈਨੇਂਦਰ ਆਪਣੇ ਰਸਤੇ ਦਾ ਅਨੂਠਾ ਵਿਲੱਖਣ ਖੋਜੀ ਸੀ। ਉਸਨੇ ਪ੍ਰੇਮਚੰਦ ਵਾਲਾ ਸਮਾਜਿਕ ਯਥਾਰਥ ਦਾ ਰਸਤਾ, ਜਿਹੜਾ ਉਸਦੇ ਸਮੇਂ ਦਾ ਰਾਜਮਾਰਗ ਸੀ, ਨਹੀਂ ਅਪਣਾਇਆ। ਪਰ ਉਹ ਪ੍ਰੇਮਚੰਦ ਦਾ ਵਿਰੋਧੀ ਨਹੀਂ ਸੀ, ਜਿੰਨੇ ਬਹੁਤ ਸਾਰੇ ਆਲੋਚਕ ਸਾਬਤ ਕਰਦੇ ਰਹੇ ਹਨ; ਉਹ ਪ੍ਰੇਮਚੰਦ ਦਾ ਪੂਰਕ ਸੀ। ਪ੍ਰੇਮਚੰਦ ਅਤੇ ਜ਼ੈਨੇਂਦਰ ਨੂੰ ਇਕੱਠੇ ਰੱਖਣ ਨਾਲ, ਜੀਵਨ ਅਤੇ ਇਤਿਹਾਸ ਨੂੰ ਇਸਦੀ ਪੂਰਨਤਾ ਨਾਲ ਸਮਝਿਆ ਜਾ ਸਕਦਾ ਹੈ। ਜੈਨੇਂਦਰ ਦਾ ਸਭ ਤੋਂ ਵੱਡਾ ਯੋਗਦਾਨ ਹਿੰਦੀ ਵਾਰਤਕ ਦੀ ਰਚਨਾ ਵਿੱਚ ਸੀ। ਭਾਸ਼ਾ ਦੇ ਪੱਧਰ 'ਤੇ, ਜ਼ੇਨੇਂਦਰ ਦੁਆਰਾ ਕੀਤੀ ਗਈ ਭੰਨ-ਤੋੜ ਨੇ ਹਿੰਦੀ ਨੂੰ ਰੂਪ ਦੇਣ ਦਾ ਬੇਮਿਸਾਲ ਕੰਮ ਕੀਤਾ। ਜੇ ਜੈਨੇਂਦਰ ਦੀ ਗਦ ਨਾ ਹੁੰਦੀ, ਤਾਂ ਅਗੇਯ ਦੀ ਗਦ ਸੰਭਵ ਨਾ ਹੁੰਦੀ। ਹਿੰਦੀ ਕਹਾਣੀ ਨੇ ਜੈਨੇਂਦਰ ਤੋਂ ਪ੍ਰਯੋਗਸ਼ੀਲਤਾ ਦਾ ਪਹਿਲਾ ਪਾਠ ਸਿੱਖਿਆ। ਜੈਨੇਂਦਰ ਨੇ ਹਿੰਦੀ ਨੂੰ ਇੱਕ ਪਾਰਦਰਸ਼ੀ ਭਾਸ਼ਾ ਅਤੇ ਅੰਦਾਜ਼ ਦਿੱਤਾ, ਇੱਕ ਨਵਾਂ ਲਹਿਜਾ ਦਿੱਤਾ, ਇੱਕ ਨਵਾਂ 'ਸਿੰਟੈਕਸ' ਦਿੱਤਾ। ਅੱਜ ਦੀ ਹਿੰਦੀ ਵਾਰਤਕ ਦੀ ਜੈਨੇਂਦਰ ਦੀ ਅਮਿੱਟ ਛਾਪ ਹੈ।-- ਰਵਿੰਦਰ ਕਾਲੀਆ[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads